ਮੁਹੰਮਦ ਰਫ਼ੀ
| ਮੁਹੱਮਦ ਰਫ਼ੀ | |
|---|---|
| ਜਨਮ ਦਾ ਨਾਮ | ਮੁਹੰਮਦ ਹਾਜੀ ਅਲੀ ਮੁਹੰਮਦ ਰਫ਼ੀ |
| ਜਨਮ | 24 ਦਸੰਬਰ 1924 ਕੋਟਲਾ ਸੁਲਤਾਨ ਸਿੰਘ, ਜਿਲਾ ਅੰਮ੍ਰਿਤਸਰ, ਪੰਜਾਬ |
| ਮੌਤ | 31 ਜੁਲਾਈ 1980 (ਉਮਰ 55) ਮੁੰਬਈ, ਮਹਾਰਾਸ਼ਟਰ, ਭਾਰਤ |
| ਰੂਪਾਕਾਰ | ਫ਼ਿਲਮੀ, ਕਲਾਸੀਕਲ, ਗ਼ਜ਼ਲ, ਕੱਵਾਲੀ, ਠੁਮਰੀ |
| ਪੇਸ਼ਾ | ਪਿੱਠਵਰਤੀ ਗਾਇਕ |
| ਗਾਇਕੀ ਦਾ ਸਫ਼ਰ | 1944–1980 |
ਮੁਹੰਮਦ ਰਫ਼ੀ ਇਕ ਭਾਰਤੀ ਗਾਇਕ ਸੀ ਜੋ ਹਿੰਦੀ ਸਿਨਮੇ ਵਿਚ ਸਭ ਤੋਂ ਮਹਾਨ ਪਿੱਠਵਰਤੀ ਗਾਇਕਾਂ ਵਿਚੋਂ ਸੀ।[੧] ਆਪਣੀ ਜ਼ਿੰਦਗੀ ਵਿਚ ਇਹਨਾਂ ਨੂੰ ਨੈਸ਼ਨਲ ਫ਼ਿਲਮ ਅਵਾਰਡ, ਸਭ ਤੋਂ ਵਧੀਆ ਗਾਇਕ ਇਨਾਮ ਅਤੇ ਛੇ ਵਾਰ ਫ਼ਿਲਮਫ਼ੇਅਰ ਇਨਾਮ ਮਿਲਿਆ ਅਤੇ 1967 ਵਿਚ ਭਾਰਤ ਸਰਕਾਰ ਨੇ ਇਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ। ਸਾਲ 2000 ਵਿਚ ਸਟਾਰਡੱਸਟ ਰਸਾਲੇ ਨੇ ਇਹਨਾਂ ਨੂੰ "ਬੈੱਸਟ ਸਿੰਗਰ ਆੱਫ਼ ਦ ਮਿਲੇਨੀਅਮ" ਕਿਹਾ। ਆਪਣੇ ਪੈਂਤੀ ਵਰ੍ਹੇ ਦੀ ਗਾਇਕੀ ਵਿਚ ਇਹ ਵੱਖ-ਵੱਖ ਸੁਭਾ ਦੇ ਗੀਤ ਗਾਉਣ ਲਈ ਜਾਣੇ ਜਾਂਦੇ ਹਨ ਜਿੰਨ੍ਹਾਂ ਵਿਚ ਕਲਾਸੀਕਲ, ਦੇਸ਼ ਭਗਤੀ, ਭਜਨ, ਕੱਵਾਲੀਆਂ, ਰੁਮਾਂਟਿਕ, ਗ਼ਜ਼ਲਾਂ, ਉਦਾਸ ਆਦਿ ਰੰਗ ਸ਼ਾਮਲ ਹਨ। ਇਹ ਸਭ ਤੋਂ ਵੱਧ ਆਪਣੇ ਰੁਮਾਂਟਿਕ ਅਤੇ ਦੋਗਾਣਿਆਂ ਲਈ ਜਾਣੇ ਜਾਂਦੇ ਹਨ। ਹਿੰਦੀ ਅਤੇ ਉਰਦੂ ਤੋਂ ਬਿਨਾਂ ਇਹਨਾਂ ਕਈ ਭਾਰਤੀ ਭਾਸ਼ਾਵਾਂ ਵਿਚ ਗਾਇਆ ਜਿੰਨ੍ਹਾਂ ਵਿਚ ਤੇਲੁਗੂ, ਬੰਗਾਲੀ, ਮਰਾਠੀ, ਗੁਜਰਾਤੀ, ਸਿੰਧੀ, ਭੋਜਪੁਰੀ, ਉੜੀਆ ਅਤੇ ਪੰਜਾਬੀ ਆਦਿ ਦੇ ਨਾਂ ਸ਼ਾਮਲ ਹਨ। ਇਹਨਾਂ ਨੇ ਅੰਗਰੇਜ਼ੀ, ਸਪੇਨੀ, ਡੱਚ ਅਤੇ ਫ਼ਾਰਸੀ ਵਿਚ ਵੀ ਕੁਝ ਗੀਤ ਰਿਕਾਰਡ ਕਰਾਏ।
ਇਹ ਵੀ ਵੇਖੋ [ਸੋਧ]
ਹਵਾਲੇ
|