ਮੂਸ਼ੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂਸ਼ੀਨ (ਜਾਪਾਨੀ: 無心, ਪੰਜਾਬੀ ਅਨੁਵਾਦ: ਮਨ ਰਹਿਤ) ਇੱਕ ਮਾਨਸਿਕ ਅਵਸਥਾ ਹੈ ਜਿਸ ਵਿੱਚ ਲੜਾਈ ਦੌਰਾਨ ਉੱਚ ਕੋਟੀ ਦੇ ਮਾਰਸ਼ਲ ਆਰਟਿਸਟਾਂ ਦਾ ਪਹੁੰਚਣਾ ਦੱਸਿਆ ਜਾਂਦਾ ਹੈ। ਉਹ ਰੋਜ਼ ਦੀਆਂ ਗਤੀਵਿਧੀਆਂ ਵਿੱਚ ਵੀ ਇਸ ਦੀ ਵਰਤੋਂ ਕਰਦੇ ਹਨ। ਇਹ ਸ਼ਬਦ ਜ਼ੈੱਨ ਕਥਨ ਮੂਸ਼ੀਨ ਨੋ ਸ਼ੀਨ (無心の心) ਤੋਂ ਬਣਿਆ ਹੈ ਜਿਸਦਾ ਅਰਥ ਹੈ ਮਨ ਬਗੈਰ ਮਨ। ਭਾਵ ਮਨ ਕਿਸੇ ਵਿਸ਼ੇਸ਼ ਭਾਵ ਜਾਂ ਖਿਆਲ ਨਾਲ ਨਹੀਂ ਜੁੜਦਾ ਸਗੋਂ ਹਰ ਚੀਜ਼ ਲਈ ਖੁੱਲ੍ਹਾ ਹੈ।

ਜਦੋਂ ਲੜਾਈ ਦੌਰਾਨ ਜਾਂ ਰੋਜ਼ ਦੀਆਂ ਗਤੀਵਿਧੀਆਂ ਦੌਰਾਨ ਇੱਕ ਵਿਅਕਤੀ ਦਾ ਮਨ ਡਰ, ਗੁੱਸੇ ਅਤੇ ਹਉਮੈ ਤੋਂ ਰਹਿਤ ਹੋਵੇ ਤਾਂ ਮੂਸ਼ੀਨ ਦੀ ਪ੍ਰਾਪਤੀ ਹੁੰਦੀ ਹੈ।