ਮੁਹੰਮਦ ਬਿਨ ਕਾਸਿਮ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Mbq.jpg

ਮੁਹੰਮਦ ਬਿਨ ਕਾਸਿਮ (ਅਰਬੀ: محمد بن قاسم) ਇਸਲਾਮ ਦੇ ਸ਼ੁਰੁਆਤੀ ਕਾਲ ਵਿੱਚ ਉਮਇਅਦ ਖਿਲਾਫ਼ਤ ਦਾ ਇੱਕ ਅਰਬ ਸਿਪਹਸਾਲਾਰ ਸੀ। ਉਸਨੇ 17 ਸਾਲ ਦੀ ਉਮਰ ਵਿੱਚ ਭਾਰਤੀ ਉਪਮਹਾਦੀਪ ਦੇ ਪੱਛਮੀ ਇਲਾਕਿਆਂ ਉੱਤੇ ਹਮਲਾ ਬੋਲਿਆ ਅਤੇ ਸਿੰਧੁ ਦਰਿਆ ਦੇ ਨਾਲ ਲੱਗੇ ਸਿੰਧ ਅਤੇ ਪੰਜਾਬ ਦੇ ਖੇਤਰਾਂ ਉੱਤੇ ਕਬਜਾ ਕਰ ਲਿਆ। ਇਹ ਅਭਿਆਨ ਭਾਰਤੀ ਉਪ-ਮਹਾਦੀਪ ਵਿੱਚ ਆਉਣ ਵਾਲੇ ਮੁਸਲਮਾਨ ਰਾਜ ਦਾ ਇੱਕ ਬੁਨਿਆਦੀ ਘਟਨਾ-ਕ੍ਰਮ ਮੰਨਿਆ ਜਾਂਦਾ ਹੈ।

ਆਰੰਭਕ ਜੀਵਨ[ਸੋਧੋ]

ਮੁਹੰਮਦ ਬਿਨ ਕਾਸਿਮ ਦਾ ਜਨਮ ਆਧੁਨਿਕ ਸਾਊਦੀ ਅਰਬ ਵਿੱਚ ਸਥਿਤ ਤਾਇਫ ਸ਼ਹਿਰ ਵਿੱਚ ਹੋਇਆ। ਉਹ ਉਸ ਇਲਾਕੇ ਦੇ ਅਲ-ਸਕੀਫ਼ (ਜਿਸਨੂੰ ਅਰਬੀ ਲਹਿਜੇ ਵਿੱਚ ਅਲ-ਥਕੀਫ਼ ਉਚਾਰਿਆ ਕਰਦੇ ਹਨ) ਕਬੀਲੇ ਦਾ ਮੈਂਬਰ ਸੀ। ਉਸਦੇ ਪਿਤਾ ਕਾਸਿਮ ਬਿਨ ਯੁਸੁਫ਼ ਦਾ ਛੇਤੀ ਹੀ ਦੇਹਾਂਤ ਹੋ ਗਿਆ ਅਤੇ ਉਸਦੇ ਤਾਇਆ ਹੱਜਾਜ ਬਿਨ ਯੁਸੁਫ਼ ਨੇ (ਜੋ ਉਮਇਅਦਾਂ ਲਈ ਇਰਾਕ ਦੇ ਰਾਜਪਾਲ ਸਨ) ਉਸਨੂੰ ਲੜਾਈ ਅਤੇ ਪ੍ਰਸ਼ਾਸਨ ਦੀਆਂ ਕਲਾਵਾਂ ਤੋਂ ਜਾਣੂ ਕਰਾਇਆ। ਉਸਨੇ ਹੱਜਾਜ ਦੀ ਧੀ (ਯਾਨੀ ਆਪਣੀ ਚਚੇਰੀ ਭੈਣ) ਜੁਬੈਦਾਹ ਨਾਲ ਵਿਆਹ ਕਰ ਲਿਆ ਅਤੇ ਫ਼ਿਰ ਉਸਨੂੰ ਸਿੰਧ ਉੱਤੇ ਮਕਰਾਨ ਤਟ ਦੇ ਰਸਤੇ ਤੋਂ ਹਮਲਾ ਕਰਨ ਲਈ ਰਵਾਨਾ ਕਰ ਦਿੱਤਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png