ਮੌਤ ਦੀਆਂ ਰਸਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮੌਤ ਦੀਆਂ ਰਸਮਾਂ[ਸੋਧੋ]

‘ਰਸਮਾਂ ਜਾਂ ਰੀਤਾਂ ਲੋਕਾਚਾਰ ਦਾ ਹੀ ਰੂਪ ਹੁੰਦੀਆਂ ਹਨ, ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਸ਼ਖਸ਼ ਦੀ ਸਮਾਜ ਨੁਕਤਾਚੀਨੀ ਤਾਂ ਨਹੀਂ ਕਰ ਸਕਦਾ ਅਤੇ ਨਾ ਹੀ ਅਜਿਹਾ ਕਰਨਾ ‘ਸਮਾਜਕ ਅਪਰਾਧ’ ਹੈ। ਇਸ ਲਈ ਸਮਾਜ ਅਜਿਹੇ ਵਿਅਕਤੀ ਲਈ ਕੋਈ ਸਜਾ ਤਜਵੀਜ਼ ਨਹੀਂ ਕਰਦਾ। ਉਂਜ ਆਪਣੇ ਭਾਈਚਾਰੇ ਦੀ ਕਰੋਪੀ ਹੀ ਆਪਣੇ ਆਪ ਵਿੱਚ ਵਡੇਰੀ ਸਜਾ ਬਣ ਜਾਂਦੀ ਹੈ। ਰਸਮਾਂ ਅਤੇ ਰੀਤਾਂ ਸਮਾਜਕ ਕਦਰ ਪ੍ਰਣਾਲੀ ਦਾ ਹੀ ਅੰਗ ਹੋਣ ਕਾਰਨ ਇੰਨ੍ਹਾਂ ਨੂੱ ਘੱਟ ਜਾਂ ਵੱਧ ਮਾਤਰਾ ਵਿੱਚ ਹਰ ਪੀੜ੍ਹੀ ਨਿਭਾਉਂਦੀ ਰਹੀ ਹੈ। ਇੰਨ੍ਹਾਂ ਦੀ ਪਾਲਣਾ ਕਰਨਾ ਭਾਵੇਂ ਸਿੱਧੇ ਤੌਰ ‘ਤੇ ਲਾਜ਼ਮੀ ਨਹੀਂ ਹੁੰਦਾ ਪਰ ਕਿਉਂਕਿ ਸਾਰੇ ਲੋਕ ਨਿਭਾਉਂਦੇ ਹਨ, ਇਸ ਲਈ ਲੋਕਾਂ ਕੋਲੋਂ ਨੁਤਕਤਾਚੀਨੀ ਕਰਾਉਣ ਲਈ ਵੀ ਕੋਈ ਤਿਆਰ ਨਹੀਂ ਹੁੰਦਾ। ਇਸ ਲਈ ਰਸਮਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ।”

ਮਰਨ ਸਮੇਂ ਦੀਆਂ ਰਸਮਾਂ[ਸੋਧੋ]

1. ਮਰਨ ਸਮੇਂ ਬੰਦੇ ਨੂੰ ਧਰਤੀ ਤੇ ਉਤਾਰ ਦਿੱਤਾ ਜਾਂਦਾ ਹੈ। ਮਰਨ ਸਮੇਂ ਦੀਆਂ ਕਿਰਿਆਵਾਂ ਨੂੰ ਰਸਮਾਂ ਕਹਿਣਾ ਉਚਿਤ ਨਹੀਂ ਕਿਉਂਕਿ ਰਸਮਾਂ ਦਾ ਸਬੰਧ ਵਾਸਤਵਿਕ ਉਚਿਤ ਨਹੀਂ ਕਿਉਕਿ ਰਸਮਾਂ ਦਾ ਸਬੰਧ ਵਾਸਤਵਿਕ ਸਮਾਜਕ ਅਸਲ ਦੀ ਪਰੰਪਰਾ ਨਾਲ ਹੁੰਦਾ ਹੈ ਜਿੱਥੇ ਕਿਰਿਆਵਾਂ ਜਿਆਦਾਤਰ ਲੋਕ ਵਿਸ਼ਵਾਸਾਂ ਦਾ ਹੀ ਵਿਅਕਤ ਰੂਪ ਹੰੁਦੀਆਂ ਹਨ। ਜਿਸ ਤਰ੍ਹਾਂ ਮਰਨ ਉਪਰੰਤ ਪਿੰਡ (ਸਤਨਾਜ਼, ਮੱਕੀ, ਕਣਕ, ਜੌਂ ਛੋਲੇ, ਮਠ, ਚਾੳਲ, ਬਾਜਰਾ ਆਦਿ) ਦੇ ਪਿੰਨੇ ਬਣਾਉਣ ਦੀ ਕਿਰਿਆ, ਘੜਾ ਭੰਨਣ ਦੀ ਕਿਰਿਆ ਨਿਰੋਲ ਵਿਸ਼ਵਾਸ ਨਾਲ ਤਅੱਲਕ ਰੱਖਦੀਆਂ ਹਨ। ਇਸ ਲਈ ਚੰਗਾ ਹੋਵੇਗਾ ਜੇ ਮਰਨ ਦੀਆਂ ਰਸਮਾਂ ਨੂੰ ਕਿਰਿਆਵਾ ਕਿਹਾ ਜਾਵੇ।

