ਯੇਵਗੇਨੀ ਯੇਵਤੁਸ਼ੇਂਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
'ਯੇਵਗੇਨੀ ਯੇਵਤੁਸ਼ੇਂਕੋ'
Evtushenko.jpg
ਯੇਵਗੇਨੀ ਅਲੈਗਜ਼ੈਂਡਰੋਵਿਚ ਯੇਵਤੁਸ਼ੇਂਕੋ
ਜਨਮ: 18 ਜੁਲਾਈ 1933 (ਉਮਰ 80 ਸਾਲ)
ਜਿਮਾ ਜੰਕਸ਼ਨ, ਸਾਇਬੇਰੀਆ, ਸੋਵੀਅਤ ਰੂਸ
ਕਾਰਜ_ਖੇਤਰ: ਪ੍ਰਸਿੱਧ ਸਮਕਾਲੀ ਕਵੀ, ਨਾਵਲਕਾਰ ਅਤੇ ਫ਼ਿਲਮਕਾਰ
ਰਾਸ਼ਟਰੀਅਤਾ: ਰੂਸੀ ਫੈਡਰੇਸ਼ਨ, ਸੋਵੀਅਤ ਯੂਨੀਅਨ, ਯੂਕਰੇਨੀ, ਤਾਤਾਰ
ਬਾਬੀ ਯਾਰ, 1961 – ਯੇਵਗੇਨੀ ਯੇਵਤੁਸ਼ੇਂਕੋ ਦਾ ਪ੍ਰਸਿੱਧ ਨਾਵਲ ਹੈ। ਬਾਬੀ ਯਾਰ, ਕੀਵ (ਯੂਕਰੇਨ) ਦੇ ਨਜ਼ਦੀਕ ਇੱਕ ਘਾਟੀ ਹੈ। ਦੂਸਰੀ ਸੰਸਾਰ ਜੰਗ ਦੌਰਾਨ ਨਾਜ਼ੀਆਂ ਨੇ ਉੱਥੇ ਇੱਕ ਲੱਖ ਲੋਕਾਂ ਨੂੰ ਮੌਤ ਕੇ ਘਾਟ ਉਤਾਰ ਦਿੱਤਾ ਸੀ।

ਯੇਵਗੇਨੀ ਅਲੈਗਜ਼ੈਂਡਰੋਵਿਚ ਯੇਵਤੁਸ਼ੇਂਕੋ[੧] (ਜਨਮ 18 ਜੁਲਾਈ 1933) ਇੱਕ ਸੋਵੀਅਤ ਅਤੇ ਰੂਸੀ ਕਵੀ ਹੈ। ਉਹ ਨਾਵਲਕਾਰ, ਨਿਬੰਧਕਾਰ, ਨਾਟਕਕਾਰ, ਪਟਕਥਾਲੇਖਕ, ਐਕਟਰ, ਸੰਪਾਦਕ, ਅਤੇ ਕਈ ਫਿਲਮਾਂ ਦਾ ਨਿਰਦੇਸ਼ਕ ਵੀ ਹੈ।

ਜੀਵਨੀ[ਸੋਧੋ]

ਮੁਢਲਾ ਜੀਵਨ[ਸੋਧੋ]

