ਭੂ ਗਰਭ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਭੂਗਰਭ ਵਿਗਿਆਨ ਉਹ ਵਿਗਿਆਨ ਹੈ ਜਿਸ ਵਿੱਚ ਧਰਤੀ, ਧਰਤੀ ਦਾ ਨਿਰਮਾਣ ਕਰਨ ਵਾਲੀਆਂ ਚਟਾਨਾਂ ਦਾ ਅਤੇ ਚਟਾਨਾਂ ਦੇ ਵਿਕਾਸ ਦੀਆਂ ਪ੍ਰਕਰਿਆਵਾਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸਦੇ ਤਹਿਤ ਧਰਤੀ ਸਬੰਧੀ ਅਨੇਕਾਂ ਵਿਸ਼ੇ ਆ ਜਾਂਦੇ ਹਨ, ਜਿਨ੍ਹਾਂ ਵਿਚੋਂ ਇੱਕ ਮੁੱਖ ਪ੍ਰਕਰਣ ਉਨ੍ਹਾਂ ਪ੍ਰਕਿਰਿਆਵਾਂ ਦੀ ਵਿਵੇਚਨਾ ਹੈ ਜੋ ਪੁਰਾਤਨ ਕਾਲ ਤੋਂ ਧਰਾਤਲ ਉੱਤੇ ਹੁੰਦੀਆਂ ਆ ਰਹੀਆਂ ਹਨ ਅਤੇ ਜਿਨ੍ਹਾਂ ਦੇ ਫਲਸਰੂਪ ਧਰਤ ਦਾ ਰੂਪ ਨਿਰੰਤਰ ਪਰਿਵਰਤਿਤ ਹੁੰਦਾ ਰਹਿੰਦਾ ਹੈ, ਹਾਲਾਂਕਿ ਉਸਦੀ ਗਤੀ ਆਮ ਤੌਰ ਤੇ ਬਹੁਤ ਹੀ ਮੰਦ ਹੁੰਦੀ ਹੈ।