2. ਚਿਖਾ ਨੂੰ ਅੱਗ ਦਰਸਾਉਣ ਦਾ ਕਾਰਜ ਵੱਡਾ ਮੁੰਡਾ ਕਰਦਾ ਹੈ। ਮੂੰਹ ਤੋਂ ਕੱਢਣ ਹਟਾ ਕੇ ਪੰਜ ਰਤਨ (ਸੋਨਾ, ਮੋਤੀ, ਮੂੰਗਾ ਜਾਂ ਚਾਂਦੀ ਆਦਿ) ਰੱਖਦੇ ਹਨ। ਅੱਗ ਲੱਗ ਜਾਣ ਤੇ ਸਾਰੇ ਆਦਮੀ ਚਿਖਾ ਤੋਂ ਦੂਰ ਹਟ ਜਾਂਦੇ ਹਨ। ਜਦੋਂ ਲੱਕੜੀਆਂ ਸੜਕੇ ਮੁਰਦੇ ਦੀ ਖੋਪੜੀ ਦਿਸਣ ਲੱਗਦੀ ਹੈ ਤਾਂ ਕੋਈ ਬੰਦਾ ਅਰਥੀ ਦਾ ਇੱਕ ਡੰਡਾ ਚੁੱਕ ਕੇ ਕਪਾਲ ਵਿੱਚ ਮਾਰਦਾ ਹੈ ਅਤੇ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸ ਨੂੰ ਕਪਾਲ ਕਿਰਿਆ ਕਹਿੰਦੇ ਹਨ।

3 ਰਸਤੇ ਵਿੱਚ ਸੰਸਕਾਰ ਕਰਕੇ ਮੁੜੇ ਬੰਦੇ ਖੂਹ, ਟੋਭੇ ਜਾਂ ਨਲਕੇ ਤੇ ਮੂੰਹ ਹੱਥ ਧੋਂਦੇ ਹਨ ਅਤੇ ਮਸਾਣਾ ਵਲ ਨੂੰ ਮੂੰਹ ਕਰ ਕੇ ਪਾਣੀ ਦੇ ਛਿੱਟੇ ਮਾਰਦੇ ਹਨ। ਅਜਿਹਾ ਕਰਨ ਨਾਲ ਕਹਿੰਦੇ ਪਾਣੀ ਮੁਰਦੇ ਨੂੰ ਮਿਲਦਾ ਹੈ। ਇਸ ਤੋਂ ਬਾਅਦ ਸਾਰੇ ਲੋਕ ਪ੍ਰਤੀਕ ਰੂਪ ਵਿੱਚ ਮੁਰਦੇ ਨਾਲੋਂ ਆਪਣਾ ਸੰਬੰਧ ਤੋੜਦੇ ਹਨ। ਕਈ ਪ੍ਰਤੀਕ ਰੂਪ ਵਿੱਚ ਡੱਕਾ ਤੋੜਦੇ ਹਨ, ਕਈ ਮੂਲ, ਕਈ ਘਾਹ ਦੀ ਤਿੜ, ਕਈ ਅੱਕ ਦਾ ਦੁੱਧ ਚੋਂਦੇ ਹਨ ਅਤੇ ਕਈ ਨਿੰਮ ਦਾ ਪੱਤਾ ਚੱਬ ਕੇ ਮਰ ਗਏ ਦੀ ਯਾਦ ਨੂੰ ਕੋੜਾ ਕਰਦੇ ਹਨ।

