ਮੁਹੰਮਦ ਇਬਨ ਮੂਸਾ ਅਲ-ਖ਼ਵਾਰਿਜ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਇਬਨ ਮੂਸਾ ਅਲ-ਖਵਾਰਿਜਮੀ
ਸੋਵੀਅਤ ਯੂਨੀਅਨ ਦੁਆਰਾ 6 ਸਤੰਬਰ 1983 ਨੂੰ ਅਲ-ਖਵਾਰਿਜਮੀ ਦੀ (ਅਨੁਮਾਨਿਤ) 1200ਵੀਂ ਜੈਅੰਤੀ ਉੱਤੇ ਜਾਰੀ ਡਾਕ ਟਿਕਟ
ਜਨਮਅੰਦਾਜ਼ਨ 780
ਮੌਤਅੰਦਾਜ਼ਨ 850
ਯੁੱਗਮਧਕਾਲ (ਇਸਲਾਮ ਦਾ ਸੁਨਹਿਰੀ ਕਾਲ)
ਲਈ ਪ੍ਰਸਿੱਧਅਲਜਬਰੇ ਅਤੇ ਹਿੰਦੁਸਤਾਨੀ ਹਿੰਦਸਿਆਂ ਬਾਰੇ ਰਚਨਾਵਾਂ।

ਅਬੂ ਅਬਦੱਲਾਹ ਮੁਹੰਮਦ ਇਬਨ ਮੂਸਾ ਅਲ-ਖਵਾਰਿਜਮੀ (ਅਰਬੀ: عَبْدَالله مُحَمَّد بِن مُوسَى اَلْخْوَارِزْمِي, ਅੰਗਰੇਜ਼ੀ: Muḥammad ibn Mūsā al-Khwārizmī; ਜਨਮ: ਅੰਦਾਜ਼ਨ 780, ਖਵਾਰੇਜ਼ਮ 850) ਇੱਕ ਫ਼ਾਰਸੀ ਮੂਲ[1] ਦਾ ਅੱਬਾਸੀ ਖਿਲਾਫਤ ਦੇ ਸਮੇਂ ਇਸਲਾਮੀ ਹਿਸਾਬਦਾਨ, ਖਗੋਲਸ਼ਾਸਤਰੀ ਅਤੇ ਭੂਗੋਲਵੇਤਾ ਸਨ ਅਤੇ ਉਸ ਕਾਲ ਦੇ ਮਸ਼ਹੂਰ ਬਗਦਾਦ​ ਦੀ ਬੀਤ ਅਲ ਹਿਕਮਤ (ਲਾਇਬ੍ਰੇਰੀ) ਨਾਲ ਜੁੜੇ ਹੋਏ ਵਿਦਵਾਨ ਸਨ। ਉਨ੍ਹਾਂ ਨੂੰ ਪੱਛਮੀ ਦੇਸ਼ਾਂ ਵਿੱਚ ਗਲਤੀ ਨਾਲ ਅਲਗੋਰਿਤਮੀ (Algoritmi) ਅਤੇ ਅਲਗੌਰਿਜਿਨ​ (Algaurizin) ਵੀ ਕਿਹਾ ਜਾਂਦਾ ਸੀ।

12ਵੀਂ ਸਦੀ ਵਿੱਚ ਉਨ੍ਹਾਂ ਦੀਆਂ ਕੁੱਝ ਕ੍ਰਿਤੀਆਂ ਦਾ ਲਾਤੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਭਾਰਤੀ ਅੰਕਾਂ ਅਤੇ ਦਸ਼ਮਲਵ ਪ੍ਰਣਾਲੀ ਦਾ ਵਰਣਨ ਕੀਤਾ ਸੀ, ਅਤੇ ਇਸ ਤੋਂ ਭਾਰਤੀ ਅੰਕ ਪੂਰੀ ਪੱਛਮੀ ਦੁਨੀਆ ਵਿੱਚ ਫੈਲ ਗਏ। ਉਨ੍ਹਾਂ ਨੂੰ ਯੂਰਪ ਵਿੱਚ ਅਲਜਬਰਾ ਦਾ ਜਨਮਦਾਤਾ ਸਮਝਿਆ ਜਾਂਦਾ ਸੀ ਹਾਲਾਂਕਿ ਹੁਣ ਇਹ ਗਿਆਤ ਹੋ ਚੁੱਕਿਆ ਹੈ ਕਿ ਉਨ੍ਹਾਂ ਦੀ ਸਾਮਗਰੀ ਵਾਸਤਵ ਵਿੱਚ ਪ੍ਰਾਚੀਨ ਭਾਰਤੀ ਅਤੇ ਯੂਨਾਨੀ ਸਰੋਤਾਂ ਤੋਂ ਆਈ ਸੀ। ਉਨ੍ਹਾਂ ਨੇ ਟੋਲੇਮੀ ਦੀ ਭੂਗੋਲਿਕ ਰਚਨਾ ਨੂੰ ਵੀ ਵਿਸਥਾਰ ਨਾਲ ਅਰਬੀ ਵਿੱਚ ਅਨੁਵਾਦ ਕੀਤਾ। ਅੰਗਰੇਜ਼ੀ ਦਾ ਕੰਪਿਊਟਰ - ਸੰਬੰਧੀ ਅਲਗੋਰਿਦਮ (algorithm) ਸ਼ਬਦ ਉਨ੍ਹਾਂ ਦੇ ਨਾਮ ਦਾ ਇੱਕ ਪਰਿਵਰਤਿਤ ਰੂਪ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਆਪਣੀਆਂ ਹਿਸਾਬ ਦੀਆਂ ਕਿਤਾਬਾਂ ਵਿੱਚ ਅਕਸਰ ਅਲ-ਜ਼ਬਰ (الجبر) ਸ਼ਬਦ ਦਾ ਇਸਤੇਮਾਲ ਕੀਤਾ ਸੀ ਜਿਸਦਾ ਮਤਲਬ ਹੈ ਪੂਰਵ ਦਸ਼ਾ ਵਿੱਚ ਲੈ ਜਾਣਾ ਜਾਂ ਬਹਾਲ ਕਰਨਾ। ਇਹ ਵਿਗੜਕੇ ਐਲਜੇਬਰਾ (algebra) ਬਣ ਗਿਆ ਜੋ ਅੰਗਰੇਜ਼ੀ ਵਿੱਚ ਅਲਜਬਰਾ ਦਾ ਅਰਥ ਰੱਖਦਾ ਹੈ।

ਹਵਾਲੇ[ਸੋਧੋ]