ਰਬਿੰਦਰ ਨਾਥ ਟੈਗੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰਬਿੰਦਰਨਾਥ ਟੈਗੋਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਾਬਿੰਦਰ ਨਾਥ ਟੈਗੋਰ
ਰਾਬਿੰਦਰ ਨਾਥ ਟੈਗੋਰ
ਰਾਬਿੰਦਰ ਨਾਥ ਟੈਗੋਰ
ਆਮ ਜਾਣਕਾਰੀ
ਪੂਰਾ ਨਾਂ ਰਾਬਿੰਦਰ ਨਾਥ ਟੈਗੋਰ
ਜਨਮ 7 ਮਈ 1861

ਪੱਛਮੀ ਬੰਗਾਲ ਦੇ ਨਗਰ 'ਠਾਕਰਬਾੜੀ'

ਮੌਤ 7 ਅਗਸਤ, 1941]

ਕੋਲਕਾਤਾ, ਪੱਛਮੀ ਬੰਗਾਲ

ਮੌਤ ਦਾ ਕਾਰਨ ਵੱਡੀ ਉਮਰ
ਕੌਮੀਅਤ ਭਾਰਤੀ
ਪੇਸ਼ਾ ਕਵੀ, ਨਾਵਲਕਾਰ, ਪੇਂਟਰ, ਕਹਾਣੀਕਾਰ
ਪਛਾਣੇ ਕੰਮ ਗੀਤਾਂਜਲੀ
ਹੋਰ ਜਾਣਕਾਰੀ
ਜੀਵਨ-ਸਾਥੀ 'ਮ੍ਰਿਨਾਲਿਨੀ ਦੇਵੀ'
ਬੱਚੇ ਪੰਜ ਬੱਚੇ ਜਿਹਨਾਂ ਵਿਚੋਂ ਦੋ ਦੀ ਮੌਤ ਬਚਪਨ ਵਿੱਚ ਹੋਈ
ਧਰਮ ਬੰਗਾਲੀ
ਇਹ ਵੀ ਵੇਖੋ ਸਾਹਿਤ ਦਾ ਨੋਬਲ ਪੁਰਸਕਾਰ
ਦਸਤਖ਼ਤ
ਦਸਤਖਤ

ਰਬਿੰਦਰਨਾਥ ਟੈਗੋਰ (ਬੰਗਾਲੀ: 'রবীন্দ্রনাথ ঠাকুর'; 7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ 'ਚ ਬੰਗਾਲੀ ਅਦਬ ਨੂੰ ਨਵੇਂ ਰਾਹਾਂ ਤੇ ਪਾਇਆ ਅਤੇ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ।[੧] ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੇ ਇਹ ਇਨਾਮ ਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦਵਿੰਦਰਨਾਥ ਟੈਗੋਰ ਤੇ ਸਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਈ: ਵਿੱਚ ਉਸ ਨੇ 8 ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।

ਜੀਵਨ[ਸੋਧੋ]

ਰਬਿੰਦਰਨਾਥ ਟੈਗੋਰ ਦਾ ਜਨਮਵਿੱਚ ਪਿਤਾ ਮਹਾਰਿਸ਼ੀ ਦੇਵੇਂਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ 7 ਮਈ, 1861 ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ।[੨] ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵਿਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਵਿੱਚ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ। ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ ਲੇਕਿਨ 1880 ਵਿੱਚ ਬਿਨਾਂ ਡਿਗਰੀ ਹਾਸਲ ਕੀਤੇ ਹੀ ਆਪਣੇ ਦੇਸ਼ ਵਾਪਸ ਆ ਗਏ। 1883 ਵਿੱਚ ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਜੋ ਜੈਸੋਰ (ਅੱਜਕਲ੍ਹ ਪੂਰਬੀ ਪਾਕਿਸਤਾਨ ਭਾਵ ਬੰਗਲਾਦੇਸ਼) ਦੀ ਰਹਿਣ ਵਾਲੀ ਸੀ।

ਸਿੱਖਿਆ ਅਤੇ ਅਨੁਵਾਦ[ਸੋਧੋ]

1871 ਈ: ਵਿੱਚ ਰਾਬਿੰਦਰ ਨਾਥ ਟੈਗੋਰ ਨੂੰ ਬੰਗਾਲ ਅਕਾਦਮੀ, ਜੋ ਐਂਗਲੋ ਇੰਡੀਅਨ ਸਕੂਲ ਸੀ, ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1874 ਈ: ਵਿੱਚ ਉਨ੍ਹਾਂ ਨੂੰ 'ਸੇਂਟ ਏਸਜ਼ੇਵੀਅਰ ਸਕੂਲ' ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਇਸ ਸਾਲ ਰਾਬਿੰਦਰ ਨਾਥ ਟੈਗੋਰ ਨੇ ਇੱਕ ਨਿੱਜੀ ਅਧਿਆਪਕ ਦੀ ਸਹਾਇਤਾ ਨਾਲ ਮਹਾਨ ਅੰਗਰੇਜ਼ੀ ਨਾਟਕਕਾਰ ਸ਼ੈਕਸਪੀਅਰ ਦੇ ਨਾਟਕ 'ਮੈਕਬੈੱਥ' ਅਤੇ ਮਹਾਂਕਵੀ ਕਾਲੀਦਾਸ ਦੀ ਮਹਾਨ ਰਚਨਾ 'ਕੁਮਾਰਸੰਭਮ' ਦਾ ਅਨੁਵਾਦ ਵੀ ਕੀਤਾ। 'ਅਭਿਲਾਸ਼ਾ' ਉਨ੍ਹਾਂ ਦੀ ਪਹਿਲੀ ਕਵਿਤਾ ਸੀ ਜੋ ਇਸੇ ਸਾਲ ਛਪੀ। ਉਨ੍ਹਾਂ ਦੀ ਇੱਕ ਕਵਿਤਾ 'ਅੰਮ੍ਰਿਤ ਬਾਜ਼ਾਰ ਪਤ੍ਰਿਕਾ' ਵਿੱਚ ਛਪੀ। ਰਾਬਿੰਦਰ ਨਾਥ ਟੈਗੋਰ ਦੀ 1882 ਈ: ਵਿੱਚ ਕਾਵਿ-ਰਚਨਾ 'ਸੰਧਿਆ ਸੰਗੀਤ' ਛਪੀ।

ਰਚਨਾਧਰਮੀ[ਸੋਧੋ]

ਬਚਪਨ ਤੋਂ ਹੀ ਉਨ੍ਹਾਂ ਦੀ ਕਵਿਤਾ, ਛੰਦ ਅਤੇ ਭਾਸ਼ਾ ਤੋਂ ਅਨੋਖੀ ਪ੍ਰਤਿਭਾ ਦਾ ਅਹਿਸਾਸ ਲੋਕਾਂ ਨੂੰ ਮਿਲਣ ਲਗਾ ਸੀ। ਉਨ੍ਹਾਂ ਨੇ ਪਹਿਲੀ ਕਵਿਤਾ ਅੱਠ ਸਾਲ ਦੀ ਉਮਰ ਵਿੱਚ ਲਿਖੀ ਸੀ ਅਤੇ 1877 ਵਿੱਚ ਕੇਵਲ ਸੋਲ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਲਘੂਕਥਾ ਪ੍ਰਕਾਸ਼ਿਤ ਹੋਈ ਸੀ। ਭਾਰਤੀ ਸਾਂਸਕ੍ਰਿਤਕ ਚੇਤਨਾ ਵਿੱਚ ਨਵੀਂ ਜਾਨ ਫੂਕਣ ਵਾਲੇ ਯੁਗਦਰਸੀ ਟੈਗੋਰ ਦੇ ਸਿਰਜਣ ਸੰਸਾਰ ਵਿੱਚ ਗੀਤਾਂਜਲੀ, ਪੂਰਬੀ ਪ੍ਰਵਾਹਿਨੀ, ਸ਼ਿਸ਼ੂ ਭੋਲਾਨਾਥ, ਮਹੂਆ, ਵਨਵਾਣੀ, ਪਰਿਸ਼ੇਸ਼, ਪੁਨਸ਼ਚ, ਵੀਥਿਕਾ ਸ਼ੇਸ਼ਲੇਖਾ, ਚੋਖੇਰਬਾਲੀ, ਕਣਿਕਾ, ਨੈਵੇਦਯ ਮਾਯੇਰ ਖੇਲਾ ਅਤੇ ਕਸ਼ਣਿਕਾ ਆਦਿ ਸ਼ਾਮਿਲ ਹਨ। ਦੇਸ਼ ਅਤੇ ਵਿਦੇਸ਼ ਦੇ ਸਾਰੇ ਸਾਹਿਤ, ਦਰਸ਼ਨ, ਸੰਸਕ੍ਰਿਤੀ ਆਦਿ ਉਨ੍ਹਾਂ ਨੇ ਆਪਣੇ ਅੰਦਰ ਸਮੇਟ ਲਏ ਸਨ। ਪਿਤਾ ਦੇ ਬ੍ਰਹਮੋ-ਸਮਾਜੀ ਦੇ ਹੋਣ ਦੇ ਕਾਰਨ ਉਹ ਵੀ ਬ੍ਰਹਮਾ-ਸਮਾਜੀ ਸਨ। ਪਰ ਆਪਣੀਆਂ ਰਚਨਾਵਾਂ ਅਤੇ ਕਰਮ ਦੇ ਦੁਆਰਾ ਉਨ੍ਹਾਂ ਨੇ ਸਨਾਤਨ ਧਰਮ ਨੂੰ ਵੀ ਅੱਗੇ ਵਧਾਇਆ।

