ਲਦਾਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਦਾਖ਼
ਲਦਾਖ਼ ਵਿੱਚ ਤਾਂਗਲਾਂਗ ਲਾ ਪਹਾੜੀ ਦੱਰਾ
ਭਾਰਤੀ-ਪ੍ਰਸ਼ਾਸਤ ਕਸ਼ਮੀਰ ਦੇ ਨਕਸ਼ੇ ਵਿੱਚ ਲਦਾਖ਼ (ਗੁਲਾਬੀ ਰੰਗ)
ਗੁਣਕ: 34°10′12″N 77°34′48″E / 34.17°N 77.58°E / 34.17; 77.58
ਦੇਸ਼ ਭਾਰਤ
ਰਾਜ ਜੰਮੂ ਅਤੇ ਕਸ਼ਮੀਰ
ਅਬਾਦੀ (੨੦੦੧)
 - ਕੁੱਲ ੨,੭੦,੧੨੬
ਵਾਸੀ ਸੂਚਕ ਲਦਾਖ਼ੀ
ਭਾਸ਼ਾਵਾਂ
 - ਅਧਿਕਾਰਕ ਉਰਦੂ
ਸਭ ਤੋਂ ਵੱਡਾ ਸ਼ਹਿਰ ਲੇਹ
ਰਾਜਧਾਨੀ ਲੇਹ
ਸ਼ਿਸ਼ੂ ਮਿਰਤੂ ਦਰ 19%[੧] (੧੯੮੧)
ਵੈੱਬਸਾਈਟ leh.nic.in

ਲਦਾਖ਼ (ਤਿੱਬਤੀ: ལ་དྭགསਵਾਇਲੀ: La-dwags, ਲਦਾਖ਼ੀ [lad̪ɑks], ਉਰਦੂ: لدّاخ‎; "ਉੱਚੇ ਦੱਰਿਆਂ ਦੀ ਧਰਤੀ") ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦਾ ਇੱਕ ਖੇਤਰ ਹੈ ਜੋ ਉੱਤਰ ਵੱਲ ਕੁਨਲੁਨ ਪਹਾੜਾਂ ਅਤੇ ਦੱਖਣ ਵੱਲ ਹਿਮਾਲਾ ਪਹਾੜਾਂ ਵਿੱਚ ਪੈਂਦਾ ਹੈ ਅਤੇ ਜਿੱਥੋਂ ਦੇ ਲੋਕ ਹਿੰਦ-ਆਰੀਆ ਅਤੇ ਤਿੱਬਤੀ ਵੰਸ਼ 'ਚੋਂ ਹਨ।[੨] ਇਹ ਜੰਮੂ ਅਤੇ ਕਸ਼ਮੀਰ ਦੇ ਸਭ ਤੋਂ ਘੱਟ ਅਬਾਦੀ ਘਣਤਾ ਵਾਲੇ ਖੇਤਰਾਂ ਵਿੱਚੋਂ ਇੱਕ ਹੈ।

"ਲਦਾ਼ਖ, ਤਿੱਬਤੀ ਲਾ-ਦਵਾਗਸ (La-dvags) ਦਾ ਫ਼ਾਰਸੀ ਲਿਪਾਂਤਰਨ, ਦਾ ਪ੍ਰਮਾਣ ਬਹੁਤ ਸਾਰੇ ਤਿੱਬਤੀ ਜ਼ਿਲ੍ਹਿਆਂ ਵਿੱਚ ਇਸ ਸ਼ਬਦ ਦੇ ਉਚਾਰਨ ਤੋਂ ਮਿਲਦਾ ਹੈ।"[੩]

ਇਤਿਹਾਸਕ ਤੌਰ 'ਤੇ, ਇਸ ਖੇਤਰ ਵਿੱਚ ਦੱਖਣ ਵੱਲ ਬਾਲਤਿਸਤਾਨ (ਬਾਲਤੀਯੂਲ) ਦੀਆਂ ਘਾਟੀਆਂ, ਸਿੰਧ ਘਾਟੀਆਂ, ਦੁਰਾਡਾ ਜ਼ਾਂਸਕਰ, ਲਾਹੌਲ ਅਤੇ ਸਪੀਤੀ, ਪੂਰਬ ਵੱਲ ਅਕਸਾਈ ਚੀਨ ਅਤੇ ਨਗਾਰੀ, ਰੂਦੋਕ ਅਤੇ ਗੂਗੇ ਸਮੇਤ ਅਤੇ ਉੱਤਰ ਵੱਲ ਨੁਬਰਾ ਘਾਟੀਆਂ ਸ਼ਾਮਲ ਹਨ।

ਸਮਕਾਲੀ ਲਦਾਖ਼ ਦੀਆਂ ਹੱਦਾਂ ਪੂਰਬ ਵੱਲ ਤਿੱਬਤ, ਦੱਖਣ ਵੱਲ ਲਾਹੌਲ ਅਤੇ ਸਪੀਤੀ, ਪੱਛਮ ਵੱਲ ਕਸ਼ਮੀਰ ਘਾਟੀ, ਜੰਮੂ ਅਤੇ ਬਾਲਤੀਯੂਲ ਅਤੇ ਦੂਰ ਉੱਤਰ ਵੱਲ ਕੁਨਲੁਨ ਪਾਰ ਛਿਨਜਿਆਂਗ ਰਾਜਖੇਤਰ ਨਾਲ਼ ਲੱਗਦੀਆਂ ਹਨ। ਇਹ ਆਪਣੀ ਦੂਰਵਰਤੀ ਪਹਾੜੀ ਸੁੰਦਰਤਾ ਅਤੇ ਸੱਭਿਅਤਾ ਕਰਕੇ ਪ੍ਰਸਿੱਧ ਹੈ। ਇਸਨੂੰ ਕਈ ਵਾਰ "ਛੋਟਾ ਤਿੱਬਤ" ਵੀ ਕਿਹਾਂ ਜਾਂਦਾ ਹੈ ਕਿਉਂਕਿ ਇਹ ਤਿੱਬਤੀ ਸੱਭਿਆਚਾਰ ਤੋਂ ਬਹੁਤ ਪ੍ਰਭਾਵਤ ਹੋਇਆ ਹੈ।

ਅਤੀਤ ਵਿੱਚ ਲਦਾਖ਼ ਦੀ ਮਹੱਤਤਾ ਪ੍ਰਮੁੱਖ ਵਪਾਰ ਮਾਰਗਾਂ ਦੇ ਲਾਂਘਿਆਂ ਉੱਤੇ ਨੀਤੀਗਤ ਸਥਿਤੀ ਕਰਕੇ ਵਧੀ[੪] ਪਰ ਚੀਨ ਦੇ 1960 ਦੇ ਦਹਾਕਿਆਂ ਵਿੱਚ ਤਿੱਬਤ ਅਤੇ ਮੱਧ ਏਸ਼ੀਆ ਨਾਲ਼ ਲੱਗਦੀਆਂ ਸਰਹੱਦਾਂ ਬੰਦ ਕਰ ਦੇਣ ਕਰਕੇ ਸੈਰ ਸਪਾਟੇ ਤੋਂ ਬਗ਼ੈਰ ਅੰਤਰਰਾਸ਼ਟਰੀ ਵਪਾਰ ਮੱਠਾ ਪੈ ਗਿਆ। 1974 ਤੋਂ ਭਾਰਤ ਸਰਕਾਰ ਨੇ ਇੱਥੋਂ ਦੇ ਸੈਰ-ਸਪਾਟਾ ਉਦਯੋਗ ਨੂੰ ਕਾਫ਼ੀ ਉਤਸ਼ਾਹਤ ਕੀਤਾ ਹੈ। ਕਿਉਂਕਿ ਲਦਾਖ਼ ਯੁੱਧਨੀਤਕ ਤੌਰ 'ਤੇ ਮਹੱਤਵਪੂਰਨ ਥਾਂ ਜੰਮੂ ਅਤੇ ਕਸ਼ਮੀਰ ਵਿੱਚ ਸਥਿੱਤ ਹੈ, ਇਸ ਕਰਕੇ ਭਾਰਤੀ ਸੈਨਾ ਇੱਥੇ ਆਪਣੀ ਮਜ਼ਬੂਤ ਮੌਜੂਦਗੀ ਰੱਖਦੀ ਹੈ।

