ਮਾਤਾ ਸਾਹਿਬ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਤਾ ਸਾਹਿਬ ਕੌਰ

ਮਾਤਾ ਸਾਹਿਬ ਦੇਵਾਂ[ਹਵਾਲਾ ਲੋੜੀਂਦਾ] ਦਾ ਜਨਮ (18 ਕੱਤਕ ਸੰਮਤ 1738 ਅਰਥਾਤ (1681-1747)) ਈਸਵੀ ਪੰਡਿਤ ਰਾਮ ਦਾਸ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਜੀ ਦਾ ਅਸਲ ਨਾਮ ਮਾਤਾ ਸਾਹਿਬ ਦੇਵਾਂ ਹੈ 'ਮਾਤਾ ਸਾਹਿਬ ਕੌਰ'ਨਹੀਂ | ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਵੀ ਗੁਰੂ ਗੋਬਿੰਦ ਸਿੰਘ[1] ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਗਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ। ਆਪ ਨੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਕਿ ਗੁਰੂ ਜੀ ਵੱਲੋਂ ਬਖਸ਼ਿਸ਼ ਸੰਤਾਨ ਉਹਨਾਂ ਨੂੰ ਭੇਟ ਕੀਤੀ ਜਾਵੇਗੀ। ਗੁਰੂ ਜੀ ਦੇ ਵਰ ਸਦਕਾ ਭਾਈ ਰਾਮੂ ਦੇ ਘਰ ਇੱਕ ਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਹਨਾਂ ਦੇ ਨਾਂ ਕ੍ਰਮਵਾਰ ਸਾਹਿਬ ਦੇਵਾ ਤੇ ਸਾਹਿਬ ਚੰਦ ਰੱਖੇ ਗਏ। ਸਿੱਖ ਧਰਮ ਵਿੱਚ ਮਾਤਾ ਸਾਹਿਬ ਦੇਵਾਂ ਨੂੰ ‘ਖ਼ਾਲਸਾ ਪੰਥ ਦੀ ਮਾਤਾ’ ਹੋਣ ਦਾ ਮਾਣ ਪ੍ਰਾਪਤ ਹੈ।

ਅਨੰਦ ਕਾਰਜ[ਸੋਧੋ]

ਮਾਤਾ ਸਾਹਿਬ ਦੇਵਾ ਨਾਲ ਆਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਆਨੰਦ ਕਾਰਜ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਦਾ ਵਿਆਹ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਨਾਲ ਹੋ ਚੁੱਕਿਆ ਸੀ। ਮਾਤਾ ਜੀਤੋ ਦੀ ਕੁੱਖੋਂ ਤਿੰਨ ਸਾਹਿਬਜ਼ਾਦੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜਾਂਦਾ ਫਤਹਿ ਸਿੰਘ ਜੀ ਪੈਦਾ ਹੋਏ।[2] ਮਾਤਾ ਜੀ ਦਾ ਦੇਹਾਂਤ 1700 ਈਸਵੀ ਵਿੱਚ ਹੋ ਗਿਆ ਸੀ। ਮਾਤਾ ਸੁੰਦਰੀ ਦੀ ਕੁੱਖੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ।

ਸਾਹਿਬਜ਼ਾਦਿਆਂ ਦੀ ਪਰਵਰਿਸ਼ ਦਾ ਜ਼ਿੰਮਾ[ਸੋਧੋ]