ਰਾਬਿੰਦਰ ਨਾਥ ਟੈਗੋਰ ਨੇ 1876 ਈ: ਵਿੱਚ ਇੱਕ ਸੰਗੀਤ-ਨਾਟ 'ਬਾਨੋਫੂਲ' ਦੀ ਰਚਨਾ ਕੀਤੀ। 1877 ਈ: ਵਿੱਚ ਉਨ੍ਹਾਂ ਨੇ 'ਅਲੀਕਬਾਬੂ' ਨਾਟਕ ਵਿੱਚ ਅਦਾਕਾਰੀ ਵੀ ਕੀਤੀ ਤੇ 'ਭਾਨੁਸਿੰਹੇਰ ਪਦਾਵਲੀ', 'ਭਿਖਾਰਿਨੀ' ਤੇ 'ਕਰੁਣਾ' ਆਦਿ ਪੁਸਤਕਾਂ ਦੀ ਰਚਨਾ ਕੀਤੀ। 1879 ਵਿੱਚ ਉਹ ਇੰਗਲੈਂਡ ਗਏ। ਉਨ੍ਹਾਂ ਨੂੰ ਲੰਦਨ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲ ਗਿਆ।
ਰਾਬਿੰਦਰ ਨਾਥ ਟੈਗੋਰ ਨੇ 1880 ਈ: ਵਿੱਚ ਦੇਸ਼ ਪਰਤਣ 'ਤੇ ਗੀਤ-ਨਾਟ 'ਮਾਨ-ਮਈ' ਦੀ ਰਚਨਾ ਕੀਤੀ। ਉਨ੍ਹਾਂ ਨੇ ਵਿਦੇਸ਼ ਵਿਚੋਂ ਪੱਤਰ ਵੀ ਲਿਖੇ ਜੋ ਮਗਰੋਂ 'ਯੂਰਪੀ ਪਰਵਾਸੀ ਪੱਤਰ' ਦੇ ਰੂਪ ਵਿੱਚ ਛਪੇ। 1881 ਈ: ਵਿੱਚ ਉਨ੍ਹਾਂ ਨੇ 'ਵਾਲਮੀਕੀ ਪ੍ਰਤਿਭਾ' ਦੀ ਰਚਨਾ ਕੀਤੀ। ਇਹ ਭਗਵਾਨ ਵਾਲਮੀਕ ਬਾਰੇ ਨਾਟਕ ਹੈ। ਭਗਵਾਨ ਵਾਲਮੀਕ ਨੇ 'ਰਾਮਾਇਣ' ਦੀ ਰਚਨਾ ਕੀਤੀ ਸੀ। ਇਹ ਨਾਟਕ ਠਾਕਰਬਾੜੀ ਵਿੱਚ ਖੇਡਿਆ ਗਿਆ।