ਲ਼ਦਾਖ਼ ਦਾ ਸਭ ਤੋਂ ਵੱਡਾ ਸ਼ਹਿਰ ਲੇਹ ਹੈ। ਇਹ ਦੱਖਣੀ ਏਸ਼ੀਆ ਵਿੱਚ ਛਿਟਾਗਾਂਗ ਪਹਾੜੀ ਖੰਡਾਂ, ਭੂਟਾਨ ਅਤੇ ਸ੍ਰੀਲੰਕਾ ਸਮੇਤ ਬੁੱਧ ਮਤ ਦੇ ਬਾਕੀ ਬਚੇ ਥੋੜ੍ਹੇ ਜਿਹੇ ਟਿਕਾਣਿਆਂ ਵਿੱਚੋਂ ਇੱਕ ਹੈ; ਜ਼ਿਆਦਾਤਰ ਲਦਾਖ਼ੀ ਤਿੱਬਤੀ ਬੋਧੀ ਹਨ ਅਤੇ ਬਾਕੀ ਬਹੁਤਾ ਕਰਕੇ ਸ਼ੀਆ ਮੁਸਮਮਾਨ ਹਨ।[੫] ਹਾਲ ਵਿੱਚ ਹੀ ਕੁਝ ਲਦਾਖ਼ੀ ਸਰਗਰਮ ਕਾਰਜ-ਕਰਤਾਵਾਂ ਨੇ ਬਹੁਮਤ ਮੁਸਲਮਾਨ ਵਾਲੇ ਕਸ਼ਮੀਰ ਤੋਂ ਇਸਦੀ ਧਾਰਮਿਕ ਅਤੇ ਸੱਭਿਆਚਾਰਕ ਵਿਲੱਖਣਤਾ ਕਾਰਨ ਲਦਾਖ਼ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦੀ ਮੰਗ ਕੀਤੀ ਹੈ।[੬][੭]

ਇਤਿਹਾਸ[ਸੋਧੋ]

ਰਾਜਾ ਨੀਮਾਗੋਨ ਦੇ ਸ਼ਾਸਨ ਦੌਰਾਨ (੯੭੫-੧੦੦੦ ਈਸਵੀ) ਲਦਾਖ਼ ਦਾ ਰਾਜਖੇਤਰੀ ਫੈਲਾਅ ਜਿਵੇਂ ਕਿ ਅ.ਹ. ਫ਼ਰੈਂਕ, ੧੯੦੭ ਦੀ "ਪੱਛਮੀ ਤਿੱਬਤ ਦਾ ਇਤਿਹਾਸ" ਵਿੱਚ ਦਰਸਾਇਆ ਗਿਆ ਹੈ।
The empire of King Tsewang Rnam Rgyal 1., and that of King Jamyang Rnam Rgyal., about 1560 and 1600 A.D
ਫਿਆਂਗ ਗੋਂਪਾ, ਲਦਾਖ਼, ਭਾਰਤ
੧੮੭੦ ਦਹਾਕੇ ਵਿੱਚ ਹੇਮਿਸ ਮੱਠ

ਲਦਾਖ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚੋਂ ਮਿਲੀਆਂ ਚਟਾਨੀ ਤਰਾਸ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਖੇਤਰ ਨਵ-ਪੱਥਰ ਕਾਲੀਨ ਸਮਿਆਂ ਤੋਂ ਹੀ ਅਬਾਦ ਸੀ।[੭] ਇਸਦੇ ਸਭ ਤੋਂ ਪੁਰਾਤਨ ਵਾਸੀਆਂ ਵਿੱਚ ਮੋਨ ਅਤੇ ਦਰਦ ਦੀਆਂ ਹਿੰਦ-ਆਰੀਆਈ ਅਬਾਦੀਆਂ ਦਾ ਮਿਸ਼ਰਣ ਸੀ[੮] ਜਿਹਨਾਂ ਦਾ ਜ਼ਿਕਰ ਹੀਰੋਦੋਤਸ,[γ] ਨਿਅਰਚਸ, ਮੈਗਾਸਥੀਨਜ਼, ਪਲੀਨੀ,[δ] ਅਤੇ ਟੋਲੈਮੀ ਦੀਆਂ ਰਚਨਾਵਾਂ ਅਤੇ ਪੁਰਾਨਾਂ ਦੀਆਂ ਭੂਗੋਲਕ ਸੂਚੀਆਂ ਵਿੱਚ ਆਉਂਦਾ ਹੈ।[੯] ਪਹਿਲੀ ਸਦੀ ਦੇ ਆਲੇ-ਦੁਆਲੇ ਲਦਾਖ਼ ਕੁਸ਼ਨ ਸਮਾਰਾਜ ਦਾ ਹਿੱਸਾ ਸੀ। ਇੱਥੇ ਬੁੱਧ ਧਰਮ ਦੂਜੀ ਸਦੀ ਵਿੱਚ ਕਸ਼ਮੀਰ ਤੋਂ ਆ ਕੇ ਫੈਲਿਆਂ ਜਦੋਂ ਪੂਰਬੀ ਲਦਾਖ਼ ਅਤੇ ਪੱਛਮੀ ਤਿੱਬਤ ਦੇ ਬਹੁਤੇ ਹਿੱਸੇ ਵਿੱਚ ਬੋਨ ਧਰਮ ਦਾ ਬੋਲਬਾਲਾ ਸੀ। ਸੱਤਵੀਂ ਸਦੀ ਦੇ ਬੋਧੀ ਪਾਂਧੀ ਛੁਆਨਜਾਂਗ ਨੇ ਵੀ ਆਪਣੇ ਚਿੱਠਿਆਂ ਵਿੱਚ ਇਸ ਖੇਤਰ ਦਾ ਵਰਣਨ ਕੀਤਾ ਹੈ।[στ]

1949 ਵਿੱਚ ਚੀਨ ਨੇ ਨੁਬਰਾ ਅਤੇ ਛਿਨਜਿਆਂਗ ਵਿਚਲੀ ਸਰਹੱਦ ਬੰਦ ਕਰ ਦਿੱਤੀ ਜਿਸ ਕਰਕੇ ਪੁਰਾਣੇ ਵਪਾਰ ਰਾਹ ਬੰਦ ਹੋ ਗਏ। 1955 ਵਿੱਚ ਚੀਨ ਇਸ ਖੇਤਰ ਵਿੱਚੋਂ ਛਿਨਜਿਆਂਗ ਅਤੇ ਤਿੱਬਤ ਨੂੰ ਜੋੜਦੀਆਂ ਸੜਕਾਂ ਬਣਾਉਣ ਲੱਗ ਪਿਆ। ਇਸਨੇ ਪਾਕਿਸਤਾਨ ਨਾਲ਼ ਸਾਂਝੇ ਤੌਰ 'ਤੇ ਕਾਰਾਕੋਰਮ ਸ਼ਾਹ-ਰਾਹ ਵੀ ਬਣਾਇਆ। ਇਸ ਸਮੇਂ ਦੌਰਾਨ ਭਾਰਤ ਨੇ ਸ੍ਰੀਨਗਰ-ਲੇਹ ਸ਼ਾਹ-ਰਾਹ ਦਾ ਨਿਰਮਾਣ ਕੀਤਾ ਜਿਸ ਨਾਲ਼ ਸ੍ਰੀਨਗਰ ਅਤੇ ਲੇਹ ਵਿਚਲੀ ਯਾਤਰਾ ਦਾ ਸਮਾਂ ੧੬ ਦਿਨਾਂ ਤੋਂ ਘਟ ਕੇ ਦੋ ਦਿਨ ਹੋ ਗਿਆ। ਪਰ ਇਹ ਰਾਹ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਕਰਕੇ ਬੰਦ ਰਹਿੰਦਾ ਹੈ। ਸੜਕ ਨੂੰ ਸਾਲ ਭਰ ਚੱਲਦਾ ਰੱਖਣ ਲਈ ਜ਼ੋਜੀਲਾ ਦੱਰੇ ਦੇ ਆਰ-ਪਾਰ ਸਾਢੇ ਛੇ ਕਿ.ਮੀ. ਲੰਮੀ ਸੁਰੰਗ ਬਣਾਉਣ ਦਾ ਕੰਮ ਜਾਰੀ ਹੈ।[੭][੧੦] ਜੰਮੂ ਅਤੇ ਕਸ਼ਮੀਰ ਦਾ ਸੰਪੂਰਨ ਰਾਜ ਅਜੇ ਤੱਕ ਵੀ ਭਾਰਤ, ਪਾਕਿਸਤਾਨ ਅਤੇ ਚੀਨ ਵਿਚਕਾਰ ਚੱਲਦੇ ਰਾਜਖੇਤਰੀ ਤਕਰਾਰਾਂ ਦਾ ਨਿਸ਼ਾਨਾ ਹੈ। ਕਾਰਗਿਲ 1947, 1965 ਅਤੇ 1971 ਦੀਆਂ ਜੰਗਾਂ ਸਮੇਂ ਟਾਕਰੇ ਦਾ ਖੇਤਰ ਸੀ ਅਤੇ 1999 ਦੇ ਕਾਰਗਿਲ ਯੁੱਧ ਸਮੇਂ ਸੰਭਾਵੀ ਪ੍ਰਮਾਣੂ ਟੱਕਰ ਦਾ ਕੇਂਦਰੀ ਬਿੰਦੂ ਸੀ।

