ਲਾਟਰੀ (ਅਮਰੀਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਰਲੀ ਜੈਕਸਨ

ਲਾਟਰੀ ਅਮਰੀਕੀ ਲੇਖਿਕਾ ਸ਼ਰਲੀ ਜੈਕਸਨ ਦੀ ਲਿਖੀ ਹੋਈ ਕਹਾਣੀ ਹੈ।ਇਹ ਪਹਿਲੀ ਵਾਰ 26 ਜੂਨ 1948 ਨੂੰ ਦ ਨਿਊਯਾਰਕਰ ਦੇ ਮੈਗਜ਼ੀਨ ਸੈਕਸ਼ਨ ਵਿੱਚ ਛਪੀ ਸੀ।[1] ਕਹਾਣੀ ਸਮਕਾਲੀ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਬਾਰੇ ਦੱਸਦੀ ਹੈ ਜਿਥੇ ਲਾਟਰੀ ਨਾਮ ਦੀ ਇੱਕ ਸਾਲਾਨਾ ਰਸਮ ਹੈ। ਇਹ ਅਮਰੀਕੀ ਨਿੱਕੀ ਕਹਾਣੀ ਦੇ ਇਤਿਹਾਸ ਦੀਆਂ ਸਭ ਤੋਂ ਜ਼ਿਆਦਾ ਚਰਚਿਤ ਤੇ ਸੰਸਾਰ ਪ੍ਰਸਿਧ ਕਹਾਣੀਆਂ ਵਿਚੋਂ ਇੱਕ ਹੈ।[2] ਇਸ ਕਹਾਣੀ ਤੇ ਏਨੀ ਨਾਂਹ-ਪੱਖੀ ਪ੍ਰਤਿਕਿਰਿਆ ਹੋਈ ਕਿ ਜੈਕਸਨ ਤੇ ਨਿਊਯਾਰਕਰ ਹੈਰਾਨ ਰਹਿ ਗਏ। ਪਾਠਕਾਂ ਨੇ ਆਪਣੇ ਚੰਦੇ ਵਾਪਸ ਮੰਗਾ ਲਏ ਅਤੇ ਸਾਰੀਆਂ ਗਰਮੀਆਂ ਢੇਰ ਨਫ਼ਰਤ ਭਰੀਆਂ ਚਿੱਠੀਆਂ ਲਿਖੀਆਂ ਗਈਆਂ। ਦੱਖਣੀ ਅਫਰੀਕਾ ਯੂਨੀਅਨ ਨੇ ਇਸ ਕਹਾਣੀ ਤੇ ਪਾਬੰਦੀ ਲਗਾ ਦਿੱਤੀ। [3] ਉਦੋਂ ਤੋਂ ਹੀ ਇਸ ਕਹਾਣੀ ਨੂੰ ਕਲਾਸਿਕ ਅਮਰੀਕੀ ਨਿੱਕੀ ਕਹਾਣੀ ਦਾ ਦਰਜਾ ਵੀ ਮਿਲ ਗਿਆ। ਇਸ ਦੀਆਂ ਬਹੁਤ ਹੀ ਆਲੋਚਨਾਤਮਿਕ ਵਿਆਖਿਆਵਾਂ ਹੋਈਆਂ ਹਨ ਤੇ ਮੀਡੀਆ ਰੂਪਾਂਤਰ ਹੋਏ ਹਨ। ਅਤੇ ਪ੍ਰਕਾਸ਼ਨ ਤੋਂ ਬਾਅਦ ਦਹਾਕਿਆਂ ਤੱਕ ਇਹ ਕਹਾਣੀ ਮਿਡਲ ਤੇ ਹਾਈ ਸਕੂ਼ਲ ਸਿਲੇਬਸ ਦਾ ਹਿੱਸਾ ਰਹੀ।

ਕਥਾਨਕ[ਸੋਧੋ]

ਇਸ ਕਹਾਣੀ ਸਮਕਾਲੀ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਬਾਰੇ ਵੇਰਵੇ ਲਾਟਰੀ ਨਾਮ ਦੀ ਇੱਕ ਸਾਲਾਨਾ ਰਸਮ ਦੇ ਵਰਣਨ ਰਾਹੀਂ ਬੁਣੇ ਗਏ ਹਨ। 300 ਦੀ ਅਬਾਦੀ ਵਾਲਾ ਇੱਕ ਨਿੱਕਾ ਜਿਹਾ ਪਿੰਡ ਹੈ, ਜਿਥੋਂ ਦੇ ਲੋਕ 27 ਜੂਨ ਦੇ ਦਿਹਾੜੇ ਉੱਤੇਜਿਤ ਅਤੇ ਘਬਰਾਏ ਜਿਹੇ ਹਨ। ਬਾਲਗ ਲੋਕ ਸਾਲਾਨਾ ਰਸਮ ਲਈ ਜੁੜਦੇ ਹਨ, ਬੱਚੇ ਪੱਥਰ ਜਮ੍ਹਾਂ ਕਰ ਰਹੇ ਹਨ। ਚੰਗੀ ਫਸਲ ਯਕੀਨੀ ਬਣਾਉਣ ਲਈ ਇਹ ਰੀਤ ਨਿਭਾਈ ਜਾਂਦੀ ਹੈ (ਇੱਕ ਪਾਤਰ ਪੁਰਾਣੀ ਆਖਾਣ ਬੋਲਦਾ ਹੈ: "ਲਾਟਰੀ ਇਨ ਜੂਨ, ਕੌਰਨ ਬੀ ਹੈਵੀ ਸੂਨ"), ਨਾਲੇ ਕੁਝ ਅਫਵਾਹਾਂ ਵੀ ਚਲ ਰਹੀਆਂ ਹਨ ਕਿ ਗੁਆਂਢੀ ਫਿਰਕੇ "ਲਾਟਰੀ ਦੀ ਰਸਮ ਛੱਡ ਦੇਣ" ਦੀਆਂ ਗੱਲਾਂ ਕਰਦੇ ਹਨ।

