ਮਸਜਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਸਜਿਦ

ਮਸਜਿਦ ਇਸਲਾਮ ਧਰਮ ਵਿੱਚ ਯਕੀਨ ਰੱਖਣ ਵਾਲਿਆਂ, ਮੁਸਲਮਾਨਾਂ, ਦੇ ਪੂਜਾ ਕਰਨ ਦੀ ਥਾਂ ਹੈ। ਸੁੰਨੀ ਮੁਸਲਮਾਨਾਂ ਵਿੱਚ ਕਿਸੇ ਪੂਜਾ ਦੀ ਥਾਂ ਦੇ ਮਸਜਿਦ ਹੋਣ ਲਈ ਕਾਫ਼ੀ ਸਖ਼ਤ ਜ਼ਰੂਰਤਾਂ ਜਾਂ ਸ਼ਰਤਾਂ ਹਨ ਅਤੇ ਜੋ ਥਾਂ ਇਹਨਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਹਨਾਂ ਸ਼ਰਤਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਮੁਸੱਲਾ ਆਖਿਆ ਜਾਂਦਾ ਹੈ। ਇਤਿਹਾਸ ਦੀ ਸਭ ਤੋਂ ਪਹਿਲੀ ਮਸਜਿਦ ਸਾਊਦੀ ਅਰਬ ਦੇ ਮਦੀਨਾ ਵਿੱਚ ਸਥਿਤ ਹੈ। ਇਸ ਦੀ ਨੀਂਹ ਮੁਸਲਿਮ ਪੈਗ਼ੰਬਰ ਮੁਹੱਮਦ ਨੇ ਰੱਖੀ ਸੀ।

ਇਮਾਰਤਸਾਜ਼ੀ[ਸੋਧੋ]

ਅਕਸਰ ਮਸਜਿਦਾਂ ਦੇ ਵਿਚਕਾਰ ਉੱਪਰ ਵੱਡੇ ਗੁੰਬਦ, ਚਾਰੇ ਪਾਸੇ ਉੱਚੀਆਂ ਮੀਨਾਰਾਂ ਅਤੇ ਅੰਦਰ ਪੂਜਾ ਲਈ ਵੱਡੇ ਹਾਲ ਕਮਰੇ ਹੁੰਦੇ ਹਨ। ਪਹਿਲੀਆਂ ਤਿੰਨ ਮਸਜਿਦਾਂ ਇਮਾਰਤਸਾਜ਼ੀ ਪੱਖੋਂ ਬਹੁਤ ਸਾਦੀਆਂ ਸਨ। ਇਸ ਤੋਂ ਬਾਅਦ ਇਹ ਇਮਾਰਤਸਾਜ਼ੀ ਪੂਰੀ ਦੁਨੀਆ ਦੇ ਸੱਭਿਆਚਾਰਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਨਵੀਆਂ ਸਹੂਲਤਾਂ ਹਾਸਲ ਕਰਦੀ ਗਈ।