1999 ਦੇ ਕਾਰਗਿਲ ਯੁੱਧ, ਜਿਸਨੂੰ ਭਾਰਤੀ ਫ਼ੌਜ ਵੱਲੋਂ "ਆਪਰੇਸ਼ਨ ਵਿਜੈ" ਆਖਿਆ ਗਿਆ, ਦੌਰਾਨ ਪਾਕਿਸਤਾਨੀ ਸੈਨਾ ਟੋਲੀਆਂ ਪੱਛਮੀ ਲਦਾਖ਼ ਦੇ ਕੁੱਝ ਹਿੱਸਿਆਂ ਅਰਥਾਤ ਸ੍ਰੀਨਗਰ-ਲੇਹ ਸ਼ਾਹ-ਰਾਹ ਉੱਤੇ ਨਿਗਰਾਨੀ ਰੱਖਦੇ ਇਲਾਕੇ ਕਾਰਗਿਲ, ਦਰਾਸ, ਮੁਸ਼ਕੋਹ, ਬਤਲੀਕ ਅਤੇ ਚੋਰਬਾਤਲਾ ਵਿੱਚ ਘੁਸ ਗਈਆਂ। ਭਾਰਤੀ ਸੈਨਾ ਵੱਲੋਂ ਵਿਸ਼ਾਲ ਸੈਨਿਕ ਕਾਰਵਾਈਆਂ ਜਾਰੀ ਕੀਤੀਆਂ ਗਈਆਂ। ਪਾਕਿਸਤਾਨੀ ਮੰਡਲੀਆਂ ਨੂੰ ਭਾਰਤੀ ਪਾਸੇ ਦੀ ਕੰਟਰੋਲ ਰੇਖਾ ਤੋਂ ਬਾਹਰ ਕੱਢਿਆ ਗਿਆ ਜਿਸਦੀ ਭਾਰਤੀ ਸਰਕਾਰ ਲਿਹਾਜ਼ ਰੱਖਦੀ ਸੀ ਅਤੇ ਜਿਸਨੂੰ ਭਾਰਤੀ ਫ਼ੌਜਾਂ ਦੁਆਰਾ ਨਹੀਂ ਪਾਰ ਕੀਤਾ ਗਿਆ। ਭਾਰਤੀ ਦੀ ਜਨਤਾ ਵੱਲੋਂ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ ਕਿਉਂਕਿ ਭਾਰਤ ਭੂਗੋਲਕ ਦਿਸ਼ਾ-ਰੇਖਾਵਾਂ ਦੀ ਲਿਹਾਜ਼ ਆਪਣੇ ਵਿਰੋਧੀਆਂ, ਪਾਕਿਸਤਾਨ ਅਤੇ ਚੀਨ ਨਾਲ਼ੋਂ ਜ਼ਿਆਦਾ ਰੱਖਦਾ ਸੀ।[੧੧]

1894 ਤੋਂ ਲੈ ਕੇ ਲਦਾਖ਼ ਦੇ ਉੱਤਰ-ਪੂਰਬੀ ਕੋਨੇ ਵਿੱਚ ਪੈਂਦਾ ਸਿਆਚਿਨ ਗਲੇਸ਼ੀਅਰ ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲਦੇ ਨਿਰੰਤਰ ਫ਼ੌਜੀ ਅੜਿੱਕਿਆਂ ਦਾ ਟਿਕਾਣਾ ਬਣ ਗਿਆ ਹੈ ਅਤੇ ਇਹ ਦੁਨੀਆਂ ਦਾ ਸਭ ਤੋਂ ਉੱਚਾ ਜੰਗ-ਮੈਦਾਨ ਹੈ। 1972 ਦੇ ਸ਼ਿਮਲਾ ਸਮਝੌਤੇ ਵਿੱਚ NJ 9842 ਬਿੰਦੂ ਤੋਂ ਪਰ੍ਹਾਂ ਸਰਹੱਦ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਸੀ। ਸਿਆਚਿਨ ਗਲੇਸ਼ੀਅਰ ਦੇ ਦੁਆਲੇ ਪੈਂਦੇ ਸਕਤੋਰੋ ਰਿੱਜ ਦੇ ਸਿਖਰਾਂ ਉੱਤੇ ਕਬਜ਼ਾ ਕਰਨ ਲਈ ਮੁਕਾਬਲਾ ਚੱਲ ਰਿਹਾ ਹੈ।[੧੨] ਉਸ ਵੇਲੇ ਤੋਂ ਲੈ ਕੇ ਗਲੇਸ਼ੀਅਰ ਦੇ ਯੁੱਧਨੀਤਕ ਬਿੰਦੂ ਦੋਹਾਂ ਪਾਸਿਆਂ ਨੇ ਘੇਰੇ ਹੋਏ ਹਨ ਜਿਹਨਾਂ ਵਿੱਚ ਭਾਰਤੀਆਂ ਕੋਲ ਸਾਫ਼ ਯੁੱਧਨੀਤਕ ਨਫ਼ਾ ਹੈ।[੧੩]

1979 ਵਿੱਚ ਲਦਾਖ਼ ਖੇਤਰ ਨੂੰ ਕਾਰਗਿਲ ਅਤੇ ਲੇਹ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ। 1989 ਵਿੱਚ ਇੱਥੇ ਬੋਧੀਆਂ ਅਤੇ ਮੁਸਲਮਾਨਾਂ ਵਿਚਕਾਰ ਹਿੰਸਕ ਦੰਗੇ ਹੋਏ ਸਨ। ਕਸ਼ਮੀਰੀ ਲੋਕਾਂ ਦੀ ਬਹੁਮਤ ਵਾਲੀ ਰਾਜ ਸਰਕਾਰ ਤੋਂ ਅਜ਼ਾਦੀ ਲੈਣ ਲਈ ਹੋਈਆਂ ਮੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ 1990 ਦੇ ਦਹਾਕਿਆਂ ਵਿੱਚ ਲਦਾਖ਼ ਸਵਰਾਜੀ ਪਹਾੜੀ ਵਿਕਾਸ ਕੌਂਸਲ ਦੀ ਸਥਾਪਨਾ ਕੀਤੀ ਗਈ। ਹੁਣ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ਦੇ ਆਪਣੇ-ਆਪਣੇ ਸਥਾਨਕ ਤੌਰ 'ਤੇ ਚੁਣੇ ਹੋਏ ਪਹਾੜੀ ਕੌਂਸਲ ਹਨ ਜਿਹਨਾਂ ਦਾ ਸਥਾਨਕ ਨੀਤੀ ਅਤੇ ਵਿਕਾਸ ਪੂੰਜੀਆਂ ਉੱਤੇ ਕੁਝ ਇਖ਼ਤਿਆਰ ਹੈ।

ਭੂਗੋਲ[ਸੋਧੋ]

ਲਦਾਖ਼ ਖੇਤਰ ਦੀ ਉਚਾਈ ਬਹੁਤ ਜ਼ਿਆਦਾ ਹੈ।
ਕੇਂਦਰੀ ਲਦਾਖ਼ ਖੇਤਰ ਦਾ ਨਕਸ਼ਾ।
ਲਦਾਖ਼ ਵਿੱਚ ਕੁਦਰਤੀ ਨਜ਼ਾਰੇ

