ਮੋਇਨੁੱਦੀਨ ਚਿਸ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੋਈਨ-ਉਦ-ਦੀਨ ਚਿਸ਼ਤੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਖ਼ਵਾਜਾ ਮੋਇਨੁੱਦੀਨ ਚਿਸ਼ਤੀ
Sufi photos 051.jpg
ਖ਼ਵਾਜਾ ਸਾਹਿਬ ਦੀ ਪਾਵਨ ਦਰਗਾਹ
ਧਰਮ ਇਸਲਾਮ
ਹੋਰ ਨਾਮ
ਹਜ਼ਰਤ ਖ਼ਵਾਜਾ ਗਰੀਬ ਨਵਾਜ਼
ਨਿਜੀ
ਜਨਮ 1141
ਖੁਰਾਸਾਨ, ਅਫਗਾਨਿਸਤਾਨ
ਮੌਤ 1236
ਅਜਮੇਰ
ਸੀਨੀਅਰ ਨਿਯੁਕਤੀ
ਮੂਲ ਟਿਕਾਣਾ ਅਜਮੇਰ, ਭਾਰਤ
ਖ਼ਿਤਾਬ غریب نواز ਗਰੀਬ ਨਵਾਜ਼سلطان الہند ਸੁਲਤਾਨ-ਏ-ਹਿੰਦ ਸ਼ੇਖ, ਖਲੀਫ਼ਾ
ਅਹੁਦੇ   ਦਾ ਅਰਸਾ
12ਵੀ ਅਤੇ 13ਵੀਂ ਸਦੀ
ਪੂਰਵਜ `ਹਜ਼ਰਤ ਉਸਮਾਨ ਅਲੀ ਹਾਰਵਨੀ
ਵਾਰਸ ਕੁਤਬੁਦੀਨ ਬਖਤਿਆਰ ਕਾਕੀ
ਧਾਰਮਿਕ ਪ੍ਰਾਪਤੀ
ਰੁਤਬਾ ਸੂਫ਼ੀ

ਖ਼ਵਾਜਾ ਮੋਇਨੁੱਦੀਨ ਚਿਸ਼ਤੀ ਸਾਹਿਬ (ਉਰਦੂ/معین الدین چشتی) (ਫ਼ਾਰਸੀ: چشتی,ਉਰਦੂ: چشتی‎ - Čištī) (ਅਰਬੀ: ششتى - Shishti) ਦਾ ਜਨਮ 1142 ਈ: ਨੂੰ ਸੱਯਦ ਗਿਆਸਉਦੀਨ ਦੇ ਘਰ ਸੰਜਰਿਸਥਾਨ ਦੇ ਮੁਕਾਮ ਤੇ ਹੋਇਆ। ਉਹ ਦੀਨੀ ਤੇ ਦੁਨਿਆਵੀ ਤਾਲੀਮ ਲੈਂਦੇ ਹੋਏ ਬਚਪਨ ਤੋਂ ਹੀ ਅੱਲਾ ਦੀ ਬੰਦਗੀ ਕਰਦੇ ਹੋਏ ਮਾਰਫਤ ਦੀਆਂ ਮੰਜ਼ਿਲਾਂ ਤੈਅ ਕਰਦਿਆਂ ਪੀਰਾਂ ਦੇ ਪੀਰ ਵਜੋਂ ਪੂਜੇ ਜਾਣ ਲੱਗ ਪਏ। ਉਹ ਆਪਣੇ ਮੁਰਸ਼ਦ ਹਜ਼ਰਤ ਉਸਮਾਨ ਅਲੀ ਹਾਰਵਨੀ ਦੇ ਫ਼ਰਮਾਨ ਦੀ ਪਾਲਣਾ ਕਰਦੇ ਹੋਏ ਆਪਣੇ ਅਨੇਕ ਮੁਰੀਦਾਂ ਨਾਲ ਅਜਮੇਰ ਪਹੁੰਚ ਗਏ। ਇਥੇ ਪਹੁੰਚਣ ਤੇ ਉਨ੍ਹਾਂ ਦੀ ਆਮਦ ਦਾ ਜਲਵਾ ਸਭ ਪਾਸੇ ਛਾ ਗਿਆ। ਅਜਮੇਰ [੧] ਵਿਚ ਉਨ੍ਹਾਂ ਦੀ ਸਖਾਵਤ ਦਾ ਆਲਮ ਇਹ ਸੀ ਕਿ ਆਪ ਦੇ ਦਰ ਤੇ ਜੋ ਕੋਈ ਵੀ ਆਉਂਦਾ, ਉਸ ਨੂੰ ਦੀਨ ਦੀ ਤਾਲੀਮ ਦੀਆਂ ਰਮਜ਼ਾਂ ਸਮਝਾਉਣ ਦੇ ਨਾਲ ਉਸ ਦੀਆਂ ਮੁਰਾਦਾਂ ਵੀ ਪੂਰੀਆਂ ਕਰਦੇ ਸਨ। ਉਨ੍ਹਾਂ ਦਾ ਦਿਹਾਂਤ 1236 ਈ: ਨੂੰ ਅਜਮੇਰ ਵਿਖੇ ਹੋਇਆ।[੨] ਉਹ ਭਾਰਤੀ ਉਪਮਹਾਦੀਪ ਦੀ ਚਿਸ਼ਤੀ ਸੰਪਰਦਾ ਦੇ ਸੂਫ਼ੀ ਸੰਤਾਂ ਵਿੱਚ ਸਭ ਤੋਂ ਪ੍ਰਸਿੱਧ ਸੰਤ ਸਨ। ਮੋਇਨੁੱਦੀਨ ਚਿਸਤੀ ਨੇ ਭਾਰਤੀ ਉਪਮਹਾਦੀਪ ਵਿੱਚ ਇਸ ਸੰਪਰਦਾ ਦੀ ਸਥਾਪਨਾ ਅਤੇ ਵਿਕਾਸ ਕੀਤਾ ਸੀ।

ਪਾਵਨ ਦਰਗਾਹ[ਸੋਧੋ]

ਅਜਮੇਰ, ਜਿਸ ਨਗਰ ਵਿਚ ਖ਼ਵਾਜਾ ਮੋਈਨ-ਉਦ-ਦੀਨ ਚਿਸ਼ਤੀ ਸਾਹਿਬ ਦੀ ਪਾਵਨ ਦਰਗਾਹ ਸਥਿਤ ਹੈ।

ਹੋਰ ਦੇਖੋ[ਸੋਧੋ]

ਅਜਮੇਰ ਸ਼ਰੀਫ਼ ਹਵਾਲੇ

  1. Official Dargah Sharif's website. Other accounts say that he was born in the city of Isfahān, in Iran.
  2. Bhakti poetry in medieval India By Neeti M. Sadarangani. Pg 60