ਮਹਾਂਮ੍ਰਤਿਉਂਜੈ ਮੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਾਂਮ੍ਰਤਿਉਂਜੈ ਮੰਤਰ (ਸੰਸਕ੍ਰਿਤ: महामृत्युञ्जय मंत्र, Mahāmṛtyuṃjaya Mantra "ਮ੍ਰਿਤੂ ਨੂੰ ਜਿੱਤਣ ਵਾਲਾ ਮਹਾਨ ਮੰਤਰ") ਜਿਸ ਨੂੰ ਤਰਇੰਬਕਮ ਮੰਤਰ ਵੀ ਕਿਹਾ ਜਾਂਦਾ ਹੈ, ਰਿਗਵੇਦ ਦਾ ਇੱਕ ਸ਼ਲੋਕ ਹੈ (RV 7.59.12) ਇਹ ਤਰਇੰਬਕ 'ਤਰਿਨੇਤਰਾਂ' ਵਾਲਾ, ਰੁਦਰ ਦਾ ਵਿਸ਼ੇਸ਼ਣ ਜਿਸ ਨੂੰ ਬਾਅਦ ਵਿੱਚ ਸ਼ਿਵ ਦੇ ਨਾਲ ਜੋੜਿਆ ਗਿਆ, ਨੂੰ ਸੰਬੋਧਤ ਹੈ।

ਇਹ ਸ਼ਲੋਕ ਯਜੁਰਵੇਦ (TS 1.8.6.i; VS 3.60) ਵਿੱਚ ਵੀ ਆਉਂਦਾ ਹੈ।

ਗਾਇਤਰੀ ਮੰਤਰ ਦੇ ਨਾਲ ਇਹ ਸਮਕਾਲੀ ਹਿੰਦੂ ਧਰਮ ਦਾ ਸਭ ਤੋਂ ਵਿਆਪਕ ਰੂਪ ਨਾਲ ਜਾਣਿਆ ਜਾਣ ਵਾਲਾ ਮੰਤਰ ਹੈ।

ਮੰਤਰ ਇਸ ਪ੍ਰਕਾਰ ਹੈ (ਸੰਸਕਿਤ ਅਤੇ ਗੁਰਮੁੱਖੀ ਲਿਪੀਅੰਤਰਨ):

ਸੰਸਕ੍ਰਿਤ
ॐ त्र्यम्बकं यजामहे सुगन्धिं पुष्टिवर्धनम्।
उर्वारुकमिव बन्धनान् मृत्योर्मुक्षीय मामृतात्॥
ਗੁਰਮੁੱਖੀ ਲਿਪੀਅੰਤਰਨ
ਓਮ ਤਰਿਅੰਬਕੰ ਯਜਾਮਹੇ ਸੁਗੰਧਿੰਮ ਪੁਸ਼ਟਿਵਰਧਨੰ।
ਉਰਵਾਰੁਕਮਿਵ ਬੰਧਨਾਂਨ੍ ਮ੍ਰਤਯੋਰਮੁਕਸ਼ੀਏ ਮਾਮ੍ਰਤਾਤ੍ ॥