ਮੇਘਾਲਿਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਮੇਘਾਲਿਆ ਭਾਰਤ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਰਾਜ ਹੈ। ਮੇਘਾਲਿਆ ਦਾ ਸ਼ਾਬਦਿਕ ਅਰਥ ਹੈ 'ਬੱਦਲਾਂ ਦਾ ਘਰ'। ਇਸ ਦਾ ਖੇਤਰਫਲ ਲੱਗਭੱਗ 22,429 ਵਰਗ ਕਿਲੋਮੀਟਰ ਹੈ। ਇੱਥੇ ਦੀ ਜਨਸੰਖਿਆ 2011ਵਿੱਚ 2,964,007 ਸੀ ਅਤੇ ਇਹ ਵਧ ਜਨਸੰਖਿਆ ਵਾਲਾ 23ਵਾਂ ਰਾਜ ਹੈ।[੧][੨] ਇਸਦੇ ਉੱਤਰ ਵਿੱਚ ਅਸਮ , ਜੋ ਬ੍ਰਹਮਪੁਤਰ ਨਦੀ ਨਾਲ ਵੱਖ ਹੁੰਦਾ ਹੈ, ਅਤੇ ਦੱਖਣ ਵਿੱਚ ਬੰਗਲਾ ਦੇਸ਼ ਹੈ। ਇਸ ਦੀ ਰਾਜਧਾਨੀ ਸ਼ਿਲਾਂਗ ਹੈ ਜਿਸ ਦੀ ਜਨਸੰਖਿਆ ਲੱਗਭੱਗ 260,000 ਹੈ। ਮੇਘਾਲਿਆ ਪਹਿਲਾਂ ਅਸਮ ਰਾਜ ਦਾ ਹਿੱਸਾ ਸੀ ਜਿਸਨੂੰ 21 ਜਨਵਰੀ 1972 ਨੂੰ ਵੰਡ ਕੇ ਨਵਾਂ ਪ੍ਰਾਂਤ ਬਣਾਇਆ ਗਿਆ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |