ਰਾਣੀ ਲਕਸ਼ਮੀਬਾਈ
| ਝਾਂਸੀ ਦੀ ਰਾਣੀ ਲਕਸ਼ਮੀਬਾਈ | ||
| ਝਾਂਸੀ ਦੀ ਰਾਣੀ, ਮਨੂ (ਬਚਪਨ ਵਿਚ) | ||
| ਆਮ ਜਾਣਕਾਰੀ | ||
| ਜਨਮ | ||
| ਮੌਤ | ||
| ਪੇਸ਼ਾ | ਰਾਣੀ | |
ਝਾਂਸੀ ਦੀ ਰਾਣੀ ਲਕਸ਼ਮੀਬਾਈ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (੧੮੫੭) ਦੇ ਲੀਡਰਾਂ ਵਿਚੋਂ ਸੀ। ਅਪ੍ਰੈਲ ੧੮੫੭ ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ ੨੨ ਸਾਲ ਦੀ ਉਮਰ ਵਿਚ ਜੰਗ ਦੌਰਾਨ ਮਾਰੀ ਗਈ।
ਮੁੱਢਲੀ ਜੀਵਨ [ਸੋਧ]
ਰਾਣੀ ਲਕਸ਼ਮੀ ਬਾਈ ਦਾ ਜਨਮ ਸ਼ਾਇਦ 19 ਨਵੰਬਰ 1828[੧][੨][੩] ਨੂੰ ਕਾਸ਼ੀ (ਬਨਾਰਸ) ਵਿਚ ਮਹਾਰਾਸ਼ਟਰ ਦੇ ਰਹਿਣ ਵਾਲ਼ੇ ਇਕ ਬ੍ਰਹਮਣ ਮੋਰੋਪੰਤ ਤਾਂਬੇ ਦੇ ਘਰ ਹੋਇਆ। ੪ ਸਾਲ ਦੀ ਉਮਰ ਵਿਚ ਉਸਦੀ ਮਾਂ ਮਰ ਗਈ। ਉਸਨੂੰ ਘਰ ਵਿੱਚ ਈ ਤਾਲੀਮ ਦਿੱਤੀ ਗਈ। ਉਸ ਦਾ ਪਿਓ ਬੀਥੋਰ ਰਿਆਸਤ ਦੇ ਪੇਸ਼ਵਾ ਬਾਜੀ ਰਾਓ ੨ ਦੇ ਦਰਬਾਰ ਚ ਕੰਮ ਕਰਦਾ ਸੀ ਤੇ ਫ਼ਿਰ ਉਹ ਝਾਂਸੀ ਦੇ ਮਹਾਰਾਜਾ ਰਾਜਾ ਬਾਲ ਗੰਗਾਧਰ ਰਾਓ ਨਿਵਾਲਕਰ ਦੇ ਦਰਬਾਰ ਚ ਆ ਗਿਆ। ਉਥੇ ਹੀ ਉਸਨੇ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਸਿਖਿਆ ਹਾਸਲ ਕੀਤੀ।[੪] ੧੪ ਸਾਲ ਦੀ ਉਮਰ ਵਿਚ ਉਸ ਦਾ ਵਿਆਹ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨਾਲ਼ ਹੋ ਗਿਆ। ਵਿਆਹ ਦੇ ਮਗਰੋਂ ਉਸਨੂੰ ਲਕਸ਼ਮੀਬਾਈ ਦਾ ਨਾਂ ਦਿੱਤਾ ਗਿਆ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|