ਮੈਨਪਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਨਪਾਟ ਅੰਬਿਕਾਪੁਰ ਤੋਂ 75 ਕਿਲੋਮੀਟਰ ਦੁਰੀ ਉੱਤੇ ਹੈ ਇਸਨੂੰ ਛੱਤੀਸਗੜ੍ਹ ਦਾ ਸ਼ਿਮਲਾ ਕਿਹਾ ਜਾਂਦਾ ਹੈ। ਮੈਂਨਪਾਟ ਵਿੰਧ ਪਹਾੜ ਮਾਲਾ ਉੱਤੇ ਸਥਿਤ ਹੈ ਜਿਸਦੀ ਸਮੁੰਦਰ ਸਤ੍ਹਾ ਤੋਂ ਉੱਚਾਈ 3781 ਫ਼ੁੱਟ ਹੈ ਇਸ ਦੀ ਲੰਬਾਈ 28 ਕਿਲੋਮੀਟਰ ਅਤੇ ਚੌੜਾਈ 10 ਤੋਂ 13 ਕਿਲੋਮੀਟਰ ਹੈ। ਅੰਬਿਕਾਪੁਰ ਤੋਂ ਮੈਂਨਪਾਟ ਜਾਣ ਲਈ ਦੋ ਰਸਤੇ ਹਨ: ਪਹਿਲਾ ਰਸਤਾ ਅੰਬਿਕਾਪੁਰ - ਸੀਤਾਪੁਰ ਰੋਡ ਤੋਂ ਹੋਕੇ ਜਾਂਦਾ ਅਤੇ ਦੂਜਾ ਗਰਾਮ ਦਰਿਮਾ ਹੁੰਦੇ ਹੋਏ ਮੈਂਨਪਾਟ ਤੱਕ ਜਾਂਦਾ ਹੈ। ਕੁਦਰਤੀ ਦੌਲਤ ਨਾਲ ਭਰਪੂਰ ਇਹ ਇੱਕ ਸੁੰਦਰ ਸਥਾਨ ਹੈ। ਇੱਥੇ ਸਰਭੰਜਾ ਪਾਣੀ ਪ੍ਰਪਾਤ, ਟਾਈਗਰ ਪਵਾਂਇਟ ਅਤੇ ਮੱਛੀ ਪਵਾਂਇਟ ਪ੍ਰਮੁੱਖ ਦਰਸ਼ਨੀ ਥਾਂ ਹਨ। ਮੈਨਪਾਟ ਤੋਂ ਹੀ ਰਿਹੰਦ ਅਤੇ ਮਾਂਡ ਨਦੀ ਦਾ ਉਦਗਮ ਹੋਇਆ ਹੈ।

ਇਸਨੂੰ ਛੱਤੀਸਗੜ੍ਹ ਦਾ ਤਿੱਬਤ ਵੀ ਕਿਹਾ ਜਾਂਦਾ ਹੈ।ਇੱਥੇ ਤਿੱਬਤੀ ਲੋਕਾਂ ਦਾ ਜੀਵਨ ਅਤੇ ਬੋਧ ਮੰਦਿਰ ਖਿੱਚ ਦਾ ਕੇਂਦਰ ਹਨ। ਇੱਥੇ ਇੱਕ ਫੌਜੀ ਸਕੂਲ ਵੀ ਪ੍ਰਸਤਾਵਿਤ ਹੈ। ਇਹ ਕਾਲੀਨ ਅਤੇ ਪਾਮੇਰੀਅਨ ਕੁੱਤਿਆਂ ਲਈ ਪ੍ਰਸਿੱਧ ਹੈ।