ਕਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਗਤ ਕਬੀਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਬੀਰ
ਭਗਤ ਕਬੀਰ ਅਤੇ ਉਹਨਾਂ ਦੇ ਚੇਲੇ
1825 ਦੇ ਇੱਕ ਚਿੱਤਰ ਵਿੱਚ ਕਬੀਰ ਜੀ ਅਤੇ ਉਹਨਾਂ ਦੇ ਚੇਲੇ
ਜਨਮ 1440
ਮੌਤ 1518
ਕਿੱਤਾ ਕਵੀ ਅਤੇ ਜੁਲਾਹੇ ਦਾ ਕੰਮ ਕਰਨ ਵਾਲਾ
ਮਸ਼ਹੂਰ ਕਾਰਜ ਭਗਤੀ ਲਹਿਰ, ਸਿੱਖ ਮਤ, ਸੰਤ ਮਤ, ਕਬੀਰ ਪੰਥ

ਕਬੀਰ ਹਿੰਦੀ: कबीर, ਉਰਦੂ: کبير‎) (1440–1518)[੧][੨][੩] ਭਾਰਤ ਦਾ ਇੱਕ ਸੰਤ ਕਵੀ ਸੀ। ਉਸਦੀਆਂ ਲਿਖਤਾਂ ਨੇ ਭਗਤੀ ਲਹਿਰ ਉਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਮਹਾਨ ਹੈ। ਕਬੀਰ ਦਾ ਸਿਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਈ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।

ਜੀਵਨ[ਸੋਧੋ]

ਭਗਤ ਕਬੀਰ ਜੀ(1440-1518) ਦਾ ਜਨਮ ਲਾਹੌਰ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਹੋਇਆ ਮੰਨਿਆਂ ਜਾਂਦਾ ਹੈ। ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ ਨਜ਼ਦੀਕ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨਾਂ ਨੇ ਭਗਤ ਜੀ ਦਾ ਪਾਲਣ-ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ। ਪੁਰਾਣੇ ਇਤਿਹਾਸ ਤੋਂ ਇਹ ਪਤਾ ਚਲਦਾ ਹੈ ਕਿ ਉਹ ਜੁਲਾਹਾ ਜਾਤ ਨਾਲ ਸਬੰਧਤ ਸਨ। ਉਨਾਂ ਦੀ ਪਤਨੀ ਦਾ ਨਾਮ ’ਲੋਈ’ ਉਨਾਂ ਦਾ ਇੱਕ ਪੁੱਤਰ ’ਕਮਲ’ ਤੇ ਪੁੱਤਰੀ ’ਕਮਲੀ’ ਸੀ। ਕਬੀਰ ਜੀ ਨੂੰ ਸੂਫ਼ੀ ਕਵੀ ਦੇ ਤੌਰ ਤੇ ਵੀ ਜਾਣਿਆ ਜਾ ਸਕਦਾ ਹੈ। ਕਬੀਰ ਜੀ ਨੂੰ ਮੰਨਣ ਵਾਲੇ ਕਬੀਰਪੰਥੀਆਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ ਇਸ ਜਗਤ ਉੱਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ। ਇਤਿਹਾਸ ਰਾਮਾਨੰਦ ਸਾਗਰ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ।

ਵਿਚਾਰਧਾਰਾ[ਸੋਧੋ]

ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹਨ ਕਿ ਸਾਰੇ ਇਨਸ਼ਾਨ ਇੱਕ ਹਨ, ਕਬੀਰ ਜੀ ਕਹਿੰਦੇ ਹਨ ਕਿ ਉਹ ਅੱਲਾ ਅਤੇ ਰਾਮ ਦਾ ਇੱਕ ਪੁੱਤਰ ਹਨ।

ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵ ਗੁਸੱਈਆਂ ਕੋਈ ਅੱਲਾਹੇ ॥

ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰ ਕਰਮ ਕਾਂਡਾਂ ’ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ।

ਆਪਣੀ ਰਚਨਾ[ਸੋਧੋ]

ਆਪਣੀ ਰਚਨਾਵਿੱਚ ਉਹ ਕੁਝ ਇਸ ਪ੍ਰਕਾਰ ਲਿਖਦੇ ਹਨ:

ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ ।
ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦੁ।

ਕਬੀਰ ਦੀ ਬਾਣੀ[ਸੋਧੋ]

