ਮਹਾਤਮਾ ਬੁੱਧ
| ਗੌਤਮ ਬੁੱਧ | |
|---|---|
ਦੂਸਰੀ ਸ਼ਤਾਬਦੀ ਵਿੱਚ (ਗਾਂਧਾਰ ਸ਼ੈਲੀ ਵਿੱਚ) ਬਹੁਤ ਕਠੋਰ ਮੁਦਰਾ ਵਿੱਚ ਬਣੀ ਬੁੱਧ ਦੀ ਪ੍ਰਤੀਮਾ। ਵਰਤਮਾਨ ਵਿੱਚ ਟੋਕੀਓ ਦੇ ਰਾਸ਼ਟਰੀ ਅਜਾਇਬ-ਘਰ ਵਿੱਚ ਹੈ। |
|
| ਜਨਮ | 567 ਈ० ਪੂ० ਲੁੰਬਿਨੀ, ਨੇਪਾਲ |
| ਮੌਤ | 483 ਈ० ਪੂ० ਕੁਸ਼ੀਨਗਰ, ਭਾਰਤ |
| ਕਿੱਤਾ | ਰਾਜਕੁਮਾਰ, ਧਾਰਮਿਕ ਗੁਰੂ |
| ਮਸ਼ਹੂਰ ਕਾਰਜ | ਬੁੱਧ ਧਰਮ ਦੇ ਮੋਢੀ |
| Home town | ਕਪਿਲਵਸਤੁ |
| Predecessor | ਕੱਸਪਾ ਬੁੱਧ |
| Successor | ਮੈਤਰੇਈਅ |
ਮਹਾਤਮਾ ਬੁੱਧ (Sanskrit: सिद्धार्थ गौतम बुद्ध) ਦਾ ਜਨਮ 567 ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਸਿਧਾਰਥ ਅਤੇ ਗੋਤ ਗੌਤਮ ਸੀ। ਬੁੱਧ ਮਤ ਵਿਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਵਿਸ਼ਾ ਸੂਚੀ |
ਬਚਪਨ [ਸੋਧ]
ਗੌਤਮ ਦੇ ਜਨਮ ਤੋਂ ਕੇਵਲ ਇਕ ਹਫਤਾ ਬਾਅਦ ਹੀ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਸੀ ਪ੍ਰਜਾਪਤੀ ਗੌਤਮੀ ਨੂੰ ਸੌਂਪੀ ਗਈ, ਜੋ ਗੋਤਮ ਦੀ ਮਤਰੇਈ ਮਾਂ ਵੀ ਸੀ। ਹਿਮਾਲਿਆ ਪਰਬਤ ਦੇ ਤਰਾਈ ਦੇਸ਼ ਵਿਚ ਛੋਟੇ ਜਿਹੇ ਰਾਜ ਦੇ ਸਾਸ਼ਕ ਪਿਤਾ ਆਪਣੇ ਇਕਲੌਤੇ ਪੁੱਤਰ ਗੌਤਮ ਨੂੰ ਇਕ ਮਹਾਨ ਰਾਜਾ ਬਣਾਉਣਾ ਚਾਹੁੰਦੇ ਸਨ ਪਰ ਗੌਤਮ ਅਧਿਆਤਮਕ ਮਾਮਲਿਆਂ ਵਿਚ ਵਧੇਰੇ ਰੁਚੀ ਰੱਖਦਾ ਸੀ।
ਵਿਆਹ [ਸੋਧ]
