ਮੋਪਾਸਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੋਪਾਂਸਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਗਾਏ ਡੇ ਮੋਪਾਸਾਂ
ਜਨਮ ਹੇਨਰੀ ਰੇਨ ਅਲਬਰਟ ਗਾਏ ਡੇ ਮੋਪਾਸਾਂ
5 ਅਗਸਤ 1850(1850-08-05)
ਮੌਤ 6 ਜੁਲਾਈ 1893(1893-07-06) (ਉਮਰ 42)
ਕੌਮੀਅਤ ਫਰਾਂਸੀਸੀ
ਕਿੱਤਾ ਨਾਵਲਕਾਰ, ਕਹਾਣੀਕਾਰ, ਕਵੀ
ਪ੍ਰਭਾਵਿਤ ਕਰਨ ਵਾਲੇ Honoré de Balzac, Gustave Flaubert, Hippolyte Taine, Émile Zola, Arthur Schopenhauer
ਪ੍ਰਭਾਵਿਤ ਹੋਣ ਵਾਲੇ ਰੇਮੰਡ ਕੈਰਵਰ, ਐਂਤਨ ਚੈਖਵ, ਓ. ਹੈਨਰੀ, ਹੈਨਰੀ ਯਾਕੂਬ, ਐਚ ਪੀ ਲਵਕਰਾਫਟ, ਡਬਲਯੂ ਸੋਮਰਸੇਟ ਮਾਮ, ਟੋਬੀਆਸ ਵੋਲਫ਼, ਰਾਬਰਟ ਲੂਈਸ ਸਟੀਵਨਸਨ[੧], ਲੂਈਸ-ਫਰਦੀਨੰਦ ਸੇਲੀਨ, ਇਸਹਾਕ ਬਾਸ਼ੇਵਿਸ ਸਿੰਗਰ, ਕੇਟ ਚੋਪਿਨ
ਦਸਤਖ਼ਤ

ਹੇਨਰੀ ਰੇਨ ਅਲਬਰਟ ਗਾਏ ਦ ਮੋਪਾਸਾਂ (ਫ਼ਰਾਂਸੀਸੀ: [ɡid(ə) mopasɑ̃], 5 ਅਗਸਤ 1850 – 6 ਜੁਲਾਈ 1893) 19 ਵੀਂ ਸਦੀ ਦਾ ਫਰਾਂਸੀਸੀ ਲੇਖਕ, ਆਧੁਨਿਕ ਨਿੱਕੀ ਕਹਾਣੀ ਦਾ ਪਿਤਾ ਅਤੇ ਇਸ ਵਿਧਾ ਦੇ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[੨]

ਜੀਵਨ[ਸੋਧੋ]

