ਬਿਜਲਾਣੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਕਰੂਕਸ ਟਿਊਬ ਨਾਲ਼ ਕੀਤੇ ਗਏ ਪ੍ਰਯੋਗਾਂ ਨੇ ਸਭ ਤੋਂ ਪਹਿਲਾਂ ਬਿਜਲਾਣੂਆਂ ਦਾ ਕਣਮਈ ਸੁਭਾਅ ਦਰਸਾਇਆ। ਇਸ ਦ੍ਰਿਸ਼ਟਾਂਤ ਵਿੱਚ ਬਿਜਲਾਣੂਆਂ ਦੀ ਧਾਰਾ ਰਾਹੀਂ ਕਾਟੇ ਦੀ ਸ਼ਕਲ ਵਰਗੇ ਨਿਸ਼ਾਨੇ ਦਾ ਇੱਕ-ਰੁਖ਼ਾ ਖ਼ਾਕਾ ਟਿਊਬ ਦੇ ਸੱਜੇ ਮੂੰਹ ਉੱਤੇ ਅਕਾਰਿਆ ਜਾ ਰਿਹਾ ਹੈ।[੧] |
|
| ਬਣਤਰ | ਮੂਲ ਕਣ[੨] |
|---|---|
| ਅੰਕੜੇ | ਫ਼ਰਮੀਆਨਿਕ |
| ਪੀੜ੍ਹੀ | ਪਹਿਲੀ |
| ਪਰਸਪਰ ਪ੍ਰਭਾਵ | ਗੁਰੂਤਾ, ਬਿਜਲੀ-ਚੁੰਬਕੀ, ਕਮਜ਼ੋਰ |
| ਚਿੰਨ੍ਹ | e−, β− |
| ਵਿਰੋਧੀ-ਕਣ | ਪਾਜ਼ੀਟਰਾਨ (ਐਂਟੀ-ਬਿਜਲਾਣੂ ਵੀ ਕਿਹਾ ਜਾਂਦਾ ਹੈ) |
| ਮੱਤ ਸਥਾਪਤ | ਰਿਚਰਡ ਲੇਮਿੰਗ (੧੮੩੮–੧੮੫੧),[੩] ਜਾਰਜ ਜਾਨਸਟੋਨ ਸਟੋਨੀ (੧੮੭੪) ਅਤੇ ਹੋਰ[੪][੫] |
| ਖੋਜਿਆ ਗਿਆ | ਜ. ਜ. ਥਾਮਸਨ (੧੮੯੭)[੬] |
| ਭਾਰ | ੯.10938291(40)×10−੩੧ kg[੭] ੫.4857990946(22)×10−੪ u[੭] [੧,੮੨੨.8884845(14)]−1 u[note ੧] ੦.510998928(11) MeV/c2[੭] |
| ਬਿਜਲਈ ਚਾਰਜ | −੧ e[note ੨] −੧.602176565(35)×10−੧੯ C[੭] −੪.80320451(10)×10−੧੦ esu |
| ਚੁੰਬਕੀ ਸੰਵੇਗ | −1.00115965218076(27) μB[੭] |
| ਘੁਮਾਈ ਚੱਕਰ | ੧⁄੨ |
ਬਿਜਲਾਣੂ ਜਾਂ ਇਲੈਕਟਰਾਨ (ਚਿੰਨ੍ਹ:e−) ਰਿਣ-ਰਾਸ ਮੂਲ ਬਿਜਲੀ ਚਾਰਜ ਵਾਲਾ ਇੱਕ ਉਪ-ਪ੍ਰਮਾਣੂ ਕਣ ਹੈ।[੮]
ਇੱਕ ਬਿਜਲਾਣੂ ਦਾ ਕੋਈ ਵੀ ਹਿੱਸਾ ਜਾਂ ਉਪ-ਅਧਾਰ ਨਹੀਂ ਪਛਾਣਿਆ ਗਿਆ। ਇਸਨੂੰ ਆਮ ਤੌਰ 'ਤੇ ਇੱਕ ਮੂਲ ਕਣ ਮੰਨ ਲਿਆ ਜਾਂਦ ਹੈ।[੨] ਇਸਦਾ ਭਾਰ ਇੱਕ ਪ੍ਰੋਟਾਨ ਦੇ ਭਾਰ ਦੇ ੧/੧੮੩੬ ਬਰਾਬਰ ਹੈ।[੯] ਇਸਦੀ ਭੀਤਰੀ ਕੋਣੀ ਗਤੀ-ਮਾਤਰਾ ħ ਦੀਆਂ ਇਕਾਈਆਂ ਵਿੱਚ ਇੱਕ ਅੱਧ-ਸੰਖਿਅਕ ਗੁਣ ਹੈ ਜਿਸਦਾ ਅਰਥ ਹੈ ਕਿ ਇਹ ਇੱਕ ਫ਼ਰਮੀਆਨ ਹੈ। ਇਸਦਾ ਵਿਰੋਧੀ ਕਣ ਪਾਜ਼ੀਟਰਾਨ ਕਹਾਉਂਦਾ ਹੈ; ਇਹ ਬਿਜਲਾਣੂ ਵਰਗਾ ਹੀ ਹੁੰਦਾ ਹੈ ਪਰ ਇਸ ਉੱਤੇ ਬਿਜਲਈ ਅਤੇ ਹੋਰ ਚਾਰਜ ਉਲਟੇ ਚਿੰਨ੍ਹਾਂ ਵਾਲੇ ਹੁੰਦੇ ਹਨ। ਜਦੋਂ ਇੱਕ ਬਿਜਲਾਣੂ ਕਿਸੇ ਪਾਜ਼ੀਟਰਾਨ ਨਾਲ਼ ਟਕਰਾਉਂਦਾ ਹੈ ਤਾਂ ਇਹ ਦੋਵੇਂ ਕਣ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਗਾਮਾ-ਕਿਰਨ ਫੋਟਾਨ ਪੈਦਾ ਕਰਦੇ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
Cite error: <ref> tags exist for a group named "note", but no corresponding <references group="note"/> tag was found