ਭੂਗੋਲ
ਭੂਗੋਲ (ਸੰਸਕ੍ਰਿਤ भूगोल ਤੋਂ[੧]) ਇੱਕ ਵਿਗਿਆਨ ਹੈ ਜੋ ਕਿ ਪ੍ਰਿਥਵੀ ਉਤਲੀ ਜਮੀਨ, ਨਕਸ਼, ਨਿਵਾਸੀ ਅਤੇ ਤੱਥਾਂ ਦੇ ਅਧਿਐਨ ਨਾਲ ਸਬੰਧਤ ਹੈ।[੨] "ਧਰਤੀ ਬਾਰੇ ਲਿਖਣਾ ਜਾਂ ਵਖਿਆਣ ਕਰਨਾ" ਲਫ਼ਜ਼ੀ ਅਨੁਵਾਦ ਹੋ ਸਕਦਾ ਹੈ। ਏਰਾਟੋਸਥੇਨੈਸ, ਯੂਨਾਨੀ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਇਨਸਾਨ ਸੀ। ਭੂਗੋਲਕ ਖੋਜ ਦੀਆਂ ਚਾਰ ਇਤਿਹਾਸਕ ਰੀਤੀਆਂ ਹਨ: ਕੁਦਰਤੀ ਅਤੇ ਮਨੁੱਖੀ ਤੱਥਾਂ ਦਾ ਸਥਾਨਕ ਅਧਿਐਨ (ਭੂਗੋਲ ਵੰਡ ਦੀ ਪੜ੍ਹਾਈ ਵਜੋਂ), ਧਰਾਤਲ ਵਿੱਦਿਆ (ਥਾਵਾਂ ਅਤੇ ਖੇਤਰ), ਮਨੁੱਖ-ਧਰਤ ਸੰਬੰਧਾਂ ਦੀ ਵਿੱਦਿਆ ਅਤੇ ਧਰਤ ਵਿਗਿਆਨ ਦੀ ਖੋਜ।[੩] ਇਸਦੇ ਬਾਵਜੂਦ ਆਧੁਨਿਕ ਭੂਗੋਲ ਇੱਕ ਵਿਆਪਕ ਸਿੱਖਿਆ ਹੈ ਜਿਹਦਾ ਮੁੱਖ ਮਕਸਦ ਪ੍ਰਿਥਵੀ ਅਤੇ ਉਸਦੀਆਂ ਸਾਰੀਆਂ ਮਨੁੱਖੀ ਅਤੇ ਕੁਦਰਤੀ ਜਟਿਲਤਾਵਾਂ ਨੂੰ ਸਮਝਣਾ ਹੈ - ਨਾ ਸਿਰਫ਼ ਕਿ ਚੀਜ਼ਾਂ ਕਿੱਥੇ ਹਨ ਸਗੋਂ ਇਹ ਕਿਵੇਂ ਹੋਂਦ 'ਚ ਆਈਆਂ ਅਤੇ ਬਦਲੀਆਂ। ਭੂਗੋਲ ਨੂੰ ਮਨੁੱਖੀ ਅਤੇ ਭੌਤਿਕ ਵਿਗਿਆਨ ਵਿਚਲਾ ਪੁਲ ਕਿਹਾ ਗਿਆ ਹੈ। ਇਸਦੇ ਦੋ ਪ੍ਰਮੁੱਖ ਅੰਗ ਹਨ - ਮਨੁੱਖੀ ਭੂਗੋਲ ਅਤੇ ਭੌਤਿਕ ਭੂਗੋਲ।[੪][੫][੬]
ਵਿਸ਼ਾ ਸੂਚੀ |
ਮੁੱਢਲੀ ਪਹਿਚਾਣ [ਸੋਧ]
