ਲਹੂ ਕਿਸਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਹੂ ਕਿਸਮ (ਜਾਂ ਲਹੂ ਸਮੂਹ) ਕੁਝ ਹੱਦ ਤੱਕ ਲਾਲ ਲਹੂ ਕੋਸ਼ਾਣੂਆਂ ਉੱਤੇ ਲੱਗੇ ਏ.ਬੀ.ਓ. ਲਹੂ ਸਮੂਹ ਦੇ ਐਂਟੀਜਨ ਮੁਕੱਰਰ ਕਰਦੇ ਹਨ।

ਲਹੂ ਦੀ ਕਿਸਮ (ਜਿਹਨੂੰ ਲਹੂ ਸਮੂਹ ਵੀ ਆਖਦੇ ਹਨ) ਲਹੂ ਦਾ ਇੱਕ ਵਰਗੀਕਰਨ ਹੈ ਜੋ ਲਾਲ ਲਹੂ ਕੋਸ਼ਾਣੂਆਂ (ਆਰ.ਬੀ.ਸੀ.) ਦੀ ਸਤ੍ਹਾ ਉੱਤੇ ਲੱਗੇ ਵਿਰਸੇ 'ਚ ਮਿਲੇ ਐਂਟੀਜਨੀ ਪਦਾਰਥਾਂ ਦੇ ਹੋਣ ਜਾਂ ਨਾ ਹੋਣ 'ਤੇ ਅਧਾਰਤ ਹੈ। ਇਹ ਐਂਟੀਜਨ ਲਹੂ ਸਮੂਹ ਪ੍ਰਨਾਲੀ ਮੁਤਾਬਕ ਪ੍ਰੋਟੀਨ, ਕਾਰਬੋਹਾਈਡਰੇਟ, ਗਲਾਈਕੋਪ੍ਰੋਟੀਨ ਜਾਂ ਗਲਾਈਕੋਲਿਪਿਡ ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਝ ਐਂਟੀਜਨ ਕਈ ਹੋਰ ਟਿਸ਼ੂਆਂ ਦੇ ਹੋਰ ਕਿਸਮਾਂ ਦੇ ਕੋਸ਼ਾਣੂਆਂ ਦੀ ਸਤ੍ਹਾ 'ਤੇ ਵੀ ਮਿਲਦੇ ਹਨ। ਇਹ ਲਾਲ ਲਹੂ ਕੋਸ਼ਾਣੂਆਂ ਦੀ ਸਤ੍ਹਾ 'ਤੇ ਲੱਗੇ ਕਈ ਐਂਟੀਜਨ ਇੱਕੋ ਹੀ ਅਲੀਲ (ਜਾਂ ਭੂਤ ਨੇੜਲੇ ਸਬੰਧਾਂ ਵਾਲ਼ੇ ਜੀਨ) ਤੋਂ ਉਪਜਦੇ ਹਨ।[੧] ਲਹੂ ਦੀਆਂ ਕਿਸਮਾਂ ਵਿਰਾਸਤ 'ਚ ਹੀ ਮਿਲਦੀਆਂ ਹਨ ਅਤੇ ਮਾਂ ਤੇ ਪਿਓ, ਦੋਹਾਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ। ਹੁਣ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਲਹੂ-ਬਦਲੀ ਸਮਾਜ (ਆਈ.ਐੱਸ.ਬੀ.ਟੀ.) ਵੱਲੋਂ ਕੁੱਲ ਮਿਲਾ ਕੇ ੩੨ ਪ੍ਰਕਾਰ ਦੇ ਮਨੁੱਖੀ ਲਹੂ ਸਮੂਹ ਪ੍ਰਬੰਧਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ।[੨] ਦੋ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਨ ਪ੍ਰਬੰਧ ਏ.ਬੀ.ਓ. ਅਤੇ ਆਰ.ਐੱਚ.ਡੀ. ਐਂਟੀਜਨ ਹਨ; ਇਹ ਦੋਹੇਂ ਪ੍ਰਬੰਧ ਕਿਸੇ ਦੇ ਲਹੂ ਦੀ ਕਿਸਮ (ਏ, ਬੀ, ਏਬੀ ਅਤੇ ਓ; + ਅਤੇ − ਆਰ.ਐੱਚ.ਡੀ. ਦੀ ਹਾਲਤ ਦੱਸਦੇ ਹਨ) ਦੱਸਦੇ ਹਨ।

ਕਈ ਗਰਭਵਤੀ ਔਰਤਾਂ ਦੀ ਕੁੱਖ ਵਿੱਚ ਆਪਣੇ ਤੋਂ ਵੱਖ ਲਹੂ ਕਿਸਮ ਵਾਲ਼ਾ ਭਰੂਣ ਹੁੰਦਾ ਹੈ ਅਤੇ ਮਾਂ ਦਾ ਸਰੀਰ ਭਰੂਣ ਦੇ ਲਾਲ ਲਹੂ ਕੋਸ਼ਾਣੂਆਂ ਦੇ ਵਿਰੁੱਧ ਐਂਟੀਬਾਡੀਆਂ ਤਿਆਰ ਕਰਨ ਲੱਗ ਪੈਂਦਾ ਹੈ। ਕਈ ਵਾਰ ਇਹ ਐਂਟੀਬਾਡੀਆਂ ਆਈ.ਜੀ.ਜੀ., ਇੱਕ ਛੋਟਾ ਇਮੂਨੋਗਲੋਬੂਲਿਨ, ਹੁੰਦੀਆਂ ਹਨ ਜੋ ਜੇਰ ਨੂੰ ਪਾਰ ਕਰ ਲੈਂਦੀਆਂ ਹਨ ਅਤੇ ਭਰੂਣ ਦੇ ਲਾਲ ਲਹੂ ਕੋਸ਼ਾਣੂਆਂ ਵਿੱਚ ਲਹੂ ਨਿਖੇੜ ਸ਼ੁਰੂ ਕਰ ਦਿੰਦੀਆਂ ਹਨ ਜਿਹਨਾਂ ਨਾਲ਼ ਨਵੇਂ ਜੰਮੇ ਬੱਚੇ ਨੂੰ ਐਰਿਥਰੋਬਲਾਸਟੋਸਿਸ ਫ਼ੀਟੈਲਿਸ ਨਾਮਕ ਲਹੂ-ਨਿਖੇੜ ਬਿਮਾਰੀ ਹੋ ਜਾਂਦੀ ਹੈ। ਕਈ ਵਾਰ ਇਹ ਬਿਮਾਰੀ ਭਰੂਣ ਲਈ ਮਾਰੂ ਹੁੰਦੀ ਹੈ; ਇਹਨਾਂ ਕੇਸਾਂ ਵਿੱਚ ਇਸ ਬਿਮਾਰੀ ਨੂੰ ਹਾਈਡਰਾਪਸ ਫ਼ੀਟੈਲਿਸ ਆਖਿਆ ਜਾਂਦਾ ਹੈ।[੩]

ਹਵਾਲੇ[ਸੋਧੋ]

  1. Maton, Anthea (1993). Human Biology and Health. Englewood Cliffs NJ: Prentice Hall. ISBN 0-13-981176-1. 
  2. Cite error: Invalid <ref> tag; no text was provided for refs named iccbba
  3. E.A. Letsky (2000). "Chapter 12: Rhesus and other haemolytic diseases", Antenatal & neonatal screening, 2nd, Oxford University Press. ISBN 978-0-19-262826-8.