ਲਦਾਖ਼ ਕਸ਼ਮੀਰ ਰਾਜ ਦਾ ਸਭ ਤੋਂ ਉੱਚਾ ਪਠਾਰ ਹੈ ਜਿਸਦਾ ਬਹੁਤਾ ਹਿੱਸਾ ੩,੦੦੦ ਮੀਟਰ (9,800 ਫੁੱਟ) ਤੋਂ ਵੱਧ ਉਚਾਈ ਵਾਲ਼ਾ ਹੈ।[੫] ਇਹ ਹਿਮਾਲਾ ਅਤੇ ਕਾਰਾਕੋਰਮ ਪਹਾੜਾਂ ਅਤੇ ਸਿੰਧ ਦਰਿਆ ਘਾਟੀ ਦੇ ਆਰ-ਪਾਰ ਫੈਲਿਆ ਹੈ।

ਇਤਿਹਾਸਕ ਤੌਰ 'ਤੇ, ਇਸ ਖੇਤਰ ਵਿੱਚ ਦੱਖਣ ਵੱਲ ਬਾਲਤਿਸਤਾਨ (ਬਾਲਤੀਯੂਲ) ਦੀਆਂ ਘਾਟੀਆਂ, ਸਿੰਧ ਘਾਟੀਆਂ, ਦੁਰਾਡਾ ਜ਼ਾਂਸਕਰ, ਲਾਹੌਲ ਅਤੇ ਸਪੀਤੀ, ਪੂਰਬ ਵੱਲ ਅਕਸਾਈ ਚੀਨ ਅਤੇ ਨਗਾਰੀ, ਰੂਦੋਕ ਅਤੇ ਗੂਗੇ ਸਮੇਤ ਅਤੇ ਉੱਤਰ ਵੱਲ ਨੁਬਰਾ ਘਾਟੀਆਂ ਸ਼ਾਮਲ ਹਨ।ਸਮਕਾਲੀ ਲਦਾਖ਼ ਦੀਆਂ ਹੱਦਾਂ ਪੂਰਬ ਵੱਲ ਤਿੱਬਤ, ਦੱਖਣ ਵੱਲ ਲਾਹੌਲ ਅਤੇ ਸਪੀਤੀ, ਪੱਛਮ ਵੱਲ ਕਸ਼ਮੀਰ ਘਾਟੀ, ਜੰਮੂ ਅਤੇ ਬਾਲਤੀਯੂਲ ਅਤੇ ਦੂਰ ਉੱਤਰ ਵੱਲ ਕਾਰਾਕੋਰਮ ਦੱਰੇ ਤੋਂ ਪਰ੍ਹਾਂ ਕੁਨਲੁਨ-ਪਾਰ ਛਿਨਜਿਆਂਗ ਰਾਜਖੇਤਰ ਨਾਲ਼ ਲੱਗਦੀਆਂ ਹਨ। ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਜਾਂਦੇ ਹੋਏ ਆਲਤਿਨ ਤਾਘ ਪਹਾੜ ਕਸ਼ਮੀਰ ਵਿੱਚ ਕੁਨਲੁਨ ਪਹਾੜਾਂ, ਜੋ ਦੱਖਣ-ਪੂਰਬ ਤੋਂ ਉੱਤਰ-ਪੱਛਮ ਵੱਲ ਜਾਂਦੇ ਹਨ, ਨਾਲ਼ ਮਿਲ ਜਾਂਦੇ ਹਨ ਜਿਸ ਕਰਕੇ ਪੁਲੂ, ਨੇਪਾਲ ਵਿਖੇ ਮੇਲ ਕਰਕੇ ਇੱਕ "V" ਅਕਾਰ ਬਣ ਜਾਂਦਾ ਹੈ। ਕਸ਼ਮੀਰੀ ਪਹਾੜਾਂ ਵਿੱਚ ਲਦਾਖ਼ ਅਤੇ ਤਿੱਬਤੀ ਪਠਾਰ ਦੀ ਭੂਗੋਲਕ ਵੰਡਾ ਪੁਲੂ ਕੋਲੋਂ ਹੀ ਸ਼ੁਰੂ ਹੁੰਦੀ ਹੈ। ਅੱਗੋਂ ਇਹ ਵੰਡ ਦੱਖਣ ਵੱਲ ਰੂਦੋਕ ਦੇ ਪੂਰਬ ਵੱਲ ਪੈਂਦੇ ਉੱਭਰੀਆਂ ਰੇਖਾਵਾਂ ਦੇ ਗੁੰਝਲਦਾਰ ਜੰਜਾਲ ਵੱਲ ਨੂੰ ਚਲੀ ਜਾਂਦੀ ਹੈ ਜਿੱਥੇ ਅਲਿੰਗ ਕਾਂਗੜੀ ਅਤੇ ਮਵਾਂਗ ਕਾਂਗੜੀ ਸਥਿੱਤ ਹਨ ਅਤੇ ਮਯੂਮ ਲਾ ਦੱਰੇ ਕੋਲ ਸਭ ਤੋਂ ਸਿਖਰ 'ਤੇ ਪੁੱਜ ਜਾਂਦੀ ਹੈ।

ਭਾਰਤ ਵੰਡ ਤੋਂ ਪਹਿਲਾਂ ਬਾਲਤਿਸਤਾਨ, ਜੋ ਹੁਣ ਪਾਕਿਸਤਾਨ ਵਿੱਚ ਹੈ, ਲਦਾਖ਼ ਦਾ ਇੱਕ ਜ਼ਿਲ੍ਹਾ ਸੀ। ਸਕਾਰਦੋ ਇਸਦੀ ਸਰਦ-ਰੁੱਤੀ ਰਾਜਧਾਨੀ ਸੀ ਜਦਕਿ ਲੇਹ ਗਰਮੀਆਂ ਦੀ।

ਇਸ ਖੇਤਰ ਦੀਆਂ ਪਹਾੜੀ ਲੜੀਆਂ ੪.੫ ਕਰੋੜ ਸਾਲਾਂ ਦੇ ਸਮੇਂ ਦੌਰਾਨ ਭਾਰਤੀ ਪਲੇਟ ਦੇ ਯੂਰੇਸ਼ੀਆਈ ਪਲੇਟ ਵਿੱਚ ਖਿਸਕਣ ਨਾਲ ਬਣੀਆਂ ਸਨ। ਇਹ ਖਿਸਕਾਅ ਅਜੇ ਵੀ ਜਾਰੀ ਹੈ ਜਿਸ ਕਰਕੇ ਹਿਮਾਲਾ ਖੇਤਰ ਵਿੱਚ ਅਕਸਰ ਭੁਚਾਲ ਆਉਂਦੇ ਹਨ।[θ][੧੪] ਲਦਾਖ਼ ਲੜੀ ਦੀਆਂ ਚੋਟੀਆਂ ਜ਼ੋਜੀ-ਲਾ ਕੋਲ ਦਰਮਿਆਨੀ ਉਚਾਈ (੫,੦੦੦-੫,੫੦੦ ਮੀਟਰ) ਵਾਲੀਆਂ ਹਨ ਅਤੇ ਦੱਖਣ-ਪੂਰਬ ਵੱਲ ਵਧਦੀਆਂ ਜਾਂਦੀਆਂ ਹਨ ਅਤੇ ਸਭ ਤੋਂ ਉੱਚੀਆਂ ਨੁਨ-ਕੁਨ ਦੀਆਂ ਜੌੜੀਆਂ ਚੋਟੀਆਂ (7000 ਮੀਟਰ) ਕੋਲ ਹੁੰਦੀਆਂ ਹਨ।