ਪਰੰਪਰਾਗਤ ਤੌਰ ਤੇ ਭੂਗੋਲ-ਸ਼ਾਸਤਰੀਆਂ ਨੂੰ ਨਕਸ਼ਾ-ਨਿਰਮਾਤਾਵਾਂ ਅਤੇ ਥਾਂਵਾਂ ਦੇ ਨਾਮ ਪੜ੍ਹਣ ਵਾਲਿਆਂ ਤੋਂ ਅਲਿਹਦਾ ਨਹੀਂ ਸਮਝਿਆ ਜਾਂਦਾ ਸੀ। ਚਾਹੇ ਬਹੁਤ ਸਾਰੇ ਭੂਗੋਲ-ਸ਼ਾਸਤਰੀ ਨਕਸ਼ਾ-ਨਿਰਮਾਣ ਅਤੇ ਥਾਂਵਾਂ ਦੇ ਨਾਂਵਾਂ ਵਿੱਚ ਸਿੱਖਿਅਤ ਹੁੰਦੇ ਹਨ ਪਰ ਇਹ ਉਹਨਾਂ ਦਾ ਮੁੱਖ ਚਿੰਤਨ ਦੇ ਵਿਸ਼ੇ ਨਹੀਂ ਹਨ। ਇਹ ਸਗੋਂ ਕਿਰਿਆਵਾਂ, ਤੱਥਾਂ ਅਤੇ ਲੱਖਣਾਂ ਦੀ ਕਾਲ ਅਤੇ ਜਗ੍ਹਾ ਵਿੱਚ ਵੰਡ ਅਤੇ ਮਨੁੱਖ ਤੇ ਆਲੇ-ਦੁਆਲੇ ਦੇ ਵਾਤਾਵਰਣ ਨਾਲ ਮਨੁੱਖੀ ਮੇਲ-ਮਿਲਾਪ ਦੀ ਪੜ੍ਹਾਈ ਕਰਦੇ ਹਨ।[੭]ਕਿਉਂਕਿ ਕਾਲ ਅਤੇ ਥਾਂ ਬਹੁਤ ਸਾਰੇ ਵਿਸ਼ਿਆਂ ਨੂੰ ਪ੍ਰਭਾਵਤ ਕਰਦੇ ਹਨ ਜਿਵੇਂ ਕਿ ਅਰਥ-ਸ਼ਾਸਤਰ, ਸਿਹਤ, ਜਲਵਾਯੂ, ਪਸ਼ੂ-ਪੌਦੇ ਆਦਿਕ, ਇਸ ਕਰਕੇ ਭੂਗੋਲ ਬਹੁਤ ਹੀ ਅੰਤਰ-ਤਾਬਿਆ ਵਿਸ਼ਾ ਹੈ।
ਵਿਸ਼ੇ ਦੇ ਵਜੋਂ ਭੂਗੋਲ ਮੋਟੇ ਤੌਰ ਤੇ ਦੋ ਸਹਾਇਕ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ - ਮਨੁੱਖੀ ਭੂਗੋਲ ਅਤੇ ਭੌਤਿਕ ਭੂਗੋਲ। ਅਗਲਾ ਨਿਰਮਿਤ ਵਾਤਾਵਰਣ ਤੇ ਜ਼ੋਰ ਦਿੰਦਾ ਹੈ ਅਤੇ ਕਿਵੇਂ ਮਨੁੱਖ ਜਗ੍ਹਾ ਨੂੰ ਉਸਾਰਦੇ, ਵੇਖਦੇ, ਸੰਭਾਲਦੇ ਅਤੇ ਪ੍ਰਭਾਵਤ ਕਰਦੇ ਹਨ ਜਦਕਿ ਪਿਛਲਾ ਕੁਦਰਤੀ ਵਾਤਾਵਰਣ ਦੀ ਪੜਚੋਲ ਕਰਦਾ ਹੈ ਕਿ ਕਿਵੇਂ ਜੀਵ, ਜਲਵਾਯੂ, ਮਿੱਟੀ, ਪਾਣੀ ਅਤੇ ਜਮੀਨ ਉਪਜਦੇ ਅਤੇ ਵਰਤਦੇ ਹਨ।[੮]ਇਹਨਾਂ ਵਿਚਲੇ ਫ਼ਰਕ ਨੇ ਤੀਜੇ ਖੇਤਰ ਵਾਤਾਵਰਣ ਭੂਗੋਲ ਨੂੰ ਜਨਮ ਦਿੱਤਾ ਜੋ ਕਿ ਮਨੁੱਖੀ ਅਤੇ ਭੌਤਕ ਭੂਗੋਲ ਨੂੰ ਜੋੜਦਾ ਹੈ ਅਤੇ ਮਨੁੱਖ ਅਤੇ ਵਾਤਾਵਰਣ ਵਿਚਲੇ ਰਿਸ਼ਤੇ ਵੱਲ ਝਾਤੀ ਮਾਰਦਾ ਹੈ।
