ਮਿਖਾਇਲ ਬਾਖ਼ਤਿਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਮਿਖਾਇਲ ਬਾਖਤਿਨ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਿਖਾਇਲ ਬਾਖਤਿਨ

ਮਿਖਾਇਲ ਬਾਖਤਿਨ (1920)
ਜਨਮ 17 ਨਵੰਬਰ 1895
ਓਰੀਓਲ, ਰੂਸੀ ਸਲਤਨਤ
ਮੌਤ 7 ਮਾਰਚ 1975 (79 ਸਾਲ)
ਮਾਸਕੋ, ਰੂਸੀ ਐੱਸ ਐਫ਼ ਐੱਸ ਆਰ
ਮੁੱਖ ਰੁਚੀਆਂ ਚਿਹਨ-ਵਿਗਿਆਨ, ਸਾਹਿਤਕ ਆਲੋਚਨਾ


ਮਿਖਾਇਲ ਮਿਖਾਇਲੋਵਿਚ ਬਾਖ਼ਤਿਨ (ਰੂਸੀ: Михаи́л Миха́йлович Бахти́н, ਉਚਾਰਨ [mʲɪxʌˈil mʲɪˈxajləvʲɪtɕ bʌxˈtʲin]; 7 ਨਵੰਬਰ 1895 – 7 ਮਾਰਚ,[੨] 1975) ਇੱਕ ਰੂਸੀ ਦਾਰਸ਼ਨਿਕ, ਸਾਹਿਤਕ ਆਲੋਚਕ,ਚਿਹਨ-ਵਿਗਿਆਨੀ ਅਤੇ ਵਿਦਵਾਨ ਸੀ ਜਿਸਨੇ ਸਾਹਿਤ ਸਿਧਾਂਤ, ਨੈਤਿਕਤਾ ਅਤੇ ਭਾਸ਼ਾ ਦੇ ਦਰਸ਼ਨ ਉੱਤੇ ਕੰਮ ਕੀਤਾ। ਵੱਖ ਵੱਖ ਮਜ਼ਮੂਨਾਂ ਬਾਰੇ ਉਹਦੀਆਂ ਲਿਖਤਾਂ ਨੇ ਅਨੇਕ ਵੱਖ ਵੱਖ ਪਰੰਪਰਾਵਾਂ (ਮਾਰਕਸਵਾਦ, ਚਿਹਨ-ਵਿਗਿਆਨ, ਸੰਰਚਨਾਵਾਦ, ਧਾਰਮਿਕ ਆਲੋਚਨਾ) ਵਿੱਚ ਅਤੇ ਸਾਹਿਤ ਆਲੋਚਨਾ, ਇਤਹਾਸ, ਦਰਸ਼ਨ, ਸਮਾਜ ਸ਼ਾਸਤਰ, ਨਰਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਵਿਧ ਮਜ਼ਮੂਨਾਂ ਵਿੱਚ ਕੰਮ ਕਰ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਭਾਵੇਂ ਬਾਖ਼ਤਿਨ ਸੁਹਜ ਸ਼ਾਸਤਰ ਅਤੇ ਸਾਹਿਤ ਦੇ ਖੇਤਰ ਵਿੱਚ 1920ਵਿਆਂ ਵਿੱਚ ਸੋਵੀਅਤ ਸੰਘ ਵਿੱਚ ਚੱਲੀ ਬਹਿਸ ਵਿੱਚ ਸਰਗਰਮ ਸੀ ਪਰ ਉਹਦੀ ਅੱਡਰੀ ਪਛਾਣ 1960ਵਿਆਂ ਵਿੱਚ ਰੂਸੀ ਵਿਦਵਾਨਾਂ ਦੁਆਰਾ ਫਿਰ ਤੋਂ ਉਸਨੂੰ ਖੋਜ ਲੈਣ ਤੋਂ ਬਾਅਦ ਹੀ ਬਣ ਸਕੀ।

ਮੁਢਲਾ ਜੀਵਨ[ਸੋਧੋ]

ਉਸ ਇਮਾਰਤ ਵਿੱਚ ਲੱਗੀ ਇੱਕ ਯਾਦਗਾਰੀ ਤਖਤੀ ਜਿਸ ਵਿੱਚ ਬਾਖ਼ਤਿਨ ਨੇ ਕੰਮ ਕੀਤਾ

ਬਾਖ਼ਤਿਨ ਰੂਸ ਦੇ ਓਰੀਓਲ ਦੇ ਇੱਕ ਕੁਲੀਨ ਪਰਵਾਰ ਵਿੱਚ ਪੈਦਾ ਹੋਏ ਸੀ। ਉਸ ਦੇ ਪਿਤਾ ਇੱਕ ਬੈਂਕ ਦੇ ਮੈਨੇਜਰ ਸੀ, ਅਤੇ ਕਈ ਸ਼ਹਿਰਾਂ ਵਿੱਚ ਉਨ੍ਹਾਂ ਨੇ ਕੰਮ ਕੀਤਾ। ਇਸ ਕਾਰਨ ਬਾਖ਼ਤਿਨ ਨੇ ਵਿਲਨੀਅਸ ਵਿੱਚ, ਓਰੀਓਲ ਵਿੱਚ ਆਪਣੇ ਬਚਪਨ ਦੇ ਸਾਲ ਬਤੀਤ ਕੀਤੇ, ਅਤੇ ਫਿਰ ​​1913 ਵਿੱਚ ਉਹ ਓਡੇਸਾ ਵਿੱਚ ਸਥਾਨਕ ਯੂਨੀਵਰਸਿਟੀ ਦੀ ਇਤਿਹਾਸਕ ਅਤੇ ਫਿਲੋਲੋਜੀਕਲ ਫੈਕਲਟੀ ਵਿੱਚ ਸ਼ਾਮਲ ਹੋ ਗਏ। ਕਾਤੇਰੀਨਾ ਕਲਾਰਕ ਅਤੇ ਮਾਈਕਲ ਹੋਲਕੁਇਸਟ ਲਿਖਦੇ ਹਨ: "ਓਡੇਸਾ ..., ਵਿਲਨੀਅਸ ਵਾਂਗ ਹੀ, ਉਸ ਮਨੁੱਖ ਦੇ ਜੀਵਨ ਦੇ ਇੱਕ ਅਧਿਆਇ ਲਈ ਐਨ ਢੁਕਵੀਂ ਸੈਟਿੰਗ ਸੀ ਜਿਸ ਨੇ ਆਵਾਜ਼ਾਂ ਦੀ ਅਨੇਕਤਾ ਅਤੇ ਕਾਰਨੀਵਲ ਦਾ ਫ਼ਿਲਾਸਫ਼ਰ ਬਣਨਾ ਸੀ।......... " [੩] ਬਾਅਦ ਵਿੱਚ ਉਹ ਆਪਣੇ ਭਰਾ ਕੋਲ ਪੀਟਰਜਬਰਗ ਯੂਨੀਵਰਸਿਟੀ ਚਲੇ ਗਏ।

ਹਵਾਲੇ[ਸੋਧੋ]

  1. Y. Mazour-Matusevich (2009), Nietzsche's Influence on Bakhtin's Aesthetics of Grotesque Realism, CLCWeb 11:2
  2. Gary Saul Morson and Caryl Emerson, Mikhail Bakhtin: Creation of a Prosaics, Stanford University Press, 1990, p. xiv.
  3. Katerina Clark and Michael Holquist, Mikhail Bakhtin (Harvard University Press, 1984: ISBN 0-674-57417-6), p. 27.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png