ਸੁਰੂ ਅਤੇ ਜ਼ੰਸਕਰ ਘਾਟੀਆਂ ਹਿਮਾਲਾ ਅਤੇ ਜ਼ੰਸਕਰ ਲੜੀ ਨਾਲ਼ ਘਿਰਿਆ ਹੋਇਆ ਇੱਕ ਵਿਸ਼ਾਲ ਔਲੂ ਬਣਾਉਂਦੀਆਂ ਹਨ। ਰਾਂਗਦੂਮ, ਸੁਰੂ ਘਾਟੀ ਦੀ ਸਭ ਤੋਂ ਉੱਚੀ ਅਬਾਦ ਥਾਂ ਹੈ ਜਿਸ ਤੋਂ ਬਾਅਦ ਇਹ ਘਾਟੀ ਪੈਂਸੀ-ਲਾ, ਜ਼ੰਸਕਰ ਦੁਆਰ, ਕੋਲ4,400 ਮੀਟਰ ਦੀ ਉਚਾਈ 'ਤੇ ਚਲੀ ਜਾਂਦੀ ਹੈ। ਕਾਰਗਿਲ, ਸੁਰੂ ਘਾਟੀ ਦਾ ਇੱਕੋ-ਇੱਕ ਨਗਰ, ਲਦਾਖ਼ ਦਾ ਦੂਜਾ ਸਭ ਤੋਂ ਮਹੱਤਵਪੂਰਨ ਨਗਰ ਹੈ। ਇਹ 1947 ਤੋਂ ਪਹਿਲਾਂ ਵਪਾਰ ਕਾਫ਼ਲਿਆਂ ਦੇ ਰਾਹਾਂ ਉੱਤੇ ਇੱਕ ਪ੍ਰਮੁੱਖ ਪੜਾਅ ਸੀ ਜੋ ਸ੍ਰੀਨਗਰ, ਲੇਹ, ਸਕਾਰਦੂ ਅਤੇ ਪਾਦੂਮ ਤੋਂ ਲਗਭਗ ਇੱਕੋ ਜਿਹੇ 230 ਕਿ.ਮੀ. ਦੀ ਵਿੱਥ 'ਤੇ ਸਥਿੱਤ ਹੈ। ਜ਼ੰਸਕਰ ਘਾਟੀ ਸਤੋਦ ਅਤੇ ਲੁੰਗਨਾਕ ਦਰਿਆਵਾਂ ਦੇ ਹੌਜ਼ ਵਿੱਚ ਪੈਂਦੀ ਹੈ। ਇਸ ਖੇਤਰ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ; ਪੈਂਸੀ ਸਿਰਫ਼ ਜੂਨ ਤੋਂ ਮੱਧ-ਅਕਤੂਬਰ ਤੱਕ ਖ਼ੁੱਲ੍ਹਾ ਰਹਿੰਦਾ ਹੈ। ਦਰਾਸ ਅਤੇ ਮਸ਼ਕੋਹ ਘਾਟੀ ਲਦਾਖ਼ ਦੇ ਪੱਛਮੀ ਸਿਰੇ ਹਨ।

ਸਿੰਧ ਦਰਿਆ ਲਦਾਖ਼ ਦਾ ਮੁੱਖ-ਸਹਾਰਾ ਹੈ। ਜ਼ਿਆਦਾਤਰ ਪ੍ਰੱਮੁਖ ਇਤਿਹਾਸਕ ਅਤੇ ਵਰਤਮਾਨ ਨਗਰ — ਸ਼ੇ, ਲੇਹ, ਬਸਗੋ ਅਤੇ ਤਿੰਗਮੋਸਗੰਗ (ਪਰ ਕਾਰਗਿਲ ਨਹੀਂ), ਸਿੰਧ ਦਰਿਆ ਕੋਲ ਸਥਿੱਤ ਹਨ। 1947 ਦੀ ਹਿੰਦ-ਪਾਕਿਸਤਾਨ ਜੰਗ ਮਗਰੋਂ ਹਿੰਦੂਆਂ ਵੱਲੋਂ ਪਵਿੱਤਰ ਮੰਨੇ ਜਾਂਦੇ ਇਸ ਦਰਿਆ ਦਾ ਲਦਾਖ਼ ਵਿੱਚ ਵਹਿਣ ਵਾਲਾ ਹਿੱਸਾ ਹੀ ਭਾਰਤ ਵਿੱਚ ਰਹਿ ਗਿਆ।

ਸਿਆਚੀਨ ਯਖ-ਨਦੀ ਤਕਰਾਰੀ ਹਿੰਦ-ਪਾਕਿਸਤਾਨ ਸਰਹੱਦ ਦੇ ਨਾਲ਼-ਨਾਲ਼ ਹਿਮਾਲਾ ਪਹਾੜਾਂ ਦੀ ਪੂਰਬੀ ਕਾਰਾਕੋਰਮ ਲੜੀ ਵਿੱਚ ਸਥਿੱਤ ਹੈ। ਕਾਰਾਕੋਰਮ ਲੜੀ ਇੱਕ ਵਿਸ਼ਾਲ ਜਲ ਵਿਭਾਜਕ ਹੈ ਜੋ ਚੀਨ ਨੂੰ ਭਾਰਤੀ ਉਪ-ਮਹਾਂਦੀਪ ਤੋਂ ਵੱਖ ਕਰਦੀ ਹੈ ਅਤੇ ਕਈ ਵਾਰ ਇਸਨੂੰ "ਤੀਜਾ ਧਰੁਵ" ਕਿਹਾ ਜਾਂਦਾ ਹੈ। ਇਹ ਗਲੇਸ਼ੀਅਰ ਪੱਛਮ ਵੱਲ ਸਲਤੋਰੋ ਪਾੜ ਅਤੇ ਪੂਰਬ ਵੱਲ ਮੁੱਖ ਕਾਰਾਕੋਰਮ ਲੜੀ ਵਿਚਕਾਰ ਪੈਂਦਾ ਹੈ। 70 ਕਿ.ਮੀ. ਦੀ ਲੰਬਾਈ ਨਾਲ਼ ਇਹ ਕਾਰਾਕੋਰਮ ਦੀ ਸਭ ਤੋਂ ਲੰਮੀ ਅਤੇ ਦੁਨੀਆਂ ਦੇ ਗ਼ੈਰ-ਧਰੁਵੀ ਖੇਤਰਾਂ ਵਿੱਚ ਦੂਜੀ ਸਭ ਤੋਂ ਲੰਮੀ ਯਖ-ਨਦੀ ਹੈ। ਇਹ ਚੀਨ ਸਰਹੱਦ ਉੱਤੇ ਇਸਦੇ ਸਰੋਤ ਇੰਦਰਾ ਕੋਲ ਵਿਖੇ ਸਮੁੰਦਰ ਤਲ ਤੋਂ 5,743 ਮੀਟਰ ਦੀ ਉਚਾਈ ਤੋਂ ਆਪਣੀ ਥੁਥਨੀ ਵਿਖੇ 3,620 ਮੀਟਰ ਵੱਲ ਡਿੱਗਦੀ ਹੈ। ਸਲਤੋਰੋ ਰਿੱਜ ਉਤਲੇ ਦੱਰੇ ਅਤੇ ਚੋਟੀਆਂ, ਜਿਹਨਾਂ ਦੀ ਉਚਾਈ 5,450ਤੋਂ 25,330 ਮੀਟਰ ਤੱਕ ਹੈ, ਉੱਤੇ ਦੋਹਾਂ ਪਾਸਿਆਂ ਦੀਆਂ ਜੁੰਡਲੀਆਂ ਦਾ ਕਬਜ਼ਾ ਹੈ।

ਭਾਰਤ ਵਿੱਚ ਕਾਰਾਕੋਰਮ ਲੜੀ ਦੀ ਸਭ ਤੋਂ ਪੂਰਬੀ ਲੜੀ ਸਸੇਰ ਮੁਜ਼ਤਘ ਦੀ ਸਭ ਤੋਂ ਉੱਚੀ ਚੋਟੀ ਸਸੇਰ ਕਾਂਗੜੀ ਹੈ ਅਤੇ ਸੰਸੇਰ ਕਾਂਗੜੀ ਦੀ ਉਚਾਈ 7,652 ਮੀਟਰ (25,171 ਫੁੱਟ) ਹੈ।