ਸ਼ਾਖਾਵਾਂ [ਸੋਧ]
ਭੌਤਿਕ ਭੂਗੋਲ [ਸੋਧ]
ਭੌਤਿਕ ਭੂਗੋਲ, ਭੂਗੋਲ ਉੱਤੇ ਧਰਤ-ਵਿਗਿਆਨ ਵਜੋਂ ਕੇਂਦਰਤ ਹੈ। ਇਸਦਾ ਟੀਚਾ ਭੌਤਿਕ ਸਮੱਸਿਆਵਾਂ ਅਤੇ ਥਲ-ਮੰਡਲ, ਜਲ-ਮੰਡਲ, ਵਾਯੂ-ਮੰਡਲ, ਮਿੱਟੀ-ਮੰਡਲ ਅਤੇ ਜੀਵ-ਮੰਡਲ ਦੇ ਮਸਲਿਆਂ ਨੂੰ ਸਮਝਣਾ ਹੈ।
ਭੌਤਿਕ ਭੂਗੋਲ ਨੂੰ ਬਹੁਤ ਸਾਰੇ ਪ੍ਰਮੁੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ:
ਮਨੁੱਖੀ ਭੂਗੋਲ [ਸੋਧ]
ਮਨੁੱਖੀ ਭੂਗੋਲ ਉਹ ਸ਼ਾਖਾ ਹੈ ਜੋ ਮਨੁੱਖੀ ਸਮਾਜ ਨੂੰ ਘੜਨ ਵਾਲੇ ਨਮੂਨਿਆਂ ਅਤੇ ਕਿਰਿਆਵਾਂ ਉੱਤੇ ਕੇਂਦਰਤ ਹੈ। ਇਸ ਵਿੱਚ ਮਨੁੱਖੀ, ਸਿਆਸੀ, ਸੱਭਿਆਚਾਰਕ, ਸਮਾਜਕ ਅਤੇ ਆਰਥਕ ਪਹਿਲੂ ਸ਼ਾਮਲ ਹਨ।
ਮਨੁੱਖੀ ਭੂਗੋਲ ਨੂੰ ਬਹੁਤ ਸਾਰੇ ਪ੍ਰਮੁੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ:
-




ਸੱਭਿਆਚਾਰ ਭੂਗੋਲ ਵਿਕਾਸ ਭੂਗੋਲ ਅਰਥ-ਸ਼ਾਸਤਰ ਭੂਗੋਲ ਸਿਹਤ ਭੂਗੋਲ 


ਇਤਿਹਾਸਕ ਭੂਗੋਲ ਅਤੇ ਕਾਲ ਭੂਗੋਲ ਰਾਜਨੀਤਕ ਭੂਗੋਲ ਅਤੇ ਭੂ-ਰਾਜਨੀਤੀ ਅਬਾਦੀ ਭੂਗੋਲ ਜਾਂ ਜਨਤਾ ਵਿਗਿਆਨ ਧਾਰਮਿਕ ਭੂਗੋਲ 

96px 
ਸਮਾਜਿਕ ਭੂਗੋਲ ਢੁਆਈ ਭੂਗੋਲ ਸੈਰ-ਸਪਾਟਾ ਭੂਗੋਲ ਸ਼ਹਿਰੀ ਭੂਗੋਲ
ਸਮੇਂ ਅਨੁਸਾਰ ਮਨੁੱਖੀ ਭੂਗੋਲ ਦੀ ਸਿੱਖਿਆ ਵਿੱਚ ਹੋਰ ਕਈ ਨਵੇਂ ਢੰਗ ਉਪਜੇ ਹਨ ਜਿਵੇਂ ਕਿ:
- ਵਿਹਾਰਕ ਭੂਗੋਲ