4. ਸ਼ਾਮ ਨੂੰ ਕਿਸੇ ਕਟੋਰੀ ਵਿੱਚ ਥੋੜ੍ਹੀ ਮੋਰੀ ਕਰਕੇ, ਇਸ ਮੋਰੀ ਵਿੱਚ ਦੁੱਭ ਫਸਾਕੇ, ਅਤੇ ਕਟੋਰੇ ਵਿੱਚ ਤੁਲਸੀ ਦੇ ਪੱਤੇ ਪਾ ਕੇ ਮਸਾਣਾਂ ਲਾਗੇ ਕਿਸੇ ਦਰੱਖਤ ਤੇ ਟੰਗ ਦਿੰਦੇ ਹਨ। ਕਹਿੰਦੇ ਇਹ ਪਾਣੀ ਮਰਦੇ ਨੂੰ ਮਿਲਦਾ ਹੈ। ਪਰ ਇਹ ਕਿਰਿਆ ਅੱਜ ਕੱਲ੍ਹ ਪ੍ਰਚਲਤ ਨਹੀਂ ਹੈ।”2

5. ‘ਫੁੱਲ ਚੁਹਾਣ ਦੀ ਇਸ ਰਸਮ ਵਿੱਚ ਦੋ ਗੱਲਾਂ ਮਹੱਤਵਪੂਰਨ ਹਨ।ਪਹਿਲੀ ਇਹ ਕਿ ਮੁਰਦੇ ਦਾ ਹਰ ਅਹਿਸਾਸ ਸਮਾਪਤ ਕੀਤਾ ਜਾਵੇ ਦੂਜੀ ਇਹ ਕਿ ਮ੍ਰਿਤਕ ਪ੍ਰਤੀ ਸਾਡਾ ਸਤਿਕਾਰ ਭਾਵ ਇਹ ਮੰਗ ਕਰਦਾ ਹੈ ਕਿ ਉਸਦੀਆਂ ਸੜ੍ਹੀਆਂ ਹੋਈਆਂ ਹੱਡੀਆਂ ਨੂੰ ਰੁਲਣੋਂ ਬਚਾਇਆ ਜਾਵੇ। ਫੁੱਲਾਂ ਨੂੰ ਜਲ-ਪ੍ਰਵਾਹ ਲਈ ਲਿਜਾਣ ਦਾ ਇੱਕ ਮੰਤਵ ਹੋਰ ਵੀ ਸੀ। ਆਮ ਤੌਰ ਤੇ ਇਹ ਕੰਮ ਵੱਡੇ ਪੁੱਤਰ ਦੇ ਜਿੰਮੇ ਨਿਕਲ ਕੇ ਕਿਸੇ ਤੀਰਥ ਅਸਥਾਨ ਦੀ ਯਾਤਰਾ, ਇਸ ਮੌਕੇ ਤੇ ਉਸਦੇ ਮਨ ਦੇ ਟਿਕਾਅ ਅਤੇ ਮਾਨਸਿਕ ਸ਼ਾਂਤੀ ਲਈ ਬਹੁਤ ਲਾਭਕਾਰੀ ਹੰੁਦੀ ਹੈ।

6. ਕਿਰਿਆ ਕਰਮ ਵਾਲੇ ਦਿਨ ਪਿੰਡ-ਦਾਨ ਕੀਤਾ ਜਾਂਦਾ ਹੈ। ਪਿੰਡ ਕਹਿੰਦੇ ਹਨ ਸਰੀਰ ਨੂੰ। ਮੌਤ ਦੇ ਦਿਨ ਤੋਂ ਲੈ ਕੇ ਕਿਰਿਆ ਦੇ ਦਿਨ ਤੱਕ ਮੁਰਦੇ ਦੀ ਆਤਮਾ ਲਈ ਜਿਹੜਾ ਭੋਜਨ ਭੇਜਿਆ ਜਾਂਦਾ ਹੈ, ਉਹ ਪਾਣੀ ਚ ਉਗਿਆ ਹੋਣਾ ਚਾਹੀਦਾ ਹੈ। ਇਸ ਲਈ ਆਮ ਤੌਰ ਤੇ ਚੋਲਾ ਤੋਂ ਹੀ ਭੋਜਨ ਦਾ ਕੰਮ ਲਿਆ ਜਾਂਦਾ ਹੈ। ਮਿੱਟੀ ਦੇ ਕੁੱਜੇ ਵਿੱਚ ਰਿੱਝੇ ਹੋਏ ਚੋਲਾਂ ਤੋਂ ਪਾਕੇ, ਉਹਨਾਂ ਨੂੰ ਹੱਥਾਂ ਨਾਲ ਫੇਹ ਲਿਆ ਜਾਂਦਾ ਹੈ ਅਤੇ ਇਹਨਾਂ ਗੁੰਨੇ, ਹੋਏ ਚੌਲਾਂ ਦੇ ਪੜੇ ਬਣਾ ਕੇ ਲਾਏ ਜਾਂਦੇ ਹਨ। ਇਹ ਪੇੜੇ ਮੁਰਦਿਆਂ ਦੇ ਸਰੀਰ ਪ੍ਰਤੀਕ ਹੋਣ ਕਾਰਨ ‘ਪਿੰਡ’ ਕਹਾਉਂਦੇ ਹਨ ਅਤੇ ਇਹਨਾਂ ਦਾ ਦਾਨ ਹੀ ਪਿੰਡ-ਦਾਨ ਹੁੰਦਾ ਹੈ। ਕਿਰਿਆ ਵਾਲੇ ਦਿਨ ਮਰਨ ਵਾਲੇ ਤੋਂ ਛੁੱਟ ਹੋਰਨਾਂ ਪਿਤਰਾਂ ਦੇ ਪੇੜੇ ਵੀ ਬਣਾਏ ਜਾਂਦੇ ਹਨ। ਸੰਕਲਪ ਮਗਰੋਂ ਮਰਨ ਵਾਲੇ ਦੇ ਪੇੜੇ ਨੂੰ ਤੋੜ ਕੇ, ਬਾਕੀ ਦੇ ਪੇੜਿਆਂ ਵਿੱਚ ਰਲਾ ਦਿਤਾ ਜਾਂਦਾ ਹੈ। ਭਾਵ ਇਹ ਕਿ ਹੁਣ ਮਰਨ ਵਾਲਾ ਪਿਤਰ ਲੋਕ ਵਿੱਚ ਦਾਖਿਲ ਹੋ ਕੇ ‘ਪੁਰਖਾ’ ਬਣ ਗਿਆ ਹੈ।

ਇਸ ਰਸਮ ਲਈ ਵਖੋ-ਵੱਖ ਪ੍ਰਦੇਸ਼ਾਂ ਅਤੇ ਵਖੋ-ਵੱਖ ਜਾਤੀਆਂ ਵਿੱਚ ਵੱਖੋ-ਵੱਖ ਦਿਨ ਨਿਰਧਾਰਤ ਹਨ। ਆਮ ਤੌਰ ਤੇ ਬ੍ਰਾਹਮਣ ਦੀ ਕਿਰਿਆ ਗਿਆਰ੍ਹਵੇਂ ਦਿਨ, ਖੱਤਰੀ ਦੀ ਤੇਰਵੇਂ ਤੇ ਵੈਸ਼ ਦੀ ਸਤਾਰਵੇਂ ਦਿਨ ਕੀਤੀ ਜਾਂਦੀ ਹੈ। ਪਰ ਭਾਰਤ ਦੇ ਅਨੇਕਾਂ ਭਾਗਾਂ ਵਿੱਚ ਲੋਕ ਪ੍ਰਚਲਿਤ ਵਿਸ਼ਵਾਸਾਂ ਕਾਰਨ, ਇਹਨਾਂ ਦਿਨਾਂ ਵਿੱਚ ਅੰਤਰ ਵੀ ਵੇਖਿਆ ਜਾਂਦਾ ਹੈ।