ਮਨੁੱਖ ਅਤੇ ਰੱਬ ਦੇ ਵਿੱਚ ਜੋ ਚਿਰਸਥਾਈ ਸੰਪਰਕ ਹੈ, ਉਨ੍ਹਾਂ ਦੀ ਰਚਨਾਵਾਂ ਦੇ ਅੰਦਰ ਉਹ ਵੱਖ-ਵੱਖ ਰੂਪਾਂ ਵਿੱਚ ਉੱਭਰ ਕੇ ਆਉਂਦਾ ਹੈ। ਸਾਹਿਤ ਦੀ ਸ਼ਾਇਦ ਹੀ ਅਜਿਹੀ ਕੋਈ ਸ਼ਾਖਾ ਹੋਵੇ, ਜਿਸ ਵਿੱਚ ਉਨ੍ਹਾਂ ਦੀ ਰਚਨਾ ਨਾ ਹੋਵੇ-ਕਵਿਤਾ, ਗਾਣ, ਕਥਾ, ਨਾਵਲ, ਡਰਾਮਾ, ਪ੍ਰਬੰਧ-ਕਾਵਿ, ਸ਼ਿਲਪਕਲਾ-ਸਾਰੀਆਂ ਵਿਧਾਵਾਂ ਵਿੱਚ ਉਨ੍ਹਾਂ ਨੇ ਰਚਨਾ ਕੀਤੀ। ਉਨ੍ਹਾਂ ਨੇ ਆਪਣੀਆਂ ਕੁੱਝ ਕਿਤਾਬਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਜਿਸ ਦੇ ਬਾਅਦ ਉਨ੍ਹਾਂ ਦੀ ਪ੍ਰਤਿਭਾ ਪੂਰੇ ਸੰਸਾਰ ਵਿੱਚ ਫੈਲੀ।

ਟੈਗੋਰ ਅਤੇ ਮ੍ਰਿਨਾਲਿਨੀ ਦੇਵੀ , 1883.

ਸ਼ਾਂਤੀ ਨਿਕੇਤਨ[ਸੋਧੋ]

ਟੈਗੋਰ ਨੂੰ ਬਚਪਨ ਤੋਂ ਹੀ ਕੁਦਰਤ ਦਾ ਨੇੜ ਬਹੁਤ ਭਾਉਂਦਾ ਸੀ। ਉਹ ਹਮੇਸ਼ਾ ਸੋਚਿਆ ਕਰਦੇ ਸਨ ਕਿ ਕੁਦਰਤ ਦੇ ਮਾਹੌਲ ਵਿੱਚ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਸੋਚ ਨੂੰ ਸਾਕਾਰ ਕਰਨ ਲਈ ਉਹ 1901 ਵਿੱਚ ਸਿਆਲਦਾ ਛੱਡਕੇ ਆਸ਼ਰਮ ਦੀ ਸਥਾਪਨਾ ਕਰਨ ਲਈ ਸ਼ਾਂਤੀਨਿਕੇਤਨ ਆ ਗਏ। ਕੁਦਰਤ ਦੇ ਸੰਗ ਰੁੱਖਾਂ, ਬਗੀਚਿਆਂ ਅਤੇ ਇੱਕ ਲਾਇਬਰੇਰੀ ਦੇ ਨਾਲ ਟੈਗੋਰ ਨੇ ਸ਼ਾਂਤੀਨਿਕੇਤਨ ਦੀ ਸਥਾਪਨਾ ਕੀਤੀ।

ਸੰਪਾਦਕ[ਸੋਧੋ]

ਰਾਬਿੰਦਰ ਨਾਥ ਟੈਗੋਰ ਦੀ ਸਾਹਿਤਕ ਰਚਨਾ ਨਿਰੰਤਰ ਚਲਦੀ ਰਹੀ। ਉਨ੍ਹਾਂ ਨੇ 1890 ਵਿੱਚ 'ਬਿਸਰਜਨ' ਗੀਤ ਨਾਟ ਦੀ ਰਚਨਾ ਕੀਤੀ ਅਤੇ ਇਸ ਨੂੰ ਰੰਗ-ਮੰਚ 'ਤੇ ਵੀ ਪੇਸ਼ ਕੀਤਾ। 1892 ਵਿੱਚ ਉਨ੍ਹਾਂ ਦੀ ਰਚਨਾ 'ਚਿਤਰਾਂਗਦਾ' ਪ੍ਰਕਾਸ਼ਿਤ ਹੋਈ। 1894 ਵਿੱਚ 'ਸੋਨਾਰ ਤਰੀ' ਛਪੀ। ਉਹ 'ਸਾਧਨਾ' ਪੱਤ੍ਰਿਕਾ ਦੇ ਸੰਪਾਦਕ ਵੀ ਬਣੇ। 1896 ਵਿੱਚ 'ਚਿਤਰਾ' ਕਾਵਿ ਸੰਗ੍ਰਹਿ ਛਪਿਆ।

