ਬੀ ਬੀ ਸੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ (ਜਾਂ ਸਿਰਫ ਬੀ.ਬੀ.ਸੀ.; ਅੰਗਰੇਜ਼ੀ: British Broadcasting Corporation (BBC)) ਇਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਦਨ (ਇੰਗਲੈਂਡ) ਵਿਖੇ ਹਨ।[੧] ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ[੧] ਜਿਸਦੇ ੨੩,੦੦੦ ਮੁਲਾਜ਼ਮ ਹਨ।
ਇਹ ਦੁਨੀਆਂ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਸੀ।
ਇਤਿਹਾਸ [ਸੋਧ]
ਬੀ ਬੀ ਸੀ ੧੮ ਅਕਤੂਬਰ ੧੯੨੨[੨] ਨੂੰ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਲਿਮਿਟਿਡ ਦੇ ਤੌਰ ’ਤੇ ਕਾਇਮ ਕੀਤੀ ਗਈ ਸੀ[੩] ਜਿਸਨੇ ਆਪਣਾ ਪਹਿਲਾ ਪ੍ਰਸਾਰਣ ਉਸੇ ਸਾਲ ੧੪ ਨਵੰਬਰ ਨੂੰ ਲੰਡਨ ਵਿਖੇ ਮਾਰਕੋਨੀ ਹਾਊਸ ਵਿਚ ਸਥਿੱਤ ੨ ਐੱਲ ਓ ਸਟੇਸ਼ਨ ਤੋਂ ਕੀਤਾ। ਇਸੇ ਹੀ ਸਾਲ ੧੪ ਦਿਸੰਬਰ ਨੂੰ ਜੌਨ ਰੀਥ ਇਸਦੇ ਜਨਰਲ ਮਨੇਜਰ ਬਣੇ।[੩] ੧ ਜਨਵਰੀ ਨੂੰ ਇਹ ਮੌਜੂਦਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਬਣੀ।[੧]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|