ਰੁਦਾਕੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੁਦਾਕੀ
Rudakii.jpg
ਜਨਮ: 858
ਤਾਜਿਕਸਤਾਨ
ਮੌਤ: 941 (ਉਮਰ 82 ਸਾਲ)
ਭਾਸ਼ਾ: ਫ਼ਾਰਸੀ
ਵਿਧਾ: ਕਵਿਤਾ

ਅਬਦੁੱਲਾ ਜਫਰ ਇਬਨ ਮੁਹੰਮਦ ਰੁਦਾਕੀ[੧] (ਫ਼ਾਰਸੀ: ابوعبدالله جعفر ابن محمد رودکی, ਤਾਜਿਕ: Абӯабдуллоҳ Ҷаъфар Ибни Муҳаммад, entitledآدم الشعرا ਆਦਮ ਅਲਸ਼ਾਇਰਾ ਜਾਂ ਸ਼ਾਇਰਾਂ ਦਾ ਆਦਮ), ਰੁਦਾਗੀ ਵੀ ਕਹਿੰਦੇ ਹਨ (858 - 941), ਫ਼ਾਰਸੀ ਦੇ ਸਭ ਤੋਂ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਆਧੁਨਿਕ ਫਾਰਸੀ ਭਾਸ਼ਾ ਦੇ ਮੋਢੀ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਜਦੋਂ ਫਾਰਸ (ਈਰਾਨ) ਉੱਤੇ ਅਰਬਾਂ ਦਾ ਅਧਿਕਾਰ ਹੋ ਗਿਆ ਸੀ ਅਤੇ ਸਾਹਿਤਕ ਜਗਤ ਵਿੱਚ ਅਰਬੀ ਦਾ ਗਲਬਾ ਵੱਧ ਗਿਆ ਸੀ, ਰੁਦਾਕੀ ਨੇ ਫਾਰਸੀ ਭਾਸ਼ਾ ਨੂੰ ਨਵਾਂ ਜਨਮ ਦਿੱਤਾ ਸੀ। ਉਨ੍ਹਾਂ ਨੇ ਅਰਬੀ ਲਿਪੀ ਦੇ ਨਵਿਆਏ ਸੰਸਕਰਨ ਵਿੱਚ ਲਿਖਣਾ ਚਾਲੂ ਕੀਤਾ ਜਿਸ ਤੋਂ ਬਾਅਦ ਵਿੱਚ ਫ਼ਾਰਸੀ ਭਾਸ਼ਾ ਦੀ ਲਿਪੀ ਬਣ ਗਈ।

ਰੁਦਾਕੀ ਦਾ ਜਨਮ ਆਧੁਨਿਕ ਤਾਜਿਕਸਤਾਨ ਵਿੱਚ ਮੰਨਿਆ ਜਾਂਦਾ ਸੀ ਜੋ ਉਸ ਸਮੇਂ ਫ਼ਾਰਸੀ ਸੱਭਿਆਚਾਰਕ ਖੇਤਰ ਦੇ ਅੰਦਰ ਆਉਂਦਾ ਸੀ।

ਰੁਦਾਕੀ ਦੀ ਬੇਨੂਰੀ[ਸੋਧੋ]

ਸਮਾਨੀ ਅਤੇ ਨਿਜ਼ਾਮੀ ਅਰੂਜ਼ੀ ਵਰਗੇ ਕੁਝ ਪੁਰਾਣੇ ਜੀਵਨੀਕਾਰ ਉਹਦੀ ਬੇਨੂਰੀ ਦੇ ਜਨਮ ਜਾਤ ਹੋਣ ਤੇ ਜੋਰ ਨਹੀਂ ਦਿੰਦੇ। ਫਿਰਦੌਸੀ ਆਪਣੇ ਸ਼ਾਹਨਾਮਾ ਵਿੱਚ ਬੱਸ ਏਨਾ ਜ਼ਿਕਰ ਕਰਦਾ ਹੈ ਕਿ ਉਨ੍ਹਾਂ ਨੇ ਉਸਨੂੰ ਪੰਚਤੰਤਰ ਸੁਣਾਇਆ ਤੇ ਉਸਨੇ ਇਹ ਕਵਿਤਾ ਵਿੱਚ ਲਿਖ ਦਿੱਤਾ। ਉਸਦੀਆਂ ਕੁਝ ਕਵਿਤਾਵਾਂ ਤੋਂ ਵੀ ਉਸਦੀ ਨਿਗਾਹ ਸਲਾਮਤ ਹੋਣ ਦਾ ਪਤਾ ਲੱਗਦਾ ਹੈ :

پوپک دیدم به حوالی سرخس
بانگک بر بُرده به ابر اندرا
چادرکی رنگین دیدم بر او
رنگ بسی گونه بر آن چادرا

ਗੁਰਮੁਖੀ:-

ਪੋਪਕ ਦੀਦਮ ਬੇ ਹਵਾਲੀ ਸਰਾਖ਼ਸ
ਬਾਨਗਕ ਬਰ ਬਰਦੇ ਬੇ ਅਬਰ ਅੰਦਰਾ
ਚਾਦਰ ਕੀ ਰੰਗੀਨ ਦੀਦਮ ਬਰ ਓ
ਰੰਗ ਬਸੀ ਗੁਨਾ ਬਰ ਆਨ ਚਾਦਰਾ

ਪੰਜਾਬੀ ਅਨੁਵਾਦ:-

ਮੈਂ ਸਰਾਖ਼ਸ ਦੇ ਸ਼ਹਿਰ ਦੇ ਕੋਲ ਇੱਕ ਪੰਛੀ ਵੇਖਿਆ
ਉਸਨੇ ਬੱਦਲਾਂ ਤੱਕ ਆਪਣਾ ਗੀਤ ਬੁਲੰਦ ਕੀਤਾ ਸੀ
ਮੈਂ ਉਸ ਉੱਤੇ ਇੱਕ ਰੰਗੀਨ ਚਾਦਰ ਵੇਖੀ
ਤੇ ਉਸਦੀ ਚਾਦਰ 'ਤੇ ਦੇਖੇ ਅਨੇਕ ਰੰਗ

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png