ਮਨਸੂਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਨਸੂਰ ਅਲ ਹਲਾਜ
Hallaj.jpg
ਚਿੱਤਰ ਵਿੱਚ ਅੱਬਾਸੀ ਖਲੀਫਾ ਅਲ ਮੁਕਤਦਰ ਦੇ ਆਦੇਸ਼ ਉੱਤੇ ਮਨਸੂਰ ਫ਼ਾਂਸੀ ਦੇ ਤਖਤੇ ਉੱਤੇ
ਜਨਮ: 858
ਬੈਜਾ ਦੇ ਨਜ਼ਦੀਕ ਤੂਰ (ਫ਼ਾਰਸ)
ਮੌਤ: 26 ਮਾਰਚ 922
ਬਗਦਾਦ
ਕਾਲ: ਨੌਵੀਂ ਅਤੇ ਦਸਵੀਂ ਸਦੀ


ਮਨਸੂਰ ਅਲ ਹਲਾਜ (ਫ਼ਾਰਸੀ: منصور حلاج‎ Mansūr-e Ḥallāj , 858 – 26 ਮਾਰਚ 922) ਇੱਕ ਕਵੀ ਅਤੇ ਤਸੱਵੁਫ (ਸੂਫ਼ੀਵਾਦ) ਉਕਸਾਉਣ ਵਾਲੇ ਚਿੰਤਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ 922 ਵਿੱਚ ਅੱਬਾਸੀ ਖਲੀਫਾ ਅਲ ਮੁਕਤਦਰ ਦੇ ਆਦੇਸ਼ ਉੱਤੇ ਲੰਮੀ ਪੜਤਾਲ ਕਰਨ ਦੇ ਬਾਅਦ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਅਨ ਅਲ ਹੱਕ (ਮੈਂ ਸੱਚ ਹਾਂ) ਦੇ ਨਾਹਰੇ ਲਈ ਵੀ ਜਾਣਿਆ ਜਾਂਦਾ ਹੈ।

ਜੀਵਨ [ਸੋਧ]

ਮਨਸੂਰ ਅਲ ਹਲਾਜ ਦਾ ਜਨਮ ਬੈਜਾ ਦੇ ਨਜ਼ਦੀਕ ਤੂਰ (ਫ਼ਾਰਸ) ਵਿੱਚ 858 ਵਿੱਚ ਹੋਇਆ। ਉਨ੍ਹਾਂ ਨੇ ਫਾਰਸ ਅਤੇ ਮਧ ਏਸ਼ੀਆ ਦੇ ਅਨੇਕ ਭਾਗਾਂ ਦੀ ਅਤੇ ਭਾਰਤ ਦੀ ਵੀ ਯਾਤਰਾ ਕੀਤੀ। ਸੂਫ਼ੀ ਮਤ ਦੇ ਅਨਲਹਕ (ਅਹਂ ਬ੍ਰਹਮਾਸਮੀ) ਦਾ ਪ੍ਰਤੀਪਾਦਨ ਕਰ, ਉਨ੍ਹਾਂ ਨੇ ਉਸਨੂੰ ਅਦ੍ਵੈਤ ਉੱਤੇ ਆਧਾਰਿਤ ਕਰ ਦਿੱਤਾ। ਉਹ ਹੁਲੂਲ ਅਰਥਾਤ ਪ੍ਰੀਤਮ ਵਿੱਚ ਲੀਨ ਹੋ ਜਾਣ ਦੇ ਸਮਰਥਕ ਸਨ। ਸਭਨੀ ਥਾਂਈਂ ਪ੍ਰੇਮ ਦੇ ਸਿੱਧਾਂਤ ਵਿੱਚ ਮਸਤ ਉਹ ਇਬਲੀਸ (ਸ਼ੈਤਾਨ) ਨੂੰ ਵੀ ਰੱਬ ਦਾ ਸੱਚਾ ਭਗਤ ਮੰਨਦੇ ਸਨ। ਸਮਕਾਲੀ ਆਲਮਾਂ ਅਤੇ ਸਿਆਸਤਦਾਨਾਂ ਨੇ ਉਨ੍ਹਾਂ ਦੇ ਮੁਕਤ ਮਨੁੱਖਵਾਦ ਦਾ ਘੋਰ ਵਿਰੋਧ ਕਰਦਿਆਂ 26 ਮਾਰਚ 922 ਨੂੰ ਬਗਦਾਦ ਵਿੱਚ ਅੱਠ ਸਾਲ ਕੈਦ ਰੱਖਣ ਦੇ ਬਾਅਦ ਉਨ੍ਹਾਂ ਦੀ ਹੱਤਿਆ ਕਰਾ ਦਿੱਤੀ। ਪਰ ਆਮ ਤੌਰ ਤੇ ਮੁਸਲਮਾਨ ਇਸ ਮਨੁੱਖਤਾਵਾਦੀ ਨੂੰ ਸ਼ਹੀਦ ਮੰਨਦੇ ਹਨ। ਮਹਾਨ ਸੂਫ਼ੀ ਸ਼ਾਇਰ ਰੂਮੀ ਮਨਸੂਰ ਦਾ ਪ੍ਰਸ਼ੰਸਕ ਸੀ। ਅੱਤਾਰ ਅਨੁਸਾਰ ਉਹ 'ਸ਼ਹੀਦ-ਏ-ਹੱਕ' ਸੀ। ਮੁਹੰਮਦ ਇਕਬਾਲ ਮਨਸੂਰ ਨੂੰ 'ਬੰਦਾ-ਏ-ਹੱਕ' ਆਖ ਪੁਕਾਰਦਾ ਸੀ।[੧] 