- ਇਸਤਰੀਵਾਦੀ ਭੂਗੋਲ
- ਸੱਭਿਆਚਾਰ ਸਿਧਾਂਤ
- ਸੋਚਵਾਦੀ ਭੂਗੋਲ
ਇਕੱਤਰਤ ਭੂਗੋਲ [ਸੋਧ]
ਇਹ ਸ਼ਾਖਾ ਮਨੁੱਖਾਂ ਅਤੇ ਕੁਦਰਤੀ ਵਾਤਾਵਰਣ ਵਿਚਲੇ ਵਾਸਤਿਆਂ ਦੇ ਸਥਾਨਕ ਪਹਿਲੂਆਂ ਨੂੰ ਵਖਾਣਦੀ ਹੈ।
ਯੰਤਰਕ ਭੂਗੋਲ [ਸੋਧ]
ਇਸ ਵਿੱਚ ਨਕਸ਼ਾ-ਨਿਰਮਾਣ ਅਤੇ ਸਥਾਨ-ਵਰਨਣ ਲਈ ਵਰਤੀਆਂ ਜਾਂਦੀਆਂ ਤਕਨੀਕਾਂ ਦਾ ਕੰਪਿਊਟਰੀ ਪ੍ਰਯੋਗ ਸ਼ਾਮਲ ਹੈ।
ਖੇਤਰੀ ਭੂਗੋਲ [ਸੋਧ]
ਇਹ ਸ਼ਾਖਾ ਧਰਤੀ ਉਤਲੇ ਹਰ ਤਰਾਂ ਦੇ ਖੇਤਰਾਂ ਦੀ ਪੜ੍ਹਾਈ ਹੈ।
ਸੰਬੰਧਤ ਖੇਤਰ [ਸੋਧ]
- ਸ਼ਹਿਰੀ, ਖੇਤਰੀ ਅਤੇ ਸਥਾਨਕ ਯੋਜਨਾਬੰਦੀ
- ਖੇਤਰੀ ਵਿਗਿਆਨ
- ਅੰਤਰ-ਗ੍ਰਹਿ ਵਿਗਿਆਨ
ਨਾਮੀ ਭੂਗੋਲ-ਸ਼ਾਸਤਰੀ [ਸੋਧ]
- ਏਰਾਟੋਸਥੇਨੈਸ (੨੭੬ ਈ.ਪੂ. - ੧੯੪ ਈ.ਪੂ.) - ਧਰਤੀ ਦਾ ਅਕਾਰ ਮਾਪਿਆ।
- ਸਤ੍ਰਾਬੋ (੬੪/੬੩ ਈ.ਪੂ. – ੨੪ ਈਸਵੀ) - ਜਿਉਗ੍ਰਾਫ਼ਿਕਾ ਲਿਖੀ, ਜੋ ਕਿ ਭੂਗੋਲ ਦੀ ਸਿੱਖਿਆ ਨੂੰ ਉਲੀਕਣ ਵਾਲੀ ਪਹਿਲੀ ਕਿਤਾਬ ਸੀ।
- ਟੋਲੇਮੀ (੯੦ – ੧੬੮) - ਯੁਨਾਨੀ ਅਤੇ ਰੋਮਨ ਗਿਆਨ ਨੂੰ ਜਿਉਗ੍ਰਾਫ਼ਿਕਾ ਨਾਮਕ ਕਿਤਾਬ ਵਿੱਚ ਇਕੱਤਰ ਕੀਤਾ।
- ਅਲ ਇਦਰੀਸੀ (ਅਰਬੀ: أبو عبد الله محمد الإدريسي; ਲਾਤੀਨੀ: Dreses) (੧੧੦੦–੧੧੬੫/੬੬) - ਨੁਜ਼ਾਤੁਲ ਮੁਸ਼ਤਾਖ਼ ਦੇ ਲੇਖਕ।
- ਜਰਾਰਦਸ ਮਰਕਾਤਰ (੧੫੧੨–੧੫੯੪) - ਉੱਨਤਸ਼ੀਲ ਨਕਸ਼ਾ-ਨਿਰਮਾਤਾ ਜਿਸਨੇ ਮਰਕਾਤਰ ਪ੍ਰਦਰਸ਼ਨ ਬਣਾਈ।
- ਐਲਗਜ਼ੈਂਡਰ ਫ਼ੌਨ ਹੰਮਬੋਲਟ (੧੭੬੯–੧੮੫੯) - ਆਧੁਨਿਕ ਭੂਗੋਲ ਦਾ ਪਿਤਾ ਮੰਨਿਆ ਜਾਂਦਾ, ਕਾਸਮੋਸ ਦਾ ਪ੍ਰਕਾਸ਼ਨ ਕੀਤਾ ਅਤੇ ਜੀਵ-ਭੂਗੋਲ ਉੱਪ-ਖੇਤਰ ਦਾ ਬਾਨੀ।
- ਕਾਰਲ ਰਿਟਰ (੧੭੭੯–੧੮੫੯) - ਆਧੁਨਿਕ ਭੂਗੋਲ ਦਾ ਪਿਤਾ ਮੰਨਿਆ ਜਾਂਦਾ, ਬਰਲਿਨ ਯੂਨੀਵਰਸਿਟੀ ਵਿਖੇ ਭੂਗੋਲ ਦਾ ਪ੍ਰਧਾਨ।
- ਆਰਨਲਡ ਹੈਨਰੀ ਗੁਯੋਤ (੧੮੦੭–੧੮੮੪) - ਹਿਮਨਦੀਆਂ ਦੀ ਬਣਤਰ ਵੱਲ ਧਿਆਨ ਦਿੱਤਾ ਅਤੇ ਹਿਮਨਦੀ ਹਰਕਤ, ਖ਼ਾਸ ਕਰਕੇ ਤੇਜ ਬਰਫ਼ ਵਹਾਉ, ਦੀ ਉੱਨਤ ਸਮਝ ਕਰਕੇ।
- ਵਿਲਿਅਮ ਮੌਰਿਸ ਡੇਵਿਸ (੧੮੫੦–੧੯੩੪) - ਅਮਰੀਕੀ ਭੂਗੋਲ ਦਾ ਪਿਤਾ ਅਤੇ ਖੋਰ ਚੱਕਰ ਦਾ ਵਿਕਾਸਕ।
- ਪੌਲ ਵਿਡਾਲ ਡ ਲਾ ਬਲਾਸ਼ (੧੮੪੫–੧੯੧੮) - ਭੂ-ਰਾਜਨੀਤੀ ਦੇ ਫ਼੍ਰਾਂਸੀਸੀ ਸਕੂਲ ਦਾ ਸੰਸਥਾਪਕ ਅਤੇ ਮਨੁੱਖੀ ਭੂਗੋਲ ਦੇ ਸਿਧਾਂਤ ਲਿਖੇ।
- ਹਾਲਫ਼ੋਰਡ ਜਾਨ ਮੈਕਿੰਡਰ (੧੮੬੧–੧੯੪੭) - ਭੂਗੋਲਕ ਸਭਾ, ਲੰਡਨ ਸਕੂਲ ਆਫ਼ ਇਕਨਾਮਿਕਸ ਦਾ ਸਹਿ-ਸੰਸਥਾਪਕ।
- ਕਾਰਲ ਓ. ਸੌਅਰ (੧੮੮੯–੧੯੭੫) - ਉੱਘੇ ਸੱਭਿਆਚਾਰਕ ਭੂਗੋਲ-ਸ਼ਾਸਤਰੀ
- ਵਾਲਟਰ ਕ੍ਰਿਸਟੈਲਰ (੧੮੯੩–੧੯੬੯) - ਮਨੁੱਖੀ ਭੂਗੋਲ-ਸ਼ਾਸਤਰੀ ਅਤੇ ਕੇਂਦਰੀ ਸਥਾਨ ਸਿਧਾਂਤ ਦੇ ਨਿਰਮਾਤਾ।
- ਈ-ਫੂ ਤੁਆਨ (੧੯੩੦-) - ਚੀਨੀ-ਅਮਰੀਕੀ ਵਿਦਵਾਨ ਜਿਸਨੇ ਮਨੁੱਖਵਾਦੀ ਭੂਗੋਲ ਨੂੰ ਵਿਸ਼ੇ ਵਜੋਂ ਸ਼ੁਰੂ ਕੀਤਾ।
