ਬੁੰਦੇਲੀ ਭਾਸ਼ਾ
| ਬੁੰਦੇਲੀ ਭਾਸ਼ਾ ਫਰਮਾ:ਬੁੰਦੇਲੀ |
||
|---|---|---|
| ਇਹ ਭਾਸ਼ਾ ਜਿਥੇ ਬੋਲੀ ਜਾਂਦੀ ਹੈ : | ਪਾਕਿਸਤਾਨ, ਭਾਰਤ | |
| ਖੇਤਰ: | ਬੁੰਦੇਲਖੰਡ | |
| ਕੁਲ ਬੋਲਣ ਵਾਲੇ: | 644,000 ; ਅਨੁਮਾਨ ਦੋ ਕਰੋੜ ਤੱਕ [੧] | |
| ਭਾਸ਼ਾ ਦਾ ਵਰਗ: | ਹਿੰਦ-ਇਰਾਨੀ ਹਿੰਦ-ਆਰੀਆ ਕੇਂਦਰੀ ਪੱਛਮੀ ਹਿੰਦੀ ਭਾਸ਼ਾਵਾਂ ਬੁੰਦੇਲੀ ਭਾਸ਼ਾ |
|
| ਸਰਕਾਰੀ ਦਰਜਾ | ||
| ਜਿਥੇ ਇਸ ਭਾਸ਼ਾ ਨੂੰ ਸਰਕਾਰੀ ਦਰਜਾ ਮਿਲਿਆ: | ਭਾਰਤ (ਮਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਦੇ ਹਿੱਸੇ) | |
| Regulated by: | ||
| ਭਾਸ਼ਾ ਦੇ ਕੋਡ | ||
| ISO 639-1: | None | |
| ISO 639-2: | ||
| ISO 639-3: | bns | |
| Note: This page may contain IPA phonetic symbols in Unicode. | ||
[[Category:Articles containing Template requires an ISO 639 language code language text]]
ਬੁੰਦੇਲੀ (ਦੇਵਨਾਗਰੀ: बुन्देली or बुंदेली; Urdu: زبان بندیلی ਜ਼ਬਾਨ ਬੁੰਦੇਲੀ) ਬੁੰਦੇਲਖੰਡ ਦੇ ਨਿਵਾਸੀਆਂ ਦੁਆਰਾ ਬੋਲੀ ਜਾਣ ਵਾਲੀ ਬੋਲੀ ਹੈ। ਇਹ ਕਹਿਣਾ ਬਹੁਤ ਔਖਾ ਹੈ ਕਿ ਬੁੰਦੇਲੀ ਕਿੰਨੀ ਪੁਰਾਣੀ ਬੋਲੀ ਹੈ ਲੇਕਿਨ ਠੇਠ ਬੁੰਦੇਲੀ ਦੇ ਸ਼ਬਦ ਅਨੂਠੇ ਹਨ ਜੋ ਸਦੀਆਂ ਤੋਂ ਅੱਜ ਤੱਕ ਪ੍ਰਯੋਗ ਵਿੱਚ ਹਨ। ਕੇਵਲ ਸੰਸਕ੍ਰਿਤ ਜਾਂ ਹਿੰਦੀ ਪੜ੍ਹਨ ਵਾਲਿਆਂ ਨੂੰ ਉਨ੍ਹਾਂ ਦੇ ਅਰਥ ਸਮਝਣੇ ਔਖੇ ਹਨ। ਅਜਿਹੇ ਅਣਗਿਣਤ ਸ਼ਬਦ ਜੋ ਬੁੰਦੇਲੀ ਦੇ ਨਿਜੀ ਆਪਣੇ ਹਨ, ਉਨ੍ਹਾਂ ਦੇ ਅਰਥ ਕੇਵਲ ਹਿੰਦੀ ਜਾਣਨ ਵਾਲੇ ਨਹੀ ਦੱਸ ਸੱਕਦੇ ਪਰ ਬੰਗਲਾ ਜਾਂ ਮੈਥਲੀ ਬੋਲਣ ਵਾਲੇ ਸੌਖ ਨਾਲ ਦੱਸ ਸੱਕਦੇ ਹਨ।
ਪ੍ਰਾਚੀਨ ਕਾਲ ਵਿੱਚ ਬੁੰਦੇਲੀ ਵਿੱਚ ਸ਼ਾਸਕੀ ਪੱਤਰਵਿਹਾਰ, ਸੁਨੇਹਾ, ਬੀਜਕ, ਰਾਜਪੱਤਰ, ਦੋਸਤੀ ਸੰਧੀਆਂ ਦੇ ਅਭਿਲੇਖ ਕਾਫੀ ਮਾਤਰਾ ਵਿੱਚ ਮਿਲਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਔਰੰਗਜੇਬ ਅਤੇ ਸ਼ਿਵਾਜੀ ਵੀ ਖੇਤਰ ਦੇ ਹਿੰਦੂ ਰਾਜਿਆਂ ਨਾਲ ਬੁੰਦੇਲੀ ਵਿੱਚ ਹੀ ਪੱਤਰ ਵਿਹਾਰ ਕਰਦੇ ਸਨ। ਠੇਠ ਬੁੰਦੇਲੀ ਦਾ ਸ਼ਬਦਕੋਸ਼ ਵੀ ਹਿੰਦੀ ਤੋਂ ਵੱਖ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਸੰਸਕ੍ਰਿਤ ਉੱਤੇ ਆਧਾਰਿਤ ਨਹੀਂ ਹੈ। ਇੱਕ-ਇੱਕ ਪਲ ਲਈ ਵੱਖ-ਵੱਖ ਸ਼ਬਦ ਹਨ। ਗੀਤਾਂ ਵਿੱਚ ਕੁਦਰਤ ਦੇ ਵਰਣਨ ਦੇ ਲਈ, ਇਕੱਲੀ ਸ਼ਾਮ ਲਈ ਬੁੰਦੇਲੀ ਵਿੱਚ ਇੱਕੀ ਸ਼ਬਦ ਹੈ। ਬੁੰਦੇਲੀ ਵਿੱਚ ਵਿਵਿਧਤਾ ਹੈ, ਇਸ ਵਿੱਚ ਬਾਂਦਾ ਦਾ ਅੱਖੜਪਨ ਹੈ ਅਤੇ ਨਰਸਿੰਹਪੁਰ ਦੀ ਮਧੁਰਤਾ ਵੀ ਹੈ।
ਡਾ. ਵੀਰੇਂਦਰ ਵਰਮਾ ਨੇ ਹਿੰਦੀ ਭਾਸ਼ਾ ਦਾ ਇਤਹਾਸ ਨਾਮਕ ਗਰੰਥ ਵਿੱਚ ਲਿਖਿਆ ਹੈ ਕਿ ਬੁੰਦੇਲੀ ਬੁੰਦੇਲਖੰਡ ਦੀ ਉਪਭਾਸ਼ਾ ਹੈ। ਸ਼ੁੱਧ ਰੁਪ ਵਿੱਚ ਇਹ ਝਾਂਸੀ, ਜਾਲੌਨ, ਹਮੀਰਪੁਰ, ਗਵਾਲੀਅਰ, ਓਰਛਾ, ਸਾਗਰ, ਨਰਸਿੰਹਪੁਰ, ਸਿਵਨੀ ਅਤੇ ਹੋਸ਼ੰਗਾਬਾਦ ਵਿੱਚ ਬੋਲੀ ਜਾਂਦੀ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |