ਮੈਕਬਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਕਰੀਬਨ 1884 ਵਿੱਚ ਮੈਕਬਥ ਦੀ ਇੱਕ ਅਮਰੀਕੀ ਪ੍ਰੋਡਕਸ਼ਨ ਦਾ ਪੋਸਟਰ

ਮੈਕਬਥ (ਅੰਗਰੇਜੀ: ਦ ਟਰੈਜਡੀ ਆਫ ਮੈਕਬੇਥ) ਵਿਲੀਅਮ ਸ਼ੈਕਸਪੀਅਰ ਦਾ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਦੁਖਾਂਤ ਡਰਾਮਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 1603 ਤੋਂ 1607 ਦੇ ਵਿੱਚਕਾਰ ਕਿਸੇ ਸਮੇਂ ਲਿਖਿਆ ਗਿਆ ਸੀ। ਸ਼ੈਕਸਪੀਅਰ ਦਾ ਇਹ ਡਰਾਮਾ ਸ਼ਾਇਦ ਸਭ ਤੋਂ ਪਹਿਲੀ ਵਾਰ ਅਪ੍ਰੈਲ 1611 ਵਿੱਚ ਖੇਡਿਆ ਗਿਆ ਜਦੋਂ ਸਾਈਮਨ ਫੋਰਮੈਨ ਨੇ ਅਜਿਹਾ ਹੀ ਇੱਕ ਡਰਾਮਾ ਗਲੋਬ ਥਿਏਟਰ ਵਿੱਚ ਦੇਖਣ ਦਾ ਜ਼ਿਕਰ ਕੀਤਾ ਸੀ। ਇਹ ਪਹਿਲੀ ਵਾਰ 1623 ਦੇ ਫੋਲੀਓ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੋ ਸ਼ਾਇਦ ਇੱਕ ਵਿਸ਼ੇਸ਼ ਸ਼ੋ ਲਈ ਇੱਕ ਡਾਇਲਾਗ ਦੱਸਣ ਵਾਲੀ ਕਿਤਾਬ ( ਪ੍ਰਾਮਪਟ ਬੁੱਕ ) ਸੀ।[੧]

ਇਸ ਡਰਾਮੇ ਲਈ ਸ਼ੈਕਸਪੀਅਰ ਦੇ ਸਰੋਤ 'ਹੋਲਿੰਸ਼ੇਡਸ ਕਰਾਨੀਕਲਸ' (1587) ਵਿੱਚ ਸਕਾਟਲੈਂਡ ਦੇ ਬਾਦਸ਼ਾਹ ਮੈਕਬਥ, ਮੈਕਡਫ ਅਤੇ ਡੰਕਨ ਦੇ ਬਿਰਤਾਂਤ ਹਨ। ਇਹ ਰਚਨਾ ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦਾ ਇਤਹਾਸ ਹੈ। ਸ਼ੈਕਸਪੀਅਰ ਅਤੇ ਉਸ ਦੇ ਸਮਕਾਲੀ ਇਸ ਤੋਂ ਵਾਕਫ਼ ਸਨ। ਐਪਰ ਸ਼ੈਕਸਪੀਅਰ ਦੁਆਰਾ ਬਿਆਨ ਕੀਤੀ ਗਈ ਮੈਕਬਥ ਦੀ ਕਹਾਣੀ ਦਾ ਸਕਾਟਿਸ਼ ਇਤਿਹਾਸ ਦੀਆਂ ਅਸਲੀ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਤਿਹਾਸਕ ਮੈਕਬਥ ਇੱਕ ਖੁਸ਼ਹਾਲ ਅਤੇ ਸਮਰੱਥ ਸਮਰਾਟ ਸੀ।

ਰੰਗ ਮੰਚ ਦੇ ਪਰਦੇ ਦੇ ਪਿਛੇ ਦੀ ਦੁਨੀਆ ਵਿੱਚ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਡਰਾਮਾ ਕੁਸ਼ਗਨਾ ਹੈ ਅਤੇ ਇਸਦੇ ਸਿਰਲੇਖ ਦਾ ਚਰਚਾ ਜ਼ੋਰ ਦੇਕੇ ਨਾ ਕੀਤਾ ਜਾਵੇ, ਇਸਦੀ ਬਜਾਏ ਇਸਦਾ ਜ਼ਿਕਰ ਦ ਸਕਾਟਿਸ਼ ਪਲੇ ਵਰਗੇ ਨਾਮਾਂ ਨਾਲ ਕੀਤਾ ਜਾਂਦਾ ਹੈ। ਸਦੀਆਂ ਤੋਂ ਇਸ ਡਰਾਮਾ ਨੇ ਮੈਕਬੇਥ ਅਤੇ ਲੇਡੀ ਮੈਕਬੇਥ ਦੀਆਂ ਭੂਮਿਕਾਵਾਂ ਵਿੱਚ ਕਈ ਮਹਾਨਤਮ ਅਭਿਨੇਤਾਵਾਂ ਨੂੰ ਆਕਰਸ਼ਤ ਕੀਤਾ ਹੈ। ਇਸਨੂੰ ਫਿਲਮ, ਟੈਲੀਵਿਜਨ, ਓਪੇਰਾ, ਨਾਵਲ, ਹਾਸਰਸੀ/ਕਾਰਟੂਨ ਕਿਤਾਬਾਂ ਅਤੇ ਹੋਰ ਮੀਡੀਆ ਲਈ ਰੂਪਾਂਤਰਿਤ ਕੀਤਾ ਗਿਆ ਹੈ।

ਪਾਤਰ[ਸੋਧੋ]

 • ਡੰਕਨ - ਸਕਾਟਲੈਂਡ ਦਾ ਸਮਰਾਟ
  • ਮੈਲਕਮ - ਡੰਕਨ ਦਾ ਜੇਠਾ ਪੁੱਤਰ
  • ਡੋਨਲਬੈਨ - ਡੰਕਨ ਦਾ ਸਭ ਤੋਂ ਛੋਟਾ ਪੁੱਤਰ
 • ਮੈਕਬੈਥ - ਰਾਜਾ ਡੰਕਨ ਦੀ ਫੌਜ ਦਾ ਇੱਕ ਸੈਨਾਪਤੀ, ਜੋ ਪਹਿਲਾਂ ਗਲੈਮਿਸ ਦਾ ਥੇਨ ਉਸਦੇ ਬਾਅਦ ਕਾਡੋਰ ਦਾ ਥੇਨ ਅਤੇ ਉਸਦੇ ਬਾਅਦ ਸਕਾਟਲੈਂਡ ਦਾ ਰਾਜਾ ਬਣਾ
 • ਲੇਡੀ ਮੈਕਬੈਥ - ਮੈਕਬੈਥ ਦੀ ਪਤਨੀ, ਅਤੇ ਬਾਅਦ ਵਿੱਚ ਸਕਾਟਲੈਂਡ ਦੀ ਰਾਣੀ
 • ਬੈਂਕੋ - ਮੈਕਬੈਥ ਦਾ ਦੋਸਤ ਅਤੇ ਰਾਜਾ ਡੰਕਨ ਦੀ ਫੌਜ ਵਿੱਚ ਇੱਕ ਸੈਨਾਪਤੀ
  • ਫਲੀਂਸ - ਬੈਂਕੋ ਦਾ ਪੁੱਤਰ
 • ਮੈਕਡਫ - ਫਾਇਫ ਦਾ ਥੇਨ
  • ਲੇਡੀ ਮੈਕਡਫ - ਮੈਕਡਫ ਦੀ ਪਤਨੀ
  • ਮੈਕਡਫ ਦਾ ਪੁੱਤਰ
 • ਰਾਸ, ਲੇਨੋਕਸ, ਏਂਗਸ, ਮੇਂਟੀਥ, ਕੈਥਨੇਸ - ਸਕਾਟਿਸ਼ ਥੇਨ
 • ਸਿਵਾਰਡ - ਨਾਰਥੰਬਰਲੈਂਡ ਦਾ ਅਰਲ, ਅੰਗਰੇਜ਼ੀ ਫੌਜ ਦਾ ਸੈਨਾਪਤੀ
  • ਜਵਾਨ ਸਿਵਾਰਡ - ਸਿਵਾਰਡ ਦਾ ਪੁੱਤ
 • ਸੇਟਨ - ਮੈਕਬੈਥ ਦਾ ਨੌਕਰ ਅਤੇ ਪਰਿਚਰ
 • ਹੇਕੇਟੀ - ਜਾਦੂ ਟੂਣੇ ਦੀ ਦੇਵੀ
 • ਤਿੰਨ ਚੁੜੈਲਾਂ - ਮੈਕਬੈਥ ਅਤੇ ਬੈਂਕੋ ਦੇ ਵੰਸ਼ ਵਿੱਚੋਂ ਰਾਜੇ ਹੋਣ ਦੀ ਭਵਿੱਖਵਾਣੀ ਕਰਦੀਆਂ ਹਨ
 • ਤਿੰਨ ਹਤਿਆਰੇ
 • ਪੋਰਟਰ (ਜਾਂ ਮੈਸੇਂਜਰ) - ਮੈਕਬੈਥ ਦੇ ਘਰ ਦਾ ਦਵਾਰਪਾਲ
 • ਸਕਾਟਿਸ਼ ਡਾਕਟਰ - ਲੇਡੀ ਮੈਕਬੈਥ ਦਾ ਡਾਕਟਰ
 • ਕੁਲੀਨ ਤੀਵੀਂ - ਲੇਡੀ ਮੈਕਬੈਥ ਦੀ ਸੇਵਿਕਾ

ਪਲਾਟ[ਸੋਧੋ]

ਡਰਾਮਾ ਦੀ ਪਹਿਲੀ ਝਲਕੀ ਗਰਜਨ ਅਤੇ ਬਿਜਲੀ ਦੇ ਮਾਹੌਲ ਵਿੱਚ ਸ਼ੁਰੂ ਹੁੰਦੀ ਹੈ ਜਿੱਥੇ ਤਿੰਨ ਚੁੜੈਲਾਂ ਇਹ ਫੈਸਲਾ ਕਰਦੀਆਂ ਹਨ ਕਿ ਉਨ੍ਹਾਂ ਦੀ ਅਗਲੀ ਮੁਲਾਕ਼ਾਤ ਮੈਕਬੈਥ ਦੇ ਨਾਲ ਹੋਵੇਗੀ। ਅਗਲੇ ਦ੍ਰਿਸ਼ ਵਿੱਚ ਇੱਕ ਜਖ਼ਮੀ ਸਾਰਜੇਂਟ ਸਕਾਟਲੈਂਡ ਦੇ ਰਾਜੇ ਡੰਕਨ ਨੂੰ ਇਹ ਸੂਚਨਾ ਦਿੰਦਾ ਹੈ ਕਿ ਉਨ੍ਹਾਂ ਦੇ ਸੈਨਾਪਤੀ – ਮੈਕਬੇਥ (ਜੋ ਗਲੈਮਿਸ ਦਾ ਥੇਨ [ਇੱਕ ਸਰਦਾਰ] ਹੈ) ਅਤੇ ਬੈਂਕੋ – ਨੇ ਹੁਣੇ-ਹੁਣੇ ਨਾਰਵੇ ਅਤੇ ਆਇਰਲੈਂਡ ਦੀਆਂ ਸੰਯੁਕਤ ਸੈਨਾਵਾਂ ਨੂੰ ਹਰਾ ਦਿੱਤਾ ਹੈ ਜਿਨ੍ਹਾਂ ਦਾ ਅਗਵਾਈ ਕਾਵਡਰ ਦਾ ਥੇਨ, ਗ਼ਦਾਰ ਮੈਕਡੋਨਵਾਲਡ ਕਰ ਰਿਹਾ ਸੀ। ਰਾਜੇ ਦੇ ਰਿਸ਼ਤੇਦਾਰ, ਮੈਕਬੈਥ ਦੀ ਬਹਾਦਰੀ ਅਤੇ ਯੁੱਧ ਕੌਸ਼ਲਤਾ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਹਵਾਲੇ[ਸੋਧੋ]

 1. All act, scene and line numbers, unless otherwise specified, refer to the Arden Shakespeare Second Series Macbeth, Kenneth Muir, editor, 1984 revision, based on the First Folio text of 1623.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png