ਭੱਟ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
|
ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ। ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। (ਅਗਸਤ ੨੦੧੨) |
ਉਸਤਤ ਪੜ੍ਹਨ ਵਾਲਾ ਕਵੀ. ਰਾਜਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ।
ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਨ੍ਹਾਂ ਦੀ ਬਾਣੀ ਭੱਟਾਂ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ. ਸੂਰਯਪ੍ਰਕਾਸ਼ ਵਿਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ। ਭੱਟਾਂ ਦੀ ਮੁੱਖ ਜਾਤ ਬ੍ਰਾਹਮਣ ਹੈ।ਇਹ ਬ੍ਰਾਹਮਣਾਂ ਦਾ ਉਹ ਫਿਰਕਾ ਹਨ ਜੋ ਰਾਜ ਦਰਬਾਰਾਂ ,ਯੋਧਿਆਂ ਆਦਿ ਦੇ ਤੰਬੂਆਂ ਵਿਚ ਜਾ ਜਾ ਕੇ ਉਨ੍ਹਾਂ ਦੇ ਸੋਹਲੇ ਗਾਂਉਦੇ ਹਨ ਤੇ ਉਨ੍ਹਾਂ ਤੌਂ ਕਈ ਇਨਾਮ ਹਾਸਲ ਕਰਦੇ ਹਨ।ਇਹ ਆਪਣੀਆਂ ਵਹੀਆਂ ਵਿਚ ਉਨ੍ਹਾਂ ਦੇ ਜਨਮ ,ਮੌਤ,ਤਖ਼ਤ ਨਸ਼ੀਨੀ ਇਤਿਆਦ ਕਈ ਤਰਾਂ ਦੇ ਯਾਦਗਾਰੀ ਘਟਨਾਵਾਂ ਦੇ ਰਿਕਾਰਡ ਵੀ ਰੱਖਦੇ ਹਨ।ਅੱਜ ਕਲ ਦੇ ਇੰਟਰਨੈਟ ਤੇ ਰਖੇ ਜਾਣ ਵਾਲੇ ਬਲੋਗ ਇਕ ਤਰਾਂ ਨਾਲ ਅਧੁਨਿਕ ਜ਼ਮਾਨੇ ਦੀਆਂ ਭੱਟ ਵਹੀਆਂ ਹਨ।ਪਰੰਤੂ ਭੱਟ ਵਹੀਆਂ ਜਿਥੇ ਇਤਿਹਾਸਕ ਮਹੱਤਤਾ ਰਖਦੀਆਂ ਹਨ ਅਤੇ ਪ੍ਰਮਾਣੀਕ ਮੰਨੀਆਂ ਗਈਆਂ ਹਨ ਅਧੁਨਿਕ ਬਲੋਗਾਂ ਦਾ ਮਹੱਤਵ ਅਜੇ ਤਕ ਪੂਰਾ ਸਮਝਿਆ ਨਹੀਂ ਗਿਆ।