ਮੀਆਂ ਮੀਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦਾਰਾ ਸਿਕੋਹ (ਮੀਆਂ ਮੀਰ ਅਤੇ ਮੁੱਲਾ ਸ਼ਾਹ ਬਦਖਸ਼ੀ ਨਾਲ), ਅੰਦਾਜ਼ਨ 1635

ਸਾਈਂ ਮੀਆਂ ਮੀਰ ਮੁਹੰਮਦ ਸਾਹਿਬ (ਅੰਦਾਜ਼ਨ 1550 – 11 ਅਗਸਤ 1635), ਮੀਆਂ ਮੀਰ ਵਜੋ ਪ੍ਰਸਿੱਧ ਸੂਫੀ ਸੰਤ ਸਨ। ਉਹ ਲਾਹੌਰ, ਖਾਸ ਧਰਮਪੁਰਾ (ਅੱਜ ਪਾਕਿਸਤਾਨ ) ਵਿੱਚ ਰਹਿੰਦੇ ਸਨ। ਉਹ ਖਲੀਫ਼ਾ ਉਮਰ ਇਬਨ ਅਲ-ਖੱਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ।[੧] ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਭ ਤੋਂ ਵੱਡੇ ਪੁੱਤਰ, ਦਾਰਾ ਸਿਕੋਹ ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ।