ਯੇਵ‍ਗੇਨੀ ਯੇਵ‍ਤੁਸ਼ੇਂਕੋ ਦਾ ਜਨਮ 18 ਜੁਲਾਈ 1933 ਵਿੱਚ ਰੂਸ ਦੇ ਸਾਇਬੇਰਿਆਈ ਜਿਲ੍ਹੇ ਇਰਕੂਤ‍ਸਕ ਦੇ ਜਿਮਾ ਸ‍ਟੇਸ਼ਨ ਨਾਮ ਦੇ ਪਿੰਡ ਵਿੱਚ ਇੱਕ ਰੂਸੀ, ਯੂਕਰੇਨੀ ਅਤੇ ਤਾਤਾਰ ਮਿਸ਼੍ਰਿਤ ਪਿਛੋਕੜ ਵਾਲੇ ਕਿਸਾਨ ਪਰਵਾਰ ਵਿੱਚ ਹੋਇਆ। ਉਸਦਾ ਬਚਪਨ ਦਾ ਨਾਮ ਯੇਵ‍ਗੇਨੀ ਅਲੈਗਜ਼ੈਂਡਰੋਵਿਚ ਗੈਂਗਨਸ ਸੀ (ਬਾਅਦ ਵਿੱਚ ਉਸ ਨੇ ਆਪਣੀ ਮਾਤਾ ਦਾ ਪਿਛਲਾ ਨਾਮ, ਯੇਵਤੁਸ਼ੇਂਕੋ ਲਾ ਲਿਆ)।[੨][੩][੪][੫]"ਉਸ ਦੇ ਪੜਨਾਨਾ, ਯੂਸੁਫ਼ ਯੇਵ‍ਤੁਸ਼ੇਂਕੋ ਨੂੰ, ਇੱਕ ਸ਼ੱਕੀ ਵਿਦਰੋਹੀ ਸਨ, ਸਮਰਾਟ ਅਲੈਗਜ਼ੈਂਡਰ II ਦੀ 1881 ਵਿੱਚ ਹੱਤਿਆ ਦੇ ਬਾਅਦ ਸਾਇਬੇਰੀਆ ਜਲਾਵਤਨ ਕਰ ਦਿੱਤਾ ਗਿਆ ਸੀ ਅਤੇ ਰਸਤੇ ਵਿੱਚ ਮੌਤ ਹੋ ਗਈ ਸੀ। ਯੇਵ‍ਤੁਸ਼ੇਂਕੋ ਦੇ ਦਾਦਾ ਅਤੇ ਨਾਨਾ ਦੋਨਾਂ ਨੂੰ ਸਟਾਲਿਨ ਦੌਰ ਦੇ ਸਫਾਇਆਂ ਦੌਰਾਨ " ਲੋਕ ਦੁਸ਼ਮਣ " ਦੇ ਤੌਰ ਤੇ 1937 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।" [੬] ਉਸ ਦੇ ਨਾਨਾ, ਐਰਮੋਲਾਈਵ ਨਾਉਮੋਵਿਚ ਯੇਵ‍ਤੁਸ਼ੇਂਕੋ, ਰੂਸੀ ਇਨਕਲਾਬ ਅਤੇ ਸਿਵਲ ਯੁੱਧ ਦੇ ਦੌਰਾਨ ਇੱਕ ਲਾਲ ਫੌਜ ਅਧਿਕਾਰੀ ਸੀ। ਉਸਦੀ ਮਾਂ, ਜਿਨੈਦਾ ਐਰਮੋਲਾਏਵਨਾ ਯੇਵ‍ਤੁਸ਼ੇਂਕੋ ਮਾਸ‍ਕੋ ਦੇ ਇੱਕ ਥਿਏਟਰ ਵਿੱਚ ਗਾਇਕਾ ਸੀ ਅਤੇ ਪਿਤਾ, ਯੇਵ‍ਗੇਨੀ ਰੁਦੋਲਫੋਵਿਚ ਗੈਂਗਨਸ ਇੱਕ ਭੂਗਰਭ ਸ਼ਾਸਤਰੀ। ਉਹ ਆਪਣੇ ਪਿਤਾ ਨਾਲ ਭੂਗਰਭ ਮੁਹਿੰਮਾਂ ਦੌਰਾਨ 1948 ਵਿੱਚ ਕਜ਼ਾਕਿਸਤਾਨ ਅਤੇ 1950 ਵਿੱਚ ਅਲਤਾਈ, ਸਾਇਬੇਰੀਆ ਗਿਆ। 1949 ਵਿੱਚ ਸਾਇਬੇਰੀਆ ਦੇ ਜਿਮਾ ਵਿੱਚ ਹੀ ਉਸਨੇ ਆਪਣੀਆਂ ਪਹਿਲੀਆਂ ਕਵਿਤਾਵਾਂ ਲਿਖੀਆਂ।"ਉਹ 7 ਸਾਲ ਦਾ ਸੀ, ਜਦ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਅਤੇ ਉਸ ਨੂੰ ਉਸ ਦੀ ਮਾਤਾ ਨੇ ਪਾਲਿਆ ਸੀ।" [੬]"ਉਸ ਦੀ ਉਮਰ 10 ਸਾਲ ਦੀ ਸੀ ਜਦ ਉਸ ਨੇ ਆਪਣੀ ਪਹਿਲੀ ਕਵਿਤਾ ਜੋੜੀ ਸੀ। ਛੇ ਸਾਲ ਬਾਅਦ ਇੱਕ ਖੇਡ ਜਰਨਲ ਉਸਦੀ ਸ਼ਾਇਰੀ ਪਬਲਿਸ਼ ਕਰਨ ਵਾਲਾ ਪਹਿਲਾ ਰਸਾਲਾ ਸੀ। 19 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾਵਾ ਦੀ ਆਪਣੀ ਪਹਿਲੀ ਕਿਤਾਬ,ਭਵਿੱਖ ਦੇ ਦ੍ਰਿਸ਼ ਪ੍ਰਕਾਸ਼ਿਤ ਕੀਤੀ।"[੬]

ਹਵਾਲੇ[ਸੋਧੋ]

  1. ਰੂਸੀ: Евге́ний Алекса́ндрович Евтуше́нко (also transliterated as Evgenii Alexandrovich Evtushenko, Yevgeniy Yevtushenko, or Evgeny Evtushenko).
  2. Zhurnal.lib.ru
  3. Jean Albert Bédé. "William Benbow Edgerton" in Columbia Dictionary of Modern European Literature p. 886.
  4. James D. Watts, Jr., "Touch of the poet," Tulsa World 27 April 2003, p. D1.
  5. http://www.answers.com/topic/yevgeny-yevtushenko
  6. ੬.੦ ੬.੧ ੬.੨ Judith Colp. "Yevtushenko: The story of a superstar poet," The Washington Times, 3 January 1991, p. E1.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png