7. ਦਸਤਾਰਬੰਦੀ :- ਪਿਤਾ ਦੀ ਮੌਤੇ ਤੇ ਮਗਰੋਂ ਪੁੱਤਰ ਦੇ ਸਿਰ ਪੱਗ ਧਰਨ ਦਾ ਮਤਲਬ ਇਹ ਹੈ ਕਿ ਉਸਦੇ ਨਾਨਕੇ-ਦਾਦਕੇ ਸਾਕ, ਬਿਰਾਦਰੀ-ਭਾਈਚਾਰਾ ਤੇ ਹੋਰ ਸੰਬੰਧਤ ਲੋਕ ਇਹ ਸਵੀਕਾਰ ਕਰਨ ਕਿ ਹੁਣ ਤੇ ਪੁੱਤਰ ਇਸ ਘਰ ਦਾ ਮੁਖੀਆ ਹੈ। ਧਾਰਮਿਕ ਰੰਗਣ ਦੇ ਕੇ ਇਸ ਰਸਮ ਨੂੰ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਕਿ ਆਮ ਤੌਰ ਤੇ ਨਾਨਕਿਆਂ ਵਲੋਂ ਆਈ ਪੱਗ ਨੂੰ, ਇਸ ਮੌਕੇ ਤੇ ਜੁੜੇ ਇਕੱਠ ਦੇ ਸਾਮ੍ਹਣੇ ਰੱਖ ਕੇ, ਨੌ ਗ੍ਰਹਿਆ ਅਤੇ ਦਸ ਲੋਕ-ਪਾਲਕਾਂ ਦੀ ਪੂਜਾ ਕਰਕੇ, ਕੇਸਰ ਲਾਇਆ ਜਾਂਦਾ ਹੈ। ਕੇਸਰ ‘ਅਨੁਰਾਗ’ ਦਾ ਪ੍ਰਤੀਕ ਹੈ। ਇਸ ਤੋਂ ਭਾਵ ਇਹ ਹੈ ਕਿ ਇਹ ਪਗੜੀ ਪਹਿਨ ਕੇ ਉਹ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਪਿਆਰ ਰਖੇ। ਫਿਰ ਕੇਸਰ ਦੇ ਨਾਲ ਹੀ ਪੱਗ ਦੇ ਇੱਕ ਸਿਰੇ ਤੇ ‘ਸਵਾਸਤਿਕ’ ਬਣਾਇਆ ਜਾਂਦਾ ਹੈ। ਸਵਾਸਤਿਕ ਪ੍ਰਤੀਕ ਹੈ ਕਲਿਆਣ ਦਾ ਭਾਵ ਇਹ ਕਿ ਇਸ ਪਗੜੀ ਦੇ ਪਹਿਨਣ ਨਾਲ ਉਸ ਉੱਤੇ ਤੇ ਪਰਿਵਾਰ ਦੇ ਅਤੇ ਲੋਕ ਕਲਿਆਣ ਦੀ ਜ਼ਿੰਮੇਦਾਰੀ ਵੀ ਪੈਂਦੀ ਹੈ।

