ਰਿਆਧ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| وطني الحبيب الرياض |
|||
|---|---|---|---|
| — ਰਾਜਧਾਨੀ — | |||
| ਅਰ ਰਿਆਧ | |||
| ਸੁਲਤਾਨ ਫ਼ਹਿਦ ਦਾ ਇੱਕ ਹਿੱਸਾ | |||
|
|||
|
|
|||
| ਦਿਸ਼ਾ-ਰੇਖਾਵਾਂ: 24°38′N 46°43′E / 24.633°N 46.717°E | |||
| ਦੇਸ਼ | |||
| ਸੂਬਾ | ਰਿਆਧ ਸੂਬਾ | ||
| ਸਰਕਾਰ | |||
| - ਮੇਅਰ | ਅਬਦੁੱਲਾ ਬਿਨ ਅਬਦੁਲ ਰਹਿਮਾਨ ਅਲ ਮੋਗਬਲ | ||
| - ਸੂਬਾਈ ਇਮੀਰ | ਰਾਜਕੁਮਾਰ ਸੱਤਮ ਬਿਨ ਅਬਦੁਲਾਜ਼ੀਜ਼ | ||
| ਖੇਤਰਫਲ | |||
| - ਸ਼ਹਿਰੀ | ੧,੦੦੦ km2 (੩੮੬.੧ sq mi) | ||
| - ਮੁੱਖ-ਨਗਰ | ੧,੮੧੫ km2 (੭੦੦.੮ sq mi) | ||
| ਅਬਾਦੀ (੨੦੧੦) | |||
| - ਰਾਜਧਾਨੀ | ੫੨,੫੪,੫੬੦ | ||
| - ਮੁੱਖ-ਨਗਰ | ੬੮,੦੦,੦੦੦ | ||
| ਰਿਆਧ ਵਿਕਾਸ ਅਥਾਰਟੀ ਅੰਦਾਜ਼ਾ | |||
| ਸਮਾਂ ਜੋਨ | ਪੂਰਬੀ ਅਫ਼ਰੀਕਾ ਸਮਾਂ (UTC+3) | ||
| ਖੇਤਰ ਕੋਡ | (੨ ਅੰਕ) | ||
| ਖੇਤਰ ਕੋਡ | +966-1 | ||
| ਵੈੱਬਸਾਈਟ | www.arriyadh.com | ||
ਰਿਆਧ (ਅਰਬੀ: الرياض ਲਿਪਾਂਤਰਨ ਅਰ ਰਿਆਧ ਭਾਵ ਬਾਗ਼) ਸਾਊਦੀ ਅਰਬ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਿਆਧ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਇਤਿਹਾਸਕ ਖੇਤਰਾਂ ਨਜਦ਼ ਅਤੇ ਅਲ-ਯਮਮ ਨਾਲ ਸਬੰਧ ਰੱਖਦੀ ਹੈ। ਇਹ ਇੱਕ ਵਿਸ਼ਾਲ ਪਠਾਰ ਉੱਤੇ ਅਰਬ ਪਰਾਇਦੀਪ ਦੇ ਮੱਧ ਵਿੱਚ ਸਥਿੱਤ ਹੈ ਅਤੇ ਸ਼ਹਿਰੀ ਅਬਾਦੀ ੫,੨੫੪,੫੬੦ ਅਤੇ ਮਹਾਂਨਗਰੀ ਅਬਾਦੀ ੭੦ ਲੱਖ ਦੇ ਲਗਭਗ ਹੈ। ਇਸਨੂੰ ਪੰਦਰਾਂ ਨਗਰਪਾਲਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦਾ ਪ੍ਰਬੰਧ ਰਿਆਧ ਨਗਰਪਾਲਿਕਾ ਵਿੱਚ ਰਿਆਧ ਦੇ ਮੇਅਰ ਹੇਠ ਅਤੇ ਰਿਆਧ ਵਿਕਾਸ ਅਥਾਰਟੀ ਵਿੱਚ ਰਿਆਧ ਸੂਬੇ ਦੇ ਰਾਜਪਾਲ ਰਾਜਕੁਮਾਰ ਸੱਤਮ ਬਿਨ ਅਬਦੁਲਾਜ਼ੀਜ਼ ਹੇਠ ਹੈ। ਇਸਦਾ ਵਰਤਮਾਨ ਮੇਅਰ ਅਬਦੁੱਲਾ ਬਿਨ ਅਬਦੁਲ ਰਹਿਮਾਨ ਅਲ ਮੋਗਬਲ ਹੈ ਜਿਸਨੂੰ ੨੦੧੨ ਵਿੱਚ ਚੁਣਿਆ ਗਿਆ ਸੀ। ਰਿਆਧ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਪੂਰਨ-ਇਸਤਰੀ-ਪ੍ਰਧਾਨ ਵਿਸ਼ਵ-ਵਿਦਿਆਲਾ, ਰਾਜਕੁਮਾਰੀ ਨੋਰਾ ਬਿੰਤ ਅਬਦੁਲਰਹਿਮਾਨ ਯੂਨੀਵਰਸਿਟੀ, ਹੈ।[੧] ਇਸਨੂੰ ਬੀਟਾ ਵਿਸ਼ਵ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||