ਗੀਤਾਂਜਲੀ[ਸੋਧੋ]

ਰਾਬਿੰਦਰ ਨਾਥ ਟੈਗੋਰ 1898 ਈ: ਵਿੱਚ 'ਭਾਰਤੀ' ਮੈਗਜ਼ੀਨ ਦੇ ਸੰਪਾਦਕ ਬਣੇ। 1901 ਈ: ਵਿੱਚ 'ਬੰਗਦਰਸ਼ਨ' ਪੱਤ੍ਰਿਕਾ ਕਵੀ ਟੈਗੋਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਣੀ ਸ਼ੁਰੂ ਹੋਈ। ਇਸੇ ਸਾਲ ਉਨ੍ਹਾਂ ਦੀਆਂ ਦੋ ਬੇਟੀਆਂ ਦਾ ਵਿਆਹ ਹੋਇਆ। ਟੈਗੋਰ ਦਾ ਸਾਹਿਤਕ ਜੀਵਨ ਅਦੁੱਤੀ ਹੈ। 1912 ਈ: ਵਿੱਚ ਉਨ੍ਹਾਂ ਦੀ ਮਹਾਨ ਰਚਨਾ 'ਗੀਤਾਂਜਲੀ' ਛਪੀ ਜਿਸ ਨੂੰ 1913 ਈ: ਵਿੱਚ 'ਨੋਬਲ ਇਨਾਮ' ਪ੍ਰਾਪਤ ਹੋਇਆ। ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ ਦਿੱਤੀ ਗਈ।

ਸੰਗੀਤ[ਸੋਧੋ]

ਟੈਗੋਰ ਨੇ ਕਰੀਬ 2,230 ਗੀਤਾਂ ਦੀ ਰਚਨਾ ਕੀਤੀ। ਰਾਬਿੰਦਰ ਸੰਗੀਤ ਬੰਗਲਾ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਟੈਗੋਰ ਦੇ ਸੰਗੀਤ ਨੂੰ ਉਨ੍ਹਾਂ ਦੇ ਸਾਹਿਤ ਵਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਜਿਆਦਾਤਰ ਰਚਨਾਵਾਂ ਤਾਂ ਹੁਣ ਉਨ੍ਹਾਂ ਦੇ ਗੀਤਾਂ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਠੁਮਰੀ ਸ਼ੈਲੀ ਤੋਂ ਪ੍ਰਭਾਵਿਤ ਇਹ ਗੀਤ ਮਾਨਵੀ ਭਾਵਨਾਵਾਂ ਦੇ ਵੱਖ-ਵੱਖ ਰੰਗ ਪੇਸ਼ ਕਰਦੇ ਹਨ। ਵੱਖ-ਵੱਖ ਰਾਗਾਂ ਵਿੱਚ ਗੁਰੁਦੇਵ ਦੇ ਗੀਤ ਇਹ ਆਭਾਸ ਕਰਾਂਦੇ ਹਨ ਜਿਵੇਂ ਉਨ੍ਹਾਂ ਦੀ ਰਚਨਾ ਉਸ ਰਾਗ ਵਿਸ਼ੇਸ਼ ਲਈ ਹੀ ਕੀਤੀ ਗਈ ਸੀ। ਕੁਦਰਤ ਦੇ ਪ੍ਰਤੀ ਗਹਿਰਾ ਲਗਾਉ ਰੱਖਣ ਵਾਲਾ ਇਹ ਕੁਦਰਤ ਪ੍ਰੇਮੀ ਅਜਿਹਾ ਇੱਕਮਾਤਰ ਵਿਅਕਤੀ ਹੈ ਜਿਨ੍ਹੇ ਦੋ ਦੇਸ਼ਾਂ ਲਈ ਰਾਸ਼ਟਰਗਾਨ ਲਿਖਿਆ।

