ਰਵਾਂਡਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਰਵਾਂਡਾ ਦਾ ਗਣਰਾਜ
Repubulika y'u Rwanda
République du Rwanda |
||||||
|---|---|---|---|---|---|---|
|
|
||||||
| ਮਾਟੋ: Ubumwe, Umurimo, Gukunda Igihugu "ਏਕਤਾ, ਕਿਰਤ, ਦੇਸ਼-ਭਗਤੀ" |
||||||
| ਰਾਸ਼ਟਰ ਗੀਤ: "Rwanda nziza" "ਸੋਹਣਾ ਰਵਾਂਡਾ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਕਿਗਾਲੀ 1°56.633′S 30°3.567′E / 1.943883°S 30.05945°E |
|||||
| ਰਾਸ਼ਟਰੀ ਭਾਸ਼ਾਵਾਂ | ਕੀਨਿਆਰਵਾਂਡਾ ਫ਼ਰਾਂਸੀਸੀ ਅੰਗਰੇਜ਼ੀ |
|||||
| ਜਾਤੀ ਸਮੂਹ | ੮੪% ਹੂਤੂ ੧੫% ਤੂਤਸੀ ੧% ਤਵਾ |
|||||
| ਵਾਸੀ ਸੂਚਕ | Rwandan Rwandese |
|||||
| ਸਰਕਾਰ | ਇਕਾਤਮਕ ਸੰਸਦੀ ਰਾਸ਼ਟਰਪਤੀ-ਪ੍ਰਧਾਨ ਗਣਰਾਜ |
|||||
| - | ਰਾਸ਼ਟਰਪਤੀ | ਪਾਲ ਕਗਾਮੇ | ||||
| - | ਪ੍ਰਧਾਨ ਮੰਤਰੀ | ਪਿਏਰ ਹਬੂਮੁਰੇਮੀ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸਭਾ | ||||
| - | ਹੇਠਲਾ ਸਦਨ | ਡਿਪਟੀਆਂ ਦਾ ਸਦਨ | ||||
| ਸੁਤੰਤਰਤਾ | ||||||
| - | ਬੈਲਜੀਅਮ ਤੋਂ | ੧ ਜੁਲਾਈ ੧੯੬੨ | ||||
| ਖੇਤਰਫਲ | ||||||
| - | ਕੁੱਲ | ੨੬ ਕਿਮੀ2 (੧੪੯ਵਾਂ) ੧੦ sq mi |
||||
| - | ਪਾਣੀ (%) | ੫.੩ | ||||
| ਅਬਾਦੀ | ||||||
| - | ਜੁਲਾਈ ੨੦੧੨ ਦਾ ਅੰਦਾਜ਼ਾ | ੧੧,੬੮੯,੬੯੬ਫਰਮਾ:Sfn (੭੩ਵਾਂ) | ||||
| - | ੨੦੦੧ ਦੀ ਮਰਦਮਸ਼ੁਮਾਰੀ | ੮,੧੬੨,੭੧੫ਫਰਮਾ:Sfn | ||||
| - | ਜਨਸੰਖਿਆ ਦਾ ਸੰਘਣਾਪਣ | ੪੧੯.੮/ਕਿਮੀ2 (੨੯ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੩.੬੮੪ ਬਿਲੀਅਨ | ||||
| - | ਪ੍ਰਤਿ ਵਿਅਕਤੀ | $੧,੩੪੦ | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬.੧੭੯ ਬਿਲੀਅਨ | ||||
| - | ਪ੍ਰਤੀ ਵਿਅਕਤੀ | $੬੦੫ | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਰਵਾਂਡਾਈ ਫ਼੍ਰੈਂਕ (RWF) |
|||||
| ਸਮਾਂ ਮੰਡਲ | CAT (ਯੂ ਟੀ ਸੀ+੨) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੨) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .rw | |||||
| ਕਾਲਿੰਗ ਕੋਡ | ੨੫੦ | |||||
ਰਵਾਂਡਾ, ਅਧਿਕਾਰਕ ਤੌਰ 'ਤੇ ਰਵਾਂਡਾ ਦਾ ਗਣਰਾਜ (ਕੀਨਿਆਰਵਾਂਡਾ: Repubulika y'u Rwanda; ਫ਼ਰਾਂਸੀਸੀ: République du Rwanda), ਮੱਧ ਅਤੇ ਪੂਰਬੀ ਅਫ਼ਰੀਕਾ ਵਿੱਚ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਭੂ-ਮੱਧ ਰੇਖਾ ਤੋਂ ਕੁਝ ਡਿਗਰੀਆਂ ਦੱਖਣ ਵੱਲ ਨੂੰ ਪੈਂਦੇ ਇਸ ਦੇਸ਼ ਦੀਆਂ ਹੱਦਾਂ ਯੁਗਾਂਡਾ, ਤਨਜ਼ਾਨੀਆ, ਬਰੂੰਡੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਸਾਰਾ ਰਵਾਂਡਾ ਹੀ ਉਚਾਣ 'ਤੇ ਪੈਂਦਾ ਹੈ ਜਿਸਦੇ ਭੂਗੋਲ ਅੰਦਰ ਪੱਛਮ ਵਿੱਚ ਪਹਾੜ, ਪੂਰਬ ਵਿੱਚ ਘਾਹ ਦੇ ਮੈਦਾਨ ਅਤੇ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਝੀਲਾਂ ਪੈਂਦੀਆਂ ਹਨ। ਜਲਵਾਯੂ ਸੰਜਮੀ ਤੋਂ ਉਪ-ਤਪਤਖੰਡੀ ਹੈ ਜਿਸ ਵਿੱਚ ਹਰ ਸਾਲ ਦੋ ਬਰਸਾਤੀ ਅਤੇ ਦੋ ਸੁੱਕੀਆਂ ਰੁੱਤਾਂ ਆਉਂਦੀਆਂ ਹਨ।