ਮਾਤਾ ਸਾਹਿਬ ਦੇਵਾ [3] ਨੇ ਮਾਤਾ ਜੀਤੋ ਜੀ ਦੇ ਤਿੰਨ ਸਪੁੱਤਰਾਂ ਦੀ ਪਰਵਰਿਸ਼ ਦਾ ਜ਼ਿੰਮਾ ਸੰਭਾਲ ਲਿਆ ਅਤੇ ਪਰਿਵਾਰ ਵਿੱਚ ਰਚ-ਮਿਚ ਗਏ। ਗੁਰੂ ਜੀ ਨੇ ਮਾਤਾ ਸਾਹਿਬ ਦੇਵਾ ਨੂੰ ਵਰ ਦਿੱਤਾ ਕਿ ਮੈਂ ਆਪਣਾ ਨਾਦੀ ਪੁੱਤਰ ਖ਼ਾਲਸਾ ਪੰਥ ਤੇਰੀ ਝੋਲੀ ਵਿੱਚ ਪਾਉਂਦਾ ਹਾਂ ਜੋ ਸਦਾ ਅਟੱਲ ਰਹੇਗਾ।

ਅੰਮ੍ਰਿਤ ਛਕਣ ਸਮੇਂ[ਸੋਧੋ]

ਅੱਜ ਵੀ ਪੁਰਸ਼ਾਂ ਨੂੰ ਖੰਡੇ ਬਾਟੇ ਦਾ ਪਾਹੁਲ ਛਕਾਉਣ ਤੇ ਕ੍ਰਿਪਾਨ ਦੀ ਪਾਹੁਲ ਛਕਾਉਣ ਵੇਲੇ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ- ਮਾਤਾ ਸਾਹਿਬ ਦੇਵਾ , ਪਿਤਾ- ਗੁਰੂ ਗੋਬਿੰਦ ਸਿੰਘ ਅਤੇ ਜਨਮ ਅਸਥਾਨ- ਸ੍ਰੀ ਆਨੰਦਪੁਰ ਸਾਹਿਬ ਹੈ।

ਵੱਖ ਵੱਖ ਸਥਾਂਨ[ਸੋਧੋ]

1705 ਈਸਵੀ ਵਿੱਚ ਆਨੰਦਪੁਰ ਦਾ ਕਿਲ੍ਹਾ ਛੱਡਣ ਮਗਰੋਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਦਿੱਲੀ ਚਲੇ ਗਏ। ਚਮਕੌਰ ਦੀ ਜੰਗ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਮਗਰੋਂ ਗੁਰੂ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ (ਤਲਵੰਡੀ ਸਾਬੋ) ਪਹੁੰਚੇ, ਜਿੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਦਿੱਲੀ ਤੋਂ ਆ ਗਏ ਤੇ ਮਗਰੋਂ ਗੁਰੂ ਜੀ ਨਾਲ ਦਿੱਲੀ ਗਏ ਜਿੱਥੋਂ ਮਾਤਾ ਸਾਹਿਬ ਦੇਵਾ ਗੁਰੂ ਜੀ ਨਾਲ ਨਾਂਦੇੜ ਚਲੇ ਗਏ। ਮਾਤਾ ਸਾਹਿਬ ਦੇਵਾ ਨੇ ਗੋਦਾਵਰੀ ਕੰਢੇ ਆਪਣਾ ਟਿਕਾਣਾ ਬਣਾ ਲਿਆ।

ਸੰਗਤਾਂ ਨੂੰ ਉਪਦੇਸ਼[ਸੋਧੋ]