ਪੈਂਟਿੰਗ ਅਤੇ ਸੰਗੀਤ[ਸੋਧੋ]

ਉਹਨਾਂ ਨੇ ਪੈਂਟਿੰਗ ਅਤੇ ਸੰਗੀਤ ਵਿੱਚ ਵੀ ਬਹੁਤ ਕੰਮ ਕੀਤਾ

ਦਰਸ਼ਨ[ਸੋਧੋ]

ਗੁਰੁਦੇਵ ਨੇ ਜੀਵਨ ਦੇ ਅੰਤਮ ਦਿਨਾਂ ਵਿੱਚ ਚਿੱਤਰ ਬਣਾਉਣਾ ਸ਼ੁਰੂ ਕੀਤਾ। ਇਸ ਵਿੱਚ ਯੁੱਗ ਦਾ ਸੰਸ਼ਾ, ਮੋਹ, ਕਲਾਂਤੀ ਅਤੇ ਨਿਰਾਸ਼ਾ ਦੀਆਂ ਆਵਾਜਾਂ ਜ਼ਾਹਰ ਹੋਈਆਂ ਹਨ। ਮਨੁੱਖ ਅਤੇ ਰੱਬ ਦੇ ਵਿੱਚ ਜੋ ਚਿਰਸਥਾਈ ਸੰਪਰਕ ਹੈ ਉਨ੍ਹਾਂ ਦੀ ਰਚਨਾਵਾਂ ਵਿੱਚ ਉਹ ਵੱਖ-ਵੱਖ ਰੂਪਾਂ ਵਿੱਚ ਉਭਰਕੇ ਸਾਹਮਣੇ ਆਇਆ। ਟੈਗੋਰ ਅਤੇ ਮਹਾਤਮਾ ਗਾਂਧੀ ਦੇ ਵਿੱਚ ਰਾਸ਼ਟਰੀਅਤਾ ਅਤੇ ਮਨੁੱਖਤਾ ਨੂੰ ਲੈ ਕੇ ਹਮੇਸ਼ਾ ਵਿਚਾਰਕ ਮੱਤਭੇਦ ਰਿਹਾ। ਜਿੱਥੇ ਗਾਂਧੀ ਪਹਿਲੇ ਪਾਏਦਾਨ ਉੱਤੇ ਰਾਸ਼ਟਰਵਾਦ ਨੂੰ ਰੱਖਦੇ ਸਨ, ਉਥੇ ਟੈਗੋਰ ਮਨੁੱਖਤਾ ਨੂੰ ਰਾਸ਼ਟਰਵਾਦ ਤੋਂ ਜਿਆਦਾ ਮਹੱਤਵ ਦਿੰਦੇ ਸਨ। ਲੇਕਿਨ ਦੋਨੋਂ ਇੱਕ ਦੂਜੇ ਦਾ ਬਹੁਤ ਜਿਆਦਾ ਸਨਮਾਨ ਕਰਦੇ ਸਨ। ਟੈਗੋਰ ਨੇ ਗਾਂਧੀ ਜੀ ਨੂੰ ਮਹਾਤਮਾ ਦਾ ਵਿਸ਼ੇਸ਼ਣ ਦਿੱਤਾ ਸੀ। ਇੱਕ ਸਮਾਂ ਸੀ ਜਦੋਂ ਸ਼ਾਂਤੀ ਨਿਕੇਤਨ ਆਰਥਕ ਕਮੀ ਨਾਲ ਜੂਝ ਰਿਹਾ ਸੀ ਅਤੇ ਗੁਰੁਦੇਵ ਦੇਸ਼ ਭਰ ਵਿੱਚ ਨਾਟਕਾਂ ਦਾ ਮੰਚਨ ਕਰਕੇ ਪੈਸਾ ਇਕੱਤਰ ਕਰ ਰਹੇ ਸਨ। ਉਸ ਵਕਤ ਗਾਂਧੀ ਜੀ ਨੇ ਟੈਗੋਰ ਨੂੰ ੬੦ ਹਜਾਰ ਰੁਪਏ ਦੇ ਅਨੁਦਾਨ ਦਾ ਚੈੱਕ ਦਿੱਤਾ ਸੀ।