ਫਰਾਂਸੀਸੀ ਕਥਾਕਾਰ (1850 - 1893) ਗਾਏ ਡੇ ਮੋਪਾਸਾਂ ਦਾ ਜਨਮ 5 ਅਗਸਤ 1950 ਨੂੰ ਫ਼ਰਾਂਸ ਦੇ ਸ਼ੈਤੋ ਦ ਮਿਰੋਮੇਸਨਿਲ ਵਿੱਚ ਇੱਕ ਨੋਰਮਨ ਪਰਵਾਰ ਵਿੱਚ ਹੋਇਆ ਸੀ ! ਸਿਰਫ ਗਿਆਰਾਂ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦਾ ਤੱਲਾਕ ਹੋ ਗਿਆ , ਅਤੇ ਮੋਪਾਸਾਂ ਆਪਣੇ ਛੋਟੇ ਭਰਾ ਅਤੇ ਮਾਂ ਜੋ ਸੁਲਝੀਆਂ ਸਾਹਿਤਕ ਰੁਚੀਆਂ ਵਾਲੀ ਔਰਤ ਸੀ ਦੇ ਨਾਲ ਰਹਿਣ ਲੱਗੇ  ! ਹਾਲਾਂਕਿ ਮਾਤਾ ਦੀਆਂ ਰੁਚੀਆਂ ( ਉਹ ਕਲਾਸਿਕੀ ਸਾਹਿਤ ਖਾਸ ਕਰ ਸ਼ੈਕਸਪੀਅਰ ਦੀ ਵੱਡੀ ਦਿਲਦਾਦਾ ਸੀ) ਅਤੇ ਸੰਸਕਾਰ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਸੀ ਬਾਵਜੂਦ ਇਸਦੇ ਮਾਤਾ ਪਿਤਾ ਦੇ ਤੱਲਾਕ ਦਾ ਉਨ੍ਹਾਂ ਦੇ ਬਾਲ ਮਨ ਉੱਤੇ ਭੈੜਾ ਅਸਰ ਹੋਇਆ! ਕਿਹਾ ਜਾ ਸਕਦਾ ਹੈ ਕਿ ਇਸ ਤਰਾਸਦੀ ਨੇ ਉਨ੍ਹਾਂ ਦੀ ਅਧੂਰੀ ਅਤੇ ਬਿਖਰੀ ਜਿੰਦਗੀ ਨੂੰ ਇੱਕ ਸਿਰਜਨਾਤਮਕ ਭਟਕਣ ਮੋੜ ਦਿੱਤਾ ਸੀ। ਪਰ ਹੋਣੀ ਦੀ ਵਿਡੰਬਨਾ ਦਾ ਇਹੀ ਅੰਤ ਨਹੀਂ ਸੀ, ਉਨ੍ਹਾਂ ਨੂੰ ਯੁਵਾਵਸਥਾ ਵਿੱਚ ਇੱਕ ਬੇਇਲਾਜ਼ ਰੋਗ ਨੇ ਜਕੜ ਲਿਆ, ਜੋ ਉਸ ਯੁੱਗ ਵਿੱਚ ਯੂਰਪ ਦਾ ਸਭ ਤੋਂ ਜਿਆਦਾ ਭਿਆਨਕ ਰੋਗ ਮੰਨਿਆ ਜਾਂਦਾ ਸੀ! ਦਰਅਸਲ ਮੋਪਾਂਸਾ ਨੂੰ ਇਹ ਰੋਗ ਵਿਰਸੇ ਵਿੱਚ ਮਿਲਿਆ ਸੀ  ! ਮੋਪਾਂਸਾ ਆਪਣੇ ਉਮਰ ਦੀ ਘਾਟ ਨੂੰ ਜਾਣਦੇ ਸਨ, ਇਸ ਲਈ ਇੱਕ ਤਰਫ ਤਾਂ ਉਨ੍ਹਾਂ ਨੇ ਸ਼ਾਇਦ ਇਸ ਨਿਰਾਸ਼ਾਪੂਰਣ ਸੱਚ ਤੋਂ ਗ੍ਰਸਤ ਹੋ ਦੁਰਾਚਾਰੀ ਅਤੇ ਮੌਜ ਮਸਤੀ ਭਰਿਆ ਜੀਵਨ ਜੀਣ ਦੇ ਵੱਲ ਰੁਖ਼ ਕਰ ਲਿਆ , ਉਥੇ ਹੀ ਦੂਜਾ ਪੱਖ ਇਹ ਸੀ ਕਿ ਜੀਵਨ ਦੇ ਸੀਮਿਤ ਪ੍ਰਕਾਸ਼ ਮੰਡਲ ਦੇ ਇਸ ਅਹਿਸਾਸ ਨੇ ਉਨ੍ਹਾਂ ਨੂੰ ਸਿਰਜਨਾਤਮਕਤਾ ਅਤੇ ਤੀਬਰਤਾ ਵੀ ਪ੍ਰਦਾਨ ਕੀਤੀ! ਇਹੀ ਵਜ੍ਹਾ ਸੀ ਕਿ ਸਿਰਫ ਤਰਤਾਲੀ ਸਾਲ ਦੀ ਉਮਰ ਅਰਥਾਤ ਸਿਰਫ ਬਾਰਾਂ ਸਾਲਾਂ ਦੇ ਸਾਹਿਤਕ ਜੀਵਨ ਵਿੱਚ ਉਨ੍ਹਾਂ ਨੇ ਤਿੰਨ ਸੌ ਤੋਂ ਜਿਆਦਾ ਕਹਾਣੀਆਂ ਅਤੇ ਛੇ ਨਾਵਲ ਲਿਖ ਸਕੇ ! ਇਹ ਕੇਵਲ ਸੰਖਿਆ ਪੱਖੋਂ ਕਰਿਸ਼ਮਾ ਨਹੀਂ ਸੀ ਸਗੋਂ ਉਸ ਤੋਂ ਵੀ ਜਿਆਦਾ ਹੈਰਾਨੀਜਨਕ ਗੱਲ ਇਹ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਯਥਾਰਥਵਾਦੀ ਕਹਾਣੀ ਦੀ ਉੱਤਮ ਸ਼੍ਰੇਣੀ ਵਿੱਚ ਗਿਣੀਆਂ ਗਈਆਂ! ਗੌਰ ਤਲਬ ਹੈ ਕਿ ਬਾਲਜਾਕ ਦੇ ਬਾਅਦ ਸਭ ਤੋਂ ਹਰਮਨ ਪਿਆਰੇ ਲੇਖਕ ਮੋਪਾਂਸਾ ਹੀ ਸਨ! ਲੋਕਪ੍ਰਿਅਤਾ ਵਿੱਚ ਉਹ ਕਈ ਉੱਤਮ ਕਥਾਕਾਰਾਂ ਨੂੰ ਪਿੱਛੇ ਛੱਡ ਚੁੱਕੇ ਸਨ! ਉਨ੍ਹਾਂ ਦੇ ਸਮਕਾਲੀ ਮਹਾਨ ਲੇਖਕ ਉਨ੍ਹਾਂ ਦੀਆਂ ਸਸ਼ਕਤ ਸ਼ਾਨਦਾਰ ਰਚਨਾਵਾਂ ਦੇ ਆਪ ਵੀ ਕਾਇਲ ਰਹੇ ਜਿਵੇਂ ਇਵਾਨ ਤੁਰਗਨੇਵ , ਲਿਉ ਤਾਲਸਤਾਏ , ਮੈਕਸਿਮ ਗੋਰਕੀ ਆਦਿ ਸ਼ਾਮਿਲ ਹਨ! ਦਰਅਸਲ ਸਾਹਿਤ ਜਾਂ ਕੋਈ ਰਚਨਾ ਅਕਸਰ ਲੇਖਕ ਦੇ ਅਨੁਭਵ ਅਤੇ ਭੋਗੇ ਹੋਏ ਯਥਾਰਥ ਦੀਆਂ ਗਹਰਾਈਆਂ ਤੋਂ ਨਿਕਲੀਆਂ ਅਨੁਭੂਤੀਆਂ ਹੀ ਹੁੰਦੀਆਂ ਹਨ!

ਹਵਾਲੇ

  1. Menikoff, Barry. The Complete Stories of Robert Louis Stevenson; Introduction. Modern Library, 2002, p. xx
  2. http://www.online-literature.com/ਮੋਪਾਸਾਂ/