ਇੱਥੇ ਮਾਤਾ ਜੀ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕਰਦੇ ਅਤੇ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦੇ ਸਨ। ਕੀਰਤਨ ਦੀ ਸਮਾਪਤੀ ਪਿੱਛੋਂ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਗੁਰੂ ਜੀ ਨੇ ਆਪਣਾ ਪਰਲੋਕ ਗਮਨ ਦਾ ਸਮਾਂ ਨੇੜੇ ਵੇਖ ਕੇ ਮਾਤਾ ਸਾਹਿਬ ਦੇਵਾ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜਣ ਦਾ ਸੰਕਲਪ ਬਣਾਇਆ ਅਤੇ ਉਹਨਾਂ ਨੂੰ ਆਪਣੇ ਕਮਰਕਸੇ ਵਿੱਚੋਂ ਪੰਜ ਸ਼ਸ਼ਤਰ ਖੜਗ, ਦੋਧਾਰੀ, ਖੰਡਾ, ਖੰਜਰ ਅਤੇ ਦੋ ਕਟਾਰਾਂ ਪ੍ਰਦਾਨ ਕੀਤੇ। ਮਾਤਾ ਜੀ ਨੇ ਕੁੱਲ 66 ਸਾਲ ਦੀ ਉਮਰ ਬਿਤਾਈ, ਜਿਹਨਾਂ ਵਿੱਚੋਂ ਕਰੀਬ 7 ਸਾਲ ਗੁਰੂ-ਪਤੀ ਅਤੇ ਕਰੀਬ 58 ਸਾਲ ਗੁਰੂ ਜੀ ਦੇ ਬਖਸ਼ੇ ਸ਼ਸ਼ਤਰਾਂ ਦੀ ਸੇਵਾ ਕਰ ਕੇ ਲੰਘਾਏ।

ਮਾਤਾ ਜੀ ਦਾ ਮਥੁਰਾ ਜਾਣਾ[ਸੋਧੋ]

ਹਕੂਮਤ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ ਅਤੇ ਦੋਵੇਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਦਿੱਲੀ ਛੱਡ ਕੇ ਮਥੁਰਾ ਅਤੇ ਭਰਤਪੁਰ ਵਿਖੇ ਚਲੇ ਗਏ। 1719 ਈਸਵੀ ਵਿੱਚ ਸੰਗਤਾਂ ਦੇ ਸੱਦੇ ਉੱਤੇ ਮਾਤਾ ਸਾਹਿਬ ਦੇਵਾ ਜੀ ਅਤੇ ਮਾਤਾ ਸੁੰਦਰੀ ਜੀ ਫਿਰ ਦਿੱਲੀ ਵਾਪਸ ਆ ਗਏ।

ਹੁਕਮਨਾਮੇ[ਸੋਧੋ]

ਮਾਤਾ ਸਾਹਿਬ ਦੇਵਾ ਨੇ ਸਿੱਖਾਂ ਨੂੰ ਹੁਕਮਨਾਮੇ ਵੀ ਜਾਰੀ ਕੀਤੇ ਜਿਹਨਾਂ ਵਿੱਚੋਂ ਨੌਂ ਹੁਕਮਨਾਮਿਆਂ ਦਾ ਵੇਰਵਾ ਉਪਲਬਧ ਹੈ। ਨਵੰਬਰ 1747 ਈਸਵੀ ਵਿੱਚ ਮਾਤਾ ਸਾਹਿਬ ਦੇਵਾ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਵੇਖ ਕੇ ਮਾਤਾ ਸੁੰਦਰੀ ਜੀ ਨੂੰ ਇਸ ਬਾਰੇ ਦੱਸਿਆ। ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕੀਤਾ ਅਤੇ ਗੁਰੂ ਜੀ ਦੇ ਸ਼ਸਤਰਾਂ ਨੂੰ ਨਮਸਕਾਰ ਕਰਨ ਤੋਂ ਕੁਝ ਦੇਰ ਬਾਅਦ ਮਾਤਾ ਜੀ ਨੇ ਸਰੀਰ ਤਿਆਗ ਦਿੱਤਾ। ਮਾਤਾ ਜੀ ਦਾ ਅੰਤਿਮ ਸਸਕਾਰ ਉਹਨਾਂ ਦੀ ਇੱਛਾ ਮੁਤਾਬਿਕ ਬਾਲਾ ਸਾਹਿਬ ਵਿਖੇ ਕੀਤਾ ਗਿਆ।

ਹਵਾਲੇ[ਸੋਧੋ]

  1. Bibi Gurdev Kaur M.A., B.Ed., Founder Sikh Nari Manch UK
  2. Shromani Baal Sahitkaar (best children's writer) Punjab Govt 1997
  3. http://www.manvirsingh.blogspot.com