ਰਾਬਿਆ ਬਸਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰਾਬਿਆ ਅਲਬਸਰੀ (ਅਰਬੀ: رابعة البصري‎, 717–801) ਅੱਠਵੀਂ ਸਦੀ ਦੀ ਇੱਕ ਸੂਫ਼ੀ ਸੰਤਣੀ ਅਤੇ ਅਰਬੀ ਭਾਸ਼ਾ ਵਿੱਚ ਲਿੱਖਣ ਵਾਲੀ ਕਵਿਤਰੀ ਸੀ।[੧]

ਜ਼ਿੰਦਗੀ [ਸੋਧ]

ਰਾਬਿਆ ਦਾ ਜਨਮ 95 ਤੋਂ 99 ਹਿਜਰੀ ਦੇ ਦੌਰਾਨ ਬਸਰਾ, ਇਰਾਕ ਵਿੱਚ ਹੋਇਆ।[੨] ਆਪ ਦੀ ਮੁਢਲੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਸ਼ੇਖ਼ ਫ਼ਰੀਦੂਦੀਨ ਅੱਤਾਰ ਦੇ ਹਵਾਲੇ ਨਾਲ ਮਿਲਦੇ ਹਨ ਜੋ ਕਿ ਬਾਅਦ ਦੇ ਜ਼ਮਾਨੇ ਦੇ ਵਲੀ ਔਰ ਸੂਫ਼ੀ ਸ਼ਾਇਰ ਹਨ।

ਰਾਬਿਆ ਬਸਰੀ ਆਪਣੇ ਮਾਪਿਆਂ ਦੀ ਚੌਥੀ ਬੇਟੀ ਸੀ ,ਇਸੀ ਲਈ ਆਪ ਦਾ ਨਾਮ ਰਾਬਿਆ ਯਾਨੀ ਚੌਥੀ ਰੱਖਿਆ ਗਿਆ। ਉਹ ਇਕ ਇੰਤਹਾਈ ਗ਼ਰੀਬ ਲੇਕਿਨ ਮੁੱਅਜ਼ਜ਼ ਘਰਾਣੇ ਵਿੱਚ ਪੈਦਾ ਹੋਈ । ਰਾਬਿਆ ਬਸਰੀ ਦੇ ਮਾਪਿਆਂ ਦੀ ਗ਼ੁਰਬਤ ਦਾ ਅੰਦਾਜ਼ਾ ਇਸ ਬਾਤ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਰਾਤ ਰਾਬਿਆ ਬਸਰੀ ਪੈਦਾ ਹੋਈ ,ਆਪ ਦੇ ਮਾਪਿਆਂ ਦੇ ਪਾਸ ਨਾ ਤਾਂ ਦੀਵਾ ਜਲਾਉਣ ਦੇ ਲਈ ਤੇਲ ਸੀ ਅਤੇ ਆਪ ਨੂੰ ਲਪੇਟਣ ਦੇ ਲਈ ਕੋਈ ਕੱਪੜਾ। ਆਪ ਦੀ ਮਾਂ ਨੇ ਆਪਣੇ ਪਤੀ ਨੂੰ ਦਰਖ਼ਾਸਤ ਕੀਤੀ ਕਿ ਗੁਆਂਢ ਤੋਂ ਥੋੜਾ ਤੇਲ ਹੀ ਲੈ ਆਏਂ ਤਾਕਿ ਦੀਵਾ ਜਲਾਇਆ ਜਾ ਸਕੇ ਲੇਕਿਨ ਆਪ ਦੇ ਵਾਲਿਦ ਨੇ ਪੂਰੀ ਜ਼ਿੰਦਗੀ ਆਪਣੇ ਖ਼ਾਲਕ-ਏ-ਹਕੀਕੀ ਦੇ ਇਲਾਵਾ ਕਿਸੇ ਦੇ ਅੱਗੇ ਹਥ ਨਹੀਂ ਫੈਲਾਇਆ ਸੀ, ਲਿਹਾਜ਼ਾ ਉਹ ਗੁਆਂਢੀ ਦੇ ਦਰਵਾਜ਼ੇ ਤੱਕ ਤਾਂ ਗਏ ਲੇਕਿਨ ਖ਼ਾਲੀ ਹਥ ਵਾਪਸ ਆ ਗਏ। ਰਾਤ ਨੂੰ ਰਾਬਿਆ ਬਸਰੀ ਦੇ ਵਾਲਿਦ ਨੂੰ ਖ਼ਾਬ ਵਿੱਚ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਦੀ ਜ਼ਿਆਰਤ ਹੋਈ ਅਤੇ ਉਨ੍ਹਾਂ ਨੇ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਨੇ ਰਾਬਿਆ ਦੇ ਵਾਲਿਦ ਨੂੰ ਬਿਤਾਇਆ ਕਿ ਤੁਹਾਡੀ ਨਵਜਨਮੀ ਬੇਟੀ ,ਖ਼ੁਦਾ ਦੀ ਖਾਸ਼ ਬੰਦੀ ਬਣੇਗੀ ਅਤੇ ਮੁਸਲਮਾਨਾਂ ਨੂੰ ਸਹੀ ਰਾਹ ਪਰ ਲੈ ਕੇ ਆਏਗੀ। ਤੂੰ ਅਮੀਰ-ਏ-ਬਸਰਾ ਦੇ ਪਾਸ ਜਾ ਅਤੇ ਉਸ ਨੂੰ ਸਾਡਾ ਪੈਗ਼ਾਮ ਦੇ ਕਿ ਤੁਸੀਂ (ਅਮੀਰ-ਏ-ਬਸਰਾ) ਹਰ ਰੋਜ਼ ਰਾਤ ਨੂੰ ਸੌ ਦਫ਼ਾ ਅਤੇ ਜੁਮੇਰਾਤ ਨੂੰ ਚਾਰ ਸੌ ਮਰਤਬਾ ਦਰੂਦ ਦਾ ਨਜ਼ਰਾਨਾ ਭੇਜਦੇ ਹੋ ਲੇਕਿਨ ਪਿਛਲੀ ਜੁਮੇਰਾਤ ਨੂੰ ਤੁਸੀਂ ਦਰੂਦ ਸ਼ਰੀਫ਼ ਨਾ ਪੜ੍ਹਿਆ, ਲਿਹਾਜ਼ਾ ਉਸ ਦੇ ਕਫ਼ਾਰਾ ਦੇ ਤੌਰ ਤੇ ਚਾਰ ਸੌ ਦੀਨਾਰ ਬਤੌਰ ਕਫ਼ਾਰਾ ਇਹ ਪੈਗ਼ਾਮ ਪਹੁੰਚਾਣ ਵਾਲੇ ਨੂੰ ਦੇਦੇ। [੩]

