ਮੱਛਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੱਛਰ
ਮੱਛਰ
ਮੱਛਰ
ਵਿਗਿਆਨਕ ਵਰਗੀਕਰਣ
ਜਗਤ: 'Animalia (ਐਨੀਮਲੀਆ)
ਖੰਡ: Arthropoda (ਅਰਥ੍ਰੋਪੋਡਾ)
ਵਰਗ: Insecta (ਕੀਟ ਪਤੰਗੇ)
ਗਣ: Diptera (ਡਾਈਪਟੇਰਾ)
ਕੁਲ: ਕੁਲੀਸੀਡਾਏ

ਮੱਛਰ ਕੁਤੜੀ-ਨੁਮਾ ਮੱਖੀਆਂ ਦੇ ਇੱਕ ਪਰਵਾਰ ਕੁਲੀਸੀਡਾਏ (Culicidae) ਨਾਲ ਸੰਬੰਧਿਤ ਹਨ।

ਕਿਸਮਾਂ[ਸੋਧੋ]

ਦੁਨੀਆ ਭਰ ਵਿੱਚ ਮੱਛਰਾਂ ਦੀਆਂ ਤਕਰੀਬਨ 3,500 ਕਿਸਮਾਂ ਮਿਲਦੀਆਂ ਹਨ।

ਵਿਕਾਸ ਦੀਆਂ ਮੰਜਲਾਂ[ਸੋਧੋ]

ਮੱਛਰ ਦੇ ਜੀਵਨ ਦੇ ਵਿਕਾਸ ਦੀਆਂ ਚਾਰ ਮੰਜਲਾਂ ਹੁੰਦੀਆਂ ਹਨ। ਅੰਡਾ, ਲਾਰਵਾ, ਪਿਊਪਾ ਅਤੇ ਪੂਰਾ ਮੱਛਰ। ਇਨ੍ਹਾਂ ਦਾ ਵਿਕਾਸ ਆਮ ਤੌਰ ਤੇ ਟੋਭਿਆਂ, ਤਾਲਾਬਾਂ, ਗੰਦੇ ਨਾਲੇ ਨਾਲੀਆਂ, ਜਾਂ ਪਾਣੀ ਦੇ ਕਿਸੇ ਵੀ ਭੰਡਾਰ ਅਤੇ ਘਾਹ ਬੂਟਿਆਂ ਦੇ ਪੱਤਿਆਂ ਉੱਤੇ ਹੁੰਦਾ ਹੈ। ਇਨ੍ਹਾਂ ਦੇ ਜੀਵਨ ਦੇ ਪਹਿਲੇ ਤਿੰਨ ਪੜਾਅ ਇੱਕ ਤੋਂ ਦੋ ਹਫ਼ਤਿਆਂ ਵਿੱਚ ਪੂਰੇ ਹੋ ਜਾਂਦੇ ਹਨ। ਮਦੀਨ ਮੱਛਰ ਇੱਕ ਮਹੀਨੇ ਤੱਕ ਜਿੰਦਾ ਰਹਿ ਸਕਦੀ ਹੈ ਲੇਕਿਨ ਆਮ ਤੌਰ ਉੱਤੇ ਜੀਵਨ ਇੱਕ ਤੋਂ ਦੋ ਹਫ਼ਤੇ ਤੱਕ ਹੁੰਦਾ ਹੈ।

ਖਾਧ-ਖੁਰਾਕ[ਸੋਧੋ]

ਮੱਛਰਾਂ ਦੀ ਮੂਲ ਖਾਧ ਖੁਰਾਕ ਫਲਾਂ ਫੁੱਲਾਂ ਦਾ ਰਸ ਹੈ।[੧] ਖੂਨ ਦੀ ਜ਼ਰੂਰਤ ਕੇਵਲ ਮਦੀਨ ਮੱਛਰ ਨੂੰ ਹੁੰਦੀ ਹੈ। ਆਂਡੇ ਦੇਣ ਲਈ ਮਦੀਨ ਮੱਛਰ ਨੂੰ ਇਸਪਾਤ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ, ਜੋ ਇਹ ਖੂਨ ਤੋਂ ਪ੍ਰਾਪਤ ਕਰਦੀ ਹੈ। ਖੂਨ ਚੂਸ ਲੈਣ ਦੇ ਬਾਅਦ ਮਦੀਨ ਮੱਛਰ ਆਰਾਮ ਕਰਦੀ ਹੈ ਜਦੋਂ ਤੱਕ ਇਹ ਖੂਨ ਹਜਮ ਨਹੀਂ ਹੋ ਜਾਂਦਾ ਅਤੇ ਆਂਡੇ ਤਿਆਰ ਨਹੀਂ ਹੋ ਜਾਂਦੇ। ਮੱਛਰਾਂ ਦੀਆਂ ਕੁੱਝ ਕਿਸਮਾਂ ਲਗਾਤਾਰ ਚਾਰ ਘੰਟੇ ਤੱਕ ਉੱਡ ਸਕਦੀਆਂ ਹਨ ਅਤੇ ਰਾਤ ਭਰ ਵਿੱਚ ਬਾਰਾਂ ਕਿਲੋਮੀਟਰ ਤੱਕ ਦਾ ਸਫਰ ਤੈਅ ਸਕਦੀਆਂ ਹਨ। ਉਨ੍ਹਾਂ ਦੀਆਂ ਜਿਆਦਾ ਕਿਸਮਾਂ ਗਰਮ ਸਿੱਲ੍ਹੇ ਖੇਤਰਾਂ ਵਿੱਚ ਪਾਈਆਂ ਜਾਂਦੀਆਂ ਹਨ ਜਿੱਥੇ ਇਹ ਸਾਰਾ ਸਾਲ ਆਪਣੇ ਜੀਵਨ ਦਾ ਚੱਕਰ ਚਲਾਂਦੇ ਰਹਿੰਦੇ ਹਨ। ਠੰਡੇ ਮੌਸਮ ਵਿੱਚ ਇਹ ਹਾਲਾਂਕਿ ਅਕਰਮਕ ਹੋ ਜਾਂਦੇ ਹਨ, ਲੇਕਿਨ ਪੂਰੇ ਖ਼ਤਮ ਨਹੀਂ ਹੁੰਦੇ।

ਬੀਮਾਰੀਆਂ[ਸੋਧੋ]

ਮੱਛਰ ਦੁਨੀਆ ਵਿੱਚ ਇਨਸਾਨਾਂ ਦਾ ਸਭ ਤੋਂ ਵੱਡਾ ਹਤਿਆਰਾ ਹੈ। ਹਰ ਸਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੋੜਾਂ ਤੱਕ ਜਾ ਪੁੱਜਦੀ ਹੈ ਅਤੇ ਇੱਕ ਅਨੁਮਾਨ ਦੇ ਅਨੁਸਾਰ ਹਰ ਸਾਲ 20 ਲੱਖ ਲੋਕ ਇਸ ਤੋਂ ਪੈਦਾ ਹੋਣ ਵਾਲੀ ਬੀਮਾਰੀਆਂ -ਡੇਂਗੂ ਬੁਖਾਰ, ਪੀਲਾ ਬੁਖਾਰ ਅਤੇ ਮਲੇਰੀਏ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਅਫਰੀਕੀ ਅਤੇ ਏਸ਼ੀਆਈ ਲੋਕਾਂ ਦੀ ਹੁੰਦੀ ਹੈ। ਲੇਕਿਨ ਮੱਛਰ ਦਾ ਖੂਨ ਪੀਣ ਵਾਲਾ ਵਿਵਹਾਰ ਏਡਸ ਵਰਗੇ ਘਾਤਕ ਰੋਗ ਦਾ ਕਾਰਨ ਨਹੀਂ ਬਣਦਾ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