ਮਿੰਟੂ ਗੁਰੂਸਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੰਟੂ ਗੁਰੂਸਰੀਆ (ਜਨਮ 26 ਜੁਲਾਈ 1979) ਇੱਕ ਪੰਜਾਬੀ ਪੱਤਰਕਾਰ ਅਤੇ ਲੇਖਕ ਹੈ, ਜਿਸਦੀ ਸਵੈਜੀਵਨੀ ਡਾਕੂਆਂ ਦਾ ਮੁੰਡਾ ਅਤੇ ਇਸ ਉੱਤੇ ਬਣੀ ਫਿਲਮ ਕਾਰਨ ਚਰਚਾ ਹੈ।

ਜ਼ਿੰਦਗੀ[ਸੋਧੋ]

ਮਿੰਟੂ ਚੜ੍ਹਦੇ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਦੇ ਨੇੜੇ ਗੁਰੂਸਰ ਯੋਧਾ ਪਿੰਡ ਦਾ ਜੰਮਪਲ ਤੇ ਮੌਜੂਦਾ ਵਸਨੀਕ ਹੈ। ਉਸਦਾ ਦਸਤਾਵੇਜ਼ੀ ਨਾਮ ਬਲਜਿੰਦਰ ਸਿੰਘ ਹੈ ਅਤੇ ਮਿੰਟੂ ਗੁਰੂਸਰੀਆ ਉਸਦਾ ਕਲਮੀ ਨਾਮ ਹੈ। ਉਹ 7 ਸਾਲਾਂ ਦਾ ਸੀ ਜਦੋਂ ਉਸ ਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਦਾਦਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਸਕਰੀ ਦਾ ਧੰਦਾ ਕਰਦਾ ਸੀ। ਉਸ ਦਾ ਪਿਤਾ ਕਬੱਡੀ ਖਿਡਾਰੀ ਹੋਣ ਦੇ ਬਾਵਜੂਦ ਵੀ ਨਸ਼ੇੜੀ ਸੀ। ਮਿੰਟੂ ਆਪ ਵੀ ਕਬੱਡੀ ਦਾ ਖਿਡਾਰੀ ਸੀ, ਇਸ ਮਾਹੌਲ ਵਿੱਚ ਉਹ ਨਸ਼ੇਖੋਰੀ, ਚੋਰੀ ਚਕਾਰੀ ਅਤੇ ਗੁੰਡਾਗਰਦੀ ਵਿੱਚ ਵੀ ਪੈ ਗਿਆ ਸੀ ਅਤੇ ਜੇਲ ਵੀ ਗਿਆ। ਮਿੰਟੂ ਉਦੋਂ 16 ਕੂ ਸਾਲਾਂ ਦੀ ਸੀ ਜਦੋਂ ਉਸ ਨੇ ਡਰੱਗ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਅਪਰਾਧ ਦੀ ਦੁਨੀਆ ਵਿੱਚ ਫਸ ਗਿਆ ਸੀ। ਇੱਕ ਸਮੇਂ ਉਹ ਦਰਜਨ ਦੇ ਕਰੀਬ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ, ਜਿਸ ਵਿੱਚ ਇਰਾਦਾ ਕਤਲ ਅਤੇ ਡਕੈਤੀ ਦੀ ਕੋਸ਼ਿਸ਼ ਵੀ ਸ਼ਾਮਲ ਸੀ।[1] ਉਸ ਦੇ ਪਿਤਾ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਪਰ ਉਹ ਇਸ ਦਲਦਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਤੇ ਨਵੀਂ ਨਰੋਈ ਲੀਹ ਤੇ ਪਰਤ ਆਇਆ। ਇਸ ਵੇਲੇ ਉਹ ਪੰਜਾਬੀ ਪੱਤਰਕਾਰੀ ਵਿੱਚ ਕੰਮ ਕਰ ਰਿਹਾ ਹੈ। ਮਿੰਟੂ ਇਸ ਸਮੇਂ ਵਿਦੇਸ਼ ਵਿੱਚ ਕਈ ਰੇਡੀਓ ਅਤੇ ਚੈਨਲਾਂ ਲਈ ਕੰਮ ਕਰ ਰਿਹਾ ਹੈ। ਮਿੰਟੂ ਦੀ ਜ਼ਿੰਦਗੀ ਅਧਾਰਤ ਇੱਕ ਫਿਲਮ "ਡਾਕੂਆਂ ਦਾ ਮੁੰਡਾ" ਬਹੁਤ ਪ੍ਰਸਿੱਧ ਹੋਈ ਹੈ ਜਦਕਿ ਮਿੰਟੂ ਦੀ ਕਿਤਾਬ "ਸੂਲਾਂ" ਉਤੇ ਵੀ ਇੱਕ ਫਿਲਮ ਜਿਸ ਦਾ ਨਾਂ "ਜ਼ਿੰਦਗੀ ਜ਼ਿੰਦਾਬਾਦ" ਹੈ ਆ ਰਹੀ ਹੈ।

ਲਿਖਤਾਂ[ਸੋਧੋ]

  • ਡਾਕੂਆਂ ਦਾ ਮੁੰਡਾ (ਸਵੈ ਜੀਵਨੀ)
  • ਜ਼ਿੰਦਗੀ ਦੇ ਆਸ਼ਕ (ਨਿਬੰਧ ਸੰਗ੍ਰਹਿ)
  • ਸੂਲਾਂ (ਸਵੈ ਬਿਰਤਾਂਤ)

ਹਵਾਲੇ[ਸੋਧੋ]