ਰਸੂਲ ਹਮਜ਼ਾਤੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਸੂਲ ਹਮਜ਼ਾਤੋਵ

ਰਸੂਲ ਹਮਜ਼ਾਤੋਵ (ਅਵਾਰ: ХӀамзатил Расул, ਆਈ ਪੀ ਏ: [ħamzatil rasul] 8 ਸਤੰਬਰ 1923–3 ਨਵੰਬਰ 2003) ਅਵਾਰ ਭਾਸ਼ਾ ਵਿੱਚ ਲਿਖਣ ਵਾਲੇ ਸਾਰੇ ਕਵੀਆਂ ਵਿੱਚੋਂ ਸਭ ਤੋਂ ਸਿਰਕੱਢ ਗਿਣੇ ਜਾਂਦੇ ਹਨ। ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ। ਉਨ੍ਹਾਂ ਦੀ ਪੁਸਤਕ (ਰੂਸੀ:Мой Дагестан) [‘ਮੇਰਾ ਦਾਗਿਸਤਾਨ’] ਰੂਸੀ ਦੀ ਉਪਭਾਸ਼ਾ ਅਵਾਰ ਵਿੱਚ ਲਿਖੀ ਹੋਈ ਸੀ। ਡਾ. ਗੁਰਬਖਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਲੇਖਕ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਤ ਕਰ ਦਿੱਤਾ।[1]

ਜੀਵਨ[ਸੋਧੋ]

ਰਸੂਲ ਹਮਜ਼ਾਤੋਵ ਦਾ ਜਨਮ ਸੋਵੀਅਤ ਯੂਨੀਅਨ ਦੇ ਦਾਗਿਸਤਾਨ (ਉੱਤਰ-ਪੂਰਬੀ ਕਾਕੇਸਸ) ਦੇ ਇੱਕ ਅਵਾਰ ਪਿੰਡ ਤਸਾਦਾ ਵਿੱਚ 1923 ਵਿੱਚ ਹੋਇਆ। 11 ਸਾਲਾਂ ਦੀ ਉਮਰ ’ਚ ਉਸਨੇ ਆਪਣੀ ਪਹਿਲੀ ਕਵਿਤਾ ਲਿਖੀ। ਇਹ ਉਨ੍ਹਾਂ ਸਥਾਨਕ ਮੁੰਡਿਆਂ ਬਾਰੇ ਸੀ ਜਿਹੜੇ ਹੇਠਾਂ ਸਾਫ਼ ਕੀਤੇ ਜੰਗਲ ਵਾਲੀ ਥਾਂ ਉੱਤੇ ਪਹਿਲੀ ਵਾਰ ਉੱਤਰੇ ਹਵਾਈ ਜਹਾਜ਼ ਨੂੰ ਦੇਖਣ ਲਈ ਦੌੜੇ ਗਏ ਸਨ।[2] ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇੱਕ ਅਵਾਰ ਲੋਕ ਕਵੀ ਸਨ। ਉਹੀ ਰਸੂਲ ਦੇ ਪਹਿਲੇ ਉਸਤਾਦ ਸਨ ਜਿਨ੍ਹਾਂ ਨੇ ਉਸਨੂੰ ਆਪਣੇ ਸਭਿਆਚਾਰ ਦੇ ਅਮੀਰ ਸੋਮੇ ਵਿੱਚੋਂ ਮਿੱਠੀ ਕਵਿਤਾ ਲਿਖਣੀ ਸਿਖਾਈ।[2] ਅਰਾਨਿਨ ਦੇ ਮਿਡਲ ਸਕੂਲ ਵਿੱਚ ਮੁਢਲੀ ਪੜ੍ਹਾਈ ਖ਼ਤਮ ਕਰਕੇ ਉਹ ਬੂਈਨਾਕਸਕ ਦੇ ਅਧਿਆਪਕ ਸਿਖਲਾਈ ਇੰਸਟੀਚਿਊਟ ਵਿੱਚ ਦਾਖਲ ਹੋ ਗਏ। ਕੁਝ ਦੇਰ ਪੜ੍ਹਾਉਣ ਦਾ ਕਿੱਤਾ ਵੀ ਕੀਤਾ। ਫਿਰ ਅਵਾਰ ਥੀਏਟਰ ਵਿੱਚ ਕੰਮ ਕਰਦੇ ਰਹੇ। ਕੁਝ ਦੇਰ ਗਣਰਾਜ ਦੇ ਅਖ਼ਬਾਰ ਵਿੱਚ ਵੀ ਕੰਮ ਕੀਤਾ। ਉਸਦਾ ਪਹਿਲਾ ਕਾਵਿ-ਸੰਗ੍ਰਹਿ 1937 ਵਿੱਚ ਪ੍ਰਕਾਸ਼ਤ ਹੋਇਆ ਸੀ।[3]

