ਮੁਰਦਾ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਰਦਾ ਸਮੁੰਦਰ
ਗੁਣਕ31°30′N 35°30′E / 31.500°N 35.500°E / 31.500; 35.500
Typeਦਮਘੋਟੂ
ਅੱਤ-ਸਲੂਣਾ
Primary inflowsਜਾਰਡਨ ਦਰਿਆ
Primary outflowsਕੋਈ ਨਹੀਂ
Catchment area41,650 km2 (16,080 sq mi)
Basin countries ਜਾਰਡਨ
 ਇਜ਼ਰਾਇਲ
 ਫ਼ਲਸਤੀਨ
ਵੱਧ ਤੋਂ ਵੱਧ ਲੰਬਾਈ55 km (34 mi)[1]
ਵੱਧ ਤੋਂ ਵੱਧ ਚੌੜਾਈ18 km (11 mi)[1]
Surface area810 km2 (310 sq mi)
ਉੱਤਰੀ ਹੌਜ਼ੀ
ਔਸਤ ਡੂੰਘਾਈ118 m (387 ft)[2]
ਵੱਧ ਤੋਂ ਵੱਧ ਡੂੰਘਾਈ377 m (1,237 ft)
Water volume147 km3 (35 cu mi)[2]
Shore length1135
Surface elevation427 m (1,401 ft) (- ਵਿੱਚ)[3]
ਹਵਾਲੇ[2][3]
1 Shore length is not a well-defined measure.

ਮੁਰਦਾ ਸਮੁੰਦਰ (Arabic: البحر الميت ਅਲ-ਬਹਿਰ ਅਲ-ਮਯੀਤ ,[4] ਹਿਬਰੂ: יָם הַ‏‏מֶּ‏‏לַ‏ח, ਯਾਮ ਹਮਮੇਲਾਹਿ, "ਲੂਣ/ਖਾਰ ਦਾ ਸਮੁੰਦਰ", ਹਿਬਰੂ: יָם הַ‏‏מָּוֶת, ਯਾਮ ਹਮਮਾਵਤ, "ਮੌਤ ਦਾ ਸਮੁੰਦਰ" ਵੀ), ਜਿਸ ਨੂੰ ਖਾਰਾ ਸਮੁੰਦਰ ਵੀ ਕਿਹਾ ਜਾਂਦਾ ਹੈ, ਇੱਕ ਖਾਰੀ ਝੀਲ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਜਾਰਡਨ ਅਤੇ ਪੱਛਮ ਵੱਲ ਇਜ਼ਰਾਇਲ ਅਤੇ ਪੱਛਮੀ ਬੈਂਕ ਨਾਲ਼ ਲੱਗਦੀਆਂ ਹਨ। ਇਸ ਦਾ ਤਲ ਅਤੇ ਕੰਢੇ ਸਮੁੰਦਰ ਦੇ ਤਲ ਤੋਂ 423 ਮੀਟਰ ਹੇਠਾਂ ਹਨ,[3] ਜੋ ਕਿ ਧਰਤੀ ਉੱਤੇ ਸਭ ਤੋਂ ਘੱਟ ਉੱਚਾਈ ਹੈ। ਮੁਰਦਾ ਸਮੁੰਦਰ 377 ਮੀਟਰ ਡੂੰਘਾ ਹੈ ਜੋ ਕਿ ਦੁਨੀਆ ਦੀ ਸਭ ਤੋਂ ਡੂੰਘੀ ਅੱਤ-ਖਾਰੀ ਝੀਲ ਹੈ। 33.7% ਸਲੂਣਤਾ ਨਾਲ਼ ਇਹ ਦੁਨੀਆ ਦੇ ਸਭ ਤੋਂ ਖਾਰੇ ਜਲ-ਪਿੰਡਾਂ ਵਿੱਚੋਂ ਇੱਕ ਹੈ ਭਾਵੇਂ ਅਸਾਲ ਝੀਲ (ਜਿਬੂਤੀ), ਗਰਬੋਗਜ਼ਕੋਲ ਅਤੇ ਅੰਟਾਰਕਟਿਕਾ ਵਿਚਲੀਆਂ ਮੈਕਮੁਰਡੋ ਸੁੱਕੀਆਂ ਘਾਟੀਆਂ ਦੀਆਂ ਕੁਝ ਖਾਰੀਆਂ ਝੀਲਾਂ ਜ਼ਿਆਦਾ ਖਾਰੀਆਂ ਮਿਲੀਆਂ ਹਨ। ਜਿਵੇਂ ਕਿ ਡੌਨ ਹੁਆਨ ਟੋਭਾ ਇਸ ਤੋਂ 8.6 ਗੁਣਾ ਵੱਧ ਖਾਰਾ ਹੈ।[5] ਇਸ ਸਲੂਣਤਾ ਕਰ ਕੇ ਇੱਥੇ ਕੋਈ ਜਾਨਵਰ ਨਹੀਂ ਰਹਿ ਸਕਦੇ ਅਤੇ ਇਸੇ ਕਰ ਕੇ ਇਹਦਾ ਇਹ ਨਾਂ ਪਿਆ ਹੈ। ਇਹ 55 ਕਿ.ਮੀ. ਲੰਮਾ ਅਤੇ ਸਭ ਤੋਂ ਚੌੜੀ ਥਾਂ ਉੱਤੇ 18 ਕਿ.ਮੀ. ਚੌੜਾ ਹੈ।[1] ਇਹ ਜਾਰਡਨ ਪਾੜ ਘਾਟੀ ਵਿੱਚ ਸਥਿਤ ਹੈ ਅਤੇ ਮੁੱਖ ਸਹਾਇਕ ਦਰਿਆ ਜਾਰਡਨ ਦਰਿਆ ਹੈ। ਮੁਰਦਾ ਸਮੁੰਦਰ ਹਜ਼ਾਰਾਂ ਸਾਲਾਂ ਤੋਂ ਰੂਮ ਸਮੁੰਦਰ ਦੇ ਆਲੇ-ਦੁਆਲੇ ਰਹਿਣ ਵਾਲੇ ਯਾਤਰੀਆਂ ਦੇ ਲਈ ਇੰਤਹਾਈ ਪੁਰਕਸ਼ਿਸ਼ ਸਥਾਨ ਰਿਹਾ ਹੈ। ਬਾਈਬਲ ਮੁਤਾਬਕ ਇਹ ਬਾਦਸ਼ਾਹ ਡੇਵਿਡ ਦੀ ਪਨਾਹਗਾਹ ਹੈ। 

ਹਵਾਲੇ[ਸੋਧੋ]

  1. 1.0 1.1 1.2 "Virtual Israel Experience: The Dead Sea". Jewish Virtual Library. Retrieved 21 January 2013.
  2. 2.0 2.1 2.2 Dead Sea Data Summary 2012. Water Authority of Israel.
  3. 3.0 3.1 3.2 "Monitoring of the Dead Sea". Israel Marine Data Center (ISRAMAR). {{cite web}}: Italic or bold markup not allowed in: |publisher= (help)
  4. The first article al- is unnecessary and usually not used.
  5. Goetz, P.W. (ed.) (1986). "The New Encyclopaedia Britannica (15th ed.)". 3. Chicago: 937. {{cite journal}}: Cite journal requires |journal= (help); |author= has generic name (help)