ਮੂਲ ਮੰਤਰ
ਸਮਗੱਰੀ |
[ਸੋਧ] ਮੂਲ ਮੰਤਰ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
Transliterate:
Ikoaʼnkār saṯ nām karṯā purakẖ nirbẖao nirvair akāl mūraṯ ajūnī saibẖaʼn gur parsāḏ.
[ਸੋਧ] ਮੂਲ ਮੰਤਰ ਬਾਰੇ
ਮੂਲ ਮੰਤਰ (ਅੰਗਰੇਜ਼ੀ: Mool Manter) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਲਾਮ ਐ, ਜੋ ਕਿ ਉਹਨਾਂ ਦੀ ਪਾਕ ਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿਚ ਦਰਜ ਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੂਲ ਮੰਤਰ ਪਹਿਲੇ ਸਫ਼ੇ ’ਤੇ ਦਰਜ ਐ, ਕਿਉਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਜਪੁਜੀ ਸਾਹਿਬ’ ਸਭ ਤੋਂ ਪਹਿਲਾਂ ਦਰਜ ਏ। ਮੂਲ ਮੰਤਰ ਨਾਵਾਂ (nouns) ਅਤੇ ਵਿਸ਼ੇਸ਼ਣ (adjectives) ਤੋਂ ਬਣਿਐ। ਇਸ ਵਿਚ ਕਿਰਿਆਵਾਂ (verbs) ਅਤੇ ਪੜਨਾਂਵਾਂ (Pronouns) ਦੀ ਵਰਤੋਂ ਨਹੀਂ ਕੀਤੀ ਗਈ।
ਸਿੱਖੀ ਵਿੱਚ ਪਰਮਾਤਮਾ ਬਾਰੇ Monotheism ਨਾਲ ਜੁੜਿਆ ਹੋਇਆ ਦਰਸ਼ਨ ਹੈ। ਜਿਸਦੇ ਚਲਦੇ ਇਹ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਤੋਂ ਸਭ ਕੁੱਝ ਹੈ ਪਰ ਸਭ ਕੁੱਝ ਪਰਮਾਤਮਾ ਨਹੀਂ।
ਸਿੱਖੀ ਦੇ ਇਸ ਦ੍ਰਿਸ਼ਟੀਕੋਣ ਨੂੰ ਹਿੰਦੂ ਮਤ ਦੇ Monoism ਨਾਲ਼ੋਂ ‘ਵੱਖ’ ਇਬਰਾਨੀ ਮਤਾਂ ਦੇ ਕਰੀਬ ਦਾ ਦਰਸ਼ਨ ਮੰਨਿਆ ਜਾਂਦਾ ਹੈ। ਅਤੇ ਮੂਲ ਮੰਤਰ ਵਿੱਚ ਪੇਸ਼ ਕੀਤਾ ਹੋਇਆ ਪਰਮਾਤਮਾ ਦਾ ਸਰੂਪ Monothiesm ਦੇ ਭਾਵ ਨੂੰ ਕੁਝ ‘ਵੱਖਰੇ ਅੰਦਾਜ਼’ ਨਾਲ਼ ਸਮਝਾਉਣ ਵੱਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।
[ਸੋਧ] ਖ਼ੁਲਾਸਾ/ਵਿਆਖਿਆ
“ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਕਾਇਨਾਤ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ (ਡਰ) ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ਼ ਤੋਂ ਪਰ੍ਹੇ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।” (ਪ੍ਰੋ. ਸਾਹਿਬ ਸਿੰਘ)
Translation of Explanation:
One Universal Creator God. He is True in His Characteristics. Creative Being present in every form. No Fear, No Hatred. Image of The Undying, Beyond Birth, Self-Existent. By Guru's Grace. (Prof. Sahib Singh Ji)
|
|||||||||||||||||||
[ਸੋਧ] ਗੁਰੂ ਗ੍ਰੰਥ ਸਾਹਿਬ ਦਾ > ੫੨ ਭਾਸ਼ਾਵਾਂ ਵਿਚ ਮਸ਼ੀਨੀ ਅਨੁਵਾਦ
ਅੱਜ ਕਲ ਗੁਰੂ ਗ੍ਰੰਥ ਸਾਹਿਬ ਦਾ ਮਸ਼ੀਨੀ ਅਨੁਵਾਦ ਵੱਖ ਵੱਖ ਭਾਸ਼ਾਵਾਂ ਵਿਚ ਹੇਠਾਂ ਦਿੱਤੇ ਲਿੰਕ ਤੇ ਉਪਲੱਬਧ ਹੈ।Transliterate ਵਾਲੇ ਖਾਨੇ ਅਤੇ Translate (ਅਨੁਵਾਦ) ਵਾਲੇ ਖਾਨੇ ਵਿਚ ਆਪਣੀ ਮਨਭਾਂਉਦੀ ਭਾਸ਼ਾ ਚੁਣੀ ਜਾ ਸਕਦੀ ਹੈ।