ਲਾਟਰੀ ਦੀ ਤਿਆਰੀ ਪਹਿਲੀ ਰਾਤ ਸ਼ੁਰੂ ਹੋ ਚੁੱਕੀ ਹੈ। ਮਿਸਟਰ ਸਮਰਜ਼ ਅਤੇ ਮਿਸਟਰ ਗਰੇਵਜ਼ ਕਾਗਜ਼ ਦੀਆਂ ਪਰਚੀਆਂ ਅਤੇ ਪਰਿਵਾਰਾਂ ਦੀ ਸੂਚੀ ਬਣਾ ਰਹੇ ਹਨ। ਇੱਕ ਵਾਰ ਪਰਚੀਆਂ ਦਾ ਕੰਮ ਮੁੱਕ ਗਿਆ ਤਾਂ ਉਹ ਇੱਕ ਕਾਲੇ ਡੱਬੇ ਵਿੱਚ ਪਾਕੇ ਕੋਲਾ ਕੰਪਨੀ ਦੀ ਇੱਕ ਤਿਜੌਰੀ ਵਿੱਚ ਰਾਤ ਭਰ ਲਈ ਸੰਭਾਲ ਦਿੱਤਾ ਹੈ। ਅਗਲੀ ਸਵੇਰ ਕਰੀਬ 10 ਵਜੇ ਕੰਮ ਸ਼ੁਰੂ ਕਰ ਦਿੱਤਾ ਤਾਂ ਜੋ ਤਸੱਲੀ ਨਾਲ ਦੁਪਹਿਰ ਦੇ ਖਾਣੇ ਤੱਕ ਸਭ ਕੁਝ ਨਿਬੇੜ ਲਿਆ ਜਾਵੇ। ਪਹਿਲਾਂ ਘਰਾਂ ਦੇ ਮੁਖੀ ਪਰਚਿਆਂ ਚੁੱਕਦੇ ਹਨ, ਹਰੇਕ ਨੂੰ ਪਰਚੀ ਮਿਲ ਗਈ; ਬਿੱਲ ਹਚਿੰਸਨ ਨੂੰ ਕਾਲੇ ਧੱਬੇ ਵਾਲੀ ਪਰਚੀ ਨਿੱਕਲੀ ਹੈ; ਭਾਵ ਉਸ ਦੇ ਪਰਿਵਾਰ ਨੂੰ ਚੁਣਿਆ ਗਿਆ ਹੈ। ਫਿਰ ਪਰਿਵਾਰਾਂ ਦੇ ਮੈਂਬਰਾਂ ਦੀ ਵਾਰੀ ਹੈ। ਪਹਿਲਾਂ ਸੋਲਾਂ ਤੋਂ ਵਧ ਉਮਰ ਦੇ ਮਰਦਾਂ ਦੀ ਵਾਰੀ ਹੈ। ਪਰ ਦੂਜੇ ਗੇੜ ਵਿੱਚ ਕੋਈ ਵੀ ਹੱਕਦਾਰ ਹੈ। ਬਿੱਲ ਦੀ ਪਤਨੀ ਟੈੱਸੀ ਨੂੰ ਨਿਸ਼ਾਨ ਵਾਲੀ ਪਰਚੀ ਮਿਲਦੀ ਹੈ। ਪਰੰਪਰਾ ਅਨੁਸਾਰ, ਹਰ ਇੱਕ ਪਿੰਡ ਵਾਲਾ ਇੱਕ ਇੱਕ ਪੱਥਰ ਚੁੱਕ ਲੈਂਦਾ ਹੈ ਅਤੇ ਟੈੱਸੀ ਨੂੰ ਘੇਰਾ ਪਾ ਲਿਆ ਜਾਂਦਾ ਹੈ। ਉਸਨੂੰ ਪੱਥਰ ਮਾਰ ਮਾਰ ਖਤਮ ਕਰ ਦਿੱਤਾ ਜਾਂਦਾ ਹੈ ਤੇ ਉਸ ਦੀ ਚੀਖਦੀ ਪੁਕਾਰ ਬਾਕੀ ਰਹਿ ਜਾਂਦੀ ਹੈ ਕਿ ਇਹ ਇਨਸਾਫ਼ ਨਹੀਂ ਹੈ। ਬੱਸ ਇੱਥੇ ਕਹਾਣੀ ਖਤਮ ਹੋ ਜਾਂਦੀ ਹੈ।

ਹਵਾਲੇ[ਸੋਧੋ]

  1. Shirley Jackson (26 June 1948). "Fiction: "The Cheating game" (abstract of story)". The New Yorker.
  2. Harris, Laurie Lantzen (1999). ''Biography Today'' Volume three. Salem Omnigraphics. ISBN 9780780804029.
  3. Hyman, Stanley Edgar. "Introduction", Just an Ordinary Day. Bantam, 1995.