ਭਗਤ ਕਬੀਰ ਦੀ ਬਾਣੀ ਮੋਖਿਕ ਅਤੇ ਲਿਖਿਤ ਦੋਹਾਂ ਰੂਪਾ ਵਿੱਚ ਪ੍ਰਾਪਤ ਹੋਈ ਹੈ। ਕਬੀਰ ਦੀ ਬਹੁਤ ਸਾਰੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ। ਜਿਵੇ:- ਬੀਜਕ, ਕਬੀਰ, ਗ੍ਰੰਥਾਵਲੀ, ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ। ਬੀਜਕ:- ਬੀਜਕ, ਕਬੀਰ ਦੀ ਸਭ ਤੋ ਪ੍ਰਮਾਣਿਕ ਰਚਨਾ ਸਮਝੀ ਜਾਦੀ ਹੈ। ਕਬੀਰ ਪੰਥ ਵਿੱਚ ਬੀਜਕ ਦਾ ਉਹੀ ਸਥਾਨ ਹੈ, ਜਿਹੜਾ ਸਿੱਖ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਆਚਰਯ ਪਰਸੁਰਾਮ ਚਤਰਵੇਦੀ ਨੇ ਕਬੀਰ ਸਾਹਿਤਯ ਕੀ ਪਰਖ ਪੁਸਤਕ ਵਿੱਚ ਲਿਖਿਆ ਹੈ ਕਿ ਬੀਜਕ ਵਿੱਚ ਸੰਕਲਿਤ ਰਚਨਾਵਾ ਦੀ ਇਹ ਵਿਸ਼ੇਸਤਾ ਹੈ ਕਿ ਉਹਨਾਂ ਵਿੱਚ ਸ੍ਰਿਸਟੀ ਰਚਨਾਂ ਬਾਰੇ ਲਿਖਿਆ ਵਿਸਤ੍ਰਿਤ ਵਿਚਾਰ ਹਨ। ਕਬੀਰ ਗ੍ਰੰਥਾਵਲੀ:- ਕਬੀਰ ਗ੍ਰੰਥਾਵਲੀ ਅਤੇ ਗੁਰੂ ਗਰੰਥ ਸਾਹਿਬ ਵਿੱਚ ਸੰਕਲਿਤ ਕਬੀਰ ਬਾਣੀ ਵਿੱਚ ਕਾਫੀ ਸਮਾਨਤਾ ਹੈ। ਗੁਰੂ ਗ੍ਰੰਥ ਸਾਹਿਬ:- ਕਬੀਰ ਦੀ ਬਾਣੀ ਦਾ ਦੂਜਾ ਵੱਡਾ ਪ੍ਰਮਾਣਿਕ ਸਰੋਤ ਗੁਰੂ ਗ੍ਰੰਥ ਸਾਹਿਬ ਹੈ।

ਕਬੀਰ ਦੀ ਬਾਣੀ ਅਤੇ ਰਾਗ[ਸੋਧੋ]

ਗੁਰੂ ਗ੍ਰੰਥ ਵਿੱਚ ਮਿਲਦੀ ਕਬੀਰ ਦੀ ਬਾਣੀ ਹੇਠ ਲਿਖੇ ਅਨੁਸਾਰ ਹੈ:-

 1. ਸਿਰੀ ਰਾਗ-2 ਸ਼ਬਦ
 2. ਰਾਸ. ਗਉੜੀ-74 ਸ਼ਬਦ
 3. ਬਾਵਨ ਅੱਖਰੀ, 1 ਥਿਤੀ
 4. ਸਤਵਾਰਾ ਰਾਗ ਆਸ਼ਾ -37 ਸ਼ਬਦ
 5. ਰਾਗ ਗੁਜਰੀ -2 ਸ਼ਬਦ
 6. ਰਾਗ ਸੋਰਠਿ - 11 ਸਬਦ
 7. ਰਾਗ ਧਨਾਸਰੀ-5 ਸ਼ਬਦ
 8. ਰਾਗ ਤਿਲੰਗ-1 ਸ਼ਬਦ
 9. ਰਾਗ ਸੂਹੀ- 5 ਸ਼ਬਦ
 10. ਰਾਗ ਬਿਲਾਵਲ -12 ਸ਼ਬਦ
 11. ਰਾਗ ਗੋਡ -11 ਸ਼ਬਦ
 12. ਰਾਗ ਰਾਮਕਲੀ-12 ਸ਼ਬਦ
 13. ਰਾਗ ਮਾਰੂ -12 ਸ਼ਬਦ
 14. ਰਾਗ ਕੇਦਾਰਾ -6 ਸ਼ਬਦ
 15. ਰਾਗ ਭੈਰਉ - 20 ਸਬਦ
 16. ਰਾਗ ਬਸੰਤ - 7 ਸ਼ਬਦ
 17. ਰਾਗ ਸਾਰੰਗ - 3 ਸ਼ਬਦ
 18. ਰਾਗ ਪ੍ਰਭਾਤੀ - 5 ਸਬਦ

