ਲਿਓਨਹਾਰਡ ਇਓਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਓਨਹਾਰਡ ਇਓਲਰ
ਚਿਤਰਕਾਰ ਜੋਹਾਨ ਜਾਰਜ ਬ੍ਰਿਕਰ (1756)
ਜਨਮ(1707-04-15)15 ਅਪ੍ਰੈਲ 1707
ਮੌਤ18 ਸਤੰਬਰ 1783(1783-09-18) (ਉਮਰ 76)
ਅਲਮਾ ਮਾਤਰUniversity of Basel
ਲਈ ਪ੍ਰਸਿੱਧSee full list
ਵਿਗਿਆਨਕ ਕਰੀਅਰ
ਖੇਤਰMathematics and physics
ਅਦਾਰੇImperial Russian Academy of Sciences
Berlin Academy
ਡਾਕਟੋਰਲ ਸਲਾਹਕਾਰJohann Bernoulli
ਡਾਕਟੋਰਲ ਵਿਦਿਆਰਥੀNicolas Fuss
Johann Hennert
Stepan Rumovsky
ਹੋਰ ਉੱਘੇ ਵਿਦਿਆਰਥੀJoseph Louis Lagrange
ਦਸਤਖ਼ਤ
ਨੋਟ
He is the father of the mathematician Johann Euler.
He is listed by an academic genealogy as the equivalent to the doctoral advisor of Joseph Louis Lagrange.

ਲਿਓਨਹਾਰਡ ਇਓਲਰ (/ˈɔɪlər/ OY-lər; ਜਰਮਨ ਉਚਾਰਨ: [ˈɔʏlɐ] ( ਸੁਣੋ), ਸਥਾਨਕ ਉਚਾਰਨ: [ˈɔɪlr̩] ( ਸੁਣੋ); 15 April 1707 – 18 ਸਤੰਬਰ 1783) ਇੱਕ ਪਾਇਨੀਅਰਿੰਗ ਸਵਿਸ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸੀ। ਉਸ ਨੇ ਇਨਫਿਨਿਟਸੀਮਲ ਕਲਕੂਲਸ ਅਤੇ ਗ੍ਰਾਫ ਥਿਊਰੀ ਜਿਹੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਖੋਜਾਂ ਕੀਤੀਆਂ। ਉਸ ਨੇ ਆਧੁਨਿਕ ਗਣਿਤ ਦੀ ਭਾਸ਼ਾ ਦੇ ਲਈ ਸ਼ਬਦਾਵਲੀ ਅਤੇ ਨੋਟੇਸ਼ਨ ਵੀ ਪੇਸ਼ ਕੀਤੀ, ਖਾਸ ਤੌਰ ਤੇ ਗਣਿਤ ਵਿਸ਼ਲੇਸ਼ਣ ਲਈ, ਉਦਾਹਰਨ ਲਈ ਗਣਿਤੀ ਫੰਕਸ਼ਨ ਦੀ ਧਾਰਨਾ।

ਇਓਲਰ 18ਵੀਂ ਸਦੀ ਦੇ ਅਤੇ ਅੱਜ ਤੱਕ ਦੇ ਸਭ ਤੋਂ ਮਹਾਨ ਗਣਿਤਸ਼ਾਸਤਰੀਆਂ ਵਿੱਚੋਂ ਇੱਕ ਅਤੇ ਬਹੁਤ ਵੱਡੇ ਪੈਮਾਨੇ ਤੇ ਕਾਮ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸ ਦੀਆਂ ਸਮੁਚੀਆਂ ਰਚਨਾਵਾਂ ਅਗਰ ਜੋੜ ਲਈਆਂ ਜਾਣ ਤਾਂ 60 ਤੋਂ 80 ਜਿਲਦਾਂ ਬਣ ਜਾਣ।[3]۔ ਉਸਨੇ ਆਪਣੀ ਬਾਲਗ ਉਮਰ ਦਾ ਵੱਡਾ ਹਿੱਸਾ ਜਰਮਨੀ ਅਤੇ ਰੂਸ ਵਿੱਚ ਗੁਜ਼ਰਿਆ।

ਮੁਢਲੀ ਜ਼ਿੰਦਗੀ[ਸੋਧੋ]