ਲੇਹ ਦਾ ਔਸਤ ਮਹੀਨਾਵਾਰ ਤਾਪਮਾਨ

ਲਦਾਖ਼ ਲੜੀ ਵਿੱਚ ਕੋਈ ਪ੍ਰਮੱਖ ਚੋਟੀਆਂ ਨਹੀਂ ਹਨ; ਇਸਦੀ ਔਸਤ ਉਚਾਈ 6,000 ਮੀਟਰ ਤੋਂ ਥੋੜ੍ਹੀ ਘੱਟ ਹੈ ਅਤੇ ਇੱਥੋਂ ਦੇ ਕੁਝ ਦੱਰੇ 5,000 ਮੀਟਰ ਤੋਂ ਥੋੜ੍ਹੇ ਜਿਹੇ ਹੇਠਾਂ ਹਨ। ਪਾਂਗੋਂਗ ਲੜੀ ਲਦਾਖ਼ ਲੜੀ ਦੇ ਅਖਸ਼ਾਂਸ਼ (ਚੁਸ਼ੂਲ ਤੋਂ 100 ਕਿ.ਮੀ. ਉੱਤਰ-ਪੱਛਮ ਤੋਂ ਲੈ ਕੇ ਪਾਂਗੋਂਗ ਝੀਲ ਦੇ ਦੱਖਣੀ ਤਟ ਦੇ ਨਾਲ਼-ਨਾਲ਼) ਚੱਲਦੀ ਹੈ। ਇੱਥੋਂ ਦੀ ਸਭ ਤੋਂ ਉੱਚੀ ਚੋਟੀ 6,700 ਮੀਟਰ ਉੱਚੀ ਹੈ ਅਤੇ ਉੱਤਰੀ ਢਲਾਣਾਂ ਬਹੁਤ ਹੀ ਬਰਫ਼ਾਨੀ ਹਨ। ਸ਼ਿਓਕ ਅਤੇ ਨੁਬਰਾ ਦਰਿਆਵਾਂ ਦੀਆਂ ਘਾਟੀਆਂ ਵਾਲੇ ਖੇਤਰ ਨੂੰ ਨੁਬਰਾ ਕਿਹਾ ਜਾਂਦਾ ਹੈ। ਲਦਾਖ਼ ਵਿੱਚ ਕਾਰਾਕੋਰਮ ਲੜੀ ਇੰਨੀ ਜ਼ੋਰਾਵਰ ਨਹੀਂ ਹੈ ਜਿੰਨੀ ਬਾਲਤਿਸਤਾਨ ਵਿੱਚ। ਨੁਬਰਾ-ਸਿਆਚੀਨ ਰੇਖਾ ਦੇ ਉੱਤਰ ਅਤੇ ਪੂਰਬ ਵੱਲ ਪੈਂਦੇ ਪਹਾੜੀ ਸਿਲਸਿਲੇ ਵਿੱਚ ਅਪਸਾਰਸਸ ਸਮੂਹ (ਸਭ ਤੋਂ ਉੱਚਾ ਬਿੰਦੂ ੭,੨੪੫ ਮੀਟਰ), ਰੀਮੋ ਸਮੂਹ (ਸਭ ਤੋਂ ਉੱਚਾ ਬਿੰਦੂ 7,385 ਮੀਟਰ) ਅਤੇ ਮਾਮੋਸਤੋਂਗ ਕਾਂਗੜੀ (7,526 ਮੀਟਰ) ਅਤੇ ਸਿੰਘੀ ਕਾਂਗੜੀ (7,751ਮੀਟਰ) ਸਮੇਤ ਤੇਰਮ ਕਾਂਗੜੀ ਸਮੂਹ (ਸਭ ਤੋਂ ਉੱਚਾ ਬਿੰਦੂ 7,464 ਮੀਟਰ) ਸ਼ਾਮਲ ਹਨ। ਕਾਰਾਕੋਰਮ ਦੇ ਉੱਤਰ ਵੱਲ ਕੁਨਲੁਨ ਪੈਂਦੀ ਹੈ। ਸੋ, ਲੇਹ ਅਤੇ ਪੂਰਬੀ ਮੱਧ ਏਸ਼ਿਆ ਵਿਚਕਾਰ ਤੀਹਰੇ ਰੋਕੇ ਪੈਂਦੇ ਹਨ — ਲਦਾਖ਼ ਲੜੀ, ਕਾਰਾਕੋਰਮ ਲੜੀ ਅਤੇ ਕੁਨਲੁਨ। ਪਰ ਫੇਰ ਵੀ ਲੇਹ ਅਤੇ ਯਰਕਾਂਦ ਵਿਚਕਾਰ ਇੱਕ ਪ੍ਰਮੁੱਖ ਵਪਾਰ ਰਸਤਾ ਸਥਾਪਤ ਕੀਤਾ ਗਿਆ ਸੀ।

ਲਦਾਖ਼ ਇੱਕ ਉੱਚਾ ਮਾਰੂਥਲ ਹੈ ਕਿਉਂਕਿ ਹਿਮਾਲਾ ਇੱਕ ਬਰਸਾਤੀ ਪਰਛਾਵਾਂ ਬਣਾ ਦਿੰਦਾ ਹੈ ਜਿਸ ਕਰਕੇ ਮਾਨਸੂਨੀ ਬੱਦਲ ਇੱਥੇ ਨਹੀਂ ਆ ਸਕਦੇ। ਪਾਣੀ ਦਾ ਮੁੱਖ ਸਰੋਤ ਸਰਦੀਆਂ ਵਿੱਚ ਪਹਾੜਾਂ ਉੱਤੇ ਪੈਣ ਵਾਲੀ ਬਰਫ਼ ਹੈ। ਖੇਤਰ ਵਿੱਚ ਆਏ ਹਾਲੀਆ ਹੜ੍ਹਾਂ ਦਾ ਕਾਰਨ ਕਸੂਤੀਆਂ ਬਰਸਾਤੀ ਸ਼ੈਲੀਆਂ ਅਤੇ ਪਿਛਾਂਹ ਹਟਦੀਆਂ ਯਖ ਨਦੀਆਂ ਦੱਸਿਆਂ ਜਾਂਦਾ ਹੈ ਜਿਹਨਾਂ ਦਾ ਕਾਰਨ ਸੰਸਾਰਕ ਪਾਤ ਚਿਤਾਵਨੀ ਹੋ ਸਕਦਾ ਹੈ।[੧੫] ਚੇਵਾਂਗ ਨੋਰਫ਼ੈਲ, ਜਿਸਨੂੰ 'ਗਲੇਸ਼ੀਅਰ ਮੈਨ' ਵੀ ਕਿਹਾ ਜਾਂਦਾ ਹੈ, ਦੀ ਅਗਵਾਈ ਹੇਠ ਲੇਹ ਪੋਸ਼ਣ ਪਰਿਯੋਜਨਾ ਪਿਛਾਂਹ ਖਿਸਕਦੇ ਗਲੇਸ਼ੀਅਰਾਂ ਦੀ ਸਮੱਸਿਆ ਨਾਲ਼ ਨਜਿੱਠਣ ਲਈ ਹੁਣ ਬਣਾਵਟੀ ਯਖ ਨਦੀਆਂ ਬਣਾਉਂਦੀ ਹੈ।[੧੬][੧੭]

ਹਿਮਾਲਾ ਦੇ ਉੱਤਰੀ ਪਾਸੇ ਦੇ ਖੇਤਰਾਂ — ਦਰਾਸ, ਸੁਰੂ ਘਾਟੀ ਅਤੇ ਜ਼ੰਸਕਰ — ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ ਅਤੇ ਸਾਲ ਦੇ ਕਈ ਮਹੀਨਿਆਂ ਲਈ ਇਹ ਬਾਕੀ ਦੇ ਖੇਤਰ ਤੋਂ ਕੱਟੇ ਜਾਂਦੇ ਹਨ ਅਤੇ ਇਹ ਪੂਰਾ ਖੇਤਰ ਸੜਕ ਰਾਹੀਂ ਬਾਕੀ ਦੇਸ਼ ਤੋਂ ਕੱਟਿਆ ਜਾਂਦਾ ਹੈ। ਗਰਮੀਆਂ ਬਹੁਤ ਛੋਟੀਆਂ ਹੁੰਦੀਆਂ ਹਨ ਪਰ ਫ਼ਸਲਾਂ ਉਗਾਉਣ ਲਈ ਕਾਫ਼ੀ ਹੁੰਦੀਆਂ ਹਨ। ਗਰਮੀਆਂ ਦਾ ਮੌਸਮ ਸੁੱਕਾ ਅਤੇ ਸੁਹਾਵਣਾ ਹੁੰਦਾ ਹੈ। ਗਰਮੀਆਂ ਵਿੱਚ ਤਾਪਮਾਨ ੩ ਤੋਂ ੩੫ °C ਹੁੰਦਾ ਹੈ ਅਤੇ ਸਰਦੀਆਂ ਦਾ ਘੱਟੋ-ਘੱਟ ਤਾਪਮਾਨ -20 ਤੋਂ -੩੫ °C ਤੱਕ ਚਲਾ ਜਾਂਦਾ ਹੈ।[੧੮]