ਰਾਬਿਆ ਬਸਰੀ ਦੇ ਵਾਲਿਦ ਉਠੇ ਅਤੇ ਅਮੀਰ-ਏ-ਬਸਰਾ ਦੇ ਪਾਸ ਪਹੁੰਚੇ ਇਸ ਹਾਲ ਵਿੱਚ ਕਿ ਖ਼ੁਸ਼ੀ ਦੇ ਹੰਝੂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗ ਰਹੇ ਸਨ। ਜਦੋਂ ਅਮੀਰ-ਏ-ਬਸਰਾ ਨੂੰ ਰਾਬਿਆ ਬਸਰੀ ਦੇ ਵਾਲਿਦ ਦੇ ਜ਼ਰੀਏ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦਾ ਪੈਗ਼ਾਮ ਮਿਲਿਆ ਤਾਂ ਇਹ ਜਾਣ ਕਿ ਇੰਤਹਾਈ ਖ਼ੁਸ਼ ਹੋਇਆ ਕਿ ਉਹ ਮੁਹੰਮਦ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦੀ ਨਜ਼ਰਾਂ ਵਿੱਚ ਹੈ। ਇਸ ਦੇ ਸ਼ੁਕਰਾਨੇ ਵਜੋਂ ਫ਼ੌਰਨ ਇਕ ਹਜ਼ਾਰ ਦੀਨਾਰ ਗਰੀਬਾਂ ਵਿੱਚ ਵੰਡਵਾ ਦਿੱਤੇ ਅਤੇ ਚਾਰ ਸੌ ਦੀਨਾਰ ਰਾਬਿਆ ਬਸਰੀ ਦੇ ਵਾਲਿਦ ਨੂੰ ਅਦਾ ਕਰ ਦਿੱਤੇ ਅਤੇ ਉਸਨੂੰ ਦਰਖ਼ਾਸਤ ਕੀਤੀ ਕਿ ਜਦੋਂ ਵੀ ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਬਿਨਾਂ ਝਿਜਕ ਤਸ਼ਰੀਫ਼ ਲੈ ਆਉਣ ।


ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png