ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ
| ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ | |
|---|---|
| बिरला प्रौद्योगिकी एवं विज्ञान संस्थान पिलानी | |
| 200px | |
| ਮਾਟੋ | ज्ञानं परमं बलम् (ਸੰਸਕ੍ਰਿਤ) (ਗਿਆਨਮ ਪਰਮਮ ਬਲਮ) |
| ਪੰਜਾਬੀ ਵਿੱਚ ਮਾਟੋ | ਗਿਆਨ ਸਰਬ-ਉੱਚ ਸ਼ਕਤੀ ਹੈ |
| ਸਥਾਪਤ | ੧੯੨੯। ੧੯੬੪ ਵਿੱਚ ਮੰਨੀ ਗਈ।[੧] |
| ਕਿਸਮ | ਮੰਨੀ ਗਈ |
| ਕੁਲਪਤੀ | ਕੁਮਾਰ ਮੰਗਲਮ ਬਿਰਲਾ[੨] |
| ਉਪ-ਕੁਲਪਤੀ | ਬੀ ਐੱਨ ਜੈਨ[੩] |
| ਪ੍ਰਬੰਧਕੀ ਅਮਲਾ | ੬੪੮[੪][੫] |
| ਡਿਗਰੀ ਅਪ੍ਰਾਪਤ ਵਿਦਿਆਰਥੀ | ੨੩੯੪ ਸਲਾਨਾ ਵਟਕ[੬] |
| ਡਿਗਰੀ ਪ੍ਰਾਪਤ ਵਿਦਿਆਰਥੀ | ੪੬੯ ਸਲਾਨਾ ਵਟਕ[੬] |
| ਸਥਿਤੀ | ਪਿਲਾਨੀ(੧੯੨੯) ਦੁਬਈ (੨੦੦੦) ਗੋਆ (੨੦੦੪) ਹੈਦਰਾਬਾਦ (੨੦੦੮) |
| ਸਬੰਧੀਕਰਨ | ਰਾਸ਼ਟਰਮੰਡਲ ਵਿਸ਼ਵ-ਵਿਦਿਆਲਾ ਸਭਾ,[੭] WACE (ਪੱਛਮੀ ਆਸਟਰੇਲੀਆਈ ਵਿੱਦਿਅਕ ਸਰਟੀਫ਼ੀਕੇਸ਼ਨ), ਯੂਨੀਵਰਸਿਟੀ ਗਰਾਂਟ ਕਮਿਸ਼ਨ[੮] ਰਾਸ਼ਟਰੀ ਮੁੱਲ ਨਿਰਧਾਰਨ ਅਤੇ ਮਾਨਤਾ ਕੌਂਸਲ[੯] ਭਾਰਤੀ ਫ਼ਾਰਮੇਸੀ ਕੌਂਸਲ,[੧੦] ਭਾਰਤੀ ਵਿਸ਼ਵ-ਵਿਦਿਆਲਾ ਸਭਾ[੧੧] |
| ਵੈੱਬਸਾਈਟ | http://www.bits-pilani.ac.in |
ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ, ਪਿਲਾਨੀ (ਅੰਗਰੇਜ਼ੀ: Birla Institute of Technology and Science; BITS ਪਿਲਾਨੀ) ਪਿਲਾਨੀ, ਰਾਜਸਥਾਨ, ਭਾਰਤ ਵਿਖੇ ਆਪਣਾ ਪਹਿਲਾ ਕੈਂਪਸ ਸਥਾਪਤ ਕਰਨ ਵਾਲਾ ਇੱਕ ਮੰਨਿਆ-ਪ੍ਰਮੰਨਿਆ ਵਿਸ਼ਵ-ਵਿਦਿਆਲਾ ਹੈ।[੧੨] ਬਿਟਸ ਪਿਲਾਨੀ ਭਾਰਤ ਦੀ ਇੱਕ ਉੱਘੀ ਉੱਚ-ਵਿੱਦਿਅਕ ਸੰਸਥਾ ਅਤੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸੈਕਸ਼ਨ ੩ ਹੇਠ ਇੱਕ ਡੀਮਡ ਯੂਨੀਵਰਸਿਟੀ ਹੈ। ਇਸ ਵਿਸ਼ਵ-ਵਿਦਿਆਲੇ ਵਿੱਚ ੧੫ ਇਲਮੀ ਵਿਭਾਗ ਹਨ ਜਿਹਨਾਂ ਦਾ ਮੁੱਖ ਕਾਰਜ ਕੇਂਦਰ ਯੰਤਰ ਸ਼ਾਸਤਰ ਅਤੇ ਵਿਗਿਆਨ ਉੱਤੇ ਹੈ। ਇਸਦੇ ਕੈਂਪਸ ਦੁਬਈ, ਸੰਯੁਕਤ ਅਰਬ ਅਮੀਰਾਤ (BITS, ਪਿਲਾਨੀ-ਦੁਬਈ),[੧੩] ਗੋਆ (BITS-ਪਿਲਾਨੀ ਗੋਆ),[੧੪] ਹੈਦਰਾਬਾਦ (BITS ਪਿਲਾਨੀ ਹੈਦਰਾਬਾਦ)[੧੫] ਹਨ ਅਤੇ ਬੰਗਲੌਰ ਵਿਖੇ ਵਿਸਤਾਰ ਕੇਂਦਰ ਹੈ।[੧੬] ਭਾਵੇਂ ਇਹ ਕੈਂਪਸ ਮੋਟੇ ਤੌਰ 'ਤੇ ਖ਼ੁਦਮੁਖ਼ਤਿਆਰ ਹਨ ਪਰ ਵਿਸ਼ਵ-ਵਿਦਿਆਲੇ ਦੇ ਸਾਰੇ ਕੈਂਪਸਾਂ ਵੱਲੋਂ ਇੱਕੋ ਜਿਹੀਆਂ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਇਹ ਭਾਰਤ ਦੀ ਪਹਿਲੀ ਵਿੱਦਿਅਕ ਸੰਸਥਾ ਹੈ ਜਿਸਦਾ ਕੈਂਪਸ ਭਾਰਤ ਤੋਂ ਬਾਹਰ ਹੈ।[੧੭][੧੮][੧੯]