ਇਸ ਪੂਜਨ ਮਗਰੋਂ, ਸਾਰੇ ਹਾਜ਼ਿਰ ਲੋਕ ਉਸ ਪੱਗ ਨੂੰ ਹੱਥ ਲਾ ਕੇ ਆਪਣੀ ਸਹਿਮਤੀ ਅਤੇ ਸਵੀਕਰਿਤੀ ਪ੍ਰਗਟ ਕਰਦੇ ਹਨ ਤੇ ਕੁਲ ਪੁਰੋਹਿਤ ਪੱਗ ਲੜਕੇ ਦੇ ਸਿਰ ਤੇ ਧਰ ਦਿੰਦਾ ਹੈ। ਇਸ ਮੌਕੇ ਤੇ ਸ਼ਗਨ-ਸਲਾਮੀਆਂ ਪਾਉਣ ਦੀ ਲੋਕ ਪ੍ਰਥਾ ਵੀ ਹੈ। ਦਸਤਾਰਬੰਦੀ ਤੋਂ ਬਾਦ ਲੜਕਾ ਉੱਠ ਕੇ ਬਾਜ਼ਾਰ ਜਾਂਦਾ ਹੈ ਤੇ ਮਿਠਾਈ ਜਾ ਫ਼ਲ ਖ਼ਰੀਦ ਕੇ ਘਰ ਮੁੜ ਆਉਂਦਾ ਹੈ। ਇਹ ਗੱਲ ਇਸ ਤੱਥ ਦਾ ਪ੍ਰਤੀਕ ਹੈ ਕਿ ਹੁਣ ਤੋਂ ਘਰ ਵਿੱਚ ਸੋਗ ਦਾ ਵਾਤਾਵਰਣ ਸਮਾਪਤ ਹੁੰਦਾ ਹੈ ਤੇ ਘਰ ਦਾ ਜੀਵਨ ਪਹਿਲਾਂ ਵਾਂਗ ਹੀ, ਸਹਿਜ ਸੁਭਾਵਕ ਢੰਗ ਨਾਲ ਟੁਰ ਪੈਂਦਾ ਹੈ।”3 ‘ਮਾਨਵ ਜੀਵਨ ਨਾਲ ਜੁੜੀਆਂ ਰਸਮਾਂ ਸਮੇਂ ਦੀ ਲੋੜ ਅਨੁਸਾਰ ਬਣੇ ਕਰਮ-ਕਾਂਡ ਹਨ। ਇਨ੍ਹਾਂ ਦੀ ਪੂਰਤੀ ਮਾਨਵ-ਮਨ ਸਹਿਜੇ ਹੀ ਕਰਦਾ ਰਹਿੰਦਾ ਹੈ। ਸਭਿਆਚਾਰ ਦਾ ਅੰਗ ਹੋਣ ਕਾਰਨ ਇਸ ਕਿਸਮ ਦੇ ਕਰਮ-ਕਾਂਡ ਲੋਕਾਚਾਰ ਕਰਕੇ ਨਿਭਾਏ ਜਾਂਦੇ ਹਨ। ਇਨ੍ਹਾਂ ਰਸਮਾਂ ਨੂੰ ਜਦੋਂ ਕਿਸੇ ਨਿਜੀ ਸੁਅਰਥ ਜਾਂ ਲਾਲਚ ਦੀ ਪੂਰਤੀ ਹਿਤ ਅਪਣਾ ਲਿਆ ਜਾਂਦਾ ਹੈ ਤਾਂ ਇਹ ਇੱਕ ‘ਰਸਮ’ ਨਾ ਰਹਿ ਕੇ ‘ਢਕਵੰਜ’ ਬਣ ਜਾਂਦਾ ਹੈ। ਜਿਹੜਾ ਹਰ ਹਾਲਤ ਵਿੱਚ ਨਿੰਦਨੀ ਹੈ। ਸੋ ਰਸਮਾਂ ਦਾ ਮਹੱਤਵ ਸਭਿਆਚਾਰਕ ਕਦਰ ਵਜੋਂ ਤਾਂ ਜਚਦਾ ਹੈ, ਪਰ ਇਨ੍ਹਾਂ ਰਸਮਾਂ ਨੂੰ ਹਥਿਆਰ ਬਣਾ ਕੇ ਲਾਹਾ ਖੱਟਣਾ ਸਮਾਜਕ ਬੁਰਾਈ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।’4

ਵਾਲਾ ਪੁਸਤਕਾਂ ਅਤੇ ਹੋਰ ਪੜ੍ਹਨ ਲਈ ਦੇਖੋ[ਸੋਧੋ]

1. ਜੋਸ਼ੀ ਜੀਤ ਸਿੰਘ (ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ) , ਵਾਰਿਸ ਸ਼ਾਹ, ਫਾਉਂਡੇਸ਼ਨ ਅੰਮ੍ਰਿਤਸਰ 2009 ਪੰਨਾ ਨੰ : 106 2. ਖਹਿਰਾ ਭੂਪਿੰਦਰ ਸਿੰਘ (ਲੋਕਧਾਰਾ ਭਾਸ਼ਾ ਅਤੇ ਸਭਿਆਚਾਰ) , ਪੈਪਸੂ, ਬੁੱਕ ਡਿਪੂ, ਪਟਿਆਲਾ 2004 ਪੰਨਾ ਨੰ : 85 3. ਡਾ. ਨਰੇਸ਼ (ਸਾਡੀਆਂ ਰਸਮਾਂ), ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ- ਬੁਕ ਬੋਰਡ ਚੰਡੀਗੜ੍ਹ, 1998 ਪੰਨਾ ਨੰ : 43,46,47 4. ਜੋਸ਼ੀ ਜੀਤ ਸਿੰਘ ( ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ), ਵਾਰਿਸ ਸ਼ਾਹ, ਫਾਉਂਡੇਸ਼ਨ ਅੰਮ੍ਰਿਤਸਰ 2009 ਪੰਨਾ ਨੰ : 112