ਯੂਨਾਨੀ ਚਿਕਿਤਸਾ ਪੱਧਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਯੂਨਾਨੀ ਚਿਕਿਤਸਾ ਪੱਧਤੀ ਨੂੰ ਕੇਵਲ ਯੂਨਾਨੀ ਜਾਂ ਹਿਕਮਤ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਇਸਨੂੰ ਯੂਨਾਨੀ-ਤਿੱਬ ਜਾਂ ਕੇਵਲ ਯੂਨਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਯੂਨਾਨੀ-ਤਿੱਬ ਵਿੱਚ ਯੂਨਾਨੀ ਸ਼ਬਦ ਮੂਲ ਤੌਰ ਤੇ ਇਓਨੀਅਨ ਦਾ ਅਰਬੀ ਰੂਪਾਂਤਰਣ ਹੈ ਜਿਸਦਾ ਮਤਲਬ ਗਰੀਕ ਜਾਂ ਯੂਨਾਨ ਹੈ। ਭਾਰਤ ਵਿੱਚ ਸੌ ਤੋਂ ਜਿਆਦਾ ਯੂਨਾਨੀ ਚਿਕਿਤਸਾ ਵਿਸ਼ਵਵਿਦਿਆਲਿਆਂ ਵਿੱਚ ਯੂਨਾਨੀ ਚਿਕਿਤਸਾ ਸਿਖਾਈ ਜਾਂਦੀ ਹੈ। ਇਹ ਪ੍ਰਾਚੀਨ ਭਾਰਤੀ ਚਿਕਿਤਸਾ ਪੱਧਤੀ ਆਯੁਰਵੇਦ ਦੇ ਕਰੀਬ ਹੈ। ਇਸਨੂੰ ਭਾਰਤ ਵਿੱਚ ਵੀ ਵਿਕਲਪਿਕ ਚਿਕਿਤਸਾ ਮੰਨਿਆ ਗਿਆ ਹੈ। ਇਸ ਪੱਧਤੀ ਦਾ ਇਤਿਹਾਸ ਬਹੁਤ ਸ਼ਾਨਦਾਰ ਸੀ ਪਰ ਵਰਤਮਾਨ ਵਿੱਚ ਏਲੋਪੈਥੀ ਦੇ ਸਾਹਮਣੇ ਇਸਦਾ ਟਿਕਣਾ ਬਹੁਤ ਔਖਾ ਹੋ ਰਿਹਾ ਹੈ।