ਸਵਿੱਟਜ਼ਰ ਲੈਂਡ ਦਾ ਪੁਰਾਣਾ 10 ਫ਼ਰਾਂਕ ਦਾ ਨੋਟ

ਇਓਲਰ 15 ਅਪਰੈਲ 1707 ਨੂੰ ਸਵਿੱਟਜ਼ਰਲੈਂਡ ਦੇ ਸ਼ਹਿਰ ਬਾਜ਼ੀਲ ਵਿੱਚ ਪਾਲ਼ ਇਓਲਰ ਦੇ ਘਰ ਪੈਦਾ ਹੋਇਆ ਸੀ। ਇਸ ਦੀ ਮਾਂ ਮਾਰਗ੍ਰੇਟ ਬਰੋਕਰ ਇੱਕ ਪਾਦਰੀ ਦੀ ਬੇਟੀ ਸੀ। ਇਓਲਰ ਦੀਆਂ ਦੋ ਛੋਟੀਆਂ ਭੈਣਾਂ ਆਨਾ ਮਾਰੀਆ ਅਤੇ ਮਾਰੀਆ ਮੇਡਗਿਲਨ ਵੀ ਸਨ। ਇਓਲਰ ਦੇ ਜਨਮ ਦੇ ਫ਼ੌਰਨ ਬਾਦ ਇਹ ਖ਼ਾਨਦਾਨ ਰੀਹੀਨ ਚਲਾ ਗਿਆ। ਇਓਲਰ ਨੇ ਆਪਣੇ ਬਚਪਨ ਦਾ ਕਾਫ਼ੀ ਹਿੱਸਾ ਇੱਥੇ ਗੁਜ਼ਾਰਿਆ। ਪਾਲ਼ ਇਓਲਰ ਦੇ ਬਰਨੋਲੀ ਖ਼ਾਨਦਾਨ ਨਾਲ ਕਾਫ਼ੀ ਦੋਸਤਾਨਾ ਸੰਬੰਧ ਸਨ ਅਤੇ ਉਹ ਜੋਹਾਨ ਬਰਨੋਲੀ ਜੋ ਉਸ ਵਕਤ ਯੂਰਪ ਦਾ ਚੋਟੀ ਦਾ ਗਣਿਤ ਸ਼ਾਸਤਰੀ ਸੀ ਦੋਸਤ ਸੀ। ਬਾਦ ਵਿੱਚ ਉਸ ਨੇ ਨੌਜਵਾਨ ਇਓਲਰ ਤੇ ਗਹਿਰਾ ਅਸਰ ਛੱਡਿਆ। ਇਓਲਰ ਨੇ ਆਪਣੀ ਰਸਮੀ ਵਿਦਿਆ ਬਾਜ਼ੀਲ ਤੋਂ ਸ਼ੁਰੂ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਬਾਜ਼ੀਲ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। 1723 ਵਿੱਚ ਇਓਲਰ ਨੇ ਫ਼ਲਸਫ਼ੇ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ ਉਸ ਨੇ ਰੀਨੇ ਦੀਕਾਰਤ ਔਰ ਨਿਊਟਨਦੇ ਫ਼ਲਸਫ਼ੇ ਦੇ ਤੁਲਨਾਤਮਿਕ ਜ਼ਾਇਜ਼ੇ ਤੇ ਸੋਧ ਪੱਤਰ ਲਿਖਿਆ। ਇਸ ਵਕਤ ਬਰਨੋਲੀ ਹਫ਼ਤੇ ਦੀ ਸ਼ਾਮ ਨੂੰ ਇਸਨੂੰ ਪੜ੍ਹਾਇਆ ਕਰਦਾ ਸੀ। ਉਸ ਨੇ ਜਲਦ ਹੀ ਮਹਿਸੂਸ ਕਰ ਲਿਆ ਕਿ ਨੌਜਵਾਨ ਇਓਲਰ ਹਿਸਾਬ ਵਿੱਚ ਖ਼ਾਸਾ ਜ਼ਹੀਨ ਹੈ।[4] ਇਸ ਦਾ ਬਾਪ ਇਸਨੂੰ ਪਾਦਰੀ ਬਨਾਣਾ ਚਾਹੁੰਦਾ ਸੀ ਇਸ ਲਈ ਇਓਲਰ ਉਸ ਵਕਤ ਆਪਣੇ ਬਾਪ ਦੀ ਇੱਛਾ ਅਨੁਸਾਰ, ਯੂਨਾਨੀ ਔਰ ਇਬਰਾਨੀ ਪੜ੍ਹ ਰਿਹਾ ਸੀ। ਫਿਰ ਬਰਨੋਲੀ ਨੇ ਇਸ ਦੇ ਬਾਪ ਨੂੰ ਕਾਇਲ ਕਰ ਲਿਆ ਕਿ ਇਓਲਰ ਦੀ ਮੰਜ਼ਿਲ ਇੱਕ ਅਜ਼ੀਮ ਗਣਿਤ ਸ਼ਾਸਤਰੀ ਬਣਨਾ ਹੈ।

ਹਵਾਲੇ[ਸੋਧੋ]

  1. Dan Graves (1996). Scientists of Faith. Grand Rapids, MI: Kregel Resources. pp. 85–86.
  2. E. T. Bell (1953). Men of Mathematics, Vol. 1. London: Penguin. p. 155.
  3. Finkel, B.F. (1897). "Biography- Leonard Euler". The American Mathematical Monthly. 4 (12): 300. doi:10.2307/2968971. JSTOR 2968971. {{cite journal}}: More than one of |pages= and |page= specified (help)
  4. James, Ioan (2002). Remarkable Mathematicians: From Euler to von Neumann. Cambridge. p. 2. ISBN 0-521-52094-0.