- ਡੇਵਿਡ ਹਾਰਵੀ (੧੯੩੫-) - ਮਾਰਕਸਵਾਦੀ ਭੂਗੋਲ-ਸ਼ਾਸਤਰੀ, ਸਥਾਨਕ ਤੇ ਸ਼ਹਿਰੀ ਭੂਗੋਲ ਦੇ ਸਿਧਾਂਤਾਂ ਦਾ ਲੇਖਕ, ਵੌਟਰਿਨ ਲੂਡ ਇਨਾਮ ਦਾ ਜੇਤੂ।
- ਏਡਵਰਡ ਸੋਜਾ (੧੯੪੧-) - ਖੇਤਰੀ ਵਿਕਾਸ, ਯੋਜਨਾਬੰਦੀ ਅਤੇ ਸ਼ਾਸਨ ਦੇ ਕਾਰਜਾਂ ਕਰਕੇ ਅਤੇ ਸਿਨੇਕੀਵਾਦ ਅਤੇ ਮਹਾਂਨਗਰ-ਉਪਰੰਤ ਆਦਿ ਸ਼ਬਦਾਂ ਨੂੰ ਕੱਢਣ ਕਰਕੇ ਮੰਨਿਆ ਜਾਂਦਾ।
- ਮਾਈਕਲ ਫ਼੍ਰੈਂਕ ਗੁੱਡਚਾਈਲਡ (੧੯੪੪-) - ਮਸ਼ਹੂਰ GIS ਵਿਦਵਾਨ ਅਤੇ ੨੦੦੩ ਵਿੱਚ RGS ਸੰਸਥਾਪਕ ਤਮਗੇ ਦੇ ਜੇਤੂ।
- ਡੋਰੀਨ ਮੈਸੀ (੧੯੪੪-) - ਵਿਸ਼ਵੀਕਰਨ ਦੀਆਂ ਥਾਵਾਂ ਅਤੇ ਅਨੇਕਾਂ ਕਿਸਮਾਂ ਦਾ ਵਿਦਵਾਨ, ਵੌਟਰਿਨ ਲੂਡ ਇਨਾਮ ਦਾ ਜੇਤੂ।
- ਨਾਈਜਲ ਥ੍ਰਿਫ਼ਟ (੧੯੪੯-) - ਗੈਰ-ਨੁਮਾਇੰਦਗੀ ਸਿਧਾਂਤ ਦੇ ਜਨਮਦਾਤਾ।
- ਐਲਨ ਚਰਚਿਲ ਸੈਂਪਲ (੧੮੬੩–੧੯੩੨) - ਅਮਰੀਕਾ ਦੀ ਪਹਿਲੀ ਪ੍ਰਭਾਵਸ਼ਾਲੀ ਮਹਿਲਾ ਭੂਗੋਲ-ਸ਼ਾਸਤਰੀ।
ਸੰਸਥਾਵਾਂ ਅਤੇ ਮੰਡਲ [ਸੋਧ]
- ਅੰਤੋਨ ਮਲਿਕ ਭੂਗੋਲਕ ਸੰਸਥਾ (ਸਲੋਵੇਨੀਆ)
- ਰਾਸ਼ਟਰੀ ਭੂਗੋਲਕ ਸਮਾਜ (ਯੂ.ਐੱਸ.)
- ਅਮਰੀਕੀ ਭੂਗੋਲਕ ਸਮਾਜ (ਯੂ.ਐੱਸ.)
- ਨੈਸ਼ਨਲ ਜਿਉਗ੍ਰਾਫ਼ਿਕ ਬੀ (ਯੂ.ਐੱਸ.)
- ਸ਼ਾਹੀ ਕੈਨੇਡੀਅਨ ਭੂਗੋਲਕ ਸਮਾਜ (ਕੈਨੇਡਾ)
- ਸ਼ਾਹੀ ਭੂਗੋਲਕ ਸਮਾਜ (ਬਰਤਾਨੀਆ)
ਪ੍ਰਕਾਸ਼ਨ [ਸੋਧ]
- ਅਫ਼ਰੀਕੀ ਭੂਗੋਲਕ ਸਮੀਖਿਆ
- ਭੂਗੋਲਕ ਸਮੀਖਿਆ
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|