ਵੱਡਾ ਮੋੜ[ਸੋਧੋ]

"ਕਵੀ ਪਰਵਾਸੀ ਪੰਛੀ ਨਹੀਂ ਹੁੰਦੇ। ਆਪਣੇ ਵਤਨ ਅਤੇ ਆਪਣੀ ਮਿੱਟੀ ਤੋਂ ਬਿਨਾਂ, ਆਪਣੇ ਘਰ ਅਤੇ ਚੁੱਲ੍ਹੇ ਤੋਂ ਬਿਨਾਂ ਕਵਿਤਾ ਇਵੇਂ ਹੁੰਦੀ ਹੈ ਜਿਵੇਂ ਜੜ੍ਹਾਂ ਤੋਂ ਬਿਨਾਂ ਰੁੱਖ, ਆਲ੍ਹਣੇ ਤੋਂ ਬਿਨਾਂ ਪਰਿੰਦਾ।"

- ਰਸੂਲ ਹਮਜ਼ਾਤੋਵ [4]

ਅਵਾਰ ਵਿੱਚ ਆਪਣੀਆਂ ਕੁੱਝ ਕਿਤਾਬਾਂ ਕੱਛੇ ਮਾਰਕੇ ਉਹ ਸਾਹਿਤ ਦੇ ਗੋਰਕੀ ਸੰਸਥਾਨ ਵਿੱਚ ਪਰਵੇਸ਼ ਲਈ 1945 ਵਿੱਚ ਮਾਸਕੋ ਵਿੱਚ ਪੁੱਜ ਗਿਆ। ਸੰਸਥਾਨ ਵਿੱਚ ਪੁੱਜਣਾ ਉਹਨਾਂ ਦੇ ਕੈਰੀਅਰ ਦਾ ਮਹੱਤਵਪੂਰਣ ਮੋੜ ਸੀ। ਉੱਥੇ ਉਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਕਵੀਆਂ ਦੇ ਅਧੀਨ ਸਾਹਿਤ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦਾ ਰੂਸੀ ਵਿੱਚ ਪਹਿਲੀ ਵਾਰ ਅਨੁਵਾਦ ਕੀਤਾ ਗਿਆ। ਉਨ੍ਹਾਂ ਵਿੱਚ ਵਰਤਮਾਨ ਰੂਸੀ ਕਵਿਤਾ ਦਾ ਹਿੱਸਾ ਬਣਨ ਵਾਲ਼ੇ ਚੋਟੀ ਦੇ ਗੁਣ ਸਾਹਮਣੇ ਆਏ। ਰਸੂਲ ਹਮਜ਼ਾਤੋਵ ਦੀਆਂ ਕਵਿਤਾਵਾਂ ਦੇ ਚਾਲੀ ਦੇ ਕਰੀਬ ਸੰਗ੍ਰਿਹ ਮਖਾਚਕਲਾ (ਦਾਗਿਸਤਾਨ ਦੀ ਰਾਜਧਾਨੀ) ਅਤੇ ਮਾਸਕੋ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ।[2]

ਸਨਮਾਨ ਅਤੇ ਇਨਾਮ[ਸੋਧੋ]

ਰਸੂਲ ਹਮਜ਼ਾਤੋਵ ਦੇ ਸਨਮਾਨ ਵਿੱਚ ਜਾਰੀ ਕੀਤੀ ਡਾਕ ਟਿਕਟ

ਕੁਝ ਕਥਨ[ਸੋਧੋ]

"ਸਿਓਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ, ਜੋ ਕਿਤਾਬਾਂ ਖਾਂਦਾ ਹੀ ਨਹੀਂ।"

- ਰਸੂਲ ਹਮਜ਼ਾਤੋਵ [5]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. ‘ਮੇਰਾ ਦਾਗਿਸਤਾਨ’ ਦਾ ਅਨੁਵਾਦਕ ਡਾ. ਫਰੈਂਕ
  2. 2.0 2.1 2.2 Prominent Russians: Rasul Gamzatov, Russiapedia Literature
  3. ਪਰਮਜੀਤ ਢੀਂਗਰਾ (25 ਦਸੰਬਰ 2011). "ਦਾਗ਼ਿਸਤਾਨ ਦਾ ਸਪੂਤ-ਰਸੂਲ ਹਮਜ਼ਾਤੋਵ". ਪੰਜਾਬੀ ਟ੍ਰਿਬਿਊਨ.
  4. Migrant Voices in Literatures in English edited by Sheo Bhushan Shukla, Anu Shukla {{citation}}: Cite has empty unknown parameter: |1= (help); Unknown parameter |http://books.google.co.in/books?id= ignored (help); line feed character in |title= at position 41 (help)
  5. ਕਿਤਾਬ:'ਮੇਰਾ ਦਾਗਿਸਤਾਨ' ਵਿੱਚੋਂ