ਬਨਸਪਤੀ ਅਤੇ ਜੀਵ-ਜੰਤੂ[ਸੋਧੋ]

ਲਦਾਖ਼ ਵਿੱਚ ਯਾਕ (ਤਿੱਬਤੀ ਗਾਂ)

ਇਸ ਖੇਤਰ ਦੇ ਜੰਗਲੀ ਜੀਵਨ ਦੀ ਪਹਿਲੀ ਘੋਖ ਫ਼ਰਦੀਨਾਂਦ ਸਤੋਲਿਕਸਜ਼ਕਾ, ਇੱਕ ਆਸਟਰੀਆਈ-ਚੈੱਕ ਪੁਰਾਪ੍ਰਾਣੀ ਸ਼ਾਸਤਰੀ ਵੱਲੋਂ ਕੀਤੀ ਗਈ ਸੀ ਜਿਸਨੇ ੧੮੭੦ ਦਹਾਕਿਆਂ ਵਿੱਚ ਇੱਕ ਭਾਰੀ ਮੁਹਿੰਮ ਸ਼ੁਰੂ ਕੀਤੀ ਸੀ। ਇੱਥੋਂ ਦਾ ਜੜ੍ਹ ਜੀਵਨ (ਬਨਸਪਤੀ), ਨਦੀ-ਨਾਲਿਆਂ ਦੇ ਤਲ ਅਤੇ ਸੇਮ ਵਾਲੀ ਧਰਤੀ, ਉੱਚੀਆਂ ਢਲਾਣਾਂ ਅਤੇ ਸਿੰਜੀਆਂ ਥਾਂਵਾਂ ਤੋਂ ਛੁੱਟ ਬਹੁਤ ਹੀ ਵਿਰਲਾ ਹੈ।[੧੯]

ਇੱਥੋਂ ਦੇ ਜੀਵ-ਜੰਤੂ ਆਮ ਤੌਰ 'ਤੇ ਮੱਧ ਏਸ਼ੀਆ ਅਤੇ ਖ਼ਾਸ ਤੌਰ 'ਤੇ ਤਿੱਬਤੀ ਪਠਾਰ ਵਰਗੇ ਹਨ। ਇਸਦਾ ਅਪਵਾਦ ਹਨ ਪੰਛੀ ਜਿਹਨਾਂ 'ਚੋਂ ਬਹੁਤੇ ਭਾਰਤ ਦੇ ਨਿੱਘੇ ਹਿੱਸਿਆਂ 'ਚੋਂ ਲਦਾਖ਼ ਵਿੱਚ ਗਰਮੀਆਂ ਬਿਤਾਉਣ ਆਉਂਦੇ ਹਨ। ਇੰਨੀ ਮਾਰੂ ਧਰਤੀ ਹੋਣ ਬਾਵਜੂਦ ਲਦਾਖ਼ ਵਿੱਚ ਪੰਛੀਆਂ ਦੀ ਬਹੁਤ ਜ਼ਿਆਦਾ ਵਿਭਿੰਨਤਾ ਹੈ — ਕੁੱਲ ੨੨੫ ਜਾਤੀਆਂ ਫ਼ਰਦ ਕੀਤੀਆਂ ਗਈਆਂ ਹਨ। ਗਰਮੀਆਂ ਵਿੱਚ ਫ਼ਿੰਚਾਂ (ਛੋਟੀ ਚਿੜੀ), ਰੋਬਿਨਾਂ ਅਤੇ ਰੈੱਡਸਟਾਰਟਾਂ ਅਤੇ ਚਕੀਰਾਹੇ ਦੀਆਂ ਬਹੁਤ ਸਾਰੀਆਂ ਜਾਤੀਆਂ ਆਮ ਵੇਖੀਆਂ ਜਾਂਦੀਆਂ ਹਨ। ਭੂਰੇ ਸਿਰ ਵਾਲੀਆਂ ਜਲ ਮੁਰਗੀਆਂ ਗਰਮੀਆਂ ਵਿੱਚ ਸਿੰਧ ਦਰਿਆ ਅਤੇ ਚਾਂਗਥਾਂਗ ਦੀਆਂ ਕੁਝ ਝੀਲਾਂ ਵਿੱਚ ਮਿਲਦੀਆਂ ਹਨ। ਵਸਨੀਕ ਜਲ-ਪੰਛੀਆਂ ਵਿੱਚ ਬਾਹਮਣੀ ਬਤਕ (ਰਡੀ ਸ਼ੈਲਡਰੇਕ) ਅਤੇ ਛੜ-ਸਿਰੀ ਹੰਸ ਸ਼ਾਮਲ ਹਨ। ਕਾਲੀ-ਧੌਣਾ ਸਾਰਸ, ਤਿੱਬਤੀ ਪਠਾਰ ਵਿੱਚ ਪਾਈ ਜਾਂਦੀ ਇੱਕ ਦੁਰਲੱਭ ਉਪਜਾਤੀ, ਲਦਾਖ਼ ਦੇ ਕੁਝ ਹਿੱਸਿਆਂ ਵਿੱਚ ਮਿਲਦਾ ਹੈ। ਇੱਥੇ ਪਾਏ ਜਾਣ ਵਾਲੇ ਹੋਰ ਪੰਛੀਆਂ ਵਿੱਚ ਪਹਾੜੀ ਕਾਂ, ਲਾਲ-ਚੁੰਝੀ ਚੂਘ, ਤਿੱਬਤੀ ਬਰਫ਼-ਮੁਰਗਾ ਅਤੇ ਚਕੋਰ ਸ਼ਾਮਲ ਹਨ। ਦਾੜ੍ਹੀਦਾਰ ਗਿਰਝ ਅਤੇ ਸੁਨਹਿਰੀ ਉਕਾਬ ਇੱਥੋਂ ਦੇ ਆਮ ਸ਼ਿਕਾਰੀ ਪੰਛੀ ਹਨ।

ਵਿਗਿਆਨ[ਸੋਧੋ]

ਖਗੋਲ ਵਿਗਿਆਨ[ਸੋਧੋ]

ਬਹੁਤ ਉਚਾਈ ਅਤੇ ਸਾਫ਼ ਅਸਮਾਨਾਂ ਕਰਕੇ ਲਦਾਖ਼ ਖਗੋਲ ਵਿਗਿਆਨ ਦੇ ਕੇਂਦਰ ਵਜੋਂ ਮੋਹਰੀ ਬਣ ਕੇ ਉਭਰ ਰਿਹਾ ਹੈ। ਭਾਰਤੀ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਇੱਥੇ ਦੁਨੀਆਂ ਦੀ ਰਾਸ਼ਟਰੀ ਵੱਡੀ ਸੂਰਜੀ ਦੂਰਦਰਸ਼ੀ (National Large Solar Telescope, NLST) ਪੈਂਗਾਗ ਤਸੋ ਝੀਲ ਇਲਾਕੇ ਵਿੱਚ ਸਥਾਪਤ ਕੀਤੀ ਜਾ ਰਹੀ ਹੈ।[੨੦]

ਮੀਡੀਆ[ਸੋਧੋ]

ਸਰਕਾਰੀ ਰੇਡੀਓ ਪ੍ਰਸਾਰਕ "ਆਲ ਇੰਡੀਆ ਰੇਡੀਓ"[੨੧] ਅਤੇ ਸਰਕਾਰੀ ਟੈਲੀਵਿਜ਼ਨ ਸਟੇਸ਼ਨ "ਦੂਰਦਰਸ਼ਨ"[੨੨] ਦੋਹਾਂ ਦੇ ਹੀ ਲੇਹ ਵਿਖੇ ਸਟੇਸ਼ਨ ਹਨ ਜੋ ਦਿਨ ਦੇ ਕੁਝ ਘੰਟਿਆਂ ਵੇਲੇ ਸਥਾਨਕ ਸਮੱਗਰੀ ਦਾ ਪ੍ਰਸਾਰਨ ਕਰਦੇ ਹਨ। ਇਸ ਤੋਂ ਬਗ਼ੈਰ ਲਦਾਖ਼ੀ ਖ਼ੁਦ ਵੀ ਫ਼ਿਲਮਾਂ ਬਣਾਉਂਦੇ ਹਨ ਜੋ ਜਲਸਾ ਘਰਾਂ ਅਤੇ ਬਰਾਦਰੀ ਦੀਵਾਨਖ਼ਾਨਿਆਂ ਵਿੱਚ ਵਿਖਾਈਆਂ ਜਾਂਦੀਆਂ ਹਨ। ਇਹ ਕਾਫ਼ੀ ਹੱਦ ਤੱਕ ਸਧਾਰਨ ਬਜਟ ਉੱਤੇ ਬਣਾਈਆਂ ਜਾਂਦੀਆਂ ਹਨ।[੨੩]