ਜੀਵਨ ਦੇ ਅਖੀਰ ਸਮਾਂ 7 ਅਗਸਤ 1841 ਦੇ ਕੁੱਝ ਸਮਾਂ ਪਹਿਲਾਂ ਇਲਾਜ ਲਈ ਜਦੋਂ ਉਨ੍ਹਾਂ ਨੂੰ ਸ਼ਾਂਤੀਨਿਕੇਤਨ ਤੋਂ ਕੋਲਕਾਤਾ ਲੈ ਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਨਾਤੀਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਸਾਡੇ ਇੱਥੇ ਨਵਾਂ ਪਾਵਰ ਹਾਊਸ ਬਣ ਰਿਹਾ ਹੈ। ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਂ ਪੁਰਾਣਾ ਆਲੋਕ ਚਲਾ ਜਾਵੇਗਾ ਨਵੇਂ ਦਾ ਆਗਮਨ ਹੋਵੇਗਾ।[੩] 7 ਅਗਸਤ, 1941 ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ।

ਸਨਮਾਨ[ਸੋਧੋ]

  1. ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਉਨ੍ਹਾਂ ਨੂੰ ਸੰਨ 1913 ਵਿੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ। ਉਹਨਾਂ ਨੂੰ ਅੰਗਰੇਜ ਸਰਕਾਰ ਵੱਲੋਂ ਸਰ ਦੀ ਉਪਾਧੀ ਮਿਲੀ।
  2. ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ
  3. ਰਾਬਿੰਦਰ ਨਾਥ ਟੈਗੋਰਨੂੰ 1915 ਵਿੱਚ ਬਰਤਾਨੀਆ ਦੇ ਸ਼ਹਿਨਸ਼ਾਹ ਦੇ ਜਨਮ ਦਿਨ 'ਸਰ' ਦੀ ਉਪਾਧੀ ਦਿੱਤੀ ਗਈ। 1919 ਈ: ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਪਿੱਛੋਂ ਉਨ੍ਹਾਂ ਨੇ ਸਰ ਦੀ ਉਪਾਧੀ ਮੋੜ ਦਿੱਤੀ।
  4. ਹਾਵਰਡ ਯੂਨੀਵਰਸਿਟੀ ਅਮਰੀਕਾ, ਢਾਕਾ ਯੂਨੀਵਰਸਿਟੀ, ਕਲਕੱਤਾ ਯੂਨੀਵਰਸਿਟੀ ਵਿੱਚ ਭਾਸ਼ਣ ਯਾਦਗਾਰੀ
  5. 1935 ਈ: ਵਿੱਚ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡੀ. ਲਿਟ ਦੀ ਉਪਾਧੀਕ
  6. 1936 ਵਿੱਚ ਢਾਕਾ ਯੂਨੀਵਰਸਿਟੀ ਵੱਲੋਂ ਵੀ ਡੀ. ਲਿਟ ਦੀ ਉਪਾਧੀ
  7. 1940 ਈ: ਵਿੱਚ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਮਾਣਹਿਤ ਡਿਗਰੀ

ਗੀਤਾਂਜਲੀ ਵਿੱਚੋਂ ਇੱਕ ਮੌਲਿਕ ਬੰਗਾਲੀ ਨਮੂਨਾ ਗੁਰਮੁਖੀ ਲਿੱਪੀ ਵਿੱਚ[ਸੋਧੋ]

ਚਿੱਤ ਯੇਥਾ ਭਯ਼ਸ਼ੂਨਯ ਉਚ ਯੇਥਾ ਸ਼ਿਰ[ਸੋਧੋ]