ਸੰਸਾਰਕ ਮਾਮਲਿਆਂ ‘ਚ ਧਿਆਨ ਲਗਾਉਣ ਲਈ ਗੌਤਮ ਦਾ ਵਿਆਹ 16 ਸਾਲ ਦੀ ਉਮਰ ਵਿਚ ਸੁੰਦਰ ਰਾਜਕੁਮਾਰੀ ਯਸ਼ੋਧਰਾ ਨਾਲ ਕਰ ਦਿੱਤਾ ਗਿਆ ਪ੍ਰੰਤੂ ਫਿਰ ਵੀ ਉਨ੍ਹਾ ਦਾ ਮਨ ਅਧਿਆਤਮਕ ਗੱਲਾਂ ਵਲ ਹੀ ਲੱਗਾ ਰਿਹਾ। ਘਰ ਵਿਚ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਰਾਹੁਲ (ਭਾਵ-ਬੰਧਨ) ਰੱਖਿਆ ਗਿਆ, ਕਿਉਂਕਿ ਗੌਤਮ ਉਸ ਨੂੰ ਨਵਾਂ ਬੰਧਨ ਸਮਝਦੇ ਸਨ।
ਸੱਚ ਦੀ ਖੋਜ [ਸੋਧ]
ਰਾਜਕੁਮਾਰ ਗੌਤਮ ਨੇ ਇਕ ਵਾਰ ਰੱਥ ਵਿਚ ਬੈਠ ਕੇ ਸੈਰ ਕਰਦੇ ਸਮੇਂ ਬੁੱਢੇ ਆਦਮੀ, ਰੋਗੀ ਅਤੇ ਮੁਰਦੇ ਨੂੰ ਦੇਖ ਕੇ ਇਹ ਅਨੁਭਵ ਕੀਤਾ ਕਿ ਸੰਸਾਰ ਦੁੱਖਾਂ ਦਾ ਅਤੇ ਮੁਸੀਬਤਾਂ ਦਾ ਘਰ ਹੈ ਅਤੇ ਜਨਮ ਲੈਣ ਵਾਲਾ ਕੋਈ ਵੀ ਵਿਅਕਤੀ ਬੁਢਾਪੇ, ਬੀਮਾਰੀ ਅਤੇ ਮੌਤ ਤੋਂ ਨਹੀਂ ਬਚ ਸਕਦਾ। ਫਿਰ ਗੌਤਮ ਨੇ ਇਕ ਪ੍ਰਸੰਨ ਚਿੱਤ ਸੰਨਿਆਸੀ ਦੇਖਿਆ, ਜੋ ਜੀਵਨ ਅਤੇ ਮਰਨ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸੰਸਾਰ ਤਿਆਗ ਕੇ ਸੱਚ ਦੀ ਖੋਜ ਵਿਚ ਲੱਗਾ ਹੋਇਆ ਸੀ, ਇਨ੍ਹਾਂ ਚਾਰ ਦਿਸ਼ਾਵਾਂ ਦਾ ਗੌਤਮ ਬੁੱਧ ਦੇ ਮਨ ‘ਤੇ ਏਨਾ ਡੂੰਗਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਸੱਚੇ ਗਿਆਨ ਦੀ ਖੋਜ ਲਈ ਘਰ ਨੂੰ ਤਿਆਗਣ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ।
ਇਕ ਰਾਤ ਗੌਤਮ ਆਪਣੇ ਪੁੱਤਰ, ਪਤਨੀ ਅਤੇ ਮਹਿਲ ਨੂੰ ਛੱਡ ਕੇ ਆਪਣੇ ਘੋੜੇ ਕੰਥਕ ‘ਤੇ ਸਵਾਰ ਹੋ ਕੇ ਸੱਚਾਈ ਦੀ ਖੋਜ ਵਿਚ ਚੁੱਪ-ਚਾਪ ਘਰੋਂ ਚਲੇ ਗਏ। ਯੋਗ ਗੁਰੂ ਦੀ ਭਾਲ ‘ਚ ਪਹਿਲਾਂ ਰਾਜ ਗ੍ਰਹਿ ਸ਼ਹਿਰ ਦੇ ਅਲਾਰ ਅਤੇ ਕੁਦਰਨ ਵਿਦਵਾਨਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ। ਫਿਰ ਗਯਾ ਨੇੜੇ ਪੰਜ ਸਾਥੀਆਂ ਨਾਲ ਮਿਲ ਕੇ ਘੋਰ ਤਪੱਸਿਆ ਕੀਤੀ ਪਤੂ ਮਨ ਨੂੰ ਸ਼ਾਂਤੀ ਨਾ ਮਿਲਣ ਕਾਰਨ ਤਪੱਸਿਆ ਦਾ ਰਾਹ ਛੱਡ ਦਿੱਤਾ। ਫਿਰ ਗਯਾ ਵਿਖੇ ਨਿਰੰਜਨਾ ਨਦੀ ਦੇ ਕੰਢੇ ‘ਤੇ ਪਿੱਪਲ ਦੇ ਇਕ ਦਰੱਖਤ ਹੇਠ ਸਮਾਧੀ ਲਾ ਕੇ ਉਹ ਬੈਠ ਗਏ। ਗੌਤਮ ਸੱਤ ਦਿਨ ਅਤੇ ਸੱਤ ਰਾਤਾਂ ਅਖੰਡ ਸਮਾਧੀ ਵਿਚ ਸਥਿਰ ਰਹੇ।
ਗਿਆਨ [ਸੋਧ]
ਅੱਠਵੇਂ ਦਿਨ ਵਿਸਾਖ ਦੀ ਪੂਰਨਮਾਸ਼ੀ ਨੂੰ ਸੱਚੇ ਗਿਆਨ, ਅਰਥਾਤ ਬੋਧ ਦੀ ਪ੍ਰਾਪਤੀ ਹੋਈ। ਗੌਤਮ ਨੂੰ ਇਹ ਬੋਧ (ਗਿਆਨ) 35 ਵਰ੍ਹਿਆਂ ਦੀ ਉਮਰ ਵਿਚ ਪ੍ਰਾਪਤ ਹੋਇਆ ਸੀ। ਮਹਾਮਾਨਵ ਗੌਤਮ ਬੁੱਧ ਨੇ ਆਪਣੇ ਭਟਕਣਾ ਦੇ ਸਮੇਂ ਦੌਰਾਨ ਇਕ ਰੁੱਖ ਜਿਸ ਨੂੰ ਹੁਣ ਬੋਧੀ ਰੁੱਖ ਆਖਿਆ ਜਾਂਦਾ ਹੈ ਹੇਠ ਬੈਠ ਕੇ ਘੋਰ ਚਿੰਤਨ ਕੀਤਾ। ਇਸ ਚਿੰਤਨ ਤੋਂ ਬਾਅਦ ਉਹ ਇਸ ਪੱਕੇ ਨਤੀਜੇ ‘ਤੇ ਪਹੁੰਚੇ ਕਿ ਆਦਮੀ ਦੀਆਂ ਇੱਛਾਵਾਂ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹਨ। ਇਸ ਵਿਚਾਰ ’ਤੇ ਹੀ ਉਨ੍ਹਾਂ ਆਪਣੇ ਚਾਰ ਆਦਰਸ਼ ਸੱਚ ਤੇ ਅਸ਼ਟ ਮਾਰਗ ਦੀ ਰਚਨਾ ਕੀਤੀ। ਬੁੱਧ ਦੇ 2500 ਸਾਲ ਪਹਿਲਾਂ ਕਹੇ ਇਹ ਸ਼ਬਦ ਉਸ ਸਮੇਂ ਵੀ ਸਾਰਥਕ ਸਨ, ਅੱਜ ਵੀ ਉਨੇ ਹੀ ਸਾਰਥਕ ਹਨ ਅਤੇ ਆਉਣ ਵਾਲੀਆਂ ਸਦੀਆਂ ਤਕ ਸਾਰਥਕ ਰਹਿਣਗੇ ਕਿਉਂਕਿ ਬੁੱਧ ਦਰਸ਼ਨ ਵਿਚ ਹੀ ਇਕ ਅਜਿਹੀ ਗੰਭੀਰ ਤੇ ਗੁਣਾਤਮਕ ਦ੍ਰਿਸ਼ਟੀ ਹੈ। ਜਿਸਦਾ ਸਿੱਧਾ ਸੰਬੰਧ ਮਨੁੱਖ ਤੇ ਸਮਾਜਿਕ ਵਿਵਸਥਾ ਨਾਲ ਹੈ। ਬੁੱਧ ਦਾ ਪ੍ਰਲੋਕ ਲਈ ਕੋਈ ਸਰੋਕਾਰ ਨਹੀਂ। ਬੁੱਧ ਨੇ ਸਪੱਸ਼ਟ ਕਿਹਾ -
-
- ਇਹ ਦੇਵ ਆਤਮਾ, ਮਜ਼੍ਹਬ-ਧਰਮ, ਨਸਲ-ਵੰਸ਼, ਵਰਣ, ਵਰਗ, ਸਭ ਮਨੁੱਖ ਦੀ ਕਲਪਨਾ ਹੈ।
-
-
- ਕਲਪਨਾ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਮਨੁੱਖ ਦੇ ਖਾਤਮੇ ਦਾ ਅਰਥ ਹੈ ਪਰਲੋ।
-