ਨਾਅਰਾ ਅਨ ਅਲ ਹੱਕ਼ [ਸੋਧ]

ਮਨਸੂਰ ਹਮਾ ਊਸਤ ਦੇ ਕਾਇਲ ਸੀ ਔਰ "ਅਨਲਹੱਕ" (ਮੈਂ ਖ਼ੁਦਾ ਹਾਂ) ਦਾ ਨਾਅਰਾ ਲਗਾਇਆ ਕਰਦੇ ਸਨ। 297 ਹਿ/909 ਈ. ਵਿੱਚ ਇਬਨ ਦਾਊਦ ਅਲਾਸਫ਼ਹਾਨੀ ਦੇ ਫ਼ਤਵੇ ਦੀ ਬੁਨਿਆਦ ਉੱਤੇ ਉਹ ਪਹਿਲੀ ਵਾਰ ਗ੍ਰਿਫ਼ਤਾਰ ਹੋਏ। 301 ਹਿ ਵਿੱਚ ਦੂਸਰੀ ਵਾਰ ਗ੍ਰਿਫ਼ਤਾਰ ਹੋਏ ਅਤੇ ਅੱਠ ਸਾਲ ਲਗਾਤਾਰ ਕੈਦ ਰਹੇ। 309 ਹਿ ਵਿੱਚ ਮੁਕੱਦਮੇ ਦਾ ਫ਼ੈਸਲਾ ਹੋਇਆ ਔਰ 18 ਜ਼ੀਅਕਦ ਨੂੰ ਸੂਲ਼ੀ ਦੇ ਦਿੱਤੀ ਗਈ। ਵਫ਼ਾਤ ਦੇ ਬਾਦ ਉਲਮਾ ਦੇ ਇਕ ਗਰੋਹ ਨੇ ਕਾਫ਼ਰ ਓ ਜ਼ਿੰਦੀਕ ਕਰਾਰ ਦਿੱਤਾ ਔਰ ਦੂਸਰੇ ਗਰੋਹ ਨੇ ਜਿਨ੍ਹਾਂ ਵਿੱਚ ਰੂਮੀ ਔਰ ਅੱਤਾਰ ਜੈਸੇ ਅਜ਼ੀਮ ਸੂਫ਼ੀ ਭੀ ਸ਼ਾਮਿਲ ਸਨ ਉਨ੍ਹਾਂ ਨੂੰ ਵਲੀ ਅਤੇ ਹੱਕ ਦਾ ਸ਼ਹੀਦ ਕਿਹਾ।


ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. ਵਿਭਾਗੀ ਸ਼ਬਦ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 79
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png