ਇੱਥੇ ਕੁਝ ਨਿੱਜੀ ਖ਼ਬਰੀ ਸਾਧਨ ਵੀ ਹਨ।

  • ਰੰਗਿਊਲ ਜਾਂ ਕਾਰਗਿਲ ਨੰਬਰ ਇੱਕ ਅਖ਼ਬਾਰ ਹੈ ਜੋ ਕਸ਼ਮੀਰ ਵਿੱਚ ਛਪਦਾ ਹੈ ਅਤੇ ਲਦਾਖ਼ ਵਿੱਚ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਆਉਂਦਾ ਹੈ।
  • reachladakh.com[੨੪] ਕੋਲ ਲਦਾਖ਼ੀ ਪੱਤਰਕਾਰ ਹਨ ਜੋ ਸਮੇਂ-ਸਮੇਂ 'ਤੇ ਖ਼ਬਰਾਂ ਪਹੁੰਚਾਉਂਦੇ ਹਨ।
  • ਲਦਾਖ਼ ਦੀਆਂ ਰੋਜ਼ਾਨਾ ਤਾਜ਼ੀਆਂ ਖ਼ਬਰਾਂ visitladakh.com.[੨੫] ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਕੁਝ ਪ੍ਰਕਾਸ਼ਨ, ਜੋ ਸੰਪੂਰਨ ਜੰਮੂ ਅਤੇ ਕਸ਼ਮੀਰ ਨੂੰ ਸਾਂਭਦੇ ਹਨ, ਲਦਾਖ਼ ਦੀਆਂ ਕੁਝ ਖ਼ਬਰਾਂ ਤੈਅ ਕਰਦੇ ਹਨ।

  • ਦਾ ਡੇਲੀ ਐਕਸੈਲਸੀਅਰ, "ਜੰਮੂ ਅਤੇ ਕਸ਼ਮੀਰ ਦਾ ਸਭ ਤੋਂ ਵੱਧ ਵਿਕਦੇ ਅਖ਼ਬਾਰ" ਦਾ ਦਾਅਵਾ ਕਰਦਾ ਹੈ।[੨੬]
  • ਐਪੀਲੋਗ, ਜੰਮੂ ਅਤੇ ਕਸ਼ਮੀਰ ਦਾ ਇੱਕ ਮਹੀਨਾਵਾਰ ਰਸਾਲਾ।[੨੭]
  • ਕਸ਼ਮੀਰ ਟਾਈਮਜ਼, ਜੰਮੂ ਅਤੇ ਕਸ਼ਮੀਰ ਦਾ ਇੱਕ ਰੋਜ਼ਾਨਾ ਅਖ਼ਬਾਰ।[੨੮]

ਵਿਸ਼ਾਲ ਦ੍ਰਿਸ਼[ਸੋਧੋ]

Ladakh panorama.jpg
ਲੇਹ ਕੋਲ ਸਿੰਧ ਘਾਟੀ

ਹਵਾਲੇ[ਸੋਧੋ]

  1. Wiley, AS (2001). "The ecology of low natural fertility in Ladakh". Department of Anthropology, Binghamton University (SUNY) 13902–6000, USA, PubMed publication. http://www.ncbi.nlm.nih.gov/pubmed/9818554?dopt=Abstract. Retrieved on 2006-08-22. 
  2. Jina, Prem Singh (1996). Ladakh: The Land and the People. Indus Publishing. ISBN 81-7387-057-8. 
  3. Francke(1926) Vol. I, p. 93, notes.
  4. Rizvi, Janet (2001). Trans-Himalayan Caravans – Merchant Princes and Peasant Traders in Ladakh. Oxford India Paperbacks. 
  5. ੫.੦ ੫.੧ Rizvi, Janet (1996). Ladakh — Crossroads of High Asia. Oxford University Press. 
  6. "Kargil Council For Greater Ladakh". The Statesman, August 9, 2003. 2003. http://www.jammu-kashmir.com/archives/archives2003/kashmir20030809c.html. Retrieved on 2006-08-22. 
  7. ੭.੦ ੭.੧ ੭.੨ Loram, Charlie [2000] (2004). Trekking in Ladakh, 2nd Edition, Trailblazer Publications. 
  8. Ray, John (2005). Ladakhi Histories — Local and Regional Perspectives. Leiden, Netherlands: Koninklijke Brill NV. 
  9. Petech, Luciano (1977). The Kingdom of Ladakh c. 950–1842 A.D.. Istituto Italiano per il media ed Estremo Oriente. 
  10. "Government may clear all weather tunnel to Leh today". 16 July 2012. http://timesofindia.indiatimes.com/india/Government-may-clear-all-weather-tunnel-to-Leh-today/articleshow/14971889.cms. 
  11. Bammi, Y.M., Kargil 1999 - the impregnable conquered. (2002) Natraj Publishers, Dehradun.
  12. "Bharat-rakshak.com". Bharat-rakshak.com. 1983-08-21. http://www.bharat-rakshak.com/MONITOR/ISSUE6-1/Siachen.html. Retrieved on 2012-06-21. 
  13. "Indians have been able to hold on to the tactical advantage of the high ground. Most of India's many outposts are west of the Siachan Glacier along the Saltoro Range". Bearak, Barry (May 23, 1999). "The coldest war; Frozen in Fury on the Roof of the World". The New York Times. http://query.nytimes.com/gst/fullpage.html?res=9807EFDA1431F930A15756C0A96F958260&sec=&spon=&&scp=1&sq=%22May%2023,%201999%22%20%22Roof%20of%20the%20World%22&st=cse. Retrieved on ੨੦ ਫਰਵਰੀ ੨੦੦੯. 
  14. "Hazard profiles of Indian districts" (PDF). United Nations Development Program. 2003. http://web.archive.org/web/20060926235134/http://www.undp.org.in/dmweb/hazardprofile.pdf. Retrieved on 2006-08-22. 
  15. Strzepek, Kenneth M.; Joel B. Smith (1995). As Climate Changes: International Impacts and Implications. Cambridge University Press. ISBN 0-521-46796-9. 
  16. OneWorld South Asia - Glacier man Chewang Norphel brings water to Ladakh
  17. "Edugreen.teri.res.in". Edugreen.teri.res.in. http://edugreen.teri.res.in/misc/path/path.htm#norphel. Retrieved on 2012-06-21. 
  18. "Climate in Ladakh". LehLadakhIndia.com. http://www.lehladakhindia.com/climate-in-ladakh.html. Retrieved on 2008-03-03. 
  19. "Flora and fauna of Ladakh". India Travel Agents. http://www.india-travel-agents.com/ladakh/ladakh-tourism/fauna-ladakh.html. Retrieved on 2006-08-21. 
  20. "World's largest solar telescope to be set up in Ladakh". The Times Of India. 2012-01-06. http://articles.economictimes.indiatimes.com/2012-01-06/news/30597946_1_ladakh-jammu-and-kashmir-science-and-technology. 
  21. List of AIR stations
  22. List of Doordarshan studios
  23. "Thaindia News". Thaindian.com. 2009-10-10. http://www.thaindian.com/newsportal/entertainment/ladakhi-films-overshadow-bollywood-in-the-himalayas_100258767.html. Retrieved on 2012-06-21. 
  24. Deptt, Information. "ReachLadakh.com". ReachLadakh.com. http://www.reachladakh.com. Retrieved on 2012-06-21. 
  25. "Visitladakh.com". Visitladakh.com. 2012-06-16. http://www.visitladakh.com. Retrieved on 2012-06-21. 
  26. "The Daily Excelsior". The Daily Excelsior. http://www.dailyexcelsior.com. Retrieved on 2012-06-21. 
  27. "Epilogue´s website". Epilogue.in. http://www.epilogue.in. Retrieved on 2012-06-21. 
  28. "The Kashmir Times". The Kashmir Times. http://www.kashmirtimes.com. Retrieved on 2012-06-21.