ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1970

ਬੈਂਕ (ਅੰਗਰੇਜ਼ੀ:Bank) ਉਸ ਮਾਲੀ ਅਦਾਰੇ ਨੂੰ ਕਹਿੰਦੇ ਹਨ, ਜੋ ਲੋਕਾਂ ਦਾ ਪੈਸਾ ਜਮ੍ਹਾਂ ਕਰਨ ਅਤੇ ਉਹਨਾਂ ਨੂੰ ਕਰਜ਼ਾ ਦੇਣ ਦਾ ਕੰਮ ਕਰਦੀ ਹੈ।[1] ਲੋਕ ਆਪੋ-ਆਪਣੀ ਬੱਚਤ ਰਾਸ਼ੀ ਨੂੰ ਸੁਰੱਖਿਆ ਦੀ ਨਜ਼ਰ ਤੋਂ ਅਤੇ ਵਿਆਜ ਕਮਾਉਣ ਦੇ ਲਈ ਇਹਨਾਂ ਅਦਾਰਿਆਂ ਵਿੱਚ ਜਮ੍ਹਾਂ ਕਰਦੇ ਹਨ ਅਤੇ ਲੋੜ ਮੁਤਾਬਕ ਸਮੇਂ-ਸਮੇਂ ਤੇ ਕੱਢਦੇ ਰਹਿੰਦੇ ਹਨ। ਬੈਂਕ ਇਸ ਤਰਾਂ ਜਮ੍ਹਾਂ-ਕਰਤਾ ਵਲੋਂ ਪ੍ਰਾਪਤ ਧਨ ਨੂੰ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਕਰਜ਼ਾ ਦੇ ਕੇ ਵਿਆਜ ਕਮਾਉਂਦੇ ਹਨ। ਆਰਥਕ ਪ੍ਰਬੰਧ ਦੇ ਅਜੋਕੇ ਯੁੱਗ ਵਿੱਚ ਖੇਤੀਬਾੜੀ, ਸਨਅਤ ਅਤੇ ਵਪਾਰ ਦੇ ਵਿਕਾਸ ਲਈ ਬੈਂਕ ਅਤੇ ਬੈਂਕਿੰਗ ਪ੍ਰਬੰਧ ਇੱਕ ਲਾਜ਼ਮੀ ਲੋੜ ਮੰਨੀ ਜਾਂਦੀ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Bank of England. "Rulebook Glossary".