ਚਿੱਤ ਯੇਥਾ ਭਯ਼ਸ਼ੂਨਯ ਉਚ ਯੇਥਾ ਸ਼ਿਰ, ਗਿਆਨ ਯੇਥਾ ਮੁਕਤ, ਯੇਥਾ ਗ੍ਰਹੇਰ ਪ੍ਰਾਚੀਰ
ਆਪਨ ਪ੍ਰਾਂਗਣਤਲੇ ਦਿਬਸ-ਸ਼ਰਬਰੀ ਬਸੁਧਾਰੇ ਰਾਖੇ ਨਾਇ ਖੰਡ ਕਸ਼ੁਦ੍ਰ ਕਰਿ ,
ਯੇਥਾ ਬਾਕਯ ਹ੍ਰਦਯੇਰ ਉਤਸਮੁਖ ਹਤੇ ਉਚਸਿਯ਼ਯਾ ਉਠੇ, ਯੇਥਾ ਨਿਰਬਾਰਿਤ ਸ੍ਰੋਤੇ,
ਦੇਸ਼ੇ ਦੇਸ਼ੇ ਦਿਸ਼ੇ ਦਿਸ਼ੇ ਕਰਮਧਾਰਾ ਧਾਯ਼ ਅਜਸ੍ਰ ਸਹਸ੍ਰਬਿਧ ਚਰਿਤਾਰਥਤਾਯ਼,
ਯੇਥਾ ਤੁਛ ਆਚਾਰੇਰ ਮਰੁ-ਬਾਲੁ-ਰਾਸ਼ਿ ਬਿਚਾਰੇਰ ਸ੍ਰੋਤ:ਪਥ ਫੇਲੇ ਨਾਇ ਗ੍ਰਾਸਿ -
ਪੌਰੁਸ਼ੇਰੇ ਕਰੇਨਿ ਸ਼ਤਧਾ, ਨਿਤਯ ਯੇਥਾ ਤੁਮਿ ਸਰਬ ਕਰਮ-ਚਿੰਤਾ-ਆਨੰਦੇਰ ਨੇਤਾ,
ਨਿਜ ਹਸਤੇ ਨਿਰਦਈ ਆਘਾਤ ਕਰਿ ਪਿਤ:, ਭਾਰਤੇਰੇ ਸੇਇ ਸਬਰਗੇ ਕਰੋ

ਗੀਤਾਂਜਲੀ:ਟੈਗੋਰ: ਗੀਤ ੧ (ਪੰਜਾਬੀ ਅਨੁਵਾਦ)[ਸੋਧੋ]

ਤੂੰ ਮੈਨੂੰ ਅਸੀਮ ਕਰ ਦਿੱਤਾ,
ਜਿਓਂ ਮੌਜ ਤੇਰੀ!
ਇਸ ਕੱਚੇ ਭਾਂਡੇ ਨੂੰ ,
ਤੂੰ ਕੈ ਵਾਰ ਖਾਲੀ ਕੀਤਾ,
ਤੇ ਭਰ ਦਿੱਤਾ ਮੁੜ ਸਜਰੇ ਜੀਵਨ ਨਾਲ |
ਵਾਦੀਆਂ ਪਹਾੜਾਂ ਥੀਂ ਨਾਲ-ਨਾਲ ਲਈ ਫ਼ਿਰਿਆ ਤੂੰ ,
ਇਸ ਕਾਹਨੀ ਜਹੀ ਬਾਂਸਰੀ ਨੂੰ ,
ਤੇ ਭਰ ਦਿੱਤੀਆਂ ਇਹਦੇ ਸਾਹੀਂ,
ਆਦਿ-ਕੁਆਰੀਆਂ ਤਾਨਾਂ ,
ਅਜਰ ਅਮਰ ਤੇਰੀ ਛੋਹ ਨੇ,
ਅਲੂਏਂ ਜਹੇ ਮੇਰੇ ਦਿਲ ਦੇ,
ਕੜ੍ਹ ਪਾੜ ਛੱਡੇ,
ਤੇ ਝਰ ਝਰ ਪੈਂਦਾ ਹੁਣ ਉਸ ’ਚੋਂ,
ਜੋ ਕਦੇ ਨਾ ਝਰਿਆ,
ਅਕਹਿ, ਅਛੋਹ,
ਤੇਰੀਆਂ ਨੇਹਮਤਾਂ ਦੀ ਝੜੀ,
ਭਰਦੀ ਜਾਂਦੀ ਏ ਮੇਰੀ ਚੂਚੀ ਜਈ ਬੁੱਕ,
ਜੁਗ ਬੀਤੇ ਤੂੰ ਹਾਲੇ ਵੀ ਵਰਦਾਂ,
ਤੇ ਮੈਂ ਹਾਲੇ ਵੀ ਊਣਾ|

ਹਵਾਲੇ[ਸੋਧੋ]