ਰੂਮੀ ਕੈਥੋਲਿਕ ਕਲੀਸਿਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੈਥੋਲਿਕ ਕਲੀਸੀਆ ਯਾ ਰੂਮੀ ਕੈਥੋਲਿਕ ਕਲੀਸੀਆ ਇੱਕ ਮਸੀਹੀ ਕਲੀਸੀਆ ਹੈ ਜਿਹੜੀ ਰੂਮ ਦੇ ਪੋਪ ਦੇ ਹੇਠ ਸਾਂਝ ਵਿੱਚ ਹੈ। ਮੌਜੂਦਾ ਪੋਪ ਪੋਪ ਬੈਨੇਡਿਕਟ XVI ਨੇਂ। ਕੈਥੋਲਿਕ ਕਲੀਸੀਆ ਅਪਣੀ ਬੁਨਿਆਦ ਅਸਲ ਮਸੀਹੀ ਬਰਾਦਰੀ ਨੂੰ ਮੰਦੀ ਹੈ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਆਪ ਕਾਇਮ ਕੀਤੀ ਸੀ ਅਤੇ ਜਿਸ ਦੀ ਅਗਵਾਈ ਬਾਰਾ ਰਸੂਲ ਖ਼ਾਸਕਰ ਸੰਤ ਪਤਰਸ ਨੇ ਕੀਤੀ ਸੀ।

ਕੈਥੋਲਿਕ ਕਲੀਸੀਆ ਸਭ ਮਸੀਹੀ ਕਲੀਸੀਆਂ ਵਿਚੋਂ ਸਭ ਥੋਂ ਵੱਡੀ ਕਲੀਸੀਆ ਹੈ ਜਿਹੜੀ ਤਮਾਮ ਮਸੀਹੀਆਂ ਵਿਚੋਂ ਤਕਰੀਬਨ ਅੱਧ ਦੀ ਨੁਮਾਇੰਦਗੀ ਕਰਦੀ ਹੈ। Statistical Yearbook of the Church, ਦੇ ਮੁਤਾਬਿਕ ਸਾਲ 2005 ਵਿੱਚ ਕੈਥੋਲਿਕ ਕਲੀਸੀਆ ਦੇ ਸਦਸ੍ਯਾਂ ਦੀ ਤਾਦਾਦ 1,114,966,000 ਯਾਨੀ ਦੁਨੀਆ ਦੀ ਕੁਲ ਆਬਾਦੀ ਦਾ ਤਕਰੀਬਨ ਛੱਟਾ ਹਿੱਸਾ ਹੈ।

ਕੈਥੋਲਿਕ ਕਲੀਸੀਆ ਪੱਛਮੀ ਯਾ ਲਾਤੀਨੀ ਕਲੀਸੀਆ ਅਤੇ ਬਾਈ ਸੁਤੰਤਰ ਪੂਰਬੀ ਕੈਥੋਲਿਕ ਕਲੀਸੀਆਂ ਉੱਤੇ ਮਸ਼ਤਮਲ ਹੈ। ਇਹ ਸਭ ਪੋਪ ਨੂੰ ਅਪਨਾ ਦੀਨੀ ਨਿਆਈਂ ਮੰਦੀਆਂ ਨੇਂ।

ਸ਼ੁਰੂਆਤ ਅਤੇ ਇਤਿਹਾਸ[ਸੋਧੋ]

ਕੈਥੋਲਿਕ ਕਲੀਸੀਆ ਅਪਣੀ ਤਾਰੀਖ਼ ਦਾ ਸਿਲਸਿਲਾ ਮਸੀਹ ਯਿਸੂ ਅਤੇ ਬਾਰਾ ਰਸੂਲਾਂ ਤੀਕਰ ਜੋੜਦੀ ਹੈ। ਇਹ ਬਿਸ਼ਪ ਸਾਹਿਬਾਨ ਅਤੇ ਪੋਪ ਨੂੰ ਸੰਤ ਪਤਰਸ ਰਸੂਲ ਦੇ ਜਾ ਨਸ਼ੀਨ ਤਸਵਰ ਕਰਦੀ ਹੈ। ਸ਼ਬਦ "ਕੈਥੋਲਿਕ ਕਲੀਸੀਆ" ਦਾ ਸਭ ਤੋਂ ਪਹਿਲਾ ਮਾਲੂਮ ਇਸਤੇਮਾਲ ਇਨਤਾਕੀਆ ਦੇ ਇਗਨੇਸ਼ੀਅਸ ਨੇ ਕੀਤਾ ਸੀ ਜਿਹਨਾਂ ਨੇ ਲਿਖਿਆ: "ਜਿਥੇ ਬਿਸ਼ਪ ਹੋਣ ਉਥੇ ਮੋਮਨ ਵੀ, ਠੀਕ ਜਿਸ ਤਰਾ ਜਿਥੇ ਯਿਸੂ ਮਸੀਹ ਹੈ ਉਥੇ ਕੈਥੋਲਿਕ ਕਲੀਸੀਆ ਵੀ।"