ਇਸ ਤਰਾ ਕਬੀਰ ਜੀ ਦੇ ਕੁੱਲ 225 ਸ਼ਬਦ, 1 ਬਾਵਨ ਅੱਖਰੀ,1 ਥਿਤੀ,1 ਸਤਵਾਰਾ ਤੇ 243 ਸਲੋਕ ਸੰਕਲਿਤ ਹਨ। ਆਪ ਜੀ ਦੀ ਬਾਣੀ 17 ਰਾਗਾ ਵਿੱਚ ਵਿਉਤਬੱਧ ਹੈ। ਆਪ ਦੀ 8 ਪਦਾਂ ਦੀ ਵਾਰ ਤੇ ਤਿੰਨ ਅਸ਼ਟਪਦੀਆ ਹਨ। ਕਲਾ ਪੱਖ:- ਕੋਈ ਵੀ ਰਚਨਾਕਾਰ ਆਪਣੀ ਰਚਨਾ ਰਚਨ ਵੇਲੇ ਕਈ ਤਰ੍ਹਾ ਦੀਆ ਕਾਵਿ ਜੁਗਤਾ ਵਰਤਦਾ ਹੈ। ਇੰਝ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿੱਚ ਕਈ ਤਰਾਂ ਦੀਆ ਕਲਾ ਜੁਗਤਾ ਵਰਤੀਆਂ ਹਨ। ਆਪ ਦੀ ਬਾਣੀ ਵਿੱਚ ਅਲੰਕਾਰਾ ਦੀ ਵਰਤੋ ਹੋਈ ਮਿਲਦੀ ਹੈ। ਸਬਦਾਲੰਕਾਰਾ ਦੀ ਹਰ ਵੰਨਗੀ ਆਪ ਦੀ ਬਾਣੀ ਵਿੱਚ ਦੇਖੀ ਜਾ ਸਕਦੀ ਹੈ। ਉਪਮਾ ਦੇ ਵੀ ਅਨੇਕ ਨਮੂਨੇ ਮਿਲ ਜਾਦੇ ਹਨ। ਦ੍ਰਿਸਟਾਂਤ ਅਤੇ ਉਦਾਹਰਣ ਅਲੰਕਾਰਾ ਨੇ ਵਿਸਪ੍ਰਤਿਪਾਦਨ ਵਿੱਚ ਸਪਸ਼ਟਤਾ ਲਿਆਦੀ ਹੈ। ਰੂਪਕ ਅਲੰਕਾਰ ਦੀ ਵਿਸ਼ੇਸ ਵਰਤੋ ਹੋਈ ਹੈ। ਸਰਬਾਗੀ ਅਤੇ ਵਿਸਤ੍ਰਿਤ ਰੂਪਕਾਂ ਤੋ ਇਲਾਵਾ ਸੰਖਿਪਤ ਰੂਪ ਵੀ ਮਿਲ ਜਾਦੇ ਹਨ। ਭਾਸ਼ਾ ਉਤੇ ਵੀ ਕਬੀਰ ਦਾ ਜਬਰਦਸ਼ਤ ਅਧਿਕਾਰ ਸੀ। ਉਹ ਬਾਂਣੀ ਦੇ ਡਿਕਟੇਟਰ ਸਨ।

ਭਾਸ਼ਾਵਾਂ[ਸੋਧੋ]

ਕਬੀਰ ਜੀ ਦੀ ਬਾਣੀ ਵਿੱਚ ਅਵਧੀ, ਭੋਜਪੁਰੀ, ਬ੍ਰਜ, ਮਾਰਵਾੜੀ, ਪੰਜਾਬੀ, ਅਰਬੀ, ਫਾਰਸੀ, ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਮਿਲ ਜਾਂ ਪਰਿਭਾਸਿਕ ਵੀ ਹੈ। ਮੁਸਲਮਾਨਾ ਨੂੰ ਸੰਬੋਧਿਨ ਕਰਦਿਆਂ ਭਾਸ਼ਾ ਵਿੱਚ ਅਰਬੀ- ਫਾਰਸੀ ਰੰਗ ਆ ਗਿਆ ਹੈ।

ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਇ ਟੁਕੁ ਦਮੁ ਕਰਾਰੀ ਜਉ ਕਰਹੁ ਜਾਹਿਰ ਹਜੂਰਿ ਖਦਾਇ

ਹਵਾਲੇ[ਸੋਧੋ]