ਭਗਤ ਪੀਪਾ ਜੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਭਗਤ ਪੀਪਾ ਜੀ ਦਾ ਜਨਮ ੧੪੨੬ ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ ੪੫ ਮੀਲ ਪੂਰਵ ਦਿਸ਼ਾ ਵਿੱਚ ਗਗਨੌਰਗੜ੍ਹ ਰਿਆਸਤ ਵਿੱਚ ਹੋਇਆ ਸੀ । ਉਹ ਭਗਤੀ ਅੰਦੋਲਨ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ । ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਉਨ੍ਹਾਂ ਦੀ ਪ੍ਰਮਾਣੀਕ ਰਚਨਾਵਾਂ ਹੋਰ ਕਿਤੇ ਨਹੀਂ ਮਿਲਦੀਆਂ ।

ਵਿਸ਼ਾ ਸੂਚੀ

ਬਚਪਨ [ਸੋਧ]

ਪੀਪਾ ਜੀ ਦੇ ਪੜਦਾਦਾ ਜੈਤਪਾਲ ਨੇ ਮੁਸਲਮਾਨਾਂ ਤੋਂ ਮਾਲਵਾ ਦਾ ਇਲਾਕਾ ਖੌਹ ਲਿਆ ਸੀ ਅਤੇ ਉੱਥੋਂ ਦੇ ਹਾਕਿਮ ਬਣ ਗਏ ਸਨ । ਪਿਤਾ ਦੀ ਮੌਤ ਦੇ ਕਾਰਨ ਪੀਪਾ ਜੀ ਛੋਟੀ ਉਮਰ ਵਿੱਚ ਹੀ ਰਾਜਾ ਬਣ ਗਏ ਸਨ । ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਦਾ ਝੁਕਾਓ ਅਧਿਆਤਮ ਦੇ ਵੱਲ ਸੀ ।

ਰਾਮਾਨੰਦ ਦੀ ਸੇਵਾ ਵਿੱਚ [ਸੋਧ]

ਪੀਪਾ ਜੀ ਦੁਰਗਾ ਭਗਤ ਬਣ ਗਏ ਪਰ ਉਨ੍ਹਾਂ ਦੀ ਤ੍ਰਿਪਤੀ ਨਹੀਂ ਹੋਈ । ਇਸਦੇ ਬਾਅਦ ਉਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਲਿਆ । ਫਿਰ ਉਹ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ (ਰਾਜਸਥਾਨ) ਦੇ ਇੱਕ ਮੰਦਰ ਵਿੱਚ ਰਹਿਣ ਲੱਗੇ ।

ਬਾਣੀ ਦੀ ਸੰਭਾਲ [ਸੋਧ]

ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੋਤਰੇ ਅਨੰਤਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਹੀ ਪ੍ਰਾਪਤ ਕੀਤੀ । ਇਸ ਗੱਲ ਦਾ ਪ੍ਰਮਾਣ ਅਨੰਤਦਾਸ ਦੁਆਰਾ ਲਿਖੀ 'ਪਰਚਈ' ਦੇ ਪੱਚੀਵੇਂ ਪ੍ਰਸੰਗ ਤੋਂ ਵੀ ਮਿਲਦਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪੰਚਨਦ(ਪੰਜਾਬ) ਤੋਂ ਇੱਕ ਨੌਜੁਆਨ ਜੋਗੀ ਨੇ ਇਹ ਰਚਨਾ ਉਸ ਪਾਸੋਂ ਲਈ ਸੀ। ਇਸ ਰਚਨਾ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ ।

ਬਾਣੀ ਦਾ ਭਾਵ [ਸੋਧ]

ਪੀਪਾ ਜੀ ਦੀ ਰਚਨਾ ਵਿੱਚ ਅਵਤਾਰਵਾਦ ਦੀ ਥਾਂ ਨਿਰਗੁਣ ਨਿਰਾਕਾਰ ਪਰਮਾਤਮਾ ਦੀ ਉਪਾਸ਼ਨਾ ਅਤੇ ਗੁਰੂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਗਿਆ ਹੈ।

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ॥
(ਗੁਰੂ ਗ੍ਰੰਥ ਸਾਹਿਬ,ਪੰਨਾ ੬੮੫)
( ਜੋ ਪ੍ਰਭੂ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਹੈ ,ਉਹ ਮਨੁੱਖ ਦੇ ਹਿਰਦੇ ਵਿੱਚ ਭੀ ਮੌਜੂਦ ਹੈ ।)


ਪੀਪੀ ਪ੍ਰਣਵੈ ਪਰਮ ਤਤੁ ਹੈ ,ਸਤੀਗੁਰੁ ਹੋਇ ਲਖਾਵੈ ॥ ੨ ॥
(ਗੁਰੂ ਗ੍ਰੰਥ ਸਾਹਿਬ,ਪੰਨਾ ੬੮੫)
ਪੀਪਾ ਪਰਮ ਤੱਤ ਦੀ ਅਰਾਧਨਾ ਕਰਦਾ ਹੈ, ਜਿਸਦੇ ਦਰਸ਼ਨ ਪੂਰਨ ਸਤਿਗੁਰੂ ਦੁਆਰਾ ਕੀਤੇ ਜਾ ਸਕਦੇ ਹਨ।)



Khanda Blue wEffects.jpg ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png