ਮਾਦਾਮ ਬੋਵਾਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮਾਦਾਮ ਬੋਵਾਰੀ (1857) ਗੁਸਤਾਵ ਫਲਾਬੇਅਰ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ ਅਤੇ ਬਹੁਤੇ ਆਲੋਚਕ ਇਸ ਨੂੰ ਉਸਦੀ ਸ਼ਾਹਕਾਰ ਰਚਨਾ ਮੰਨਦੇ ਹਨ। ਇਸ ਦੇ ਪ੍ਰਕਾਸ਼ਨ ਤੋਂ ਤੁਰਤ ਬਾਅਦ ਫਲਾਬੇਅਰ ਸੰਸਾਰ ਦੇ ਚੋਟੀ ਦੇ ਨਾਵਲਕਾਰਾਂ ਵਿੱਚ ਗਿਣਿਆ ਜਾਂ ਲੱਗ ਪਿਆ ਸੀ।[੧] ਇਹਦੀ ਕਹਾਣੀ ਇੱਕ ਡਾਕਟਰ ਦੀ ਬੁਰਜੁਆ ਆਤਮਲੀਨ (narcissist)[੨] ਪਤਨੀ, ਐਮਾ ਬੋਵਾਰੀ ਦੇ ਜੀਵਨ ਉੱਤੇ ਧਿਆਨ ਕੇਂਦਰਿਤ ਹੈ, ਜੋ ਆਮ ਲੋਕਾਈ ਦੇ ਜੀਵਨ ਦੇ ਅਕੇਵੇਂ ਅਤੇ ਖਾਲੀਪਣ ਤੋਂ ਬਚਣ ਲਈ ਆਪਣੀ ਸਮਰਥਾ ਤੋਂ ਬਾਹਰ ਖਰਚੀਲੀ ਜੀਵਨ ਸ਼ੈਲੀ ਆਪਣਾ ਲੈਂਦੀ ਹੈ ਅਤੇ ਪੈਸੇ ਦੀ ਲੋੜ ਪੂਰੀ ਕਰਨ ਲਈ ਵਿਭਚਾਰ ਦੇ ਮਾਮਲਿਆਂ ਵਿੱਚ ਉਲਝ ਜਾਂਦੀ ਹੈ। ਪਲਾਟ ਤਾਂ ਸਰਲ ਹੈ, ਬਿਲਕੁਲ ਆਮ ਕਿਸਮ ਦਾ ਪਰ ਲੇਖਕ ਦੀ ਮਹਾਨ ਕਲਾ ਵੇਰਵਿਆਂ ਅਤੇ ਅਦਿੱਖ ਪੈਟਰਨਾਂ ਵਿੱਚ ਬਿਰਾਜਮਾਨ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png