ਰੂਸੀ ਕ੍ਰਾਂਤੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੂਸੀ ਕ੍ਰਾਂਤੀ
ਪਹਿਲੇ ਵਿਸ਼ਵ ਯੁੱਧ ਅਤੇ ੧੯੧੭-੨੩ ਦੀਆਂ ਕਰਾਂਤੀਆਂ ਦਾ ਹਿੱਸਾ
19170704 Riot on Nevsky prosp Petrograd.jpg
ਜੁਲਾਈ ਦੇ ਦਿਨਾਂ ਵਿੱਚ ਆਰਜੀ ਸਰਕਾਰ ਦੀਆਂ ਸੈਨਾਵਾਂ ਵੱਲੋਂ ਗੋਲੀਬਾਰੀ ਕਰਨ ਮਗਰੋਂ ਪੀਤਰੋਗ੍ਰਾਦ ਵਿਚਲੇ ਨੇਵਸਕੀ ਪ੍ਰਾਸਪੈਕਤ ਵਿਖੇ ਜਲਸਾ
ਮਿਤੀ ੮ ਮਾਰਚ – ੮ ਨਵੰਬਰ ੧੯੧੭
ਸਥਾਨ ਰੂਸ
ਨਤੀਜਾ
  • ਨਿਕੋਲਾਸ ਦੂਜੇ ਵੱਲੋਂ ਪਦ-ਤਿਆਗ
  • ਰਾਜਸੀ ਸਰਕਾਰ ਦੀ ਗਿਰਾਵਟ
  • ਆਰਜ਼ੀ ਸਰਕਾਰ ਦੀ ਗਿਰਾਵਟ
  • ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਰਚਨਾ
  • ਰੂਸੀ ਅਸੈਨਿਕ ਸੰਗਰਾਮ ਦਾ ਅਰੰਭ
ਲੜਾਕੇ
ਰਾਜਸੀ ਸਰਕਾਰ
ਆਰਜ਼ੀ ਸਰਕਾਰ
ਪੇਤਰੋਗਰਾਦ ਸੋਵੀਅਤ
ਬੋਲਸ਼ੇਵਿਕੀ
ਫ਼ੌਜਦਾਰ ਅਤੇ ਆਗੂ
ਨਿਕੋਲਾਸ ਦੂਜਾ
ਜਾਰਜੀ ਲਵੋਵ
ਸਿਕੰਦਰ ਕੇਰੰਕਸੀ
ਵਲਾਦੀਮੀਰ ਲੈਨਿਨ
ਲਿਓਨ ਤ੍ਰੋਤਸਕੀ
ਲੈਵ ਕਾਮਨੇਵ
ਤਾਕਤ
ਰੂਸੀ ਲਸ਼ਕਰ: ਲਾਲ ਰੱਖਿਆ ਦਲ: ੨੦੦,੦੦੦
ਅ.੧੫ ਮਾਰਚ ੧੯੧੭ ਤੱਕ

ਰੂਸੀ ਕ੍ਰਾਂਤੀ ੧੯੧੭ ਵਿੱਚ ਰੂਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ (ਜ਼ਾਰਵਾਦ) ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬਾਦਸ਼ਾਹ ਨੂੰ ਪਦ-ਤਿਆਗ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਫਰਵਰੀ ੧੯੧੭ ਦੀ ਪਹਿਲੀ ਕ੍ਰਾਂਤੀ (ਗ੍ਰੀਗੋਰੀ ਜੰਤਰੀ ਵਿੱਚ ਮਾਰਚ; ਰੂਸ ਵਿੱਚ ਉਸ ਸਮੇਂ ਅਜੇ ਪੁਰਾਣੀ ਜੂਲੀਆਈ ਜੰਤਰੀ ਵਰਤੀ ਜਾਂਦੀ ਸੀ) ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵਿਕ (ਸਾਮਵਾਦੀ) ਸਰਕਾਰ ਸਥਾਪਤ ਕੀਤੀ ਗਈ।

ਫਰਵਰੀ ਕ੍ਰਾਂਤੀ[ਸੋਧੋ]

ਫਰਵਰੀ ਕ੍ਰਾਂਤੀ ਰੂਸ ਵਿੱਚ 1917 ਵਿੱਚ ਹੋਈਆਂ ਦੋ ਕ੍ਰਾਂਤੀਆਂ ਵਿੱਚੋਂ ਪਹਿਲੀ ਕ੍ਰਾਂਤੀ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖਾਤਮਾ ਹੋ ਗਿਆ। ਜਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਅਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png