117.205.77.175 ੧੭:੫੩, ੨੯ ਅਕਤੂਬਰ ੨੦੧੩ (UTC)ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ। ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਉਹ ਇੱਕ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇੱਕ ਉ¤ਚਕੋਟੀ ਦੇ ਇਨਸਾਨੀਅਤਪ੍ਰਸਤ ਵੀ ਸਨ। ਉਹ ਰੱਬੀ ਸ਼ਕਤੀਆਂ ਨਾਲ ਵਰੋਸਾਏ ਹੋਏ ਇਨਸਾਨੀਅਤ ਦੇ ਮੁਦਈ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਉਨ੍ਹਾਂ ਦਾ ਰਾਜੇ-ਰੰਕ, ਮੁਸਲਮਾਨ ਅਤੇ ਹਿੰਦੂ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ’ ਵਿੱਚ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ। ਏਨੇ ਨੂੰ ਇੱਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਅਤੇ ਇੱਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ। ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹਜਹਾਨ ਨਾਮਾ’ ਵਿੱਚ ਸਾਈਂ ਮੀਆਂ ਮੀਰ ਨੂੰ ਇੱਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿੱਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ। ਮੇਰੇ ਦਿਲ ਵਿੱਚ ਸੂਫੀ ਪੀਰ ਸਾਈਂ ਮੀਆਂ ਮੀਰ ਪ੍ਰਤੀ ਡੂੰਘੀ ਸ਼ਰਧਾ ਹੈ। ਇਸ ਦੇ ਕਈ ਕਾਰਨ ਹਨ : ਪਹਿਲਾ ਤਾਂ ਇਹ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਸੰਨ 1588 ਵਿੱਚ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ ਸੀ। ਦੂਜਾ ਕਾਰਨ ਇਹ ਹੈ ਕਿ ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ। ਤੀਜੀ ਵਜ੍ਹਾ ਇਹ ਹੈ ਕਿ ਸਾਈਂ ਮੀਆਂ ਮੀਰ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਦਦ ਵੀ ਕੀਤੀ ਸੀ। ਮੀਆਂ ਮੀਰ ਦੇ ਸਮਝਾਉਣ ‘ਤੇ ਹੀ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕੀਤਾ ਸੀ। ਉਸ ਸਮੇਂ ਕਿਲ੍ਹੇ ਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ। ਉਹ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ। ਜਦ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ ਸੀ, ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ ਸਨ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 51 ਰਾਜਿਆਂ ਸਮੇਤ ਅਕਤੂਬਰ 1621 ਈ: ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਪਧਾਰੇ ਸਨ। ਚੌਥਾ ਕਾਰਨ ਇਹ ਹੈ ਕਿ ਸਾਈਂ ਮੀਆਂ ਮੀਰ ਹੁਰੀਂ ਇੱਕ ਰੱਬੀ ਪੀਰ ਸਨ, ਜਿਨ੍ਹਾਂ ਨੇ ਉਸ ਸਮੇਂ ਦੌਰਾਨ ਪ੍ਰਚੱਲਿਤ ਸੂਫੀ ਪੀਰਾਂ ਦੀ ਧਾਰਨਾ ਨੂੰ ਤਜ ਕੇ ਸ਼ਰਹ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ। ਇਸ ਨੁਕਤੇ ਦੀ ਵਿਆਖਿਆ ਇੰਜ ਵੀ ਕੀਤੀ ਜਾ ਸਕਦੀ ਹੈ ਕਿ ਉ¤ਤਰੀ ਭਾਰਤ ਉ¤ਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ, ਉਦੋਂ ਸੂਫੀ ਦਰਵੇਸ਼ ਵੀ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਮੁਸਲਮਾਨ ਹੁਕਮਰਾਨ ਤਲਵਾਰ ਦੇ ਜ਼ੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ। ਉਸ ਵੇਲੇ ਸੂਫੀ ਪੀਰ ਅਕਸਰ ਵੇਲੇ ਦੇ ਹੁਕਮਰਾਨਾਂ ਨਾਲ ਮਿਲ ਕੇ ਪਰਜਾ ਵਿੱਚ ਉਨ੍ਹਾਂ ਦੀ ਪੈਂਠ ਜਮਾਉਣ ਲਈ ਤਤਪਰ ਰਹਿੰਦੇ ਸਨ। ਇੰਜ ਉਹ ਇਥੋਂ ਦੀ ਵਸੋਂ ਨੂੰ ਮੁਸਲਮਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ। ਸੂਫੀਆਂ ਦੇ ਇਸ ਕਾਫਲੇ ਵਿੱਚ ਬਾਬਾ ਫ਼ਰੀਦ ਗੰਜ-ਏ-ਸ਼ਕਰ ਵੀ ਸ਼ਾਮਿਲ ਦੱਸੇ ਜਾਂਦੇ ਹਨ। ਪਰ ਬਾਅਦ ਵਿੱਚ ਕੁਝ ਸੂਫ਼ੀ ਪੀਰਾਂ ਨੇ ਤਬਲੀਗ ਦਾ ਕੰਮ ਛੱਡ ਦਿੱਤਾ ਸੀ ਅਤੇ ਆਪਣੇ-ਆਪ ਨੂੰ ਇਸ ਦੇਸ਼ ਦੇ ਮੁਖਤਲਿਫ਼ ਮਜ਼੍ਹਬਾਂ ਦੇ ਫਲਸਫੇ ਨੂੰ ਘੋਖਣ ਲਈ ਵਕਫ ਕਰ ਦਿੱਤਾ ਸੀ। ਮੀਆਂ ਮੀਰ, ਅਬੁੱਲ ਫ਼ਜ਼ਲ, ਅਬੁੱਲ ਫੈਜ਼ੀ ਆਦਿ ਇਹੋ ਜਿਹੀ ਧਾਰਾ ਦੇ ਸੂਫ਼ੀ ਸਨ (ਪੰਜਾਬੀ ਦੇ ਸੂਫ਼ੀ ਸ਼ਾਇਰ ਲੇਖਿਕਾ ਡਾ: ਲਾਜਵੰਤੀ ਰਾਮ ਕ੍ਰਿਸ਼ਨ, ਪਹਿਲੀ ਪ੍ਰਕਾਸ਼ਨਾ ਸੰਨ 1935) ਪ੍ਰਸਿੱਧ ਇਤਿਹਾਸਕਾਰ ਲਤੀਫ਼ ਨੇ ਆਪਣੀ ਪੁਸਤਕ ਹਿਸਟਰੀ ਆਫ ਲਾਹੌਰ ਦੇ ਪੰਨਾ 256 ਉ¤ਪਰ ਪੀਰ ਸਾਈਂ ਮੀਆਂ ਮੀਰ ਬਾਰੇ ਇੱਕ ਹੋਰ ਮਹੱਤਵਪੂਰਨ ਘਟਨਾ ਅੰਕਿਤ ਕੀਤੀ ਹੋਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਲਾਹੌਰ ਦੇ ਇੱਕ ਕਾਜ਼ੀ ਦੀ ਰਿਸ਼ਤੇਦਾਰ ਇੱਕ ਔਰਤ ਗੁਰੂ ਜੀ ਦੀ ਸਿੱਖਿਆ ਅਤੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਕਬੂਲ ਕਰਨਾ ਚਾਹੁੰਦੀ ਸੀ। ਉਹ ਔਰਤ ਸਾਈਂ ਮੀਆਂ ਮੀਰ ਪਾਸ ਹਾਜ਼ਰ ਹੋਈ ਅਤੇ ਆਪਣੇ ਮਨ ਦੀ ਗੱਲ ਉਨ੍ਹਾਂ ਨੂੰ ਦੱਸੀ। ਸਾਰੀ ਗੱਲ ਸੁਣ ਕੇ ਸਾਈਂ ਜੀ ਨੇ ਉਸ ਇਸਤਰੀ ਨੂੰ ਗੁਰੂ ਜੀ ਪਾਸ ਘੱਲ ਦਿੱਤਾ ਸੀ ਤਾਂ ਜੋ ਉਸ ਦੀ ਦਿਲੀ ਇੱਛਾ ਪੂਰੀ ਹੋ ਸਕੇ। ਸਿੱਖ ਧਾਰਮਿਕ ਕਹਾਣੀਆਂ ਵਿੱਚ ਇਹ ਸ਼ਰਧਾਲੂ ਇਸਤਰੀ ਮਾਤਾ ਕੌਲਾਂ ਜੀ ਕਰਕੇ ਜਾਣੀ ਜਾਂਦੀ ਹੈ। ਮੇਰੀ ਅਟੁੱਟ ਸ਼ਰਧਾ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਸਾਈਂ ਮੀਆਂ ਮੀਰ ਜੀ ਇੱਕ ਉ¤ਚ ਦਰਜੇ ਦੇ ਮਾਨਵ ਅਤੇ ਮਾਨਵਤਾ-ਪੱਖੀ ਪੀਰ ਸਨ। ਅਸੀਂ ਸਾਈਂ ਮੀਆਂ ਮੀਰ ਜੀ ਦੇ ਪਾਵਨ ਦਰਬਾਰ ਵਿੱਚ ਪੁੱਜ ਕੇ ਸਜਦਾ ਕੀਤਾ, ਡੰਡੋਤ ਕੀਤੀ ਸੀ। ਇਸ ਅਵਸਰ ‘ਤੇ ਸਾਈਂ ਮੀਆਂ ਮੀਰ ਸੁਸਾਇਟੀ ਵੱਲੋਂ ਪੀਰ ਜੀ ਦੀ ਮਜ਼ਾਰ ਉ¤ਪਰ ਚਾਦਰ ਵੀ ਚੜ੍ਹਾਈ ਗਈ ਸੀ। ਦਰਗਾਹ ਦੇ ਪ੍ਰਬੰਧਕਾਂ ਨੇ ਸਾਈਂ ਜੀ ਦੇ ਆਸ਼ੀਰਵਾਦ ਵਜੋਂ ਸਾਡੇ ਸਾਰਿਆਂ ਦੇ ਗਲਾਂ ਵਿੱਚ ਪੀਲੇ ਰੰਗ ਦੇ ਫੁੱਲਾਂ ਦਾ ਇਕ-ਇਕ ਹਾਰ ਪਾ ਦਿੱਤਾ ਸੀ। ਪ੍ਰਸਾਦ ਵੰਡਿਆ ਗਿਆ ਸੀ। ਉਨ੍ਹਾਂ ਫੁੱਲਾਂ ਦੀ ਅਲੋਕਾਰੀ ਸ਼ਕਤੀ ਦੀ ਮਨਮੋਹਣੀ ਮਹਿਕ ਦਾ ਆਭਾਸ ਮੈਂ ਅੱਜ ਵੀ ਮਹਿਸੂਸ ਕਰ ਰਿਹਾ ਹਾਂ। ਹਾਂ, ਇੱਕ ਹੋਰ ਜ਼ਰੂਰੀ ਗੱਲ ਰਹਿ ਹੀ ਗਈ ਸੀ। ਔਰਤਾਂ ਨੂੰ ਇਸ ਦਰਗਾਹ ਦੇ ਉਪਾਸਨਾ ਗ੍ਰਹਿ ਵਿੱਚ ਜਾਣ ਦੀ ਆਗਿਆ ਨਹੀਂ ਹੈ ਪਰ ਉਹ ਦਰਗਾਹ ਦੇ ਮੁੱਖ ਦੁਆਰ ਵਿੱਚ ਖਲੋ ਜਾਂ ਦਰਗਾਹ ਦੀਆਂ ਤਸਵੀਰਾਂ ਵਿੱਚ ਜੜੀਆਂ ਜਾਲੀਆਂ ਰਾਹੀਂ ਆਪਣੀ ਸ਼ਰਧਾ ਦੇ ਫੁੱਲ ਸਾਈਂ ਜੀ ਨੂੰ ਭੇਟ ਕਰਦੀਆਂ ਰਹਿੰਦੀਆਂ ਹਨ।

  written by ਸਿਰੀ ਰਾਮ ਅਰਸ਼....................................................upload by  ਅਮੋਲਕpreet

ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰ[ਸੋਧੋ]

ਮੀਆਂ ਮੀਰ ਦਾ ਮਕਬਰਾ

ਮੀਆਂ ਮੀਰ ਅਤੇ ਗੁਰੂ ਸਾਹਿਬਾਨ[ਸੋਧੋ]

ਹਰਿਮੰਦਰ ਸਾਹਿਬ ਦੀ ਨੀਂਹ[ਸੋਧੋ]

ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 3 ਜਨਵਰੀ 1588 ਈਸਵੀ ਨੂੰ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਈ ਸੀ।[੧][੨]

ਹਵਾਲੇ[ਸੋਧੋ]