ਮੁਲਤਾਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ।
ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
ਮੁਲਤਾਨ ਸੂਬਾ ਪੰਜਾਬ ਪਾਕਿਸਤਾਨ ਦਾ ਇਕ ਸ਼ਹਿਰ ਹੈ । ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ । ਇਥੇ 1,423,919 ਲੋਕ ਵਸਦੇ ਹਨ । ਇਹ ਜ਼ਿਲ੍ਹਾ ਮੁਲਤਾਨ ਦਾ ਗੜ੍ਹ ਵੀ ਹੈ । ਮੁਲਤਾਨ ਚਨਾਬ ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ -ਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ ।
ਇਤਿਹਾਸ [ਸੋਧ]
ਮੁਲਤਾਨ ਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ । ਮੁਲਤਾਨ ਸ਼ਬਦ ਮਲਾਸਤਹਾਨ ਤੋਂ ਬਣਿਆ ਹੈ ਜਿਹੜਾ ਸੂਰਜ ਦੇਵਤਾ ਦਾ ਇਥੇ ਇਕ ਵੱਡਾ ਮੰਦਰ ਸੀ। ਯੂਨਾਨੀ ਸਿਕੰਦਰ ਵੀ ਇਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ ਅਮੀਰ ਮਾਆਵਆ ਦਾ ਜਰਨੈਲ ਮਹਲਬ ਬਣ ਅਬੀ ਸਫ਼ਰਾਹ ਇਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ ਵਲੀਦ ਬਣ ਅਬਦਾਲਮਲਕ ਦੇ ਵੇਲੇ ਹੋਇਆ ਜਦੋਂ ਬਿਨੁ ਅਮੀਆ ਦੀ ਫ਼ੌਜ ਉਦੇ ਜਰਨੈਲ ਮੁਹੰਮਦ ਬਿਨ ਕਾਸਿਮ ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆ ਨਾਲ ਜੋੜ ਗਿਆ