ਮਰਾਠੀ ਭਾਸ਼ਾ
ਮਰਾਠੀ ਭਾਸ਼ਾ ਭਾਰਤ ਦੇ ਮਹਾਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ ਚੌਥੇ ਸਥਾਨ ਉੱਤੇ ਹੈ। ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲੱਗਭੱਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।
ਭਾਰਤ ਤੋਂ ਬਿਨਾਂ ਇਹ ਮਾਰੀਸ਼ਸ ਅਤੇ ਇਸਰਾਈਲ ਵਿੱਚ ਵੀ ਮਰਾਠੀ ਮੂਲ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਹੋਰ ਦੇਸ਼ ਵੀ ਹਨ ਜਿੱਥੇ ਮਰਾਠੀ ਮੂਲ ਦੇ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਵਿੱਚ ਮੁੱਖ ਹਨ - ਅਮਰੀਕਾ, ਸੰਯੁਕਤ ਅਰਬ ਅਮੀਰਾਤ, ਦੱਖਣ ਅਫਰੀਕਾ, ਪਾਕਿਸਤਾਨ, ਸਿੰਗਾਪੁਰ, ਜਰਮਨੀ, ਸੰਯੁਕਤ ਰਾਜਸ਼ਾਹੀ (ਬ੍ਰਿਟੇਨ) , ਆਸਟਰੇਲੀਆ, ਵੈਸਟ ਇੰਡੀਜ ਅਤੇ ਨਿਊਜ਼ੀਲੈਂਡ।
ਭਾਰਤ ਵਿੱਚ ਮਰਾਠੀ ਮਹਾਰਸ਼ਟਰ ਤੋਂ ਬਿਨਾਂ ਗੋਆ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲ ਨਾਡੂ ਅਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਦਮਨ ਅਤੇ ਦੀਵ, ਅਤੇ ਦਾਦਰ ਅਤੇ ਨਾਗਰ ਹਵੇਲੀ ਵਿੱਚ ਬੋਲੀ ਜਾਂਦੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |