ਮਹਿਮੂਦ ਦਰਵੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਹਿਮੂਦ ਦਰਵੇਸ਼
محمود درويش

ਮਹਿਮੂਦ ਦਰਵੇਸ਼ ਬੈਥਲਹਮ ਯੂਨੀਵਰਸਿਟੀ, (2006).
ਜਨਮ 13 ਮਾਰਚ 1941
ਅਲ-ਬਿਰਵਾ, ਬ੍ਰਿਟਿਸ਼ ਮੈਂਡੇਟ ਆਫ਼ ਫ਼ਲਸਤੀਨ
ਮੌਤ 9 ਅਗਸਤ 2008
ਹਾਊਸਟਨ, ਟੈਕਸਾਸ, ਯੂਨਾਇਟਡ ਸਟੇਟਸ
ਕੌਮੀਅਤ ਫ਼ਲਸਤੀਨੀ
ਕਿੱਤਾ ਕਵੀ ਅਤੇ ਲੇਖਕ

ਮਹਿਮੂਦ ਦਰਵੇਸ਼ (ਅਰਬੀ: محمود درويش) (ਜ.13 ਮਾਰਚ 1941 – ਮੌ. 9 ਅਗਸਤ 2008) ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਸਨ, ਜਿਸਨੇ ਆਪਣੀ ਰਚਨਾ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਅਤੇ ਉਸਨੂੰ ਫ਼ਲਸਤੀਨ ਦਾ ਰਾਸ਼ਟਰੀ ਸ਼ਾਇਰ ਸਮਝਿਆ ਜਾਂਦਾ ਸੀ।[੧] ਉਹਦੀ ਰਚਨਾ ਵਿੱਚ ਫ਼ਲਸਤੀਨ ਅਦਨ ਵਿੱਚੋਂ ਨਿਕਾਲੇ, ਜਨਮ ਅਤੇ ਪੁਨਰਜਾਗ ਦਾ, ਅਤੇ ਦੇਸ਼ ਨਿਕਾਲੇ ਅਤੇ ਜਾਇਦਾਦ ਤੋਂ ਉਠਾ ਦੇਣ ਦੀ ਪੀੜ ਦਾ ਰੂਪਕ ਬਣ ਗਿਆ ਸੀ। [੨][੩] ਉਨ੍ਹਾਂ ਨੂੰ ਇਸਲਾਮ ਵਿੱਚ ਰਵਾਇਤੀ ਰਾਜਨੀਤਕ ਸ਼ਾਇਰ ਦਾ ਅਵਤਾਰ ਕਿਹਾ ਗਿਆ ਹੈ। [੪] ਮਹਿਮੂਦ ਦਰਵੇਸ਼ ਨੇ ਇੱਕ ਮਜ਼ਾਹਮਤੀ ਸ਼ਾਇਰ ਦੀ ਹੈਸੀਅਤ ਨਾਲ ਆਪਣੇ ਸਾਹਿਤਕ ਕੈਰੀਅਰ ਦਾ ਆਗ਼ਾਜ਼ ਕੀਤਾ ਅਤੇ ਬਾਅਦ ਵਿੱਚ ਫ਼ਲਸਤੀਨੀ ਜ਼ਮੀਰ ਦੀ ਆਵਾਜ਼ ਬਣ ਗਏ। ਮਹਿਮੂਦ ਦਰਵੇਸ਼ ਦੀ ਸ਼ਾਇਰੀ ਦੇ ਪੰਜਾਬੀ ਸਮੇਤ ਬਹੁਤ ਸਾਰੀਆਂ ਹੋਰ ਜ਼ਬਾਨਾਂ ਵਿੱਚ ਤਰਜਮੇ ਹੋ ਚੁੱਕੇ ਹਨ।

ਹਵਾਲੇ[ਸੋਧੋ]

  1. BBC News 9 August 2008 Palestinian 'national poet' dies
  2. New York Times 22 December 2001 A Poet's Palestine as a Metaphor by Adam Shatz
  3. Guardian Saturday June 8, 2002 Poet of the Arab world by Maya Jaggi
  4. Prince of Poets
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png